ਸੁਖਬੀਰ ਬਾਦਲ ਤਾਂ ਅਕਾਲੀ ਦਲ ਉੱਤੇ ਵੱਡਾ ਕਲੰਕ ਹੈ...

ਸੁਖਬੀਰ ਬਾਦਲ ਤਾਂ ਅਕਾਲੀ ਦਲ ਉੱਤੇ ਵੱਡਾ ਕਲੰਕ ਹੈ...

ਸੁਖਬੀਰ ਬਾਦਲ ਤਾਂ ਅਕਾਲੀ ਦਲ ਉੱਤੇ ਵੱਡਾ ਕਲੰਕ ਹੈ...
ਕਈ ਸਿੱਖਾਂ ਨੂੰ ਭੁਲੇਖਾ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਖ਼ਤਮ ਹੋ ਜਾਏਗਾ, ਵੈਸੇ ਇਹ ਗੱਲ ਸਭ ਤੋਂ ਵੱਧ ਬਾਦਲ ਦਲ ਦੇ ਆਗੂਆਂ, ਚਾਪਲੂਸਾਂ ਤੇ ਉਹਨਾਂ ਦੇ ਆਈ.ਟੀ. ਸੈੱਲ ਵੱਲੋਂ ਹੀ ਪ੍ਰਚਾਰੀ ਜਾਂਦੀ ਹੈ ਤਾਂ ਜੋ ਇਸ ਪੰਥਕ ਪਾਰਟੀ 'ਤੇ ਸੁਖਬੀਰ ਧੜੇ ਦਾ ਕਬਜਾ ਬਣਿਆ ਰਹੇ ਤੇ ਉਹ ਸਿੱਖਾਂ ਤੇ ਪੰਜਾਬੀਆਂ ਨੂੰ ਭਰਮਾ ਕੇ ਸੱਤਾ ਹਾਸਲ ਕਰਕੇ ਨਜ਼ਾਰੇ ਲੈਂਦੇ ਰਹਿਣ। ਇਤਿਹਾਸ ਫਰੋਲ ਕਿ ਵੇਖੋ ਕਿ 'ਅਕਾਲੀ ਦਲ' ਸੁਖਬੀਰ ਬਾਦਲ ਨੇ ਬਣਾਇਆ ਸੀ ? ਕੀ ਅਕਾਲੀ ਦਲ ਦਾ ਪੁਰਾਤਨ ਸ਼ਾਨਾਮੱਤਾ ਇਤਿਹਾਸ ਸੁਖਬੀਰ ਨੇ ਸਿਰਜਿਆ ਸੀ ? ਗੁਰਦੁਆਰਿਆਂ ਦੀ ਅਜ਼ਾਦੀ ਅਤੇ ਪੰਥ ਤੇ ਪੰਜਾਬ ਦੇ ਹੱਕਾਂ ਲਈ ਸੁਖਬੀਰ ਨੇ ਮੋਰਚੇ ਲਾਏ ਸਨ ? ਕੀ ਅੰਗਰੇਜ਼ਾਂ ਅਤੇ ਹਿੰਦੁਸਤਾਨੀ ਪੁਲਿਸ ਤੋਂ ਸੁਖਬੀਰ ਨੇ ਡਾਂਗਾਂ ਖਾਧੀਆਂ ਸਨ ? ਕੀ ਸੁਖਬੀਰ ਦੇ ਜਨਮ ਤੋਂ ਪਹਿਲਾਂ ਅਕਾਲੀ ਦਲ ਨਹੀਂ ਸੀ ਹੁੰਦਾ ? 
ਕੀ ਸੁਖਬੀਰ ਦੇ ਮਰਨ ਤੋਂ ਬਾਅਦ ਅਕਾਲੀ ਦਲ ਨਹੀਂ ਰਹੇਗਾ ? ਕੀ ਜੇ ਸੁਖਬੀਰ ਪ੍ਰਧਾਨਗੀ ਦੇ ਅਹੁਦੇ 'ਤੇ ਨਹੀਂ ਹੋਵੇਗਾ ਤਾਂ ਅਕਾਲੀ ਦਲ ਖ਼ਤਮ ਹੋ ਜਾਏਗਾ ? ਕੀ ਕੋਈ ਹੋਰ ਸਿੱਖ ਅਕਾਲੀ ਦਲ ਦੀ ਪ੍ਰਧਾਨਗੀ ਦੇ ਯੋਗ ਨਹੀਂ ਹੈ ? ਕੀ ਸੁਖਬੀਰ ਬਾਦਲ ਬਹੁਤ ਮਹਾਨ ਸਿੱਖ ਅਤੇ ਪੂਰਨ ਅਕਾਲੀ ਹੈ ? ਕੀ ਹੋਰ ਕੋਈ ਸਿੱਖ ਉਸ ਦੇ ਬਰਾਬਰ ਦਾ ਨਹੀਂ ਹੈ ? ਕੀ ਸਾਰੇ ਅਕਾਲੀ ਦਲਾਂ ਅਤੇ ਸਿੱਖਾਂ ਨੂੰ ਸੁਖਬੀਰ ਨੂੰ ਆਗੂ ਮੰਨ ਲੈਣਾ ਚਾਹੀਦਾ ਹੈ ? ਕੀ ਸੁਖਬੀਰ ਪੰਥ ਅਤੇ ਪੰਜਾਬ ਦੀ ਬੇੜੀ ਪਾਰ ਲਾ ਸਕੇਗਾ ? ਕੀ ਸੁਖਬੀਰ ਵਿੱਚੋਂ ਕੋਈ ਪੰਥਕ ਸੋਚ ਜਾਂ ਪੰਜਾਬ ਦਾ ਦਰਦ ਦਿਸਦਾ ਹੈ ? ਕੀ ਸੁਖਬੀਰ ਸਰਕਾਰ ਬਣਾ ਕੇ ਪੰਜਾਬ ਦਾ ਭਵਿੱਖ ਰੁਸ਼ਨਾ ਸਕੇਗਾ ? ਕੀ ਸੁਖਬੀਰ ਦੀਆਂ ਪਿਛਲੀਆਂ ਗ਼ਲਤੀਆਂ, ਗ਼ੁਨਾਹ ਅਤੇ ਪਾਪ ਭੁਲਾ ਦੇਣੇ ਚਾਹੀਦੇ ਨੇ ? 
ਕੀ ਸੁਖਬੀਰ ਦੇਹਧਾਰੀ-ਗੁਰੂਡੰਮ੍ਹ ਨੂੰ ਬੜਾਵਾ ਨਹੀਂ ਦੇਵੇਗਾ ? ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਬਚਾਵੇਗਾ ? ਸਿੱਖਾਂ ਦੇ ਪੁੱਤ ਸ਼ਹੀਦ ਨਹੀਂ ਕਰੇਗਾ ? ਸ਼੍ਰੋਮਣੀ ਕਮੇਟੀ 'ਚ ਦਖਲ ਨਹੀਂ ਦੇਵੇਗਾ ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਤੇ ਜਥੇਦਾਰ ਦਾ ਅਹੁਦਾ ਨਹੀਂ ਰੋਲੇਗਾ ? ਉਹ ਅਨੰਦਪੁਰ ਸਾਹਿਬ ਦੇ ਮਤਾ ਜਾਂ ਖ਼ਾਲਿਸਤਾਨ ਦੀ ਗੱਲ ਕਰੇਗਾ ? ਸਿੱਖਾਂ ਦੇ ਕਾਤਲਾਂ, ਦੁਸ਼ਮਣਾਂ ਤੇ ਪੰਥ ਦੋਖੀਆਂ ਨਾਲ ਯਾਰੀ ਤੋੜੇਗਾ ? ਕੀ ਸੁਖਬੀਰ ਅਕਾਲੀ ਦਲ ਦਾ ਪੰਥਕ ਸਰੂਪ, ਮੁਹਾਂਦਰਾ ਅਤੇ ਸਿਧਾਂਤ ਬਹਾਲ ਕਰ ਪਾਏਗਾ ? ਕੀ ਸੁਖਬੀਰ ਖ਼ੁਦ ਅੰਮ੍ਰਿਤਧਾਰੀ, ਸ਼ਸਤਰਧਾਰੀ ਅਤੇ ਰਹਿਤ 'ਚ ਪ੍ਰਪੱਕ ਬਣ ਕੇ ਅਸਲ ਅਕਾਲੀਆਂ ਵਾਂਗ ਕੋਈ ਕੁਰਬਾਨੀ ਕਰ ਸਕੇਗਾ ? ਕੀ ਅਕਾਲੀ ਦਲ ਸੁਖਬੀਰ ਬਾਦਲ ਦਾ ਮੁਥਾਜ ਹੈ ? 
ਗੁਰੂ ਸਾਹਿਬ ਅਤੇ ਕੌਮੀ ਸ਼ਹੀਦਾਂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਇਹਨਾਂ ਸਵਾਲਾਂ ਦੇ ਜਵਾਬ ਵਿਚਾਰ ਕੇ ਵੇਖਿਓ ਤੁਹਾਨੂੰ ਇਸ ਵਿੱਚੋਂ ਸੁਖਬੀਰ ਬਾਦਲ ਰੱਤਾ ਜਿੰਨਾ ਵੀ ਖਰਾ ਉੱਤਰਦਾ ਨਹੀਂ ਦਿਸੇਗਾ! ਤੁਸੀਂ ਖ਼ੁਦ ਕਹੋਗੇ ਕਿ ਸੁਖਬੀਰ ਬਾਦਲ ਅਕਾਲੀ ਦਲ ਦੇ ਲਾਇਕ ਹੀ ਨਹੀਂ ਹੈ ? ਪ੍ਰਧਾਨਗੀ ਤਾਂ ਦੂਰ ਦੀ ਗੱਲ ਅਜਿਹੇ ਪੰਥ ਦੋਖੀ ਨੂੰ ਤਾਂ ਮੈਂਬਰ-ਵਰਕਰ ਵੀ ਨਹੀਂ ਬਣਾਉਣਾ ਚਾਹੀਦਾ। ਅਸਲ ਵਿੱਚ ਅਕਾਲੀ ਦਲ ਨੂੰ ਕਲੰਕ ਲਾਉਣ ਵਾਲਾ ਹੀ ਸੁਖਬੀਰ ਬਾਦਲ ਹੈ, ਇਸੇ ਨੇ ਹੀ ਅਕਾਲੀ ਦਲ ਨੂੰ ਬਾਦਲ ਦਲ, ਬੇਅਦਬੀ ਦਲ, ਸ਼ਰਾਬੀ ਦਲ, ਸਿਰਸਾ ਦਲ ਤੇ ਬਈਆ ਦਲ ਬਣਾ ਧਰਿਆ ਹੈ। 
ਇੱਕ ਗੱਲ ਯਾਦ ਰੱਖਿਓ ਜੇ ਸੁਖਬੀਰ ਬਾਦਲ ਹੀ ਅਕਾਲੀ ਦਲ ਦੀ ਪ੍ਰਧਾਨਗੀ 'ਤੇ ਕਾਬਜ ਰਿਹਾ ਤਾਂ ਉਹ ਰਹਿੰਦੀ ਕਸਰ ਵੀ ਪੂਰੀ ਕਰ ਦੇਵੇਗਾ ਤੇ ਅਕਾਲੀ ਦਲ ਦਾ ਸੱਤਿਆਨਾਸ ਕਰਕੇ ਭੋਗ ਪਾ ਦੇਵੇਗਾ। ਹਰ ਸੱਚਾ ਸਿੱਖ ਇਸੇ ਚਿੰਤਾ ਵਿੱਚ ਰਹਿੰਦਾ ਹੈ ਕਿ ਇਹ ਮਰੇ ਹੋਏ ਸੱਪ, ਪਤਾ ਨਹੀਂ ਕੌਮ ਦੇ ਗਲੋਂ ਕਦੋਂ ਲੱਥਣਗੇ ? ਮਸੰਦਾਂ ਨੂੰ ਤੇਲ ਦੇ ਕੜਾਹੇ ਵਿੱਚ ਪਾ ਕੇ ਸਾੜਨਾ ਪਿਆ ਤੇ ਮਹੰਤਾਂ ਤੋਂ ਸੰਘਰਸ਼, ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਕੇ ਕੌਮ ਨੇ ਖਹਿੜਾ ਛੁਡਾਇਆ ਸੀ ਪਰ ਇਸ ਸੁਖਬੀਰ ਬਾਦਲ ਤੇ ਉਸ ਦੀ ਜੁੰਡਲੀ ਨੇ ਮਸੰਦਾਂ, ਮਹੰਤਾਂ, ਮੁਗਲਾਂ ਤੇ ਕਾਂਗਰਸੀਆਂ ਨਾਲੋਂ ਵੀ ਵੱਧ ਕੇ ਸਿੱਖੀ ਅਤੇ ਪੰਜਾਬ ਦਾ ਨੁਕਸਾਨ ਕਰ ਦਿੱਤਾ ਹੈ। ਜੇ ਸਿੱਖੀ, ਸਿੱਖ ਅਤੇ ਅਕਾਲੀ ਦਲ ਬਚਾਉਣਾ ਹੈ ਤਾਂ ਸੁਖਬੀਰ ਬਾਦਲ ਖ਼ਿਲਾਫ਼ ਝੰਡਾ ਚੁੱਕੋ ਖ਼ਾਲਸਾ ਜੀ। ਗੁਰੂ ਸਾਹਿਬ ਜ਼ਰੂਰ ਮਿਹਰ ਕਰਨਗੇ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.