ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਧੂਲਕਾ ਵਿੱਖੇ ਬੱਚਿਆਂ ਦਾ ਧਾਰਮਿਕ ਪ੍ਰੋਗਰਾਮ ਕਰਵਾਇਆ
- ਧਾਰਮਿਕ
- 28 Jun, 2026 07:35 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਐਨ.ਜੀ.ਓ N.G.O ਵੱਲੋਂ ਪਿੰਡ ਧੂਲਕਾ ਵਿਖੇ ਬੱਚਿਆਂ ਦਾ ਧਾਰਮਿਕ ਪ੍ਰੋਗਰਾਮ ਲਿਖਤੀ ਪੇਪਰ ਕਰਵਾਇਆ ਗਿਆ । ਗੁਰੂ ਸਾਹਿਬਾਨਾਂ ਅਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਦਾ ਲਿਖਤੀ ਪੇਪਰ ਵਿੱਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਲਿਖਤੀ ਪ੍ਰੀਖਿਆ ਵਿੱਚ ਮਹਿਕਪ੍ਰੀਤ ਕੌਰ ਪੁੱਤਰੀ ਗੁਰਸਾਹਿਬ ਸਿੰਘ ਨੇ ਪਹਿਲਾ ਸਥਾਨ, ਸ਼ੁਭਮਦੀਪ ਕੌਰ ਪੁੱਤਰੀ ਗੁਰਦੀਪ ਸਿੰਘ ਦੂਸਰਾ ਸਥਾਨ, ਅਤੇ ਮਨਤਪ੍ਰੀਤ ਕੌਰ ਪੁੱਤਰੀ ਪਰਗਟ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਸੰਸਥਾਂ ਵੱਲੋ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਟਰੋਫੀਆਂ, ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾਂ ਦੇ ਬਲਾਕ ਪ੍ਰਧਾਨ ਪੱਤਰਕਾਰ ਸੁਖਵਿੰਦਰ ਬਾਵਾ ਵਲੋ ਬੱਚਿਆ ਨੂੰ ਕਾਪੀਆਂ, ਪੈਨ, ਪੈਨਸਿਲਾਂ ਦੇ ਕੇ ਹੌਸਾਲਾ ਅਫਜ਼ਾਈ ਕੀਤੀ ਗਈ । ਸਮਾਗ਼ਮ ਵਿੱਚ ਕਿਸਾਨ ਜਥੇਬੰਦੀ ਦੇ ਆਗੂ ਜੌਨ ਪ੍ਰਧਾਨ ਬਲਦੇਵ ਸਿੰਘ ਕਾਲੇਕੇ , ਰਾਜਬੀਰ ਕੌਰ ਗਰੇਵਾਲ ( ਅਧਿਆਪਕਾ ਖ਼ਾਲਸਾ ਇੰਟਨੈਸ਼ਨਲ ਪਬਲਿਕ ਸਕੂਲ ਅੰਮ੍ਰਿਤਸਰ ) ਵੱਲੋ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਮੈਡਮ ਗਰੇਵਾਲ ਦੀ ਪੰਜਾਬੀ ਰਚਨਾ " ਨਵੀਆਂ ਕਲਮਾਂ ਨਵੀਂ ਉਡਾਣ " ਕਿਤਾਬ ਵੀ ਬੱਚਿਆ ਨੂੰ ਭੇਂਟ ਕੀਤੀ ਗਈ। ਇਸ ਮੌਕੇ ਸੰਸਥਾਂ N.G.O ਦੇ ਪ੍ਰੈਜ਼ੀਡੈਂਟ ਜਗਦੀਸ਼ ਸਿੰਘ ਚਾਹਲ , ਕੋ - ਫਾਉਂਡਰ ਹਰਮਨਦੀਪ ਕੌਰ ਚਾਹਲ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਧੂਲਕਾ, ਬਲਾਕ ਪ੍ਰਧਾਨ ਵੋਮੈਨ ਸੈੱਲ ਕੁਲਵਿੰਦਰ ਕੌਰ ਰੰਧਾਵਾ, ਐਡੀਸ਼ਨਲ ਜਨਰਲ ਸੈਕਟਰੀ ਜਗਦੀਸ਼ ਸਿੰਘ ਨੰਬਰਦਾਰ ਦੋਲੋ ਨੰਗਲ, ਜ਼ਿਲ੍ਹਾ ਪ੍ਰਧਾਨ ਵੋਮੈਨ ਸੈੱਲ ਜਗਦੀਪ ਕੌਰ ਰਈਆ, ਰਾਜ ਕੌਰ, ਸਪੋਰਟਸ ਵਿੰਗ ਪ੍ਰਧਾਨ ਦਲਵਿੰਦਰ ਸਿੰਘ ( ਕਰਾਟੇ ਕੋਚ ) , ਕਰਨਬੀਰ ਸਿੰਘ, ਸ਼ਰਨਬੀਰ ਕੌਰ , ਲਵਪ੍ਰੀਤ ਕੌਰ, ਅਸ਼ਨੂਰਦੀਪ ਕੌਰ, ਇਸਮੀਤ ਸਿੰਘ , ਹੈੱਡ ਗ੍ਰੰਥੀ ਬਾਬਾ ਸਤਨਾਮ ਸਿੰਘ, ਬਲਰਾਮ ਮੱਟੂ ( ਪੰਜਾਬ ਨੈਸ਼ਨਲ ਬੈਂਕ ) ਪਿੰਡ ਧੂਲਕਾ ਗੁਰਦਵਾਰਾ ਬਾਬਾ ਸਾਧੂ ਸਿੰਘ ਦੇ ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਹਾਜ਼ਰੀ ਭਰੀ ਗਈ।
Leave a Reply