ਸਭ ਲਈ ਬਰਾਬਰ ਮੌਕੇ ਦੇਸ਼ ਵਿਆਪੀ ਮੁਹਿੰਮ ਚਲਾਏਗੀ ਅਧਿਕਾਰ ਸੰਘਰਸ਼ ਪਾਰਟੀ --: ਇੰਜ ਗੁਰਬਖਸ਼ ਸਿੰਘ ਸ਼ੇਰਗਿਲ
- ਰਾਜਨੀਤੀ
- 10 Jul, 2026 07:56 AM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਭ ਲਈ ਬਰਾਬਰ ਮੌਕੇ ਅਤੇ ਸਭ ਦਾ ਬਰਾਬਰ ਸਤਿਕਾਰ ਲਈ ਅਧਿਕਾਰ ਸੰਘਰਸ਼ ਪਾਰਟੀ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰੇਗੀ। ਏਸੇ ਕੜੀ ਦੇ ਤਹਿਤ ਆਪਣੀ ਹਰਿਆਣਾ ਅਤੇ ਦਿੱਲੀ ਰਾਜਾਂ ਦੀ ਫੇਰੀ ਦਰਮਿਆਨ ਪਾਰਟੀ ਨੇ ਦਿੱਲੀ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਏ ਸ੍ਰੀ ਅਮਰ ਸਿੰਘ ਨੂੰ ਪਾਰਟੀ ਦਾ ਕੌਮੀ ਜਰਨਲ ਸਕੱਤਰ ਅਤੇ ਦਿੱਲੀ, ਹਰਿਆਣਾ ਰਾਜਾਂ ਦਾ ਨਵਾਂ ਪ੍ਰਭਾਰੀ ਲਗਾਇਆ ਗਿਆ। ਲੱਗ ਭੱਗ ਸਵਾ ਸਾਲ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਤੋਂ ਬਾਅਦ ਅਤੇ ਪਾਰਟੀ ਵਿੱਚ ਨਵੀਂ ਰੂਹ ਫੂਕਣ ਲਈ ਉਂਚ ਕੋਟੀ ਦੇ ਵਿਦਵਾਨ ਅਤੇ ਸੰਗਠਨਾਤਮਿਕ ਤੌਰ ਤੇ ਤੁਜਰਬੇਕਾਰ ਸ੍ਰੀ ਅਮਰ ਸਿੰਘ ਨੂੰ ਪਾਰਟੀ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੰਜ ਸ਼ੇਰਗਿੱਲ ਨੇ ਕਿਹਾ ਕਿ ਮਾੜੇ ਪ੍ਰਬੰਧਾਂ ਕਾਰਨ ਪੰਜਾਬ ਅਤੇ ਕੇਂਦਰ ਸਰਕਾਰਾਂ ਵਲੋਂ ਕਰਜ਼ਾ ਚੁੱਕ ਕੇ ਡੰਗ ਟਪਾਈ ਕਰਨੀ, ਲੋਕਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਮੁਫ਼ਤ ਦੀ ਲੱਤ ਲਾਉਣੀ,ਇਕ ਸਾਜ਼ਿਸ਼ ਤਹਿਤ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਵਿਦਿਆ ਅਤੇ ਸਿਹਤ ਸੇਵਾਵਾਂ ਨੂੰ ਬੇਹੱਦ ਨੀਵੇਂ ਪੱਧਰ ਤੱਕ ਲੈ ਜਾਣਾ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਬਜਾਏ ਇਸ ਤੋਂ ਅੱਖਾਂ ਮੀਟ ਲੈਣਾ ਦੇਸ਼ ਦੇ ਲੋਕਾਂ ਨਾਲ ਨਾਇਨਸਾਫ਼ੀ ਹੈ।
ਅਧਿਕਾਰ ਸੰਘਰਸ਼ ਪਾਰਟੀ ਸਰਕਾਰਾਂ ਦੇ ਇਸ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਅਸੀਂ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਕ ਵਾਰ ਅਧਿਕਾਰ ਸੰਘਰਸ਼ ਪਾਰਟੀ ਨੂੰ ਮੌਕਾ ਦਿਉ ਅਸੀਂ ਦੇਸ਼ ਦੀ ਲੁੱਟ ਘਸੁੱਟ ਬੰਦ ਕਰਕੇ ਇਸ ਪੈਰਾਂ ਸਿਰ ਖੜ੍ਹਾ ਕਰਾਂਗੇ।
Leave a Reply