ਬਾਦਲਾਂ ਅਤੇ ਬਾਬੇ ਧੁੰਮੇ ਨੇ ਕੌਮ ਨਾਲ ਕੀਤੀਆਂ ਗਦਾਰੀਆਂ
- ਰਾਜਨੀਤੀ
- 28 Jun, 2026 07:47 PM (Asia/Kolkata)
ਬਾਦਲਾਂ ਬਾਬੇ ਧੁੰਮੇਂ ਅਤੇ ਹੋਰ ਵੀਹਵੀਂ ਅਤੇ ਇਕ੍ਰਵੀਂ ਸਦੀ ਦੇ ਗਦਾਰਾਂ ਉੱਪਰ ਇੱਕ ਕਿਤਾਬ ਲਿਖਣ ਦੀ ਜਲਦੀ ਹੀ ਤਿਆਰੀ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕਿਆ ਕਰੇਗਾ ਕਿ ਇਹਨਾਂ ਗਦਾਰਾਂ ਨੇ ਗਦਾਰੀਆਂ ਕਰ ਕਰ ਕੇ ਕਿਵੇਂ ਸਿੱਖ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਪਾਏ ਸਨ ਅਤੇ ਖਾਲਿਸਤਾਨ ਦੇ ਸੰਘਰਸ਼ ਨੂੰ ਕਿੰਨਾ ਪਛਾੜ ਦਿੱਤਾ ਸੀ । ਇਹਨਾਂ ਘਰ ਦੇ ਭੇਤੀਆਂ ਨੇ ਸਾਡੀ ਲੰਕਾ ਖਾਲਿਸਤਾਨ ਨੂੰ ਹਾਲੇ ਤੱਕ ਹੋਂਦ ਵਿੱਚ ਨਹੀਂ ਆਉਣ ਦਿੱਤਾ ਹੈ । ਏਹਨਾ ਤੋਂ ਬਿਨਾ ਹੋਰ ਵੀ ਬਹੁਤ ਹਨ ਗਦਾਰ ਜਿਨ੍ਹਾਂ ਦੀ ਲਿਸਟ ਵੀ ਬਹੁਤ ਲੰਬੀ ਹੈ ਉੱਹਨਾਂ ਦੇ ਵੀ ਵੇਰਵੇ ਇਕੱਤਰ ਕਰਕੇ ਇਹਨਾਂ ਸਭਨਾਂ ਦਾ ਮੂੰਹ ਪੂਰੀ ਦੁਨੀਆਂ ਵਿੱਚ ਕਾਲਾ ਕੀਤਾ ਜਾਵੇਗਾ ਅਤੇ ਕਿਤਾਬਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਛਪਵਾਉਣ ਦਾ ਵੀ ਕਾਰਜ ਕੀਤਾ ਜਾਵੇਗਾ, ਥੋੜਾ ਸਮਾਂ ਲੱਗੇਗਾ, ਅਗਰ ਜਿਊਂਦੇ ਰਹੇ ਤਾਂ ਏਹਨਾਂ ਦੇ ਬੂਥੇ ਤਾਂ ਜਰੂਰ ਭੰਨਾਂਗੇ ।
ਬਾਦਲ ਲਾਣਾ ਸਾਰਾ ਅਤੇ ਬਾਬਾ ਹਰਨਾਮ ਸਿੰਘ ਧੁੰਮਾਂ ਤਾਂ ਗਦਾਰਾਂ ਦੀ ਲਿਸਟ ਵਿੱਚ ਸਭ ਤੋਂ ਸਿਰੇ ਦੇ ਗਦਾਰ ਹਨ । ਨਰਕਵਾਸੀ ਪ੍ਰਕਾਸ਼ ਸਿੰਘ ਬਾਦਲ ਇਕੱਲਾ ਹੀ ਅਹਿਮਦ ਸ਼ਾਹ ਅਬਦਾਲੀ ਹੋਰ ਮੁਗਲ ਬਾਦਸ਼ਾਹਾਂ ਅਤੇ ਅੰਗਰੇਜ਼ਾਂ ਨਾਲੋਂ ਵੀ ਵੱਧ ਨੁਕਸਾਨ ਸਿੱਖ ਕੌਮ ਦਾ ਕਰਾ ਕੇ ਨਰਕਾਂ ਨੂੰ ਚਲਾ ਗਿਆ ਸੀ । ਸੰਨ 1978 ਦੀ ਵਿਸਾਖੀ ਨੂੰ ਜਨ ਸੰਘੀਆਂ ਅਤੇ ਨਰਕਧਾਰੀਆਂ ਨਾਲ ਰਲ ਕੇ ਤੇਰਾਂ ਸਿੰਘ ਸ਼ਹੀਦ ਕਰਵਾਉਣੇ ਅਤੇ ਅਠੱਤਰ ਜਖਮੀ ਕਰਵਾਉਣੇ ਅਤੇ ਫੇਰ ਨਰਕਧਾਰੀ ਗੁਰਬਚਨੇ ਨੂੰ ਬਾਦਲ ਵਲੋਂ ਆਪਣੀ ਸਰਕਾਰੀ ਝੰਡੀ ਵਾਲੀ ਕਾਰ ਦੇ ਕੇ ਹਰਿਆਣੇ ਦਾ ਬਾਰਡਰ ਟਪਾਉਣਾ ਕਿਉਂਕਿ ਉਦੋਂ ਬਾਦਲ ਮੁੱਖ ਮੰਤਰੀ ਪੰਜਾਬ ਸੀ ਅਕਾਲੀ ਦਲ ਵਲੋਂ ਓਸ ਵੇਲੇ ਅਤੇ ਫੇਰ ਨਰਕਧਾਰੀਆਂ ਵਾਲਾ ਕੇਸ ਜੋ ਕਿ ਕੋਰਟ ਵਿੱਚ ਚੱਲਦਾ ਸੀ ਉੱਸ ਨੂੰ ਪੰਜਾਬ ਵਿੱਚ ਵਿੱਚੋਂ ਬਾਹਰ ਹਰਿਆਣੇ ਵਿੱਚ ਸ਼ਿਫਟ ਕਰਾ ਕੇ ਨਰਕਧਾਰੀਆਂ ਨੂੰ ਬਰੀ ਕਰਵਾਉਣਾ ਅਤੇ ਖਾਲਸਾ ਪੰਥ ਨੂੰ ਹੀ ਦੋਸ਼ੀ ਠਹਿਰਾਉਣਾ ਇਹ ਬਾਦਲਾਂ ਦੀ ਅਕੇ ਨਕਲੀ ਅਕਾਲੀਆਂ ਦੀ ਸਭ ਤੋਂ ਵੱਡੀ ਸਿੱਖ ਕੌਮ ਨਾਲ ਗਦਾਰੀ ਸੀ ਕਿਉਂਕਿ ਬਾਦਲ ਦੇ ਓਸ ਵੇਲੇ ਦੇ ਮੰਤਰੀ ਜੀਵਨ ਸਿੰਘ ਉੱਮਰਾਨੰਗਲ ਨੇ ਨਰਕਧਾਰੀਆਂ ਦੇ ਹੱਕ ਵਿੱਚ ਅਤੇ ਖਾਲਸਾ ਪੰਥ ਦੇ ਵਿਰੋਧ ਵਿੱਚ ਕੋਰਟ ਵਿੱਚ ਗਵਾਹੀ ਦਿੱਤੀ ਸੀ ਜਿਸ ਗਵਾਹੀ ਨਾਲ ਨਰਕਧਾਰੀ ਗੁਰਬਚਨਾ ਪਾਪੀ ਅਤੇ ਉੱਸ ਦੇ ਗੁੰਡੇ ਬਰੀ ਹੋ ਗਏ ਸਨ । ਬਾਅਦ ਵਿੱਚ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਅਮਰ ਸ਼ਹੀਦ ਭਾਈ ਕਾਬਲ ਸਿੰਘ ਜੀ ਜੋ ਕਿ 6 ਜੂਨ 1984 ਨੂੰ ਸੰਤ ਜਰਨੈਲ ਸਿੰਘ ਜੀ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭੋਰੇ ਵਿੱਚੋਂ ਨਿਕਲਦਿਆਂ ਤੋਪ ਦਾ ਗੋਲਾ ਲੱਗਣ ਕਰਕੇ ਤੂੰਬਾ ਤੂੰਬਾ ਹੋ ਕੇ ਸ਼ਹੀਦ ਹੋਏ ਸਨ ਉਨ੍ਹਾਂ ਨੇ ਸੰਨ 1980 ਵਿੱਚ ਨਰਕਧਾਰੀ ਗੁਰਬਚਨੇ ਪਾਪੀ ਨੂੰ ਉੱਸ ਦੇ ਡੇਰੇ ਵਿੱਚ ਹੀ ਸੋਧਾ ਲਾ ਕੇ ਖਾਲਸਾਈ ਰਵਾਇਤਾਂ ਅਨੁਸਾਰ ਸੰਨ 1978 ਦੇ ਸ਼ਹੀਦੀ ਸਾਕੇ ਦਾ ਬਦਲਾ ਲਿਆ ਸੀ ।
ਫੇਰ ਬਾਦਲ ਨੇ ਐਧਰ ਪੰਜਾਬ ਵਿੱਚ ਪੰਜਾਬ ਦੇ ਪਾਣੀਆਂ ਦੇ ਹੱਕ ਵਿੱਚ ਮੋਰਚਾ ਲਗਵਾ ਦਿੱਤਾ ਅਤੇ ਅੰਦਰਖਾਤੇ ਹਰਿਆਣੇ ਦੇ ਦੇਵੀ ਲਾਲ ਅਤੇ ਚੌਟਾਲਿਆਂ ਨਾਲ ਪਾਣੀ ਦੇਣ ਦਾ ਚੋਰੀਂ ਸਮਝੌਤਾ ਕਰਕੇ ਉੱਸ ਦੇ ਬਦਲੇ ਵਿੱਚ ਗੁੜਗਾਉਂ ਵਿੱਚ ਮਹਿੰਗੇ ਭਾਅ ਦੀ ਜਮੀਨ ਕੌਡੀਆਂ ਦੇ ਭਾਅ ਵਿੱਚ ਖਰੀਦੀ ਅਤੇ ਉੱਥੇ ਪੰਜ ਤਾਰਾ ਹੋਟਲ ਰੈਡੀਸਨ ਬਣਵਾਇਆ ਜੋ ਏਅਰਪੋਰਟ ਰੋਡ ਉੱਤੇ ਅੱਜ ਵੀ ਸਥਿਤ ਹੈ ਦਾਸ ਨੂੰ ਦੋ ਵਾਰੀ ਓਸ ਹੋਟਲ ਨੂੰ ਵੇਖਣਾ ਦਾ ਮੌਕਾ ਮਿਲਿਆ ਹੈ ਜਦੋਂ ਕਿਤੇ ਫਲਾਈਟਾਂ ਰੱਦ ਹੁੰਦੀਆਂ ਹਨ ਤਾਂ ਯਾਤਰੀਆਂ ਨੂੰ ਬਾਦਲ ਦੇ ਰੈਡੀਸਨ ਹੋਟਲ ਵਿੱਚ ਹੀ ਠਹਿਰਾਇਆ ਜਾਂਦਾ ਹੈ । ਇਸ ਤਰਾਂ ਦਾ ਇੱਕ ਨਹੀਂ ਬਾਦਲਾਂ ਦੇ ਕਈ ਹੋਟਲ ਹਨ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਜਿਹਨਾਂ ਦੀ ਅਰਬਾਂ ਰੁਪਏ ਕੀਮਤ ਹੈ ਅਤੇ ਇਹਨਾਂ ਹੋਟਲਾਂ ਤੋਂ ਅਰਬਾਂ ਰੁਪਏ ਦੀ ਕਮਾਈ ਵੀ ਹੁੰਦੀ ਹੈ ।
ਫੇਰ ਜਦੋਂ ਸੰਨ 1982 ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਅਤੇ ਸੰਤਾਂ ਨੇ ਇਹਨਾਂ ਨਾਗਪੁਰੀਆਂ ਅਤੇ ਨਕਲੀ ਅਕਾਲੀਆਂ ਦਾ ਜਾਲਮ ਗਦਾਰ ਅਤੇ ਕਰੂਪ ਚਿਹਰਾ ਪੂਰੀ ਦੁਨੀਆਂ ਦੇ ਸਾਹਮਣੇ ਨੰਗਿਆਂ ਕੀਤਾ ਅਤੇ ਜਦੋਂ ਸੰਤਾਂ ਦੀ ਪ੍ਰਭਤਾ ਪੂਰੇ ਸੰਸਾਰ ਵਿੱਚ ਹੋਣ ਲੱਗ ਪਈ ਤਾਂ ਇਹਨਾਂ ਗਦਾਰ ਅਕਾਲੀਆਂ ਪ੍ਰਕਾਸ਼ ਸਿੰਘ ਬਾਦਲ ਹਰਚੰਦ ਸਿੰਘ ਲੌਂਗੋਵਾਲ ਹਰਚਰਨ ਸਿੰਘ ਟੌਹੜਾ ਦੀ ਤ੍ਰਿਕੜੀ ਨੇ ਸੰਤਾਂ ਨੂੰ ਸ਼ਹੀਦ ਕਰਵਾਉਣ ਲਈ ਇੰਦਰਾ ਗਾਂਧੀ ਨੂੰ ਕਹਿ ਕਹਿ ਕੇ ਚਿੱਠੀਆਂ ਲਿਖ ਲਿਖ ਕੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹਮਲਾ ਹੀ ਕਰਵਾ ਦਿੱਤਾ ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਉੱਹਨਾਂ ਦੇ ਸਾਥੀ ਜੁਝਾਰੂ ਸਿੰਘਾਂ ਸਮੇਤ ਹਜ਼ਾਰਾਂ ਸਿੱਖ ਬੱਚੇ, ਨੌਜਵਾਨ ਅਤੇ ਬਜ਼ੁਰਗ ਵੀ ਸ਼ਹੀਦ ਕਰਵਾਏ ਅਤੇ ਹੋਰ ਵੀ ਮਣਾਂ ਮੂੰਹੀ ਖਾਲਸਾ ਪੰਥ ਦਾ ਨੁਕਸਾਨ ਕਰਵਾਇਆ ਅਤੇ ਆਪ ਇਹ ਤ੍ਰਿਕੜੀ ਦਰਬਾਰ ਸਾਹਿਬ ਵਿਚੋਂ ਹੱਥ ਖੜ੍ਹੇ ਕਰਕੇ ਜਿਊਂਦੀ ਜਾਗਦੀ ਫੌਜ ਦੀਆਂ ਗੱਡੀਆਂ ਵਿੱਚ ਬੈਠ ਕੇ ਬਾਹਰ ਨਿੱਕਲ ਆਈ । ਏਸ ਤੋਂ ਵੱਡੀ ਗਦਾਰੀ ਹੋਰ ਕੀ ਹੋ ਸਕਦੀ ਹੈ ।
ਓਸ ਤੋਂ ਬਾਅਦ ਵੀ ਇਹਨਾਂ ਨੇ ਅੱਜ 2026 ਤੱਕ ਵੀ ਇਹ ਗਦਾਰੀਆਂ ਕਰਨ ਵਾਲਾ ਧੰਦਾ ਬਾਦਸਤੂਰ ਜਾਰੀ ਰੱਖਿਆ ਹੋਇਆ ਹੈ ਜਿਸ ਵਾਰੇ ਇਹਨਾਂ ਦੇ ਅੰਧ ਭਗਤਾਂ , ਬੋਟੀਆਂ ਅਤੇ ਟੁੱਕਰਾਂ ਦੇ ਲਾਲਚੀਆਂ ਤੋਂ ਬਿਨਾਂ ਬਾਕੀ ਦੀ ਸਾਰੀ ਸਿੱਖ ਕੌਮ ਹੀ ਭਲੀ ਭਾਂਤ ਜਾਣਦੀ ਹੀ ਹੈ । ਬਾਕੀ ਵਿਸਥਾਰ ਨਾਲ ਅਤੇ ਖੋਹਲ ਕਿ ਇਹਨਾਂ ਦੀਆਂ ਗਦਾਰੀਆਂ ਦੇ ਕਿਸੇ ਕਿਤਾਬ ਵਿੱਚ ਲਿਖਾਂਗੇ ।
ਦੂਜੇ ਏਸ ਵੇਲੇ ਗਦਾਰਾਂ ਦੀ ਲਿਸਟ ਉੱਪਰ ਸਭ ਤੋਂ ਉੱਪਰ ਜਾ ਰਹੇ ਹਨ ਬਾਬਾ ਹਰਨਾਮ ਸਿੱਘ ਜੀ ਧੁੰਮਾਂ ਜੀ ਸਮਲਿੰਗੀ, ਇਹ ਤਖ਼ੱਲਸ ਇਹਨਾਂ ਨੂੰ ਭਾਈ ਅਮਰੀਕ ਸਿੰਘ ਜੀ ਅਜਨਾਲਾ ਮੁੱਖੀ ਦਮਦਮੀ ਟਕਸਾਲ ਅਜਨਾਲਾ, ਜਿਹੜੇ ਕਾਫੀ ਸਮਾਂ ਪਹਿਲਾਂ ਸ਼ਾਇਦ ਬਾਬਾ ਹਰਨਾਮ ਸਿੰਘ ਧੁੰਮਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਵੇਖ ਕੇ ਮਹਿਤਾ ਸਾਹਿਬ ਨੂੰ ਛੱਡ ਕੇ ਤੇ ਅਜਨਾਲਾ ਆ ਗਏ ਸਨ ਉਨ੍ਹਾਂ ਨੇ ਦਿੱਤਾ ਹੋਇਆ ਹੈ , ਸ਼ਾਇਦ ਮਹਿਤਾ ਸਾਹਿਬ ਰਹਿੰਦਿਆਂ ਉੱਹਨਾ ਨੇ ਏਹੋ ਜਿਹਾ ਕੁੱਝ ਵੇਖਿਆ ਹੀ ਹੋਵੇ ? ਬਾਕੀ ਬਾਬਾ ਹਰਨਾਮ ਸਿੰਘ ਧੁੰਮਾਂ ਨੇ 1978 ਤੋਂ ਲੈ ਕਰਕੇ ਹੁਣ ਤੱਕ ਦੇ ਇੰਡੀਅਨ ਸਟੇਟ ਵਲੋਂ ਕੀਤੇ ਗਏ ਸਮੂਹ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਲੰਘ ਕੇ ਸਿੱਖਾਂ ਦੀ ਕਾਤਲ ਅਤੇ ਸਿੱਖਾਂ ਦੇ ਕਾਤਲਾਂ ਅਤੇ ਹਰਿਮੰਦਰ ਸਾਹਿਬ ਸਮੇਤ ਹੋਰ ਸੱਤਰ ਗੁਰਦੁਆਰਿਆਂ ਨੂੰ ਢਾਹੁਣ ਵਿੱਚ ਭਾਈਵਾਲ਼ ਬੀਜੇਪੀ ਅਤੇ ਆਰ ਐਸ ਐਸ ਨਾਲ ਯਾਰੀ ਪਾਈ ਹੈ ਜਾਂ ਇਹਨਾਂ ਸੰਸਥਾਵਾਂ ਨੇ ਹੀ ਸ਼ਾਇਦ ਬਾਬੇ ਹਰਨਾਮ ਸਿੰਘ ਨੂੰ ਅਮਰੀਕਾ ਤੋਂ ਲਿਆ ਕੇ ਦਮਦਮੀ ਟਕਸਾਲ ਦਾ ਮੁੱਖੀ ਬਣਾ ਕੇ ਸਿੱਖਾਂ ਵਿੱਚ ਫਿੱਟ ਕੀਤਾ ਸੀ । ਜਿਸ ਵਾਰੇ ਸੁਰਿੰਦਰ ਸਿੰਘ ਪੱਤਰਕਾਰ ਵਰਗੇ ਅਤੇ ਹੋਰ ਕਈ ਲੋਕਾਂ ਨੇ ਬਹੁਤ ਸਮਾਂ ਪਹਿਲਾਂ ਹੀ ਖੁਲਸੇ ਕਰ ਦਿੱਤੇ ਸਨ । ਬਾਕੀ ਹੁਣ ਤਾਂ ਬਾਬੇ ਧੁੰਮੇ ਅਤੇ ਇਸਦੇ ਝੋਲੀਚੁੱਕਾਂ ਜਾਂ ਅੰਧਭਗਤਾਂ ਵਾਰੇ ਕਿਸੇ ਨੂੰ ਵੀ ਕੋਈ ਸ਼ੱਕਸੁਬਾਹ ਰਹਿ ਹੀ ਨਹੀਂ ਗਈ ਹੈ ਜਾਂ ਇਉਂ ਕਹਿ ਲਓ ਕਿ ਏਹਨਾਂ ਦਾ ਬਿੱਲਾ ਥੈਲਿਓਂ ਬਾਹਰ ਆ ਗਿਆ ਹੈ ।
ਸੌ ਦਿਨ ਚੋਰ ਦਾ ਅਤੇ ਇੱਕ ਦਿਨ ਸਾਧ ਦਾ ਆਉਣਾ ਹੀ ਹੁੰਦਾ ਹੈ । ਏਹੀ ਗਦਾਰੀ ਅਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਕੀਤੀ ਸੀ ਕਿ ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਲੰਘ ਕੇ ਅਤੇ ਖਾਲਿਸਤਾਨ ਦੀ ਆਜ਼ਾਦੀ ਨੂੰ ਛੱਡ ਕੇ ਰਾਜੀਵ ਗਾਂਧੀ ਨਾਲ ਛੋਟੀਆਂ ਜਿਹੀਆਂ ਸਮਝੌਤੀਆਂ ਕਰ ਲਈਆਂ ਸਨ ਅਤੇ ਅਖੀਰ ਸਿੱਖਾਂ ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ ਸੀ ਛੜੇ ਅਤੇ ਸਮਲਿੰਗੀ ਸਾਧ ਹਰਚੰਦ ਸਿੰਘ ਲੌਂਗੋਵਾਲ ਨੂੰ, ਉੱਹ ਵਿ ਬਾਬੇ ਧੁੰਮੇਂ ਦੀ ਕੈਟਾਗਰੀ ਵਿੱਚ ਹੀ ਆਉਂਦਾ ਸੀ । ਅੱਜ ਦੀ ਤਰੀਕ ਜਾਂ ਆਉਣ ਵਾਲੇ ਸਮੇਂ ਵਿੱਚ ਵੀ ਜਿਹੜਾ ਵੀ ਸਿੱਖ ਨੇਤਾ ਖਾਲਿਸਤਾਨ ਦੀ ਆਜ਼ਾਦੀ ਤੋਂ ਘੱਟ ਦੀ ਗੱਲ ਜਾਂ ਸਮਝੌਤਾ ਕਿਸੇ ਸਰਕਾਰ ਜਾਂ ਪਾਰਟੀ ਨਾਲ ਕਰੇਗਾ ਉੱਹ ਵੀ ਆਪਣਾ ਖਿਆਲ ਜਰੂਰ ਰੱਖੇ ਕਿਉਂਕਿ ਸਿੱਖ ਕੌਮ ਜਾਗ ਚੁੱਕੀ ਹੈ ਅਤੇ ਮਿੰਟ ਮਿੰਟ ਦੀ ਖਬਰ ਵੀ ਰੱਖਦੀ ਹੈ ।
ਬਾਕੀ ਕੋਈ ਵੀ ਦੁਸ਼ਮਣ ਜਮਾਤ ਸਿੱਖੀ ਅਤੇ ਸਿੱਖਾਂ ਨੂੰ ਖਤਮ ਨਹੀਂ ਕਰ ਸਕਦੀ ਬਸ਼ਰਤੇ ਕਿ ਸਿੱਖ ਖੁਦ ਨਾ ਸਿੱਖੀ ਨੂੰ ਖਤਮ ਕਰਨ ਅਤੇ ਸਿੱਖੀ ਤੋਂ ਮੁਨਕਰ ਨਾ ਹੋਣ । ਸਾਬਤ ਸੂਰਤ ਦਸਤਾਰ ਸਿਰਾ ਅਤੇ ਅੰਮ੍ਰਿਤਧਾਰੀ ਹੋਣਾ ਦੁਨੀਆਂ ਭਰ ਵਿੱਚ ਵਸਦੇ ਹਰ ਸਿੱਖ ਦਾ ਮੁਢਲਾ ਅਤੇ ਬਹੁਤ ਹੀ ਜਰੂਰੀ ਫਰਜ਼ ਬਣਦਾ ਹੈ । ਗੁਗਲ ਵਿੱਚੋਂ ਕੱਢ ਕੇ ਜਾਂ ਕਿਤਿਓਂ ਵੀ ਪਰਾਪਤ ਕਰ ਕੇ ਹਰ ਸਿੱਖ ਅਤੇ ਸਿੱਖਣੀ ਸਿੱਖ ਰਹਿਤ ਮਰਯਾਦਾ ਨੂੰ ਜਰੂਰ ਪੜ੍ਹੋ , ਉੱਸ ਦੇ ਸ਼ੁਰੂ ਵਿੱਚ ਹੀ ਲਿਖਿਆ ਹੋਇਆ ਹੈ ਕਿ ਸਿੱਖ ਦੀ ਪਰਿਭਾਸ਼ਾ ਕੀ ਹੈ । ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੀ ਉੱਮਰ ਰੋਮਾ ਦੀ ਬੇਅਦਬੀ ਨਹੀਂ ਕਰਨੀ ਭਾਵ ਕਿ ਵਾਲ ਨਹੀਂ ਕੱਟਣੇ ਅਤੇ ਦਸਾਂ ਹੀ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਵੀ ਹੋਰ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਮੰਨਣਾ ਉੱਸ ਨੂੰ ਸਿੱਖ ਕਹਿੰਦੇ ਹਨ ਅਗਰ ਉੱਹ ਅੰਮ੍ਰਿਤ ਛਕ ਕੇ ਪੰਜਾਂ ਕਕਾਰਾਂ ਦਾ ਧਾਰਨੀ ਹੋ ਜਾਵੇ ਅਤੇ ਸਾਰੀ ਉੱਮਰ ਰਹਿਤ ਮਰਿਆਦਾ ਵਿੱਚ ਪਰਪੱਕ ਰਹੇ ਤਾਂ ਉੱਸ ਨੂੰ ਸਿੰਘ ਕਹਿੰਦੇ ਹਨ । ਏਸ ਕਰਕੇ ਜੇਕਰ ਸਿੱਖ ਹੀ ਸਿੱਖੀ ਧਾਰਨ ਨਹੀਂ ਕਰਨਗੇ ਤਾਂ ਫੇਰ ਦੁਸ਼ਮਣ ਨੂੰ ਤਾਂ ਹੋਰ ਕੁੱਝ ਕਰਨ ਦੀ ਲੋੜ ਹੀ ਨਹੀਂ ਹੈ । ਇਹੀ ਤਾਂ ਸਾਡਾ ਦੁਸ਼ਮਣ ਚਾਹੁੰਦਾ ਹੈ ਕਿ ਸਿੱਖਾਂ ਨੂੰ ਸਿੱਖੀ ਅਤੇ ਗੁਰੂ ਨਾਲੋਂ ਤੋੜਨਾ ਹੈ । ਏਸ ਕਰਕੇ ਸਿੱਖੀ ਵੀ ਧਾਰਨ ਕਰਨੀ ਹੈ ਅਤੇ ਕੈਮ ਦੇ ਬਾਦਲਾਂ ਕੈਪਟਨਾਂ ਭਗਵੰਤ ਮਾਨਾ ਧੁੰਮਿਆਂ ਅਤੇ ਹੋਰ ਗਦਾਰਾਂ ਉੱਪਰ ਵੀ ਕਰੜੀ ਨਜ਼ਰ ਰੱਖਣੀ ਬਹੁਤ ਜਰੂਰੀ ਹੈ । ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ ਦਿਆ ਕਰੋ ਜੀ ।
ਹਰਪ੍ਰੀਤ ਸਿੰਘ ਪੰਮਾ ਆਸਟਰੀਆ
Leave a Reply