ਸਿੱਖ ਬੱਚਿਆਂ ਲਈ ਜ਼ਰੂਰੀ ਹੈ ਉਚੇਰੀ ਪੜ੍ਹਾਈ
- ਅੰਤਰਰਾਸ਼ਟਰੀ
- (Asia/Kolkata)
ਸਿਆਣੇ ਕਹਿੰਦੇ ਹਨ ਕਿ ਵਿਦਿਆ ਤੀਜਾ ਨੇਤਰ ਹੁੰਦਾ ਹੈ ਭਾਵ ਕਿ ਤੀਜੀ ਹੁੰਦੀ ਅੱਖ ਹੈ । ਇਨਸਾਨ ਚਾਹੇ ਤਾਂ ਸਾਰੀ ਉੱਮਰ ਵੀ ਪੜ੍ਹ ਸਕਦਾ ਹੈ ਜਾਂ ਕਿਸੇ ਵੀ ਉੱਮਰ ਦੇ ਪੜਾਅ ਵਿੱਚ ਵੀ ਪੜ੍ਹ ਸਕਦਾ ਹੈ ਭਾਵ ਕਿ ਬੁਢਾਪੇ ਵਿੱਚ ਵੀ ਪੜ੍ਹ ਸਕਦਾ ਹੈ ਅਤੇ ਅਸੀਂ ਸੱਠ ਸੱਠ ਸਾਲਾਂ ਦੀਆਂ ਬੀਬੀਆਂ ਅਤੇ ਬੰਦੇ ਵੀ ਪੜ੍ਹਦੇ ਵੇਖੇ ਹਨ ।
ਦੁਨੀਆਂ ਭਰ ਦੇ ਵਿੱਚ ਵਸਦੇ ਸਿੱਖਾਂ ਦੀ ਉਚੇਰੀ ਵਿੱਦਿਆ ਹਾਸਲ ਕਰਨ ਵਿੱਚ ਬਹੁਤ ਹੀ ਘੱਟ ਰੁਝਾਨ ਪਾਇਆ ਗਿਆ ਹੈ। ਬਸ ਚੰਦ ਕੁ ਪ੍ਰਤੀਸ਼ਤ ਸਿੱਖ ਹੀ ਪੜ੍ਹਾਈ ਦੀ ਕਦਰ ਅਤੇ ਕੀਮਤ ਨੂੰ ਸਹੀ ਮਾਅਨਿਆਂ ਵਿੱਚੋਂ ਜਾਣਦੇ ਹਨ । ਅਸੀਂ ਜੰਗ ਦੇ ਮੈਦਾਨ ਵਿੱਚ ਅੱਜ ਤੱਕ ਕਦੇ ਵੀ ਹਾਰੇ ਨਹੀਂ ਹਾਂ, ਲੇਕਿਨ ਜਦੋਂ ਗੱਲ ਟੇਬਲ ਟਾਕ ਦੀ ਆਉਂਦੀ ਹੈ ਤਾਂ ਫੇਰ ਅਸੀਂ ਜਰੂਰ ਹਾਰ ਜਾਂਦੇ ਹਾਂ।
ਇਸ ਦਾ ਕਾਰਨ ਵੀ ਏਹੀ ਕਿ ਅਸੀਂ ਸਿੱਖ ਲੋਕ ਪੜ੍ਹਾਈ ਵਿੱਚ ਬਹੁਤ ਹੀ ਪਿੱਛੇ ਹਾਂ, ਜਾਂ ਪੜ੍ਹਨ ਵਿੱਚ ਸਾਡੀ ਰੁਚੀ ਹੀ ਨਹੀਂ ਹੈ ਤੇ ਜਾਂ ਬਹੁਤ ਹੀ ਘੱਟ ਹੈ।ਇਸ ਦੀ ਉੱਦਾਹਰਨ ਮੈਂ ਖੁਦ ਵੀ ਹਾਂ ਕਿਉਂਕਿ ਜਦੋਂ ਅਸੀਂ 1982 -1984 ਵਿੱਚ ਅੱਠਵੀਂ ਅਤੇ ਦਸਵੀਂ ਕਲਾਸਾਂ ਪਾਸ ਕੀਤੀਆਂ ਅਤੇ 1985 ਵਿੱਚ ਹਾਇਰਸਕੈਂਡਰੀ ਕੀਤੀ ਅਤੇ 1986 ਵਿੱਚ ਐਸ ਡੀ ਕਾਲਜ ਹੁਸ਼ਿਆਰਪੁਰ ਵਿੱਚ ਬੀ ਕਾਮ (ਬੈਚੂਲਰ ਆਫ ਕਾਮਰਸ )ਵਿੱਚ ਅੰਗਰੇਜ਼ੀ ਮੀਡੀਅਮ ਵਿੱਚ ਦਾਖਲਾ ਲਿਆ ਸੀ ਤਾਂ ਓਦੋਂ ਮੈਂ ਵੀ ਨੋਟ ਕੀਤਾ ਸੀ ਕਿ ਪਿੰਡਾਂ ਨਾਲੋਂ ਸ਼ਹਿਰਾਂ ਦੇ ਬੱਚਿਆਂ ਜਾਂ ਕਹਿ ਲਈਏ ਕਿ ਸਿੱਖਾਂ ਅਤੇ ਜੱਟ ਬਰਾਦਰੀ ਦੇ ਬੱਚਿਆਂ ਨਾਲੋਂ ਦੂਜੀਆਂ ਬਰਾਦਰੀਆਂ ਜਾਂ ਹਿੰਦੂਆਂ ਦੇ ਬੱਚਿਆਂ ਵਿੱਚ ਪੜ੍ਹਾਈ ਦਾ ਰੁਝਾਨ ਬਹੁਤ ਹੀ ਜ਼ਿਆਦਾ ਹੁੰਦਾ ਸੀ।
ਉੱਸ ਦੇ ਕਾਰਨ ਇਹ ਸਨ ਕਿ ਪਿੰਡਾਂ ਦੇ ਅਤੇ ਜੱਟ ਸਿੱਖਾਂ ਦੇ ਬੱਚਿਆਂ ਦੇ ਦਿਮਾਗ਼ਾਂ ਵਿੱਚ ਇੱਕ ਤਾਂ ਇਹ ਕੀੜਾ ਸੀ ਕਿ ਅਗਰ ਫੇਲ੍ਹ ਵੀ ਹੋ ਗਏ ਤਾਂ ਜਮੀਨ ਹੈਗੀ ਹੈ ਤੇ ਖੇਤੀ ਕਰ ਲਵਾਂਗੇ ਤੇ ਦੂਜਾ ਕੀੜਾ ਇਹ ਸੀ ਕਿ ਵਿਦੇਸ਼ ਚਲੇ ਜਾਵਾਂਗੇ। ਪਰ ਸ਼ਹਿਰੀ ਬੱਚਿਆਂ ਨੂੰ ਪਤਾ ਸੀ ਕਿ ਪੜ੍ਹਾਈ ਕਰਾਂਗੇ ਤਾਂ ਨੌਕਰੀ ਮਿਲੇਗੀ ਤੇ ਤਾਂ ਜੀਵਨ ਵਧੀਆ ਜੀਅ ਸਕਾਂਗੇ ਜਾਂ ਐ ਸੀ ਬੱਚੇ ਵੀ ਏਹੀ ਸੋਚਦੇ ਸਨ ।
ਕੁੱਝ ਕੁ ਪ੍ਰਤੀਸ਼ਤ ਪਿੰਡਾਂ ਅਤੇ ਸਿੱਖ ਬਰਾਦਰੀ ਦੇ ਬੱਚੇ ਪੜ੍ਹਾਈ ਕਰਕੇ ਉੱਚ ਅਹੁਦਿਆਂ ਤੱਕ ਪਹੁੰਚੇ ਸਨ । ਦੂਜਾ ਕਾਰਨ ਇੱਕ ਇਹ ਵੀ ਸੀ ਕਿ ਪੜ੍ਹੇ ਲਿਖੇ ਬੱਚਿਆਂ ਨੂੰ ਵੀ ਨੌਕਰੀਆਂ ਦਾ ਨਾ ਮਿਲਣਾ । ਜਦੋਂ ਕੋਈ ਪੜ੍ਹਿਆ ਲਿਖਿਆ ਮੁੰਡਾ ਕੁੜੀ ਪਿੰਡਾਂ ਵਿੱਚ ਵਿਚਾਰੇ ਡਿਗਰੀਆਂ ਲੈ ਕੇ ਵੀ ਵਿਹਲੇ ਤੁਰੇ ਫਿਰਦੇ ਸਨ ਤੇ ਏਸ ਗੱਲ ਦਾ ਦੁਜੇ ਬੱਚਿਆਂ ਉੱਪਰ ਵੀ ਜਰੂਰ ਅਸਰ ਹੁੰਦਾ ਸੀ ਕਿ ਫਲਾਣੇ ਨੂੰ ਪੜ੍ਹਾਈ ਕਰਨ ਦਾ ਬਾਵਜੂਦ ਵੀ ਨੌਕਰੀ ਤਾਂ ਕੋਈ ਮਿਲੀ ਨਹੀਂ। ਫੇਰ ਪੜ੍ਹੇ ਲਿਖੇ ਮੁੰਡੇ ਘਰ ਦਾ ਭਾਵ ਕਿ ਖੇਤੀਬਾੜੀ ਦਾ ਕੰਮ ਵੀ ਨਹੀਂ ਕਰਦੇ ਸਨ ਕਿਉਂਕਿ ਉਹਨਾਂ ਦੀ ਬੀ ਏ ਐਮ ਏ ਹੀ ਓਹਨਾ ਨੂੰ ਟਿਕਣ ਨਹੀਂ ਦਿੰਦੀ ਸੀ ।
ਹੁਣ ਗੱਲ ਅੱਜ ਦੇ ਜਮਾਨੇ ਦੀ ਕਰਦੇ ਹਾਂ ਜੀ । ਇਹ ਪੱਕੀ ਗੱਲ ਹੈ ਅਤੇ ਦ੍ਰਿੜ੍ਹ ਗੱਲ ਹੈ ਕਿ ਸਿੱਖ ਕੌਮ ਇੱਕ ਆਜ਼ਾਦ ਦੇਸ਼ ਬਣਾਉਣ ਵੱਲ ਨੂੰ ਵਧ ਰਹੀ ਹੈ ਅਤੇ ਉੱਹ ਦੇਸ਼ ਬਣੇਗਾ ਵੀ ਜਰੂਰ। ਉਦਾਹਰਣ ਦੇ ਤੌਰ ਉੱਤੇ ਜਦੋਂ ਹਿੰਦੋਸਤਾਨ ਅੰਗਰੇਜ਼ਾਂ ਕੋਲੋਂ ਆਜਾਦ ਹੋਇਆ ਤੇ ਹਿੰਦੋਸਤਾਨ ਭਾਰਤ ਜਾਂ ਇੰਡੀਆ ਦੇ ਕਹਿ ਲਓ ਕਿ ਦੋ ਟੋਟੇ ਹੋਏ , ਅਗਰ ਸਿੱਖ ਨੇਤਾ ਮਾਸਟਰ ਤਾਰਾ ਸਿੰਘ ਅਤੇ ਸਰਦਾਰ ਬਲਦੇਵ ਸਿੰਘ ਮਾਨ ਪੜ੍ਹੇ ਲਿਖੇ ਅਤੇ ਦੂਰ ਅੰਦੇਸ਼ੀ ਹੁੰਦੇ ਤਾਂ ਇੰਡੀਆ ਦੇ ਤਿੰਨ ਟੋਟੇ ਹੋਣੇ ਸਨ ਭਾਵ ਕਿ ਅੰਗਰੇਜ਼ ਸਿੱਖਾਂ ਨੂੰ ਮੁਸਲਮਾਨਾਂ ਵਾਂਗ ਖਾਲਿਸਤਾਨ ਥਾਲੀ ਵਿੱਚ ਪਰੋਸ ਕੇ ਦਿੰਦੇ ਸਨ । ਲੇਕਿਨ ਸਿੱਖਾਂ ਨੂੰ ਅਨਪੜ੍ਹ ਅਤੇ ਕਮਜ਼ੋਰ ਨੇਤਾ ਹੀ ਮਰਵਾ ਗਏ ਸਨ । ਮੁਹੰਮਦ ਅਲੀ ਜਿਨਾਹ ਕਾਇਦੇ ਆਜਮ ਪਾਕਿਸਤਾਨ ਵੀ ਵਕੀਲ ਸੀ , ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਇੰਗਲੈਂਡ ਤੋਂ ਵਕਾਲਤ ਪਾਸ ਕੀਤੀ ਹੋਈ ਸੀ ਅਤੇ ਮੋਹਨ ਦਾਸ ਕਰਮਚੰਦ ਗਾਂਧੀ ਉੱਰਫ ਅਖੌਤੀ ਮਾਹਤਮਾ ਗਾਂਧੀ ਨੇ ਵੀ ਵਕਾਲਤ ਪਾਸ ਕੀਤੀ ਹੋਈ ਸੀ ਤੇ ਸਾਡੇ ਵਾਲੇ ਦਸਵੀਂ ਤੇ ਬਾਰ੍ਹਵੀਂ ਤੱਕ ਹੀ ਪੜ੍ਹੇ ਹੋਏ ਸਨ । ਇਹ ਫਰਕ ਹੈ ਪੜ੍ਹਾਈ ਕਰਨ ਦਾ ਜੀ ।
ਅੱਜ ਗੁਰਪਤਵੰਤ ਸਿੰਘ ਪੰਨੂੰ ਨਿਊਯਾਰਕ ਅਮਰੀਕਾ ਨਿਵਾਸੀ ਵੀ ਇੱਕ ਪੇਸ਼ੇਵਰ ਵਕੀਲ ਹੈ ਜਿਸ ਨੂੰ ਮਰਵਾਉਣ ਲਈ ਇੰਡੀਆ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਅਤੇ ਜਿਸਨੇ ਇਕੱਲੇ ਨੇ ਹੀ ਇੰਡੀਆ ਨੂੰ ਸਾਹ ਲੈਣਾ ਵੀ ਔਖਾ ਕੀਤਾ ਹੋਇਆ ਹੈ। ਫੇਰ ਸ਼ਹੀਦ ਬਾਈ ਦੀਪ ਸਿੱਧੂ ਵੀ ਇੱਕ ਪੇਸ਼ੇਵਰ ਵਕੀਲ ਸੀ ਅਤੇ ਫ਼ਿਲਮੀ ਅਦਾਕਾਰ ਵੀ ਜਿਸ ਦੀਆਂ ਗੱਲਾਂ ਤੋਂ ਹੀ ਇੰਡੀਅਨ ਸਟੇਟ ਨੂੰ ਡਰ ਲੱਗਦਾ ਸੀ , ਓਸ ਨੂੰ ਤਾਂ ਇੰਡੀਆ ਨੇ ਮਰਵਾ ਕੇ ਹੀ ਸਾਹ ਲਿਆ। ਫੇਰ ਮਰਹੂਮ ਸਰਦਾਰ ਮਨਮੋਹਣ ਸਿੰਘ ਜੀ ਵੀ ਪੜ੍ਹੇ ਲਿਖੇ ਸਿੱਖ ਸਨ ਜਿਹਨਾਂ ਦੋ ਪ੍ਰਤੀਸ਼ਤ ਸਿੱਖ ਕੌਮ ਦੇ ਵਿੱਚ ਪੈਦਾ ਹੋ ਕੇ ਬਾਕੀ ਦੀਆਂ ਅਠੱਨਵੇਂ ਪ੍ਰਤੀਸ਼ਤ ਕੌਮਾਂ ਦੇ ਉੱਤੇ ਦਸ ਸਾਲ ਪ੍ਰਧਾਨ ਮੰਤਰੀ ਰਹਿ ਕੇ ਰਾਜ ਕੀਤਾ ਅਤੇ ਇੰਡੀਆ ਦਾ ਡੁੱਬਦਾ ਹੋਇਆ ਬੇੜਾ ਭਾਵ ਇੰਡੀਆ ਦੀ ਇਕੌਨਵੀਂ ਜੋ ਕਿ ਦਿਵਾਲੀਆ ਹੋਣ ਦੀ ਕਗਾਰ ਉੱਤੇ ਪਹੁੰਚ ਗਈ ਸੀ ਓਸ ਨੂੰ ਬਚਾਇਆ ਅਤੇ ਆਪਣੇ ਪੜ੍ਹੇ ਲਿਖੇ ਦਿਮਾਗ਼ ਨਾਲ ਉੱਪਰ ਚੁੱਕਿਆ ਸੀ ਜਿਸ ਨੂੰ ਅਨਪੜ੍ਹ ਮਦੀ ਨੇ ਫੇਰ ਥੱਲੇ ਸੁੱਟ ਦਿੱਤਾ ਹੈ।
ਵਿਦੇਸ਼ਾਂ ਦੇ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀ ਅੱਜ ਵੀ ਸਰਦਾਰ ਮਨਮੋਹਣ ਸਿੰਘ ਜੀ ਨੂੰ ਯਾਦ ਕਰਦੇ ਰਹਿੰਦੇ ਹਨ ਅਤੇ ਅੱਜ ਵਾਲੇ ਵਾਰੇ ਤਾਂ ਹਰ ਜਗ੍ਹਾ ਮੁਜਾਕ ਹੀ ਉਡਾਇਆ ਜਾਂਦਾ ਹੈ।
ਏਸ ਕਰਕੇ ਸਾਡੀ ਪੂਰੀ ਦੁਨੀਆਂ ਵਿੱਚ ਵਸਦੇ ਸਿੱਖ ਕੌਮ ਦੇ ਬੱਚੇ ਬੱਚੀਆਂ ਨੂੰ ਬੇਨਤੀ ਹੈ ਕਿ ਉਚੇਰੀ ਵਿੱਦਿਆ ਪ੍ਰਾਪਤ ਕਰਨ ਵੱਲ ਜਰੂਰ ਧਿਆਨ ਦਿਓ । ਫੇਰ ਅਸੀਂ ਇੱਕ ਗੱਲ ਹੋਰ ਕਹਿੰਦੇ ਹਾਂ ਕਿ ਪੰਜਾਬ ਵਿੱਚ ਬਾਹਰਲੇ ਸੂਬਿਆਂ ਦੇ ਲੋਕ ਆ ਕੇ ਨੌਕਰੀਆਂ ਕਿਉਂ ਕਰਦੇ ਹਨ ਜਾਂ ਪਰਵਾਸੀ ਕਿਉਂ ਨੌਕਰੀਆਂ ਕਰਦੇ ਹਨ ਜਾਂ ਹਿੰਦੂ ਕਮਿਊਨਟੀ ਦੇ ਲੋਕ ਜਾਂ ਆਰ ਐਸ ਐਸ ਦੇ ਬੰਦੇ ਕਿਉਂ ਨੌਕਰੀਆਂ ਕਰਦੇ ਹਨ ? ਭਾਈ ਓਹਨਾ ਨੇ ਪੜ੍ਹਾਈਆਂ ਕੀਤੀਆਂ ਹਨ , ਦਿਮਾਗ ਘੋਟੇ ਹਨ , ਟੈਸਟ ਪਾਸ ਕੀਤੇ ਹਨ ਤੇ ਫੇਰ ਉੱਹ ਸਲੈਕਟ ਹੋ ਹੋ ਕੇ ਆਏ ਹਨ । ਜੇਕਰ ਤੁਸੀਂ ਪੜ੍ਹਾਈ ਕਰਨੀ ਹੀ ਨਹੀਂ ਤੇ ਵੱਡੇ ਵੱਡੇ ਟੈਸਟ ਦੇਣੇ ਹੀ ਨਹੀਂ ਤਾਂ ਫੇਰ ਸਾਡੇ ਉੱਪਰ ਰਾਜ ਤਾਂ ਦੂਜੇ ਲੋਕ ਕਰਨਗੇ ਹੀ । ਏਸ ਲਈ ਪੜ੍ਹੋ ਤੇ ਵਕੀਲ ਜੱਜ ਡਾਕਟਰ ਇੰਜੀਨੀਅਰ ਪੌਲੀਟੀਸ਼ਨ ਬਿਜਨੈਸਮੈਨ ਪਾਇਲਟ ਸਕਾਲਰ ਸਾਇੰਸਦਾਨ ਆਈ ਪੀ ਐਸ ਆਦਿ ਬਣੋ ਅਤੇ ਤੁਸੀਂ ਵੀ ਦੂਜਿਆਂ ਦੇ ਉੱਪਰ ਰਾਜ ਕਰਨ ਦੇ ਯੋਗ ਬਣੋ । ਆਪਣਾ ਆਜ਼ਾਦ ਦੇਸ਼ ਬਣਾਉਣ ਦੇ ਯੋਗ ਬਣੋ ਜੀ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply