ਬੀਬਾ ਰਮਨਦੀਪ ਕੌਰ ਤੇ ਬਿੱਲਾ ਸ਼ੇਰੋਂ ਦੀ ਅਗਵਾਈ ਹੇਠ ਪਿੰਡ ਕੱਲ੍ਹਾ ਦੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ
- ਰਾਜਨੀਤੀ
- 22 Jul, 2026 05:07 PM (Asia/Kolkata)
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,22 ਜੁਲਾਈ
ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦ ਇਸ ਹਲਕੇ ਦੇ ਪਿੰਡ ਕੱਲ੍ਹਾ ਤੋਂ ਬੀਬੀ ਕੁਲਜੀਤ ਕੌਰ ਧਰਮਪਤਨੀ ਸ਼ਮਸ਼ੇਰ ਸਿੰਘ ਨੇ ਆਪਣੇ ਪਰਿਵਾਰ ਅਤੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਬੀਬਾ ਰਮਨਦੀਪ ਕੌਰ ਸ਼ੇਰੋਂ ਤੇ ਯੂਥ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਬੀਬੀ ਕੁਲਜੀਤ ਕੌਰ ਸਮੇਤ ਸ਼ਾਮਲ ਹੋਣ ਵਾਲੇ ਅਵਤਾਰ ਸਿੰਘ,ਸ਼ੀਤਲ ਸਿੰਘ,ਰਣਜੀਤ ਕੌਰ,ਸੁਰਿੰਦਰ ਕੌਰ, ਹਰਜਿੰਦਰ ਕੌਰ,ਬਲਵਿੰਦਰ ਕੌਰ,ਕੁਲਵਿੰਦਰ ਕੌਰ,ਜਸਵੰਤ ਸਿੰਘ, ਕਾਲੂ ਸਿੰਘ ਉਹਨਾਂ ਦੇ ਸਮੂਹ ਪਰਿਵਾਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ,ਪੰਜਾਬ ਅਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਪਾਰਟੀ ਨਾਲ ਲਗਾਤਾਰ ਲੋਕਾਂ ਦਾ ਵਿਸ਼ਵਾਸ ਜੁੜ ਰਿਹਾ ਹੈ।
ਆਗੂਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਬੀਬੀ ਕੁਲਜੀਤ ਕੌਰ ਅਤੇ ਉਹਨਾਂ ਦੇ ਸਾਥੀ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਉਣਗੇ।ਇਸ ਮੌਕੇ ਮਾਸਟਰ ਬਲਦੇਵ ਸਿੰਘ,ਅੰਗਰੇਜ ਸਿੰਘ ਸਾਬਕਾ ਸਰਪੰਚ,ਕੇਵਲ ਸਿੰਘ, ਜਗਤਾਰ ਸਿੰਘ,ਸਰਵਣ ਸਿੰਘ,ਅੰਗਰੇਜ ਸਿੰਘ ਫੌਜੀ ਆਦਿ ਹਾਜ਼ਰ ਸਨ।
Leave a Reply