ਸ. ਤੇਜਾ ਸਿੰਘ ਸਮੁੰਦਰੀ – ਗੁਰਦੁਆਰਾ ਸੁਧਾਰ ਲਹਿਰ ਦੇ ਸੂਝਵਾਨ, ਦੂਰਅੰਦੇਸ਼ ਅਤੇ ਅਡੋਲ ਆਗੂ
- ਗੁਰਬਾਣੀ-ਇਤਿਹਾਸ
- 18 Jul, 2026 05:16 PM (Asia/Kolkata)
ਸਰਦਾਰ ਤੇਜਾ ਸਿੰਘ ਸਮੁੰਦਰੀ ਗੁਰੂਦਵਾਰਾ ਸੁਧਾਰ ਲਹਿਰ ਦਾ ਇਕ ਅਹਿਮ ਹਿੱਸਾ ਸਰਦਾਰ ਤੇਜਾ ਸਿੰਘ ਸਮੁੰਦਰੀ
ਉਹ ਸੋਚ ਵਿਚਾਰ ਵਜੋਂ ਬਹੁਤ ਗੰਭੀਰ, ਦੂਰ-ਅੰਦੇਸ਼, ਮਿਠ ਬੋਲੜੇ ਤੇ ਕਥਨੀ ਤੇ ਕਰਨੀ ਵਲੋਂ ਪੂਰੇ ਗੁਰਸਿੱਖ ਸਨ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਪੰਥ ਦੀ ਚੜ੍ਹਦੀ ਕਲਾ ਲਈ
ਸਰਦਾਰ ਤੇਜਾ ਸਿੰਘ ਸਮੁੰਦਰੀ ਜੇਲ੍ਹ ਵਿੱਚ 17 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ ਸਨ। ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫਰਵਰੀ 1882 ਨੂੰ ਪਿੰਡ ਰਾਏ ਕਾ ਬੁਰਜ, ਪਟੀ ਤਹਿਸੀਲ, ਜ਼ਿਲ੍ਹਾ ਅਮ੍ਰਿਤਸਰ, ਰਿਸਾਲਦਰ ਮੇਜਰ ਸ. ਦੇਵਾ ਸਿੰਘ ਤੇ ਮਾਈ ਨੰਦ ਕੋਰ ਦੇ ਗ੍ਰਹਿ ਵਿਖੇ ਹੋਇਆ। ਇਸ ਪਿੰਡ ਦਾ ਮੁੱਢਲਾ ਤੇ ਅਸਲੀ ਨਾਂ ਰਾਇਪੁਰ ਬਲਿਮੇਂ ਸੀ। ਜਦੋਂ ਅੰਗਰੇਜ਼ਾਂ ਨੇ ਬਾਰ ਦਾ ਇਲਾਕਾ ਵਸਾਇਆ ਤਾਂ ਸਰਦਾਰ ਦੇਵਾ ਸਿੰਘ ਨੂੰ ਫ਼ੌਜੀ ਸੇਵਾ ਬਦਲੇ ਜ਼ਿਲਾ ਲਾਇਲਪੁਰ (ਫੈਸਲਾਬਾਦ) ਤਹਿਸੀਲ ਸਮੁੰਦਰੀ, ਚੱਕ ਨੰਬਰ 140, ਗਗੋਰਾ ਬਰਾਂਚ ਵਿੱਚ ਇਨ੍ਹਾਂ ਦੀ ਫ਼ੌਜੀ ਸੇਵਾ ਨੂੰ ਮੁੱਖ ਰਖਦਿਆਂ 5 ਮੁਰ੍ਬੇ ਜ਼ਮੀਨ ਦੇ ਦਿੱਤੀ ਤਾਂ ਇਹ ਪਰਿਵਾਰ ਸਮੇਤ ਉੱਥੇ ਹੀ ਵਸ ਗਏ। ਤੇਜਾ ਸਿੰਘ ਅਜੇ ਬਾਲਕ ਹੀ ਸਨ ਜਦੋਂ ਪਿਤਾ ਇਨ੍ਹਾ ਨੂੰ ਆਪਣੇ ਨਾਲ ਫੋਜ ਵਿੱਚ ਲੈ ਗਏ ਸ਼ਾਇਦ ਇਸੇ ਕਾਰਨ ਇਹ ਸਿਰਫ਼ ਪੰਜ ਜਮਾਤਾਂ ਤੱਕ ਹੀ ਪੜ੍ਹ ਪਾਏ, ਪਰ ਬੜੀ ਛੋਟੀ ਉਮਰੇ ਹੀ ਇਨ੍ਹਾਂ ਨੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਨਾਲ ਸੁਖਮਨੀ ਸਾਹਿਬ ਤੇ ਆਸਾ ਦੀ ਵਾਰ ਵੀ ਕੰਠ ਕਰ ਲਈ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਬਹੁਤ ਸ਼ਰਧਾ ਨਾਲ ਤੇ ਰਸ-ਭਿੰਨਾ ਕਰਦੇ ਸੀ ।
ਇਨ੍ਹਾਂ ਦੀ ਇਕੋ ਇਕ ਉਲਾਦ ਸੀ ਬਿਸ਼ਨ ਸਿੰਘ ਸਮੁੰਦਰੀ ਜਿਨ੍ਹਾਂ ਪੜ੍ਹਾਈ ਦੇ ਖੇ਼ਤਰ ਵਿੱਚ ਬੜਾ ਨਾਮਣਾ ਖੱਟਿਆ, ਜੋ ਪਹਿਲਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਤੇ ਬਾਅਦ ਵਿੱਚ 1969 ਵਿੱਚ ਨਵੀਂ ਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੇ ਪਹਿਲੇ ਵਾਇਸ ਚਾਂਸਲਰ ਬਣੇ। ਆਪ ਜੀ ਨੇ ਮੁਢਲੇ ਤਿੰਨ ਚਾਰ ਸਾਲ ਫ਼ੌਜ ਵਿੱਚ ਦਫੇ਼ਦਾਰ ਦੇ ਉਹੁਦੇ ਤੇ ਨੌਕਰੀ ਕੀਤੀ ਪਰ ਚਾਰ ਸਾਲਾਂ ਵਿੱਚ ਛੱਡ ਦਿੱਤੀ, ਇਨ੍ਹਾਂ ਦੀ ਰੂਚੀ ਧਾਰਮਿਕ ਤੇ ਸਮਾਜ ਸੁਧਾਰ ਵਲ਼ ਜ਼ਿਆਦਾ ਸੀ। ਨੋਕਰੀ ਛੱਡਣ ਤੋਂ ਬਾਅਦ ਸਰਦਾਰ ਤੇਜਾ ਸਿੰਘ ਸਮੁੰਦਰੀ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਬਣ ਕੇ ਆਪਣੇ ਪਿੰਡ ਸਮੁੰਦਰੀ ਵਿੱਚ ਖ਼ਾਲਸਾ ਦੀਵਾਨ ਕਾਇਮ ਕੀਤਾ, ਤੇ ਇਸ ਤੋਂ ਪਿੱਛੋਂ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਇਕੱਠਾ ਕਰਕੇ ‘ਖ਼ਾਲਸਾ ਦੀਵਾਨ ਬਾਰ’ ਦੀ ਸਥਾਪਨਾ ਕੀਤੀ। ਆਪ ਛੋਟੇ ਹੁੰਦਿਆਂ ਤੋਂ ਲੋੜਵੰਦਾ, ਅਨਾਥਾਂ, ਬੇਸਹਾਰਿਆਂ ਤੇ ਗਰੀਬਾਂ ਦੀ ਮਦਦ ਕਰਦੇ ਰਹਿੰਦੇ ਸਨ। ਇਨ੍ਹਾਂ ਨੇ ਆਪਣੇ ਪਿੰਡ ਵਿੱਚ ਖ਼ਾਲਸਾ ਮਿਡਲ ਸਕੂਲ ਤੇ ਸਰਹਾਲੀ ਵਿੱਚ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਖੋਲਕੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਵੱਡਾ ਉੱਦਮ ਕੀਤਾ ਜਿਨ੍ਹਾਂ ਦਾ ਖ਼ਰਚਾ ਇਹ ਆਪ ਚਲਾਉਂਦੇ ਸੀ। ਉਹ ਆਪਣੀ ਸਖਸ਼ੀਅਤ ਵਜੋਂ ਵੀ ਬਹੁਤ ਹਰਮਨ ਪਿਆਰੇ ਸੀ ਉਨ੍ਹਾਂ ਦੇ ਕੋਮਲ ਹਿਰਦੇ ਵਿੱਚ ਸੱਚ, ਪ੍ਰੇਮ, ਪਿਆਰ ਤੇ ਗੁਰਬਾਣੀ ਲਈ ਅਪਾਰ ਸ਼ਰਧਾ, ਗੰਭੀਰਤਾ ਤੇ ਦ੍ਰਿੜਤਾ ਦਾ ਅਮੁਕ ਸੋਮਾ ਸੀ, ਕਹਿੰਦੇ ਹਨ ਕਿ ਬਾਬਾ ਖੜਕ ਸਿੰਘ ਤੋਂ ਪਿਛੋਂ ਉਨ੍ਹਾਂ ਵਰਗਾ ਕੋਈ ਲੀਡਰ ਨਹੀਂ ਹੋਇਆ। ਰਕਾਬ ਗੰਜ ਦਿੱਲੀ ਦੇ ਮੋਰਚੇ ਵਿੱਚ ਇਨ੍ਹਾਂ ਨੇ ਪਹਿਲੇ 100 ਸਿੱਖਾਂ ਦੇ ਜੱਥੇ ਵਿੱਚ ਆਪਣਾ ਨਾਂ ਦਿੱਤਾ, ਨਨਕਾਣਾ ਸਹਿਬ ਦੇ ਮੋਰਚੇ ਤੋਂ ਬਾਅਦ ਗੁਰਧਾਮਾਂ ਦੀ ਵਿਵਸਥਾ ਕਰਨ ਲਈ ਬਣਾਈ ਕਮੇਟੀ ਦੇ ਇਹ ਮੇਂਬਰ ਸਨ। ਸ਼ਰੋਮਣੀ ਗੁਰੂਦਵਾਰਾ ਕਮੇਟੀ ਦੇ ਇਹ ਮੀਤ ਪ੍ਰਧਾਨ ਵੀ ਰਹੇ, ਚਾਬੀਆਂ ਦੇ ਮੋਰਚੇ ਤੇ ਜੈਤੋ ਦੇ ਮੋਰਚੇ ਦੋਨੋਂ ਮੋਰਚਿਆਂ ਵਿੱਚ ਜੇਲ ਗਏ। ਗੁਰਦੁਆਰਾ ਸੁਧਾਰ ਲਹਿਰ ਦੇ ਸਿਦਕੀ ਸਿੱਖ ਆਗੂ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਜਿਸ ਦ੍ਰਿੜ੍ਹਤਾ, ਸਾਦਗੀ, ਸਿਦਕ ਦਿਲੀ ਅਤੇ ਨਿਸ਼ਕਾਮ ਸੇਵਕ ਵਜੋਂ ਇਸ ਲਹਿਰ ਵਿਚ ਮਹਾਨ ਯੋਗਦਾਨ ਪਾਇਆ, ਉਸ ਨੂੰ ਕੌਮ ਕਦੇ ਭੁੱਲ ਨਹੀਂ ਸਕਦੀ। ਆਪ ਗੁਰਦੁਆਰਾ ਪ੍ਰਬੰਧ ਸੁਧਾਰ ਅੰਦੋਲਨ ਲਈ 35 ਆਦਮੀਆਂ ਦੀ ਬਣਾਈ ਪਹਿਲੀ ਮੁੱਢਲੀ ਕਮੇਟੀ ਦੇ ਆਗੂਆਂ ਵਿਚੋਂ ਇਕ ਸਨ, ਇਸੇ ਕਮੇਟੀ ਦਾ ਨਾਮ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਤੋਂ ਬਾਅਦ ਜਿਹੜੀ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਪ੍ਰਬੰਧ ਲਈ ਬਣੀ, ਉਸ ਵਿੱਚ ਤੇਜਾ ਸਿੰਘ ਸਮੁੰਦਰੀ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਗਿਆ। ਇਨ੍ਹਾਂ ਨੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਕੇ ਛੇਤੀ ਹੀ ਇਕ ਰੋਜ਼ਾਨਾ ਅਖ਼ਬਾਰ ‘ਅਕਾਲੀ ਪੱਤ੍ਰਿਕਾ’ ਸ਼ੁਰੂ ਕੀਤੀ। ਇਸ ਅਖ਼ਬਾਰ ਨੇ ਅਕਾਲੀ ਅੰਦੋਲਨ ਵਿੱਚ ਜਾਨ ਭਰੀ ਅਤੇ ਆਪਣੇ ਲੇਖਾਂ ਨਾਲ ਵਿਦੇਸ਼ੀ ਹਕੂਮਤ ਵਿਰੁੱਧ ਅਜ਼ਾਦੀ ਲਹਿਰ ਦੀ ਮੁਹਿੰਮ ਨੂੰ ਪੁਰਜ਼ੋਰ ਕੀਤਾ, ਅਖ਼ਬਾਰ ਨੂੰ ਮਾਲੀ ਔਕੜਾਂ ਆਈਆਂ ਤਾਂ ਚਾਲੀ ਹਜ਼ਾਰ ਜ਼ੁਰਮਾਨੇ ਦਾ ਬੋਝ ਉਨ੍ਹਾਂ ਜ਼ਾਤੀ ਤੌਰ ਤੇ ਆਪਣੇ ਮੋਢਿਆਂ ਉਤੇ ਲੈ ਲਿਆ ਤੇ ਆਪਣੀ ਇਕ ਮੁਰ੍ਬਾ ਜ਼ਮੀਨ ਵੇਚ ਕੇ ਪੂਰਾ ਕੀਤਾ ਜੋ ਉਸ ਵਕ਼ਤ ਬਹੁਤ ਵੱਡੀ ਰਕਮ ਸੀ। ਆਪ ਦੇ ਹਿਰਦੇ ਵਿੱਚ ਇਕ ਲਗਨ ਸੀ ਕੀ ਸਿੱਖ ਧਰਮ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰਕੇ ਸਿੱਖ ਪੰਥ ਨੂੰ ਇਕ ਆਦਰਸ਼ਕ ਜੀਵਨ ਜੀਣ ਦੇ ਜਾਂਚ ਸਿਖਾਈ ਜਾ। ਜਿਸ ਦੀ ਮਿਸਾਲ ਕਿਧਰੇ ਹੋਰ ਨਾ ਮਿਲ ਸਕੇ ਜਿਸ ਨੂੰ ਪੂਰਾ ਕਰਨ ਲਈ ਸਿਰਤੋੜ ਜਤਨ ਕੀਤੇ।
ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ। ਮੋਬਾ : 70877-76975
Leave a Reply