ਗੁਰਪ੍ਰੀਤ ਸਿੰਘ ਉਰਫ ਗੋਪੀ ਨਿਹੰਗ ਨੇ ਪ੍ਰੈਸ ਕਾਨਫਰੰਸ ਕਰਕੇ ਸ਼ਰਾਬ ਠੇਕੇਦਾਰ ਦੇ ਲਗਾਏ ਆਰੋਪਾਂ ਦੇ ਦਿੱਤੇ ਜਵਾਬ , ਪੜ੍ਹੋ ਖਬਰ , ਦੇਖੋ ਵਿਡੀਉ

ਗੁਰਪ੍ਰੀਤ ਸਿੰਘ ਉਰਫ ਗੋਪੀ ਨਿਹੰਗ ਨੇ ਪ੍ਰੈਸ ਕਾਨਫਰੰਸ ਕਰਕੇ ਸ਼ਰਾਬ ਠੇਕੇਦਾਰ ਦੇ ਲਗਾਏ ਆਰੋਪਾਂ ਦੇ ਦਿੱਤੇ ਜਵਾਬ , ਪੜ੍ਹੋ ਖਬਰ , ਦੇਖੋ ਵਿਡੀਉ

ਕਪੂਰਥਲਾ 19 ਜੁਲਾਈ ਗੌਰਵ ਮੜੀਆ 
ਕਪੂਰਥਲਾ ਚ ਸ਼ਰਾਬ ਠੇਕੇਦਾਰ ਰਮਨ ਅਰੋੜਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਹੰਗ ਆਏ ਦਿਨ ਇੱਕ ਦੂੱਜੇ ਤੇ ਪ੍ਰੈਸ ਕਾਨਫਰੰਸ ਕਰਕੇ ਕਾਫੀ ਸੰਗੀਨ ਆਰੋਪ ਲਗਾ ਰਹੇ ਹਨ ਬੀਤੇ ਸ਼ੁੱਕਰਵਾਰ ਰਮਨ ਅਰੋੜਾ ਵਲੋ ਆਪਣੇ ਦਫਤਰ ਵਿਖੇ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਹੰਗ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਰਮਨ ਅਰੋੜਾ ਨੇ ਆਪਣੇ ਮੁਲਾਜ਼ਿਮ ਸਾਬੀ ਨੂੰ ਨਾਲ ਲੈਕੇ ਗੋਪੀ ਤੇ ਕਾਫੀ ਸੰਗੀਨ ਆਰੋਪ ਲਗਾਏ ਜਿਸਦੇ ਜਵਾਬ ਚ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਹੰਗ ਨੇ ਸ਼ਨੀਵਾਰ ਨੂੰ ਆਪਣੇ ਨਿਵਾਸ ਸਥਾਨ ਤੇ ਚੁੰਨੀਦਾ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਕਰਕੇ ਆਪਣੇ ਉਪੱਰ ਲਗੇ ਸਾਰੇ ਆਰੋਪਾਂ ਦਾ ਸਬੂਤਾਂ ਸਮੇਤ ਦਿੱਤਾ ਜਵਾਬ ਦਿੱਤਾ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਗੋਪੀ ਨੇ ਕਿਹਾ ਕਿ ਰਮਨ ਠੇਕੇਦਾਰ ਵਲੋ ਪ੍ਰੈਸ ਕਾਨਫਰੰਸ ਕਰਕੇ ਮੇਰੇ ਤੇ ਲਗਾਏ ਗਏ ਸਾਰੇ ਆਰੋਪ ਝੂਠੇ ਅਤੇ ਬੇਬੁਨਿਆਦ ਹਨ ਮੁਲਾਜ਼ਿਮ ਸਾਬੀ ਨੂੰ ਮੇਰੇ ਵਲੋ ਲਾਲਚ ਦੇਕੇ ਆਪਣੇ ਨਾਲ ਮਿਲਾਉਣ ਦੀ ਗੱਲ ਝੂਠੀ ਹੈ ਸਗੋ 
ਸਾਬੀ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਕਿ ਮੇਰਾ ਵੀ ਕੁਛ ਸੋਚੋ ਜੋਂ ਕੁਝ ਪਹਿਲੇ ਬੰਦੇ ਦਿੰਦੇ ਸੀ ਤੁਸੀ ਵੀ ਉਹ ਖਰਚਾ ਮੈਨੂੰ ਲਗਾ ਦਿਓ ਇਸ ਤੋਂ ਅਲਾਵਾ ਮੇਰੇ ਕੋਲ ਗੱਡੀਆਂ ਹਨ ਦਾ ਇਲਜ਼ਾਮ ਲੱਗਾ ਹੈ ਮੇਰਾ ਗੱਡੀਆਂ ਖਰੀਦਣ ਵੇਚਣ ਦਾ ਕਾਰੋਬਾਰ ਹੈ ਜਿਸ ਕਰਕੇ ਮੇਰੇ ਕੋਲ ਗੱਡੀਆਂ ਹਨ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਗੱਡੀਆਂ ਨਹੀਂ ਰੱਖ ਸਕਦਾ ਇਸ ਤੋਂ ਬਾਦ ਜਿਨ੍ਹੇ ਜਿਨ੍ਹੇ ਵੀ ਆਰੋਪਾਂ ਲਗੇ ਸਨ ਉਹ ਸਾਰਿਆ ਦਾ ਗੋਪੀ ਵਲੋ ਸਿਲਸਿਲੇਵਾਰ ਸਬੂਤਾਂ ਸਮੇਤ ਜਵਾਬ ਦਿੱਤਾ ਗਿਆ ਇਸ ਮੌਕੇ ਗੋਪੀ ਨੇ ਕਿਹਾ ਬਹੁਤ ਜਲਦ ਨਿਹੰਗ ਜਥੇਬੰਦੀਆਂ ਅਤੇ ਮੇਰੇ ਮਾਤਾ ਜੀ ਵਲੋ ਵੀ ਜਲਦ ਪ੍ਰੈਸ ਕਾਨਫਰੰਸ ਕਰਕੇ ਕਾਫੀ ਖੁਲਾਸੇ ਕੀਤੇ ਜਾਣਗੇ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.