ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਅਸਲ ਰਾਖੀ ਪਾਰਟੀ- ਬ੍ਰਹਮਪੁਰਾ
- ਰਾਜਨੀਤੀ
- 09 Oct, 2025 10:15 PM (Asia/Kolkata)
ਕਿਹਾ;ਲੋਕ 'ਆਪ' ਸਰਕਾਰ ਨੂੰ ਚਲਦਾ ਕਰਨ ਲਈ ਤਿਆਰ,ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਕਰ ਰਹੇ ਨੇ ਯਾਦ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,9 ਅਕਤੂਬਰ
ਵਿਧਾਨ ਸਭਾ ਹਲਕਾ ਤਰਨ ਤਾਰਨ ਜ਼ਿਮਨੀ ਚੋਣ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਜੋਸ਼ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸੇ ਲੜੀ ਤਹਿਤ ਅੱਜ ਪਾਰਟੀ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਿੰਡ ਪੰਡੋਰੀ ਰਣ ਸਿੰਘ ਵਿਖੇ ਸਾਬਕਾ ਸਰਪੰਚ ਚਰਨਜੀਤ ਸਿੰਘ ਦੇ ਗ੍ਰਹਿ ਵਿਖੇ ਇੱਕ ਪ੍ਰਭਾਵਸ਼ਾਲੀ ਵਰਕਰ ਮੀਟਿੰਗ ਨੂੰ ਸੰਬੋਧਨ ਕੀਤਾ। ਮੀਟਿੰਗ ਵਿੱਚ ਮੌਜੂਦਾ ਮੈਂਬਰ ਪੰਚਾਇਤ,ਸਾਬਕਾ ਸਰਪੰਚਾਂ,ਸਾਬਕਾ ਮੈਂਬਰ ਪੰਚਾਇਤਾਂ ਸਮੇਤ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ 'ਤੇ ਇਕੱਠੇ ਹੋਏ ਵਰਕਰਾਂ ਨੇ ਜੋਸ਼ ਨਾਲ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਵਿਕਾਸ ਕਾਰਜਾਂ ਅਤੇ ਹਰ ਵਰਗ ਨੂੰ ਮਿਲੀਆਂ ਸੁੱਖ-ਸਹੂਲਤਾਂ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਉਹ ਇਸ ਜ਼ਿਮਨੀ ਚੋਣ ਵਿੱਚ 'ਆਪ' ਸਰਕਾਰ ਨੂੰ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਬੈਠੇ ਹਨ।ਵਰਕਰਾਂ ਦੇ ਭਾਰੀ ਇਕੱਠ ਅਤੇ ਉਤਸ਼ਾਹ ਲਈ ਧੰਨਵਾਦ ਕਰਦਿਆਂ ਸ.ਬ੍ਰਹਮਪੁਰਾ ਨੇ ਕਿਹਾ ਕਿ ਇਹ ਜੋਸ਼ ਦੱਸਦਾ ਹੈ ਕਿ ਤਰਨ ਤਾਰਨ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਅਸਲ ਰਾਖੀ ਪਾਰਟੀ ਹੈ।ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸ਼੍ਰੋਮਣੀ ਅਕਾਲੀ ਦਲ ਇਹ ਜ਼ਿਮਨੀ ਚੋਣ ਭਾਰੀ ਬਹੁਮਤ ਨਾਲ ਜਿੱਤੇਗਾ।ਇਸ ਮੌਕੇ ਸ਼ਮਸ਼ੇਰ ਸਿੰਘ ਰੰਧਾਵਾ,ਜਗਨਿੰਦਰ ਸਿੰਘ,ਸੁਖਵਿੰਦਰ ਸਿੰਘ ਸੁੱਖਾ,ਜਤਿੰਦਰ ਸਿੰਘ,ਅਰਸ਼ਬੀਰ ਸਿੰਘ, ਗੁਰਸੇਵਕ ਸਿੰਘ ਰੰਧਾਵਾ ,ਯਾਦਵਿੰਦਰ ਸਿੰਘ ਗੋਪੀ,ਜਸਵਿੰਦਰ ਸਿੰਘ ਜੱਸਾ, ਹਰਸਿਮਰਨਜੀਤ ਸਿੰਘ , ਕੁਲਦੀਪ ਸਿੰਘ ਰੰਧਾਵਾ (ਸਰਪੰਚ), ਸਹਿਜਪ੍ਰੀਤ ਸਿੰਘ , ਵਰਿੰਦਰ ਸਿੰਘ ਬਾਊ, ਸਹਿਜਪਾਲ ਸਿੰਘ ਰੰਧਾਵਾ, ਸ਼ਵੀਗਜ ਸਿੰਘ, ਡਾ:ਆਲਮਬੀਰ ਸਿੰਘ,ਗੁਰਮਿੰਦਰ ਸਿੰਘ ਨਿੱਕਾ,ਹਰਦੇਵ ਸਿੰਘ ਦੇਬਾ,ਅੰਮ੍ਰਿਤਪਾਲ ਸਿੰਘ,ਮਨਜੀਤ ਸਿੰਘ (ਯੂਐਸਏ), ਚਰਨਜੀਤ ਸਿੰਘ, ਤਰਸੇਮ ਸਿੰਘ ਦੋਧੀ, ਹਰਜੀਤ ਸਿੰਘ ਪ੍ਰਧਾਨ,ਸੁਖਚੈਨ ਸਿੰਘ ਪਹਿਲਵਾਨ (ਮੈਂਬਰ), ਸੰਤੋਖਬੀਰ ਸਿੰਘ (ਮੈਂਬਰ),ਲਖਵਿੰਦਰ ਸਿੰਘ (ਮੈਂਬਰ) ,ਗੁਰਮੇਜ ਸਿੰਘ (ਮੈਂਬਰ), ਸਿਕੰਦਰ ਸਿੰਘ (ਮੈਂਬਰ), ਮਨਜਿੰਦਰ ਸਿੰਘ (ਮੈਂਬਰ), ਬਚਿਤਰ ਸਿੰਘ (ਮੈਂਬਰ) ਨਿਰਵੈਰ ਸਿੰਘ ਬਾਬਾ (ਮੈਂਬਰ),ਮਨਜਿੰਦਰ ਸਿੰਘ ਮੰਨਾਂ, ਨਿਸ਼ਾਨ ਸਿੰਘ, ਪਰਮਜੀਤ ਸਿੰਘ ਪੰਮਾਂ, ਬਲਬੀਰ ਸਿੰਘ,ਸਤਨਾਮ ਸਿੰਘ ਸੱਤਾਂ, ਗੁਰਸੇਵਕ ਸਿੰਘ, ਗੁਰਪਿੰਦਰ ਸਿੰਘ,ਗੁਰਚੇਤਨ ਸਿੰਘ,ਸੁਰਜੀਤ ਸਿੰਘ ਅਤੇ ਅੰਗੇਰਜ ਸਿੰਘ ਹੱਟੀ ਵਾਲੇ ਆਦਿ ਵਿਅਕਤੀ ਹਾਜ਼ਰ ਸਨ।
Leave a Reply