ਆਓ, 1980-90 ਦੇ ਖ਼ੂਨੀ ਦਹਾਕੇ ਦੇ ਦਰਸ਼ਨ ਕਰੀਏ...

ਆਓ, 1980-90 ਦੇ ਖ਼ੂਨੀ ਦਹਾਕੇ ਦੇ ਦਰਸ਼ਨ ਕਰੀਏ...

ਆਓ, 1980-90 ਦੇ ਖ਼ੂਨੀ ਦਹਾਕੇ ਦੇ ਦਰਸ਼ਨ ਕਰੀਏ…

ਕੀੜੇ ਮਕੌੜੇ ਚੂਹੇ ਬਿੱਲੀ ਕੁੱਤੇ ਮੱਝ ਗਾਂ ਬਲਦ ਅਤੇ ਝੋਟੇ ਆਦਿ ਜਾਨਵਰਾਂ ਦੇ ਵੀ ਇਨਸਾਨ ਡੰਡਾ ਜਾਂ ਰੋੜਾ ਵੱਟਾ ਮਾਰਨ ਲੱਗਿਆਂ ਸੌ ਵਾਰ ਸੋਚਦਾ ਹੈ ਅਗਰ ਕਿਸੇ ਅੰਦਰ ਇਨਸਾਨੀਅਤ ਵਾਲਾ ਮਾਦਾ ਜਿਊਂਦਾ ਜਾਗਦਾ ਹੋਵੇ ਤਾਂ । ਅਗਰ ਕਿਸੇ ਇਨਸਾਨ ਦੇ ਅੰਦਰੋਂ ਇਨਸਾਨੀਅਤ ਹੀ ਮਰ ਜਾਵੇ ਤਾਂ ਫੇਰ ਓਹੀ ਇਨਸਾਨ ਰਾਖਸ਼ਸ ਅਤੇ ਦੈਂਤ ਬਣ ਜਾਂਦਾ ਹੈ, ਜਿਵੇਂ ਕਾਫੀ ਤੋਂ ਜਿਆਦਾ ਪੰਜਾਬ ਪੁਲਿਸ ਵਾਲੇ ਦਿੱਲੀ ਦੇ ਕਹਿਣ ਉੱਤੇ 1980-1990 ਦੇ ਦਹਾਕਿਆਂ ਵਿੱਚ ਅਤੇ ਤਰੱਕੀਆਂ ਅਤੇ ਪੈਸੇ ਦੇ ਲਾਲਚ ਵਿੱਚ ਆ ਕੇ ਬਣ ਗਏ ਸਨ । ਫੇਰ ਏਹੋ ਜਿਹੇ ਐਸ ਐਸ ਪੀ ਸਵਰਨੇ ਘੋਟਣੇ ਵਰਗੇ ਜੱਲਾਦ ਜਿਊਂਦੇ ਜਾਗਦੇ ਇਨਸਾਨ ਨੂੰ ਵੀ ਗੁੜ ਕੱਢਣ ਵਾਲੇ ਕੜਾਹੇ ਵਿੱਚ ਆਲੂਆਂ ਜਾਂ ਹੋਰ ਵਸਤਾਂ ਵਾਂਗ ਉੱਬਾਲ ਕੇ ਸ਼ਹੀਦ ਕਰ ਦਿੰਦੇ ਹਨ ਕਾਫੀ ਪੁਲਿਸ ਵਾਲੇ ਨੇਕ ਭਲੇ ਅਤੇ ਇਮਾਨਦਾਰ ਵੀ ਸਨ , ਇਹ ਇੱਕ ਪੱਖ ਵੀ ਹੈ, ਸਾਰਿਆਂ ਨੂੰ ਇੱਕੋ ਰੱਸੇ ਹੀ ਬੰਨ੍ਹ ਦੇਣਾ ਵੀ ਬੇਇਨਸਾਫ਼ੀ ਹੁੰਦੀ ਹੈ । 
ਹਾਲਾਤਾਂ ਤੋਂ ਤੰਗ ਆ ਕੇ ਲੋਕ ਜੁਰਮ ਕਰਨ ਦਾ ਰਸਤਾ ਆਦਿ ਕਾਲ ਤੋਂ ਹੀ ਚੁਣਦੇ ਆਏ ਹਨ । ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਜਦੋਂ ਜਦੋਂ ਸਰਕਾਰੇ ਦਰਬਾਰੇ ਅਪੀਲ ਦਲੀਲ ਅਤੇ ਵਕੀਲ ਵਾਲੇ ਸਭ ਰਸਤੇ ਬੰਦ ਹੋ ਜਾਣ ਤਾਂ ਫੇਰ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਜਾਇਜ ਹੁੰਦਾ ਹੈ । ਜਦੋਂ ਰਾਜੇ ਜਾਂ ਸਰਕਾਰਾਂ ਗੂੰਗੇ ਬੋਲੇ ਅਤੇ ਅੰਨ੍ਹੇ ਹੋ ਜਾਣ ਫੇਰ ਹੀ ਸਟੇਨਗੰਨਾ , ਥਾਮਸੰਨਗੰਨਾ , ਏ ਕੇ ਸੰਤਾਲੀਆਂ , ਐਲ ਐਮ ਜੀਆਂ , ਮਾਊਜਰਾਂ , ਰਿਵਾਲਵਰਾਂ ਅਤੇ ਮਨੁੱਖੀ ਬੰਬਾਂ ਨੂੰ ਹੱਥ ਪੈਂਦੇ ਹਨ । ਜਦੋਂ ਮੁਕੱਦਸ ਅਸਥਾਨਾਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਬੇਹੁਰਮਤੀ ਹੁੰਦੀ ਹੈ, ਜਦੋ ਕਿਸੇ ਕੌਮ ਦੀਆਂ ਔਰਤਾਂ ਨਾਲ ਸੜਕਾਂ ਦੇ ਉੱਤੇ ਸ਼ਰੇਆਮ ਬਲਾਤਕਾਰ ਕੀਤੇ ਜਾਣ ਅਤੇ ਫੇਰ ਉੱਨ੍ਹਾਂ ਦੇ ਗੁਪਤ ਅੰਗਾਂ ਵਿੱਚ ਲੋਹੇ ਦੀਆਂ ਰਾਡਾਂ ਧੱਕ ਦਿੱਤੀਆਂ ਜਾਣ ਅਤੇ ਜਾਨੋਂ ਹੀ ਮਾਰ ਦਿੱਤਾ ਜਾਵੇ ਤਾਂ ਫੇਰ ਗੋਲੀਆਂ ਅਤੇ ਬੰਬ ਚਲਾਉਣੇ ਜਾਇਜ਼ ਹੀ ਹੋਇਆ ਕਰਦੇ ਹਨ । ਇਹ ਕੁੱਝ ਅਸੀਂ ਲਿਖਣਾ ਤਾਂ ਨਹੀਂ ਸੀ ਚਾਹੁੰਦੇ ਪਰ ਸਤਲੁਜ ਫਿਲਮ ਨੂੰ ਬੈਨ ਕਰਕੇ ਇੰਡੀਅਨ ਸਟੇਟ ਨੇ ਸਾਡੇ ਅੰਦਰ ਬਲਦੀ ਅੱਗ ਨੂੰ ਜਵਾਲਾਮੁਖੀ ਬਣਾ ਦਿੱਤਾ ਹੈ ਅਤੇ ਇੰਡੀਆ ਦੇ ਟੁਕੜੇ ਟੁਕੜੇ ਹੋਣ ਦਾ ਰਸਤਾ ਏਸੇ ਦੇ ਵਿਚੋਂ ਹੀ ਨਿਕਲੇਗਾ । 
ਸਾਡੇ ਖਾਲਿਸਤਾਨ ਦੇ ਸੰਘਰਸ਼ ਨੂੰ ਹੋਰ ਅੱਗੇ ਤੋਰਨ ਦਾ ਅਸੀਂ ਇੰਡੀਅਨ ਸਟੇਟ ਦਾ ਧੰਨਵਾਦ ਕਰਦੇ ਹਾਂ । ਵੈਸੇ ਤਾਂ ਸੰਗਤਾਂ ਇੰਡੀਅਨ ਸਟੇਟ ਦੀਆਂ ਹਿੰਦੂਤਵੀ ਸਰਕਾਰਾਂ ਵਲੋਂ ਸਿੱਖਾਂ ਉੱਪਰ ਕੀਤੇ ਬੇਤਹਾਸ਼ਾ ਅੱਤਿਆਚਾਰਾਂ ਵਾਰੇ ਕਾਫੀ ਕੁੱਝ ਜਾਣ ਚੁੱਕੀਆਂ ਹਨ । ਪਰ ਫਿਰ ਵੀ ਸੰਗਤਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਓਸ ਦੌਰ ਨੂੰ ਦਾਸ ਨੇ ਖੁਦ ਚਾਰ ਪੰਜ ਸਾਲ ਅੱਖੀਂ ਵੇਖਿਆ, ਕੰਨੀਂ ਸੁਣਿਆਂ ਅਤੇ ਹੱਡੀਂ ਹੰਢਾਇਆ ਹੋਇਆ ਹੈ । ਵਧੇਰੇ ਜਾਣਕਾਰੀ ਲਈ ਸੰਗਤਾਂ ਦਾਸ ਦੀਆਂ ਲਿਖੀਆਂ ਕਿਤਾਬਾਂ 1 ਅੱਖੀਂ ਵਖਿਆਂ ਕੰਨੀਂ ਸੁਣਿਆਂ ਹੱਡੀਂ ਹੰਢਾਇਆ ਖਾੜਕੂ ਸੰਘਰਸ਼ 2 ਕੰਧ ਓਹਲੇ ਪਰਦੇਸ 4 ਬਹੁੜੀਂ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ ਪੜ੍ਹ ਸਕਦੀਆਂ ਹਨ । 
ਭਾਈ ਗੁਰਦੇਵ ਸਿੰਘ ਦੇਬੂ ਪਿੰਡ ਧੀਰਪੁਰ ਨੇੜੇ ਕਸਬਾ ਕਰਤਾਰਪੁਰ ਜਿਲ੍ਹਾ ਜਲੰਧਰ ਜਾਂ ਕਪੂਰਥਲਾ ਨੂੰ ਸਵਰਨ ਸਿੰਘ ਘੋਟਣੇ ਐਸ ਐਸ ਪੀ ਜਲੰਧਰ ਨੇ ਜਿਊਂਦੇ ਨੂੰ ਹੀ ਗੁੜ ਕੱਢਣ ਵਾਲੇ ਕੜਾਹੇ ਵਿੱਚ ਉੱਬਾਲ ਕੇ ਸ਼ਹੀਦ ਕਰ ਦਿੱਤਾ ਸੀ । ਇਸ ਤੋਂ ਪਹਿਲਾਂ ਉੱਹਨਾਂ ਦੇ ਸਰੀਰ ਨੂੰ ਗਰਮ ਪ੍ਰੈਸਾਂ ਲਾ ਲਾ ਕੇ ਸਾੜਿਆ ਗਿਆ । ਚੱਡੇ ਪਾੜਨੇ ਘੋਟਾ ਲਾਉਣਾ ਬਾਹਾਂ ਪਿੱਛੇ ਨੂੰ ਬੰਨ੍ਹ ਕੇ ਲਟਕਾਉਣਾ ਪੱਟਾਂ ਉੱਪਰ ਲੋਹੇ ਦਾ ਭਾਰਾ ਜਿਹਾ ਰੋਲਰ ਫੇਰਨਾ ਗੁੱਪਤ ਅੰਗਾਂ ਉੱਤੇ ਕਰੰਟ ਲਗਾਉਣਾ ਪੱਟ ਚੀਰ ਕੇ ਵਿੱਚ ਲੂਣ ਜਾਂ ਮਿਰਚਾਂ ਭਰ ਦੇਣੀਆਂ ਗੁਪਤ ਅੰਗਾ ਬੀਬੀਆਂ ਅਤੇ ਮਰਦਾਂ ਦਿਆਂ ਵਿੱਚ ਮਿਰਚਾਂ ਭਰ ਦੇਣੀਆਂ ਪੈਰਾਂ ਦੀਆਂ ਤਲੀਆਂ ਉੱਤੇ ਸੌਆਂ ਦੇ ਹਿਸਾਬ ਨਾਲ ਡੰਡੇ ਮਾਰਨੇ ਕੇਸ ਕਿੱਲੀ ਨਾਲ ਬੰਨ ਕੇ ਲਟਕਾ ਦੇਣਾ ਮੂੰਹ ਉੱਤੇ ਬੂਟਾਂ ਦੇ ਠੁੱਡੇ ਮਾਰਨੇ ਪਟਾ ਫੇਰਨਾ ਸਿਰ ਦੇ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਚੱਪਲਾਂ ਜਾਂ ਜੁੱਤੀਆਂ ਮਾਰਨੀਆਂ ਪਲਾਸ ਨਾਲ ਹੱਥਾਂ ਅਤੇ ਪੈਰਾਂ ਦੇ ਨੌਹਾਂ ਜੜਾਂ ਤੇਂ ਹੀ ਪੱਟ ਦੇਣੇ ਕੇਸ ਅਤੇ ਦਾਹੜੀ ਪੱਟ ਦੇਣੇ ਗਰਮ ਸਰੀਆ ਦਸੁਰਖ ਲਾਲ ਕਰਕੇ ਪੇਟ ਦੇ ਛਾਤੀ ਦੇ ਸਰੀਰ ਦੇ ਹੋਰ ਅੰਗਾਂ ਦੇ ਆਰ ਪਾਰ ਦੀ ਲੰਘਾ ਦੇਣਾ ਜਿਊਂਦੇ ਸਿੰਘਾਂ ਦੀਆਂ ਅੱਖਾਂ ਕੱਢ ਦੇਣੀਆਂ ਲੱਤਾਂ ਬਾਹਾਂ ਤੋੜ ਦੇਣੀਆਂ ਰੀੜ੍ਹ ਦੀ ਹੱਡੀ ਤੋੜ ਦੇਣੀ ਲੱਕੜ ਦਾ ਕੀਲਾ ਪੁੱਠਾ ਗੱਡ ਕੇ ਤਿੱਖੇ ਪਾਸੇ ਗਰੀਸ ਲਗਾ ਕੇ ਸਿੱਖਾਂ ਨੂੰ ਉੱਸ ਦੇ ਉੱਪਰ ਬੈਠਾ ਕੇ ਮਾਰ ਦੇਣਾ ਦੋ ਜੀਪਾਂ ਨਾਲ ਦੋਵੇਂ ਲੱਤਾਂ ਬੰਨ੍ਹ ਕੇ ਜੀਪਾਂ ਨੂੰ ਉੱਲਟ ਦਿਸ਼ਾਵਾਂ ਵੱਲ ਨੂੰ ਭਜਾ ਕੇ ਬੰਦੇ ਨੂੰ ਦੋਫਾੜ ਕਰ ਦੇਣਾ ਡਾਂਗਾਂ ਦੇ ਨਾਲ ਛੱਲੀਆਂ ਵਾਂਗ ਕੁੱਟਣਾ ਧੌਣ ਕੋਲੋਂ ਫੜ ਕੇ ਸਿਰ ਨੂੰ ਮੂੰਹ ਨੂੰ ਪਾਣੀ ਵਿੱਚ ਡੋਬੇ ਦੇਣੇ ਧੀ ਤੇ ਪਿਓ ਨੂੰ ਮਾਂ ਤੇ ਪੁੰਤ ਨੂੰ ਨੂੰਹ ਤੇ ਸੌਹਰੇ ਨੂੰ ਪਿਓ ਤੇ ਧੀ ਨੂੰ ਬਾਕੀ ਤੁਸੀਂ ਸਮਝ ਹੀ ਜਾਵੋਗੇ । ਇਹਨਾਂ ਤੋਂ ਬਿਨਾਂ ਹੋਰ ਵੀ ਕਾਫੀ ਤਰੀਕੇ ਸਨ ਸਿੱਖਾਂ ਨੂੰ ਟਾਰਚਰ ਕਰਨ ਦੇ ਸਨ । 
ਖੈਰ ਭਾਈ ਦੇਬੂ ਦੀ ਗੱਲ ਕਰੀਏ ਕਿ ਪ੍ਰੈਸਾਂ ਨਾਲ ਮਾਸ ਸਾੜ ਕੇ ਪਾਣੀ ਵਿੱਚ ਉੱਬਾਲ ਕੇ ਫੇਰ ਉਨ੍ਹਾਂ ਦੇ ਨਾਲ ਹਵਲਾਤ ਵਿੱਚ ਬੰਦੇ ਨੇ ਕਿਸੇ ਨੂੰ ਦੱਸਿਆ ਕਿ ਇੱਕ ਸਪ੍ਰਿੰਗ ਵਾਲਾ ਹੀਟਰ ਪੂਰਾ ਗਰਮ ਕਰਕੇ , ਵੀਰ ਦੇਬੂ ਨੂੰ ਪੁੱਠਾ ਲਟਕਾ ਕੇ ਸਿਰ ਦੇ ਥੱਲੇ ਹੀਟਰ ਬਾਲਿਆ ਗਿਆ ਜਿਸ ਨਾਲ ਪਹਿਲਾਂ ਭਾਈ ਸਾਹਿਬ ਜੀ ਕੇਸ ਸੜ ਗਏ ਫੇਰ ਸਿਰ ਦੀ ਅਤੇ ਦਿਮਾਗ਼ ਦੀ ਚਰਬੀ ਢਲ ਢਲ ਕੇ ਉਸ ਹੀਟਰ ਦੇ ਉੱਪਰ ਡਿਗਦੀ ਰਹੀ ਪਰ ਪੁਲੀਸ ਵਾਲੇ ਦੇਬੂ ਵੀਰ ਦਾ ਹਾਸਾ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਨਾ ਬੰਦ ਕਰਵਾ ਸਕੇ ਪਰ ਹਵਾਲਾਤ ਵਾਲ ਸਾਥੀ ਕਹਿੰਦਾ ਕਿ ਹੀਟਰ ਵਾਲਾ ਤਸ਼ੱਦਦ ਵੇਖ ਕੇ ਮੈਂ ਬੇਹੋਸ਼ ਹੀਵਹੋ ਗਿਆ ਸੀ । ਦੇਬੂ ਵੀਰ ਦੀ ਜਿਊਦੇ ਦੀ ਇੱਕ ਅੱਖ ਵੀ ਕੱਢ ਦਿੱਤੀ ਗਈ ਸੀ ਅਤੇ ਐਨੇ ਤਸ਼ੱਦਦ ਝੱਲ ਕੇ ਉੱਹ ਭਾਈ ਦਿਆਲਾ ਜੀ ਦਾ ਵਾਰਿਸ ਜਾਮ ਏ ਸ਼ਹਾਦਤ ਪੀ ਗਿਆ ਸੀ । 
ਭਾਈ ਰਛਪਾਲ ਸਿੰਘ ਛੰਦੜਾਂ ਦੀ ਜਿਊਂਦੇ ਦੀ ਲੱਤ ਵੱਢ ਕੇ ਸ਼ਹੀਦ ਕੀਤਾ । ਭਾਈ ਅਨੋਖ ਸਿੰਘ ਬੱਬਰ ਦੀ ਜਿਊਂਦੇ ਦੀ ਖੋਪਰੀ ਲਾਹੀ ਗਈ ਅਤੇ ਦੋਨੋ ਅੱਖਾਂ ਕੱਢ ਦਿਤੀਆਂ ਗਈਆਂ। ਬੱਬਰ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਭਰਾ ਸਾਹਿਬ ਸਿੰਘ ਕਾਸ਼ਤੀਵਾਲ ਦੇ ਜਿਊਂਦੇ ਦੇ ਹੀ ਸਿਰ ਵਿੱਚ ਟੋਪੀ ਵਾਲੇ ਕਿੱਲ ਹਥੌੜੇ ਮਾਰ ਮਾਰ ਕੇ ਠੋਕ ਕੇ ਸ਼ਹੀਦ ਕੀਤਾ ਗਿਆ । ਭਾਈ ਸਰਬਜੀਤ ਸਿੰਘ ਜੌਹਲ ਦੇ ਸਰੀਰ ਨੂੰ ਲੋਹੇ ਦੀਆਂ ਗਰਮ ਰਾਡਾਂ ਦੇ ਨਾਲ ਸਾੜ ਕੇ ਸ਼ਹੀਦ ਕੀਤਾ ਗਿਆ । ਭਾਈ ਹਰਿਮੰਦਰ ਸਿੰਘ ਪਿੰਡ ਚਲੁੱਪਰ ਨੇੜੇ ਸ਼ਾਮ ਚੌਰਾਸੀ ਜਿਲ੍ਹਾ ਹੁਸ਼ਿਆਰਪੁਰ ਨੂੰ 4 ਫਰਵਰੀ 1986 ਨੂੰ ਨਕੋਦਰ ਵਿਖੇ ਮੂੰਹ ਵਿੱਚ ਰਿਵਾਲਵਰ ਪਾ ਕੇ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ । ਭਾਈ ਮਨਜੀਤ ਸਿੰਘ ਖਜਾਲਾ ਪਿੰਡ ਵੀ ਖਜਾਲਾ ਨੇੜੇ ਸ੍ਰੀ ਹਰਗੋਬਿੰਦ ਪੁਰ ਸਾਹਿਬ ਜਿਲ੍ਹਾ ਗੁਰਦਾਸਪੁਰ ਦੇ ਐਸ ਐਸ ਪੀ ਅੰਮ੍ਰਿਤਸਰ ਇਜ਼ਹਾਰ ਆਲਮ ਨੇ ਜਿਊਂਦੇ ਦੇ ਦੋਨੋ ਗੁੱਟ ਵੱਢ ਕੇ ਅਤੇ ਆਪਣੀ ਜੀਪ ਦੇ ਮਗਰ ਘੜੀਸ ਘੜੀਸ ਕੇ ਸ਼ਹੀਦ ਕੀਤਾ । ਏਹ ਟੂਕ ਮਾਤਰ ਹੀ ਲਿਖਿਆ ਹੈ । ਤੇ ਹੁਣ ਬੇਅੰਤੇ ਬੁੱਚੜ ਦੇ ਪੋਤਰੇ ਹੋਰੀਂ ਕਦੇ ਏਹਨਾਂ ਸ਼ਹੀਦਾਂ ਦੇ ਘਰਾਂ ਵਿੱਚ ਜਾਣਗੇ ।ਚਲੋ ਸਿੱਖਾਂ ਤੋ ਡ ਲੱਗਦਾ ਤਾਂ ਜਿਹੜੇ ਬਿੱਟੂ ਕਹਿੰਦਾ ਕਿ 35000 ਹਿੰਦੂ ਮਰੇ ਹਨ ਉੱਨ੍ਹਾਂ ਘਰਾਂ ਵਿੱਚ ਹੀ ਜਾ ਆਵੇ ਇਹ ਬੁੱਚੜ ਦਾ ਪੋਤਾ । ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਹੁੰਦੀਆਂ ਹਨ ਪਰ ਬੋਲ ਪਗਾਉਣੇ ਬਹੁਤ ਔਖੇ ਹੁੰਦੇ ਹਨ ਬਿੱਟੂ ਸੇਠ । ਬਾਕੀ ਚੱਲਦੀ ਹੋਈ ਜੰਗ ਵਿੱਚ ਜਾਇਜ਼ ਦੇ ਨਾਲ ਕਈ ਵਾਰੀ ਨਜਾਇਜ ਅਤੇ ਬੇਕਸੂਰ ਵੀ ਮਾਰੇ ਜਾਂਦੇ ਹਨ, ਜਿਵੇਂ ਕਿ ਰਵਨੀਤ ਬਿੱਟੂ ਦੇ ਦਾਦੇ ਬੇਅੰਤੇ ਬੁੱਚੜ ਦੇ ਨਾਲ ਸਤਾਰਾਂ ਪੁਲਿਸ ਵਾਲੇ ਵੀ ਨਜਾਇਜ ਮਾਰੇ ਗਏ ਸਨ ਜਿਹਨਾਂ ਦਾ ਬੱਬਰਾਂ ਨੇ ਵੀ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਵੀ ਅਫਸੋਸ ਜਾਹਰ ਕੀਤਾ ਸੀ। ਏਸੇ ਤਰ੍ਹਾਂ ਹੀ ਜਦੋਂ ਭਾਈ ਲਾਭ ਸਿੰਘ ਹੋਰਾਂ ਨੂੰ ਭਾਈ ਮਨਵੀਰ ਸਿੰਘ ਚਹੇੜੂ ਭਾਈ ਸਤਨਾਮ ਸਿੰਘ ਸੱਤਾ ਅਟੱਲਗੜ੍ਹ ਆਦਿਕ ਸਿੰਘਾਂ ਨੇ ਜਲੰਧਰ ਦੀਆਂ ਕਚਹਿਰੀਆਂ ਵਿੱਚੋਂ ਛਡਾਇਆ ਸੀ ਉਦੋਂ ਵੀ ਸੱਤ ਪੁਲਿਸ ਵਾਲੇ ਮਾਰੇ ਗਏ ਸਨ । 
ਏਸ ਕਰਕੇ ਜੋ ਜੁਲਮ ਹਿੰਦੋਸਤਾਨ ਦੇ ਚਾਤੁਰ ਬੇਈਮਾਨ ਅਕ੍ਰਿਤਘਣ ਅਹਿਸਾਨਫਰਾਮੋਸ਼ , ਨਿਰਦਈ , ਜਾਲਮ , ਪੱਥਰ ਦਿਲ ਅਤੇ ਲੂਣ ਹਰਾਮੀ ਹਿੰਦੂ ਨੇ ਪਰਦੇ ਪਿੱਛੇ ਬੈਠ ਕੇ ਸਿੱਖਾਂ ਉੱਪਰ ਸਿੱਖ ਲਾਲਚੀ ਪੁਲਿਸ ਵਾਲਿਆਂ ਕੋਲੋਂ ਹੀ ਕਰਵਾਏ ਹਨ ਉੱਹ ਕਹਿਣ ਅਤੇ ਕਥਨ ਤੋਂ ਕਿਤੇ ਬਾਹਰ ਹਨ । ਇਹਨਾਂ ਜ਼ੁਲਮਾਂ ਦਾ ਦਰਦ ਸਿਰਫ ਅਤੇ ਸਿਰਫ਼ ਓਹੀ ਜਾਣਦੇ ਹਨ ਜਿਹਨਾਂ ਨੇ ਆਪਣੇ ਪੁੱਤ ਭਰਾ ਪਿਓ ਅਤੇ ਘਰਵਾਲੇ ਗਵਾਏ ਹਨ , ਜਿਨ੍ਹਾਂ ਦੇ ਘਰ ਅੱਜ ਤੀਹ ਪੈਂਤੀ ਚਾਲੀ ਸਾਲਾਂ ਬਾਅਦ ਵੀ ਉੱਜੜੇ ਹੀ ਪਏ ਹਨ । ਏਸ ਕਰਕੇ ਇਹ ਇੱਕ ਲੰਮੀ ਚੌੜੀ ਦੁੱਖ ਅਤੇ ਦਰਦ ਭਰੀ ਦਾਸਤਾਨ ਹੈ , ਜਿਸ ਨੂੰ ਸਤਲੁਜ ਫਿਲਮ ਨੇ ਪੂਰੀ ਦੁਨੀਆਂ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ । 

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.