ਪਹਿਲੀ ਸਿੱਖ ਔਰਤ ਸਤਵੰਤ ਕੌਰ ਨੇ ਲਾਹੌਰ ਦੀ LCWU ਵਿੱਚ ਗੁਰਬਾਣੀ ਬਾਰੇ ਪੀਐੱਚ.ਡੀ. ਦਾ ਖੋਜ-ਪ੍ਰਬੰਧ ਮੁਕੰਮਲ
ਲਾਹੌਰ: ਨਜ਼ਰਾਨਾ ਟਾਈਮਜਸਤਵੰਤ ਕੌਰ ਨੇ ਲਾਹੌਰ ਕਾਲਜ ਫ਼ਾਰ ਵਿਮੈਨ ਯੂਨੀਵਰਸਿਟੀ (LCWU) ਦੇ ਪੰਜਾਬੀ ਵਿਭਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਆਪਣੀ ਪੀਐੱਚ.ਡੀ. ਦਾ ਖੋਜ-ਪ੍ਰਬੰਧ ਸਫ਼ਲਤਾਪੂਰਵਕ ਜਮ੍ਹਾਂ ਕਰਵਾ ਦਿੱਤਾ ਹੈ। ਯੂਨੀਵਰਸਿਟੀ ਮੁਤਾਬਕ, ਉਹ ਪਾਕਿਸਤਾਨੀ ਸਿੱਖ ਭਾਈਚਾਰੇ ਵਿੱਚੋਂ ਇਸ ਮੁਕਾਮ ਤੱਕ ਪਹੁੰਚਣ ਵਾਲੀ ਪਹਿਲੀ ਸਿੱਖ ਬੀਬੀ ਹਨ।ਉਨ੍ਹਾਂ ਨੇ ਇਹ ਖੋਜ ਪ੍ਰੋ. ਡਾ. ਮੁਜਾਹਿਦਾ ਬੱਟ ਦੀ ਨਿਗਰਾਨੀ ਹੇਠ ਮੁਕੰਮਲ ਕੀਤੀ ਹੈ। ਖੋਜ-ਪ੍ਰਬੰਧ ਦਾ ਸਿਰਲੇਖ “ਗੁਰੂ ਗ੍ਰੰਥ ਸਾਹਿਬ ਜੀ...