ਸਿੱਖ ਸੰਘਰਸ਼ ਪੜਾਅ ਦਰ ਪੜਾਅ ਜਾਰੀ ਹੈ..

ਸਿੱਖ ਸੰਘਰਸ਼ ਪੜਾਅ ਦਰ ਪੜਾਅ ਜਾਰੀ ਹੈ..

13 ਅਪ੍ਰੈਲ 1978 ਨੂੰ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਦੇ 13 ਸਿੰਘਾਂ ਦੀਆਂ ਸ਼ਹਾਦਤਾਂ ਨਾਲ਼ ਅਜੋਕੇ ਸਿੱਖ ਸੰਘਰਸ਼ ਦਾ ਮੁੱਢ ਬੱਝ ਗਿਆ ਸੀ। ਜੁਝਾਰੂ ਸਿੰਘਾਂ ਨੇ ਨਰਕਧਾਰੀ ਵੀ ਸੋਧੇ ਅਤੇ ਪੰਥ ਤੇ ਪੰਜਾਬ ਦੇ ਹੱਕਾਂ ਲਈ ਧਰਮ ਯੁੱਧ ਮੋਰਚਾ ਵੀ ਪੂਰੇ ਸਿਖ਼ਰਾਂ 'ਤੇ ਲੜਿਆ। ਜਦੋਂ ਸਿੱਖ ਕੌਮ ਨੂੰ ਖ਼ਤਮ ਕਰਨ ਲਈ ਭਾਰਤੀ ਫ਼ੌਜਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ ਤਾਂ ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ 'ਚ ਖ਼ਾਲਸਾ ਫ਼ੌਜਾਂ ਨੇ ਚਮਕੌਰ ਦੀ ਗੜ੍ਹੀ ਵਾਂਗ ਸ਼ਾਨਾਮੱਤਾ ਇਤਿਹਾਸ ਸਿਰਜਿਆ। 
ਫਿਰ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਅਣਖੀਲੀ ਸਿੱਖ ਜਵਾਨੀ ਨੇ ਪੰਜਾਬ ਦੇ ਮੈਦਾਨੀ ਇਲਾਕੇ 'ਚ ਦਸ ਸਾਲ ਹਥਿਆਰਬੰਦ ਸੰਘਰਸ਼ ਲੜਿਆ ਤੇ ਦਿੱਲੀ ਤਖ਼ਤ ਨੂੰ ਹਿਲ਼ਾ ਦਿੱਤਾ ਤੇ ਪੰਥ ਦੇ ਦੁਸ਼ਮਣਾਂ ਨੂੰ ਚੁਣ-ਚੁਣ ਕੇ ਸੋਧੇ ਲਾਏ ਤੇ ਸਭ ਪਾਸੇ ਖ਼ਾਲਸਾ ਜੀ ਕੇ ਬੋਲਬਾਲੇ ਕਰ ਦਿੱਤੇ। ਭਾਰਤੀ ਹਕੂਮਤ ਨੇ ਜੁਝਾਰੂ ਸਿੰਘਾਂ ਨੂੰ ਮਾਰਨ ਤੇ ਖ਼ਾਲਿਸਤਾਨੀ ਬੰਦੂਕਾਂ ਨੂੰ ਸ਼ਾਂਤ ਕਰਨ ਲਈ ਪੂਰੀ ਤਾਕਤ ਝੋਕ ਦਿੱਤੀ। ਸਿੰਘਾਂ-ਸਿੰਘਣੀਆਂ ਦੀਆਂ ਸ਼ਹੀਦੀਆਂ ਦਾ ਹੜ੍ਹ ਆਇਆ, ਪਰ ਇਹ ਸੰਘਰਸ਼ ਖ਼ਤਮ ਨਾ ਹੋ ਸਕਿਆ ਤੇ ਜੋ ਵੱਖ-ਵੱਖ ਬਦਲਵੇਂ ਰੂਪਾਂ 'ਚ ਪੜਾਅ-ਦਰ-ਪੜਾਅ ਜਾਰੀ ਹੈ। 
ਹਥਿਆਰਬੰਦ ਲਹਿਰ ਤੋਂ ਬਾਅਦ ਰਾਜਨੀਤਿਕ, ਜਮਹੂਰੀਅਤ ਤੇ ਕੂਟਨੀਤਿਕ ਢੰਗ ਨਾਲ਼ ਖ਼ਾਲਿਸਤਾਨ ਦਾ ਸੰਘਰਸ਼ ਲੜਿਆ ਜਾ ਰਿਹਾ ਹੈ ਤੇ ਵਿੱਚ-ਵਿਚਾਲੇ ਕੁਝ ਗੁਰੂ ਕੇ ਲਾਲ ਭਾਰਤ ਦੇ ਬੋਲ਼ੇ ਕੰਨਾਂ ਤਕ ਆਵਾਜ਼ ਪਹੁੰਚਾਉਣ ਲਈ ਧਮਾਕਾ ਵੀ ਕਰ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਪੰਚ ਪ੍ਰਧਾਨੀ ਜੱਥਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਵਰਲਡ ਸਿੱਖ ਪਾਰਲੀਮੈਂਟ ਅਤੇ ਸਿੱਖਸ ਫਾਰ ਜਸਟਿਸ ਆਦਿ ਜਥੇਬੰਦੀਆਂ ਸਮੇਤ ਹਜ਼ਾਰਾਂ ਸਿੱਖ ਦੇਸ਼ਾਂ-ਵਿਦੇਸ਼ਾਂ 'ਚ ਖ਼ਾਲਿਸਤਾਨ ਲਈ ਸਰਗਰਮ ਹਨ ਜਿਸ ਤੋਂ ਭਾਰਤ ਸਰਕਾਰ ਬੇਹੱਦ ਚਿੰਤਤ ਹੈ। 
ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਦੀਆਂ ਹੁਣ ਹੋਈਆਂ ਸ਼ਹਾਦਤਾਂ, ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼, ਸ. ਸਿਮਰਨਜੀਤ ਸਿੰਘ ਮਾਨ ਦੀ ਕਿਰਦਾਰਕੁਸ਼ੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਕਰਨਾ ਇਹ ਭਾਰਤ ਸਰਕਾਰ ਦੀ ਬੁਖ਼ਲਾਹਟ ਹੈ। ਅੱਜ ਦੁਨੀਆਂ ਭਰ ਦੇ ਦੇਸ਼ਾਂ 'ਚ ਖ਼ਾਲਿਸਤਾਨ ਦੀ ਚਰਚਾ ਹੋ ਰਹੀ ਹੈ। ਸਾਡੇ ਸ਼ਹੀਦਾਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਏਗਾ, ਕਲਗੀਆਂ ਵਾਲ਼ਾ ਪਾਤਸ਼ਾਹ ਆਪ ਸਹਾਈ ਹੋਏਗਾ ਤੇ ਖ਼ਾਲਿਸਤਾਨ ਛੇਤੀ ਹੋਂਦ 'ਚ ਆਏਗਾ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ : 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.