ਹਜ਼ਾਰਾਂ ਕਿਸਾਨਾਂ ਮਜਦੂਰਾਂ ਨੂੰ ਸੜਕਾਂ ਬੰਦ ਕਰਕੇ ਰੋਕਣ ਦੇ ਬਾਵਜੂਦ ਸੀ.ਐੱਮ. ਮਾਨ ਦਾ ਕਿਸਾਨ ਮਜਦੂਰ ਮੋਰਚਾ ਦੇ ਸੱਦੇ ਤੇ ਕਾਲੇ ਝੰਡੇ ਦਿਖਾ ਕੇ ਜਬਰਦਸਤ ਵਿਰੋਧ
ਟਾਂਗਰਾ -ਸੁਰਜੀਤ ਸਿੰਘ ਖਾਲਸਾਲੋਕਾਂ ਦੇ ਹੱਕਾਂ ਦਾ ਘਾਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਗੁਰੂਆਂ ਦੀ ਵਿਚਾਰਧਾਰਾ ਦੇ ਖਿਲਾਫ ਕੰਮ ਕਰ ਰਿਹਾ ਹੈ ਅਤੇ ਦੂਜੇ ਪਾਸੇ ਲੋਕਾਂ ਨੂੰ ਭਾਵਨਾਤਮਕ ਪੱਧਰ ਤੇ ਗੁੰਮਰਾਹ ਕਰਕੇ ਆਪਣੀ ਸਿਆਸਤ ਚਮਕਾਉਣ ਲਈ ਸ਼ੁਕਰਾਨਾ ਯਾਤਰਾ ਵਰਗੇ ਅਡੰਬਰ ਰਚ ਰਿਹਾ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਦੇ ਮੌਕੇ ਪੁਲਿਸ ਫੋਰਸਾਂ ਦੁਆਰਾ ਰੋਕੇ ਜਾਣ ਮੌਕੇ ਕੀਤਾ।...