“ਕੀ ਭਾਰਤੀ ਰਾਜਨੀਤੀ ਵਿੱਚ ਧਰਮ ਦੀ ਪਰਿਭਾਸ਼ਾ ਬਦਲ ਰਹੀ ਹੈ?”

    “ਕੀ ਭਾਰਤੀ ਰਾਜਨੀਤੀ ਵਿੱਚ ਧਰਮ ਦੀ ਪਰਿਭਾਸ਼ਾ ਬਦਲ ਰਹੀ ਹੈ?”

ਹਿੰਦੂ ਧਰਮ ਹੁਣ ਖਤਮ ਹੋਣ ਵੱਲ ਜਾ ਰਿਹਾ ਹੈ ਇਸ ਨੂੰ ਕੋਈ ਇਸਾਈ, ਮੁਸਲਮਾਨ ਯਾਂ ਸਿੱਖ ਖਤਮ ਨਹੀਂ ਕਰ ਰਹੇ ਸਗੋਂ ਹਿੰਦੂ ਆਪ ਹੀ ਖਤਮ ਕਰਨ ਵੱਲ ਤੁਰ ਪਏ ਹਨ। ਮੌਜੂਦਾ ਸਮੇਂ ਦੀਆਂ ਘਟਨਾਵਾਂ ਇਸੇ ਗੱਲ ਵੱਲ ਇਸ਼ਾਰਾ ਕਰ ਰਹੀਆਂ ਹਨ। ਇਤਿਹਾਸ ਕਹਿੰਦਾ ਹੈ ਕਿ ਹਿੰਦੂ ਮੰਦਰਾਂ ਨੂੰ ਮੁਗਲ ਲੁੱਟਦੇ ਸੀ ਅਤੇ ਹਿੰਦੂ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਅਤੇ ਜਬਰ ਜਿਨਾਹ ਵੀ ਕਰਦੇ ਸੀ ਅਤੇ ਹਿੰਦੂਆਂ ਦਾ ਕਤਲੇਆਮ ਵੀ ਕਰਦੇ ਸੀ । ਇਹ ਸਾਰੇ ਕੰਮ ਹੁਣ ਹਿੰਦੂ ਖੁਦ ਕਰ ਰਹੇ ਹਨ । ਮੰਦਰਾਂ ਦੀ ਲੁੱਟ, ਔਰਤਾਂ ਅਤੇ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਅਤੇ ਹਿੰਦੂਆਂ ਦਾ ਕਤਲੇਆਮ ਕੋਈ ਆਮ ਹਿੰਦੂ ਨਹੀਂ ਕਰ ਰਿਹਾ ਇਹ ਸਾਰੇ ਪਾਪ ਭਾਜਪਾ ਅਤੇ ਆਰ ਐੱਸ ਐੱਸ ਨਾਲ ਜੁੜੇ ਹਿੰਦੂ ਕਰ ਰਹੇ ਹਨ। ਪੂਰੀ ਦੁਨੀਆ ਨੂੰ ਪਤਾ ਹੈ ਬਲਾਤਕਾਰ ਦੇ ਮੁਕੱਦਮੇ ਵਿੱਚ ਸਜਾ ਕੱਟ ਰਿਹਾ ਆਸਾ ਰਾਮ ਭਾਜਪਾ ਅਤੇ ਆਰਐਸਐਸ ਦਾ ਖਾਸਮ ਖਾਸ ਹੈ। ਅਤੇ ਦੂਸਰਾ ਬਲਾਤਕਾਰੀ ਕੁਲਦੀਪ ਸਿੰਘ ਸੇੰਗਰ ਜ਼ੋ ਕਿ ਭਾਜਪਾ ਦਾ ਐਮ ਐਲ ਏ ਸੀ । ਤੀਸਰਾ ਨਿਤਿਆਨੰਦ ਸੁਆਮੀ, ਚੋਥਾ ਇੱਛਾਧਾਰੀ ਬਾਬਾ , ਪੰਜਵਾ ਬ੍ਰਿਜ ਭੂਸ਼ਨ ਸ਼ਰਨ ਸਿੰਘ ਜ਼ੋ ਭਾਜਪਾ ਦਾ ਲੋਕ ਸਭਾ ਮੈਂਬਰ ਸੀ ਜਿਸ ਤੇ ਪਹਿਲਵਾਨ ਕੁੜੀਆਂ ਨੇ ਜਿਸਮਾਨੀ ਸ਼ੋਸ਼ਨ ਦੇ ਇਲਜ਼ਾਮ ਲਾਏ ਸੀ ਪਰ ਭਾਜਪਾ ਨੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਅਤੇ ਇਸ ਤੋਂ ਅੱਗੇ ਹੈ ਪਰੱਜਵਲ ਰੇਵੰਨਾ ਜੋ ਕਿ ਲੰਘੇ ਸਮੇਂ ਦੇ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦਾ ਪੋਤਰਾ ਹੈ ਜਿਸ ਲਈ ਬੀਜੇਪੀ ਨੇ ਰੈਲੀਆਂ ਕੀਤੀਆਂ ਅਤੇ ਵੋਟ ਮੰਗੀ ਉਸ ਉੱਤੇ ਸੈਂਕੜੇ ਔਰਤਾਂ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਹਨ । ਇਹਨਾਂ ਬਲਾਤਕਾਰੀਆਂ ਵਿੱਚ ਇੱਕ ਨਾਮ ਹੋਰ ਆਉਂਦਾ ਹੈ ਜੋ ਕਿ ਭਾਜਪਾ ਦੀਆਂ ਅੱਖਾਂ ਦਾ ਤਾਰਾ ਸਿਰ ਦਾ ਤਾਜ ਹੈ ਭਾਜਪਾ ਲਈ ਕੋਹਿਨੂਰ ਹੀਰਾ ਹੈ ਜਿਸ ਨਾਮ ਹੈ ਗੁਰਮੀਤ ਰਾਮ ਰਹੀਮ ਜਿਸ ਨੇ ਸੈਂਕੜੇ ਅਣਵਿਆਹੀਆਂ ਅਤੇ ਵਿਆਹੁਤਾ ਔਰਤ ਨੂੰ ਆਪਣੀ ਗੁਫਾ ਵਿੱਚ ਲਿਜਾ ਕੇ ਬਲਾਤਕਾਰ ਕੀਤੇ ਭਾਜਪਾ ਇਸ ਬਲਾਤਕਾਰੀ ਰਾਮ ਰਹੀਮ ਤੇ ਵੀ ਬਹੁਤ ਮਿਹਰਬਾਨ ਹੈ।ਕੁਝ ਦਿਨ ਪਹਿਲਾਂ ਰਾਜਸਥਾਨ ਵਿੱਚ ਇੱਕ 13 ਵਰਿਆਂ ਦੀ ਬਾਲੜੀ ਦਾ 32 ਲੋਕਾਂ ਵੱਲੋਂ ਬਲਾਤਕਾਰ ਕੀਤਾ ਗਿਆ ਇਹ ਸਾਰੇ ਬਲਾਤਕਾਰੀ ਹਿੰਦੂ ਸਨ ਅਤੇ ਬਲਾਤਕਾਰ ਦਾ ਸ਼ਿਕਾਰ ਹੋਈ ਬੱਚੀ ਵੀ ਹਿੰਦੂ ਹੀ ਸੀ ।
ਗੱਲ ਸਾਫ ਹੈ ਕਿ ਮੋਦੀ ਧਰਮ ਦੇ ਲੋਕ ਹੀ ਹਿੰਦੂ ਧਰਮ ਵਾਲਿਆਂ ਤੇ ਅੱਤਿਆਚਾਰ ਕਰ ਰਹੇ ਹਨ। ਰਾਮ ਭਗਤ ਗਾਂ ਨੂੰ ਮਾਂ ਦਾ ਰੁਤਬਾ ਦਿੰਦੇ ਹਨ ਅਤੇ ਗਾਂ ਦੇ ਮਾਸ ਦੀ ਵਿੱਕਰੀ ਦਾ ਵਿਰੋਧ ਕਰਦੇ ਹਨ। ਮੋਦੀ ਭਗਤ ਵੀ ਗਾਂ ਨੂੰ ਮਾਂ ਕਹਿੰਦੇ ਹਨ ਅਤੇ ਗਾਂ ਦੇ ਮਾਸ ਦੀ ਵਿਕਰੀ ਦਾ ਵਿਰੋਧ ਕਰਦੇ ਹਨ। ਭਾਰਤ ਵਿੱਚ ਪਿਛਲੇ 12 ਸਾਲਾਂ ਤੋਂ ਬੀਜੇਪੀ ਆਰਐਸਐਸ ਦੀ ਸਰਕਾਰ ਹੈ। ਅਤੇ ਇਹਨਾਂ 12 ਸਾਲਾਂ ਦੇ ਵਿੱਚ ਭਾਰਤ ਗਊ ਮਾਸ ਦਾ ਸਭ ਤੋਂ ਵੱਡਾ ਵਿਕਰੇਤਾ ਬਣ ਕੇ ਉਭਰਿਆ ਹੈ ਭਾਰਤ ਗਊ ਮਾਸ ਵਿਕਰੇਤਾ ਦੇਸ਼ਾਂ ਦੀ ਸੂਚੀ ਵਿੱਚੋਂ ਪਹਿਲੇ ਤਿੰਨਾਂ ਵਿੱਚ ਆਉਂਦਾ ਹੈ ਜਦੋਂ ਇਸ ਗੱਲ ਤੇ ਰਾਮ ਭਗਤ ਚਰਚਾ ਕਰਦੇ ਹਨ ਤਾਂ ਮੋਦੀ ਅਤੇ ਮੋਦੀ ਭਗਤ ਉਹਨਾਂ ਦੀ ਅਵਾਜ਼ ਨੂੰ ਸਰਕਾਰੀ ਤੰਤਰ ਰਾਹੀਂ ਦਬਾਅ ਦਿੰਦੇ ਹਨ।
ਅਤੇ ਆਪਣੇ ਫਾਇਦੇ ਲਈ ਭਾਰਤ ਦੇ ਹਿੰਦੂ ਕਾਰੋਬਾਰੀ ਗਓ ਮਾਸ ਵਿਕਰੇਤਾ ਨੂੰ ਸਵਾਲਾਂ ਦੇ ਘੇਰੇ ਵਿਚੋਂ ਬਰੀ ਕਰ ਦਿੰਦੇ ਹਨ। ਕਿਉਂਕਿ ਗਊ ਮਾਸ ਵਕਰੇਤਾ ਹਿੰਦੂ ਕਾਰੋਬਾਰੀ ਭਾਜਪਾ ਨੂੰ ਬਹੁਤ ਮੋਟਾ ਚੰਦਾ ਦਿੰਦੇ ਹਨ। ਕੁਝ ਲੋਕ ਇਹ ਦਾਵਾ ਕਰਦੇ ਹਨ ਕਿ 2002 ਦੇ ਵਿੱਚ ਸਾਬਰ ਮਤੀ ਰੇਲ ਗੱਡੀ ਦੇ ਡੱਬੇ ਨੂੰ ਅੱਗ ਦੇ ਹਵਾਲੇ ਕਰਨ ਪਿੱਛੇ ਮੋਦੀ ਦਾ ਹੱਥ ਸੀ ਕਿਉਂਕਿ ਮੋਦੀ ਸਭ ਤੋਂ ਵੱਡਾ ਹਿੰਦੂ ਲੀਡਰ ਬਨਣਾ ਚਹੁੰਦਾ ਸੀ। ਪਿਛਲੇ ਸਮੇਂ ਤੋਂ ਬਹੁਤ ਖਬਰਾਂ ਸੁਣਨ ਨੂੰ ਮਿਲੀਆਂ ਕਿ ਹਿੰਦੂ ਮੰਦਰਾਂ ਵਿੱਚ ਤੋੜਭੰਨ ਕੀਤੀ ਗਈ ਜਦੋਂ ਪੁਲੀਸ ਨੇ ਜਾਂਚ ਕੀਤੀ ਤਾਂ ਇਸ ਭੰਨਤੋੜ ਪਿੱਛੇ ਭਾਜਪਾ ਆਰ ਐਸ ਐਸ ਦੇ ਲੋਕ ਹੀ ਨਿਕਲੇ । ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਇੱਕ ਹਿੰਦੂ ਮੰਦਰ ਵਿੱਚ ਹਨੁੰਮਾਨ ਦੀ ਮੁਰਤੀ ਤੋੜੀ ਗਈ ਜਦੋਂ ਪੁਲੀਸ ਨੇ ਜਾਂਚ ਕੀਤੀ ਤਾਂ ਭਾਜਪਾ ਆਰ ਐਸ ਐਸ ਨਾਲ ਜੁੜਿਆ ਬੰਦਾ ਕਾਬੂ ਆਇਆ ਐਸੀਆਂ ਸੈਂਕੜੇ ਘਟਨਾਵਾਂ ਹਨ ਜ਼ੋ ਸਿਰਫ ਇਸ ਲਈ ਕੀਤੀਆਂ ਗਈਆਂ ਕੇ ਮੁਸਲਮਾਨਾਂ ਨੂੰ ਫਸਾਇਆ ਜਾਵੇ ਅਤੇ ਮਹੋਲ ਖ਼ਰਾਬ ਕੀਤਾ ਜਾ ਸਕੇ। ਅਤੇ ਮਹੋਲ ਖ਼ਰਾਬ ਕਰਕੇ ਭਾਰਤ ਵਿੱਚ ਵੱਸਦੇ ਘੱਟ ਗਿਣਤੀਆਂ ਦੀ ਨਸਲਕੁਸ਼ੀ ਕੀਤੀ ਜਾਵੇ । ਜੇਕਰ ਆਪਣੇ ਆਪ ਨੂੰ ਹਿੰਦੂ ਕਹਾਉਣ ਵਾਲੇ ਆਪ ਹੀ ਆਪਣੇ ਇਸ਼ਟ ਦੀਆਂ ਮੁਰਤੀਆਂ ਤੋੜਦੇ ਹਨ ਤੇ ਉਸ ਧਾਰਮਿਕ ਕਿਸ ਤਰ੍ਹਾਂ ਹੋਏ । ਜਦੋਂ ਕਿਸੇ ਹਿੰਦੂ ਮੰਦਰ ਦੀ ਮੂਰਤੀ ਟੁਟਦੀ ਹੈ ਤਾਂ ਹਜ਼ਾਰਾਂ ਹੀ ਭਾਜਪਾ ਅਤੇ ਆਰ ਐਸ ਐਸ ਦੇ ਸਮਰਥਕ ਸੜਕਾਂ ਤੇ ਆ ਕੇ ਗੁੰਡਾਗਰਦੀ ਕਰਦੇ ਹਨ ਅਤੇ ਦੁਕਾਨਾਂ ਨੂੰ ਲੁੱਟਦੇ ਹਨ। ਜਦੋਂ ਪੁਲਿਸ ਜਾਂਚ ਕਰਦੀ ਹੈ ਤੇ ਜਾਂਚ ਵਿੱਚ ਆਉਂਦਾ ਹੈ ਕਿ ਇਸ ਮੰਦਰ ਦੀ ਮੂਰਤੀ ਕਿਸੇ ਹਿੰਦੂ ਨੇ ਤੋੜੀ ਹੈ ਜੋ ਕਿ ਭਾਜਪਾ ਅਤੇ ਆਰਐਸਐਸ ਦਾ ਸਮਰਥਕ ਹੈ ਤਦ ਇਹ ਗੁੰਡਿਆਂ ਦੀ ਭੀੜ ਆਪਣੇ ਘਰਾਂ ਵਿੱਚ ਵੜ ਜਾਂਦੀ ਹੈ ਤੇ ਚੁੱਪੀ ਧਾਰ ਲੈਂਦੀ ਹੈ। ਇਸ ਤੋਂ ਇਹੋ ਅੰਦਾਜ਼ਾ ਲਾਇਆ ਜਾ ਸਕਦਾ ਹੈ ਜੇਕਰ ਮੂਰਤੀ ਤੋੜਨ ਵਾਲਾ ਭਾਜਪਾ ਤੇ ਆਰਐਸਐਸ ਦਾ ਬੰਦਾ ਹੈ ਤੇ ਫਿਰ ਉਸ ਨੂੰ ਸਭ ਮਾਫ ਹੈ। ਯੂਪੀ ਦੇ ਸ਼ਹਿਰ ਵਾਰਾਨਸੀ ਵਿੱਚ ਅਨੇਕਾਂ ਹੀ ਪੁਰਾਤਨ ਮੰਦਰ ਤੋੜ ਦਿੱਤੇ ਗਏ ਵਾਰਾ ਨਸੀ ਉਹ ਸ਼ਹਿਰ ਹੈ ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਮਪੀ ਚੁਣ ਕੇ ਆਇਆ ਹੈ ਅਤੇ ਯੂਪੀ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਜਿਸ ਦਾ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਹੈ ਜ਼ੋ ਕਿ ਆਪਣੇ ਆਪ ਨੂੰ ਹਿੰਦੂਆਂ ਦਾ ਸਭ ਤੋਂ ਵੱਡਾ ਰਾਖਾ ਦੱਸਦਾ ਹੈ। ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਣ ਸਮੇਂ ਭਾਜਪਾ ਨੇ ਬਹੁਤ ਐਸੀਆਂ ਵੀਡੀਓ ਬਣਾਈਆਂ ਜਿਸ ਵਿੱਚ ਰਾਮ ਚੰਦਰ ਜੀ ਨੂੰ ਬੱਚੇ ਰੂਪ ਵਿੱਚ ਵਿਖਾਇਆ ਗਿਆ ਅਤੇ ਨਰਿੰਦਰ ਮੋਦੀ ਰਾਮ ਚੰਦਰ ਜੀ ਨੂੰ ਫੜ ਕੇ ਤੇ ਮੰਦਰ ਦੇ ਵਿੱਚ ਲੈ ਕੇ ਜਾ ਰਿਹਾ‌ ਹੈ। ਅਤੇ ਵੀਡੀਓ ਦੇ ਪਿੱਛੇ ਗੀਤ ਚੱਲ ਰਿਹਾ ਹੈ ਕਿ ਜੋ ਰਾਮ ਕੋ ਲਾਏ ਹੈ ਹਮ ਉਨ ਕੋ ਲਾਏਗੇ ਇਸ ਘੋਰ ਬੇਅਦਬੀ ਦੀ ਘਟਨਾ ਤੇ ਕਿਸੇ ਨੇ ਆਵਾਜ਼ ਨਹੀਂ ਚੁੱਕੀ ਕਿਉਂਕਿ ਇਹ ਬੇਅਦਬੀ ਕਰਨ ਵਾਲੇ ਭਾਜਪਾ ਤੇ ਆਰਐਸਐਸ ਦੇ ਲੋਕ ਸਨ । ਜਦ ਰਾਮ ਮੰਦਰ ਦਾ ਉਦਘਾਟਨ ਕੀਤਾ ਗਿਆ ਤੇ ਸਭ ਸਨਾਤਨ ਪ੍ਰੇਮੀ ਅਤੇ ਵੱਡੇ ਮੱਠਾ ਦੇ ਸ਼ੰਕਰਾਚਾਰਿਆ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਇਹ ਗਲਤ ਹੋ ਰਿਹਾ ਹੈ ਪਰ ਸਾਰੇ ਹੀ ਮੋਦੀ ਭਗਤ ਉਹਨਾਂ ਸ਼ੰਕਰਾਚਾਰਿਆ ਤੇ ਮੱਠਾਂ ਦੇ ਖਿਲਾਫ ਹੋ ਭੁਗਤੇ ਕਿ ਤੁਸੀਂ ਕੌਣ ਹੁੰਦੇ ਹੋ ਮੋਦੀ ਨੂੰ ਮਾੜਾ ਕਹਿਣ ਵਾਲੇ ਮੋਦੀ ਭਗਤਾਂ ਨੇ ਸ਼ੰਕਰਾਚਾਰੀਆ ਅਤੇ ਮੱਠਾ ਦੇ ਮੁਖੀਆਂ ਨੂੰ ਹੀ ਗਲਤ ਸਾਬਿਤ ਕਰਨਾ ਸ਼ੁਰੂ ਕਰ ਦਿੱਤਾ। ਮੋਦੀ ਭਗਤ ਹਰਿ ਰਹੇ ਸਨ ਮੋਦੀ ਜੋ ਕਰ ਰਿਹਾ ਹੈ ਠੀਕ ਕਰ ਰਿਹਾ ਹੈ ਅਤੇ ਜੋ ਕਰੇਗਾ ਠੀਕ ਕਰੇਗਾ ਮਤਲਬ ਇਹ ਕਿ ਮੋਦੀ ਹੀ ਰੱਬ ਹੈ ਮੋਦੀ ਹੀ ਸਾਰਾ ਕੁਝ ਹੈ ਇਥੋਂ ਤੱਕ ਕਿ ਕੁਝ ਲੋਕਾਂ ਨੇ ਮੋਦੀ ਨੂੰ ਰਾਮ ਦਾ ਅਵਤਾਰ ਵੀ ਦੱਸ ਦਿੱਤਾ ਅਤੇ ਮੋਦੀ ਦੀ ਆਰਤੀ ਗਾਉਣੀ ਸ਼ੁਰੂ ਕਰ ਦਿੱਤੀ ।ਇਥੋਂ ਤੱਕ ਕਿ ਮੋਦੀ ਦੇ ਮੰਦਰ ਵੀ ਬਣਨੇ ਸ਼ੁਰੂ ਹੋ ਚੁੱਕੇ ਹਨ। ਪਿਛਲੇ ਦਿਨੀ ਖਬਰਾਂ ਆਈਆਂ ਕੇ ਅਯੋਧਿਆ ਦੇ ਰਾਮ ਮੰਦਿਰ ਦੇ ਵਿੱਚ ਸੋਨਾ ਚਾਂਦੀ ਹੀਰੇ ਜਵਾਹਰਾਤ ਅਤੇ ਨਗਦੀ ਦੀ ਚੋਰੀ ਹੋਈ ਹੈ। ਇਸ ਤੋਂ ਬਾਅਦ ਇਹ ਪਤਾ ਲੱਗਾ ਕਿ ਮਥੁਰਾ ਦੇ ਕ੍ਰਿਸ਼ਨ ਮੰਦਰ ਵਿੱਚ ਵੀ ਚੋਰੀ ਹੋਈ ਹੈ ਅਤੇ ਬਦਰੀਨਾਥ ਮੰਦਰ ਵਿੱਚ ਵੀ ਇਸੇ ਤਰ੍ਹਾਂ ਹੀ ਕਰੋੜਾਂ ਅਰਬਾਂ ਰੁਪਏ ਦਾ ਘਪਲਾ ਹੋਇਆ ਹੈ। ਜੋ ਕਿ ਭਾਜਪਾ ਅਤੇ ਆਰਐਸਐਸ ਦੇ ਪ੍ਰਬੰਧਕ ਅਤੇ ਪੰਡਤਾਂ ਨੇ ਰਲ ਮਿਲ ਕੇ ਕੀਤਾ ਹੈ ਪਰ ਇਸ ਘਪਲੇ ਤੇ ਕੋਈ ਵੀ ਬੋਲਣ ਲਈ ਤਿਆਰ ਨਹੀਂ ਸੀ । ਮੰਦਰਾਂ ਵਿੱਚ ਹੋਈ ਚੋਰੀ ਦੇ ਮਸਲੇ ਤੇ ਸੱਚੇ ਸਨਾਨਤੀ ਅਤੇ ਹਿੰਦੂ ਬੋਲ ਰਹੇ ਹਨ ਜੋ ਕਿ ਭਾਜਪਾ ਅਤੇ ਆਰ ਐਸ ਐਸ ਦੀ ਗੰਦੀ ਰਾਜਨੀਤੀ ਨੂੰ ਧਰਮ ਤੋਂ ਵੱਖਰਾ ਰੱਖਣਾ ਚਾਹੁੰਦੇ ਹਨ। ਪਰ ਇਹਨਾਂ ਸੱਚੇ ਹਿੰਦੂਆਂ ਦੀ ਕੋਈ ਪੇਸ਼ ਨਹੀਂ ਚੱਲ ਰਹੀ ਕਿਉਂਕਿ ਮੋਦੀ ਅਤੇ ਆਰਐਸਐਸ ਦੇ ਭੇਡਾਂ ਇਹਨਾਂ ਨੂੰ ਉਸੇ ਵੇਲੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਟਰੋਲ ਕਰਨਾ ਸ਼ੁਰੂ ਕਰ ਦਿੰਦੇ ਹਨ । ਪਿਛਲੇ ਦਿਨੀ ਬਜਰੰਗ ਬਲੀ ਦਾ ਰੂਪ ਧਾਰੇ ਇਕ ਬੰਦੇ ਨੂੰ ਭਾਜਪਾ ਦੀ ਰੈਲੀ ਦੇ ਵਿੱਚ ਨੱਚਦਾ ਵਿਖਾ ਦਿੱਤਾ ਜੋ ਕਿ ਹਿੰਦੂ ਧਰਮ ਦੀ ਘੋਰ ਬੇਅਦਬੀ ਹੈ । ਇਸ ਬੇਅਦਬੀ ਦੇ ਵਿਰੋਧ ਵਿੱਚ ਜੇਕਰ ਕੋਈ ਬੋਲਦਾ ਹੈ ਤੇ ਉਸ ਦੀ ਆਵਾਜ਼ ਨੂੰ ਦੁਨੀਆਂ ਤੱਕ ਪਹੁੰਚਣ ਨਹੀਂ ਦਿੱਤਾ ਜਾਂਦਾ ਕਿਉਂਕਿ ਭਾਰਤ ਦੇ ਵਿੱਚ ਸਾਰੇ ਹੀ ਮੀਡੀਆ ਚੈਨਲ ਮੋਦੀ ਨੇ ਆਪਣੇ ਅਧੀਨ ਕੀਤੇ ਹੋਏ ਹਨ। ਕੁਝ ਛੋਟੇ ਮੋਟੇ ਯੂਟੀਊਬ ਚੈਨਲ ਜੋ ਇਹਨਾਂ ਦੇ ਖਿਲਾਫ ਸੱਚ ਬੋਲਦੇ ਹਨ ਉਹਨਾਂ ਦੀ ਆਵਾਜ਼ ਨੂੰ ਦੱਬ ਦਿੱਤਾ ਜਾਂਦਾ ਹੈ। ਅੱਜ ਸਮਾਂ ਇਹ ਆ ਗਿਆ ਹੈ ਕਿ ਜੇਕਰ ਭਾਜਪਾ ਆਰਐਸਐਸ ਕੋਈ ਮੰਦਿਰ ਤੋੜ ਦੇ ਜਾਂ ਮੂਰਤੀਆਂ ਨਾਲ ਸ਼ਰਾਰਤ ਕਰਦਾ ਹੈ ਤਾਂ ਮੋਦੀ ਭਗਤਾਂ ਨੂੰ ਸਬ ਬਰਦਾਸ਼ਤ ਹੈ ਪਰ ਜੇਕਰ ਮੋਦੀ ਭਾਜਪਾ ਜਾਂ ਆਰਐਸ ਦੇ ਖਿਲਾਫ ਕੋਈ ਬੋਲਦਾ ਹੈ ਤੇ ਇਹ ਲੋਕ ਨੂੰ ਉਹ ਨੂੰ ਉਹ ਬਰਦਾਸ਼ਤ ਨਹੀਂ ਹੁੰਦਾ । ਜੇਕਰ ਮੋਦੀ ਨੂੰ ਕੋਈ ਮਨੀਪੁਰ ਮੁੱਦੇ ਉੱਤੇ ਤਾਂ ਗੁਜਰਾਤ ਲੱਗਿਆ ਉਤੇ ਯਾ ਐਪਸਦੀਨ ਦੀਆਂ ਫਾਈਲਾਂ ਤੇ ਤਾਂ ਅਪ੍ਰੇਸ਼ਨ ਸਿੰਦੂਰ ਤੇ ਕੋਈ ਸਵਾਲ ਪੱਛ ਲਵੇ ਤਾਂ ਇਹ ਮੋਦੀ ਭਗਤ ਅਤੇ ਮੋਦੀ ਦੇ ਮੈਂਬਰ ਪਾਰਲੀਮੈਂਟ ਟੀਵੀ ਚੈਨਲਾਂ ਦੇ ਉੱਤੇ ਚੀਕ ਚੀਕ ਕੇ ਰੌਲਾ ਪਾਉਂਦੇ ਹਨ ਪਾਰਲੀਮੈਂਟ ਦੇ ਵਿੱਚ ਚੀਕ ਚੀਕ ਕੇ ਰੌਲਾ ਪਾਉਂਦੇ ਹਨ ਰਾਜਸਭਾ ਅਤੇ ਲੋਕ ਸਭਾ ਨੂੰ ਸਿਰ ਤੇ ਚੁੱਕ ਲੈਂਦੇ ਹਨ। ਮੈਨੂੰ ਲੱਗਦਾ ਹੈ ਕਿ ਭਾਰਤ ਵਿੱਚ ਰਾਮ ਭਗਤਾਂ ਅਤੇ ਕ੍ਰਿਸ਼ਨ ਭਗਤਾਂ ਦੀ ਗਿਣਤੀ ਘੱਟ ਗਈ ਹੈ ਅਤੇ ਮੋਦੀ ਅਤੇ ਆਰਐਸਐਸ ਭਗਤਾਂ ਦੀ ਗਿਣਤੀ ਵੱਧ ਗਈ ਹੈ। ਇਹ ਮੈਂ ਇਸ ਲਈ ਬੋਲ ਰਿਹਾ ਹਾਂ ਕਿ ਭਾਰਤ ਦੇ ਮੰਦਰਾਂ ਵਿੱਚ ਇੰਨੀ ਵੱਡੀ ਚੋਰੀ ਹੋ ਗਈ ਪਰ ਕਿਤੇ ਵੀ ਕੋਈ ਚਰਚਾ ਨਹੀਂ ਹੈ ਜੇਕਰ ਮੋਦੀ ਨੂੰ ਕੋਈ ਇੱਕ ਗੱਲ ਵੀ ਕਹਿ ਦਿੰਦਾ ਹੈ ਤੇ ਇਹ ਭਗਤ ਅਸਮਾਨ ਸਿਰ ਤੇ ਚੁੱਕ ਲੈਂਦੇ ਹਨ ਇਸ ਲਈ ਮੈਂ ਕਹਿ ਰਿਹਾ ਹਾਂ ਕਿ ਹੁਣ ਹਿੰਦੂ ਧਰਮ ਖਤਮ ਹੋ ਰਿਹਾ ਹੈ ਅਤੇ ਮੋਦੀ ਧਰਮ ਸ਼ੁਰੂ ਹੋ ਰਿਹਾ ਹੈ।
 

ਭੁਪਿੰਦਰ ਸਿੰਘ ਛੇ ਜੂਨ 
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ : 9888429938.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.