ਲਕੀਰ ਕੁੱਟਣ ਵਾਲ਼ੇ !
ਲਕੀਰ ਕੁੱਟਣ ਵਾਲ਼ੇ !ਸਮਾਂ ਰਹਿੰਦਿਆਂ ਸੋਚ ਵਿਚਾਰ ਕਰਨੀਐਸੀ 'ਅਕਲ' ਨੂੰ ਪਰੇ ਹੀ ਸੁੱਟਦੇ ਹਾਂ।ਜਿਊਂਦੇ ਚੰਗੇ ਦੀ ਕਦਰ ਨਾ ਕਰੇ ਕੋਈਉਸਦੇ ਮਰੇ ਤੋਂ ਮਗਰੋਂ ਫਿਰ ਬੁੱਕਦੇ ਹਾਂ।ਸੈਹਾ ਲੰਘੇ ਤੋਂ ਬਾਅਦ ਜਦ ਗਾਹ ਪੈਂਦਾਫੇਰ 'ਵਾੜ' ਬਣਾਉਣ ਲਈ ਜੁੱਟਦੇ ਹਾਂ।ਕਿਸੇ ਮਸਲੇ 'ਤੇ ਹੋਣ ਜਦ 'ਕੱਠ ਕਿਧਰੇਖੁਦ ਦੇ ਲਈ ਮਸ਼ਹੂਰੀਆਂ ਲੁੱਟਦੇ ਹਾਂ।ਵਧੀਆ ਲੱਗੇ ਜੋ 'ਤੱਤੀਆਂ' ਕਰੇ ਗੱਲਾਂਸਿਆਣੇ ਰਾਹਾਂ 'ਤੇ ਤੁਰਨ ਤੋਂ ਉੱਕਦੇ ਹਾਂ।ਲੰਘੇ ਸੱਪ ਤੋਂ 'ਲਾਠੀਆਂ' ਕੱਢ ਲਈਏਪਿੱਛੇ ਰਹਿ ਗਈ ਲਕੀਰ ਨੂੰ ਕੁੱਟਦੇ ਹਾਂ!ਤਰਲੋਚਨ...