ਹਿੰਦੂਤਵੀ-ਭਾਰਤ ਵਿੱਚ ਤਾਨਾਸ਼ਾਹੀ ਅਤੇ ਸਰਕਾਰੀ ਗੁੰਡਾ ਰਾਜ ਚੱਲ ਰਿਹਾ ਹੈ
- ਰਾਜਨੀਤੀ
- 22 Jul, 2026 05:55 PM (Asia/Kolkata)
ਦਿੱਲੀ ਦੇ ਜੰਤਰ ਮੰਤਰ ਵਿੱਚ ਚੱਲ ਰਹੇ ਧਰਨੇ ਅਤੇ ਪ੍ਰਦਰਸ਼ਨਕਾਰੀਆਂ ਉੱਤੇ ਹੋਏ ਲਾਠੀਚਾਰਜ ਤੇ ਭਾਰਤ ਸਮੇਤ ਪੂਰੀ ਦੁਨੀਆਂ ਦੇ ਲੋਕਾਂ ਦੀ ਨਜ਼ਰ ਹੈ। ਪੂਰੀ ਦੁਨੀਆਂ ਵੇਖ ਰਹੀ ਹੈ ਕਿ ਆਪਣੇ ਆਪ ਨੂੰ ਲੋਕਤੰਤਰ ਕਹਾਉਂਦਾ ਦੇਸ਼ ਭਾਰਤ ਕਿਵੇਂ ਲੋਕਤੰਤਰ ਨੂੰ ਕੁਚਲ ਰਿਹਾ ਹੈ। ਭਾਰਤ ਦੀਆਂ ਬਹੁਤ ਸਟੇਟਾਂ ਵਿੱਚ ਸਰਕਾਰ ਵਿਰੋਧੀ ਚੱਲ ਰਹੇ ਪ੍ਰਦਰਸ਼ਨਾਂ ਨੂੰ ਭਾਰਤ ਸਰਕਾਰ ਜੋਰ ਅਤੇ ਜਬਰਦਸਤੀ ਕੁਚਲ ਰਹੀ ਹੈ। ਇਹਨਾਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਲੋਕਲ ਪੁਲਿਸ ਅਤੇ ਸੈਂਟਰ ਦੀਆਂ ਫੋਰਸਾਂ ਪੈਰਾ ਮਿਲਟਰੀ ਫੋਰਸਾਂ ਨੂੰ ਵੀ ਵਰਤਿਆ ਜਾ ਰਿਹਾ ਹੈ। ਇਵੇਂ ਲੱਗ ਰਿਹਾ ਹੈ ਜਿਵੇਂ ਭਾਰਤ ਵਿੱਚ ਤਾਨਾਸ਼ਾਹੀ ਰਾਜ ਚੱਲ ਰਿਹਾ ਹੋਵੇ। ਘੱਟ ਗਿਣਤੀਆਂ ਵਿਰੋਧੀ ਪਾਰਟੀਆਂ ਕਿਸਾਨ ਸੇਵਾ ਮੁਕਤ ਜਵਾਨ ਅਤੇ ਹੋਰ ਜਿਹੜਾ ਵੀ ਕੋਈ ਭਾਰਤ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਦਾ ਹੈ ਉਸ ਨੂੰ ਈਡੀ ,ਸੀਬੀਆਈ, ਪੁਲੀਸ, ਪੈਰਾ ਮਿਲਟਰੀ, ਚੋਣ ਕਮਿਸ਼ਨ, ਅਦਾਲਤਾਂ, ਲੋਕ ਸਭਾ ਸਪੀਕਰ ਅਤੇ ਮੀਡੀਆ ਦਾ ਦੁਰ ਉਪਯੋਗ ਕਰਕੇ ਖਤਮ ਕੀਤਾ ਜਾ ਰਿਹਾ ਹੈ। ਪੇਪਰ ਲੀਕ, ਸੜਕ ਘੋਟਾਲੇ, ਮੰਦਰ ਚੰਦਾ ਚੋਰੀ , ਜੰਗੀ ਸਾਜ਼ੋ ਸਾਮਾਨ ਖ੍ਰੀਦ ਘੋਟਾਲੇ , ਏਅਰ ਮੁਰੰਮਤ ਘੋਟਾਲੇ, ਅਡਾਨੀ ਅੰਬਾਨੀ ਘੋਟਾਲੇ, ਪਾਰਟੀ ਫੰਡ ਘੋਟਾਲੇ, ਵੋਟ ਚੋਰੀ, ਅਪਰੇਸ਼ਨ ਸੰਧੂਰ ਸਮੇਂ ਮਰੇ ਫੌਜੀ ਡਿੱਗੇ ਜਹਾਜ , ਨੋਟ ਬੰਦੀ, ਕਰੋਨਾ ਵੈਕਸੀਨਾਂ ਦਾ ਨੁਕਸਾਨ, ਚੀਨ ਵੱਲੋਂ ਭਾਰਤੀ ਜ਼ਮੀਨ ਤੇ ਕਬਜ਼ਾ ਅਤੇ ਹੋਰ ਸੈਂਕੜੇ ਮੁੱਦੇ ਹਨ ਜਿੰਨਾਂ ਤੇ ਸਰਕਾਰ ਨਾ ਤਾਂ ਕੋਈ ਜਵਾਬ ਦੇ ਰਹੀ ਹੈ ਅਤੇ ਨਾ ਇਹਨਾਂ ਮੁੱਦਿਆਂ ਤੇ ਕੋਈ ਗੱਲ ਕਰ ਰਹੀ ਹੈ। ਪ੍ਰਦਰਸ਼ਨਕਾਰੀ ਵੀ ਉਹ ਲੋਕ ਹਨ ਜੋ ਕਿਸੇ ਸਮੇਂ ਮੋਦੀ ਦੇ ਕਹਿਣ ਤੇ ਥਾਲੀਆਂ ਖੜਕਾਉਂਦੇ ਸਨ ਅਤੇ ਮੋਬਾਇਲਾਂ ਦੀਆਂ ਲਾਈਟਾਂ ਜਗਾਉਂਦੇ ਹਨ ਅਤੇ ਗੋਦੀ ਮੀਡੀਆ ਅਤੇ ਭਗਵੇ ਅੱਤਵਾਦੀਆਂ ਦੇ ਕਹਿਣ ਤੇ ਦਿੱਲੀ ਬੈਠੇ ਕਿਸਾਨਾਂ ਨੂੰ ਅੱਤਵਾਦੀ ਤੇ ਖਾਲਿਸਤਾਨੀ ਆਖਦੇ ਹਨ ਪਰ ਅੱਜ ਜਦੋਂ ਇਹਨਾਂ ਦੇ ਆਪਣੇ ਤੇ ਬੀਤ ਰਹੀ ਹੈ ਤੇ ਅੱਜ ਇਹ ਸਿੱਖਾਂ ਨੂੰ ਆਵਾਜ਼ਾਂ ਦੇ ਰਹੇ ਹਨ। ਜਦੋਂ ਪੁਲਿਸ ਨੇ ਲਾਠੀ ਚਾਰਜ ਕੀਤਾ ਤੇ ਇਹ ਨੌਜਵਾਨ ਇੱਕ ਮੰਦਰ ਵੱਲ ਨੂੰ ਭੱਜੇ ਪਰ ਪੁਜਾਰੀ ਨੇ ਉਸ ਮੰਦਰ ਦੇ ਗੇਟ ਬੰਦ ਕਰ ਦਿੱਤੇ ਫਿਰ ਇਹ ਨੌਜਵਾਨ ਗੁਰਦੁਆਰੇ ਵੱਲ ਗਏ ਤੇ ਗੁਰਦੁਆਰੇ ਵਾਲਿਆਂ ਨੇ ਗੇਟ ਖੋਲ ਦਿੱਤੇ ਅਤੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਚਾਰ ਦੁਆਰੀ ਦੇ ਅੰਦਰ ਤੁਹਾਡੇ ਤੇ ਕੋਈ ਜ਼ੁਲਮ ਨਹੀਂ ਕਰ ਸਕਦਾ। ਸਿੱਖਾਂ ਅਤੇ ਸਿੱਖ ਸੰਸਥਾਵਾਂ ਨੇ ਹਮੇਸ਼ਾ ਮਜ਼ਲੂਮ ਦਾ ਸਾਥ ਦਿੱਤਾ ਹੈ। ਪਰ ਇਹਨਾਂ ਲੋਕਾਂ ਵੱਲੋਂ ਕਦੀ ਵੀ ਸਿੱਖਾਂ ਦੇ ਹੱਕ ਦੇ ਵਿੱਚ ਹਾਅ ਦਾ ਨਾਅਰਾ ਨਹੀਂ ਮਾਰਿਆ ਗਿਆ। ਮੈਂ ਸੋਚਦਾ ਹਾਂ ਕਿ ਜਦੋਂ ਇਸੇ ਦਿੱਲੀ ਨਵੰਬਰ 84 ਦੇ ਵੇਲੇ ਜਦੋਂ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਜਾ ਰਹੇ ਸਨ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਸਨ ਤਾਂ ਹੋ ਸਕਦਾ ਹੈ ਕਿ ਇਹਨਾਂ ਹੀ ਨੌਜਵਾਨਾਂ ਦੇ ਪਿਓ ਦਾਦੇ ਵੀ ਸਿੱਖਾਂ ਦੇ ਕਾਤਲਾਂ ਦੇ ਵਿੱਚ ਸ਼ਾਮਿਲ ਹੋਣ। ਨਵੰਬਰ 84 ਵੇਲੇ ਤਕਰੀਬਨ ਭਾਰਤ ਦੀਆਂ ਸਾਰੀਆਂ ਸਟੇਟਾਂ ਵਿੱਚ ਸਿੱਖਾਂ ਤੇ ਹਮਲੇ ਕੀਤੇ ਗਏ ਪਰ ਕੋਈ ਵੀ ਸਿੱਖਾਂ ਨੂੰ ਬਚਾਉਣ ਨਹੀਂ ਆਇਆ। ਪਿਛਲੇ ਪੰਜ ਸੱਤ ਸਾਲਾਂ ਦੀਆਂ ਘਟਨਾਵਾਂ ਤੇ ਹੀ ਗੌਰ ਕਰੀਏ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੱਸਦੇ ਭਾਈ ਪਰਮਜੀਤ ਸਿੰਘ ਪੰਮਾ ਪੰਜਵੜ, ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ ਨੂੰ ਭਾਰਤ ਦੀ ਸਰਕਾਰ ਅਤੇ ਏਜੰਸੀਆਂ ਨੇ ਸ਼ਹੀਦ ਕਰ ਦਿੱਤਾ। ਇਹਨਾਂ ਵਿੱਚੋਂ ਬਹੁਤਾਂਤ ਲੋਕਾਂ ਨੇ ਖੁਸ਼ੀਆਂ ਮਨਾਈਆਂ ਸੀ। ਕਿਸੇ ਨੇ ਵੀ ਇਨ੍ਹਾਂ ਕਤਲਾਂ ਦੇ ਵਿਰੋਧ ਵਿੱਚ ਕੋਈ ਆਵਾਜ਼ ਬੁਲੰਦ ਨਹੀਂ ਕੀਤੀ। ਜੇਕਰ ਕਿਸੇ ਇੱਕ ਨੇ ਵੀ ਇਹਨਾਂ ਕਤਲਾਂ ਦੇ ਵਿਰੋਧ ਵਿੱਚ ਬੋਲਿਆ ਹੁੰਦਾ ਤੇ ਸਾਨੂੰ ਯਾਦ ਹੋਣਾ ਸੀ। ਕਿਉਂਕਿ ਅਸੀਂ ਕਿਸੇ ਵੱਲੋਂ ਕੀਤੇ ਹੋਏ ਚੰਗੇ ਕੰਮ ਨੂੰ ਕਦੀ ਭੁੱਲਦੇ ਨਹੀਂ ਹਾਂ।
ਭੁਪਿੰਦਰ ਸਿੰਘ ਛੇ ਜੂਨ
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 9888429938.
Leave a Reply