ਗਤਕਾ ਦਿਵਸ ਮੌਕੇ ਯੋਧਿਆਂ ਦਾ ਇਤਿਹਾਸ ਪੜ ਕੇ ਅਮਲ ਕਰੀਏ ਜਿਨ੍ਹਾਂ ਨੇ ਸ਼ਸ਼ਤਰਾਂ ਨਾਲ ਦੁਨੀਆ ਭਰ 'ਚ ਖਾਲਸਾ ਰਾਜ ਦਾ ਮਨਵੲਇਆ ਲੋਹਾ : ਜਥੇ: ਬਲਕਾਰ ਸਿੰਘ ਭੁੱਲਰ
- ਧਾਰਮਿਕ/ਰਾਜਨੀਤੀ
- 22 Jun, 2026 02:09 PM (Asia/Kolkata)
ਉੱਤਰਾਖੰਡ 'ਚ ਜਿਨਾਂ ਨਿਹੰਗ ਸਿੰਘਾਂ ਨੇ ਉਥੋਂ ਦੇ ਲੋਕਾਂ ਵੱਲੋਂ ਕੀਤੇ ਹਮਲੇ ਦਾ ਸਸਤਰਾਂ ਨਾਲ ਮੁਕਾਬਲਾ ਕੀਤਾ ਉਹਨਾਂ ਯੋਧਿਆਂ 'ਤੇ ਹਮੇਸ਼ਾ ਮਹਾਨ ਰਹੇਗਾ : ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਭਜੌਲੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਜੂਨ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸਾਹਿਬਵਾੜਾ, ਫੇਜ਼ 5 ਵਿਖੇ ਕੌਮਾਂਤਰੀ ਗਤਕਾ ਦਿਵਸ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਨੌਜਵਾਨ ਸਿੰਘਾਂ ਵੱਲੋਂ ਵਧ-ਚੜ੍ਹ ਕੇ ਹਿੱਸਾ ਲਿਆ। ਪਾਰਟੀ ਦੇ ਕੌਮੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਸਾਲ 21 ਜੂਨ ਨੂੰ ਕੌਮੀ ਪੱਧਰ 'ਤੇ ਮਨਾਇਆ ਜਾਂਦਾ ਹੈ। ਉਸਤਾਦ ਜਸਪ੍ਰੀਤ ਸਿੰਘ ਜੱਸੀ ਦੀ ਗਤਕਾ ਪਾਰਟੀ ਨੇ ਗਤਕਾ ਮੁਕਾਬਲਿਆਂ ਵਿੱਚ ਬੜੇ ਜੋਸ਼ ਨਾਲ ਗਤਕੇ ਦੇ ਜੌਹਰ ਦਿਖਾਏ। ਉਪਰੰਤ ਗਤਕੇ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੀ.ਏ.ਸੀ. ਮੈਂਬਰ ਜਥੇ. ਬਲਕਾਰ ਸਿੰਘ ਭੁੱਲਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਹ ਸਲਾਨਾ ਪ੍ਰੋਗਰਾਮ ਉਦੋਂ ਸ਼ੁਰੂ ਕੀਤਾ ਗਿਆ ਸੀ ਜਦੋਂ ਹਿੰਦੂ ਰਾਸ਼ਟਰ ਨੇ ਹਿੰਦੂਤਵੀ ਸੋਚ ਨੂੰ ਪ੍ਰਮੋਟ ਕਰਨ ਲਈ ਯੋਗਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ। ਹਰ ਇੱਕ ਸਿੱਖ ਨੂੰ ਸੂਰਵੀਰ ਯੋਧਿਆਂ ਦਾ ਇਤਿਹਾਸ ਪੜਨਾ ਅਤੇ ਅਮਲ ਕਰਨ ਚਾਹੀਦਾ ਹੈ। ਜਿਨ੍ਹਾਂ ਨੇ ਇਹਨਾਂ ਸ਼ਸ਼ਤਰਾਂ ਨਾਲ ਦੁਨੀਆ ਭਰ ਵਿੱਚ ਖਾਲਸਾ ਰਾਜ ਦਾ ਲੋਹਾ ਮਨਵਾਇਆ ਅਤੇ ਅੱਜ ਵੀ ਜਦੋਂ ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚ ਸਿੱਖ ਸੰਗਤ ਅਤੇ ਸਿੱਖ ਨੌਜਵਾਨਾਂ ਤੇ ਹਿੰਦੂ ਬਹੁ ਗਿਣਤੀ ਵੱਲੋਂ ਨਫਰਤ ਭਰੀ ਭਾਵਨਾ ਨਾਲ ਰੋਕ ਕੇ ਹਮਲੇ ਕੀਤੇ ਜਾਂਦੇ ਹਨ ਤਾਂ ਹਥਿਆਰਾਂ ਨਾਲ ਹੀ ਯੋਧਿਆਂ ਵੱਲੋਂ ਅੱਜ ਵੀ ਮੁਕਾਬਲੇ ਕੀਤੇ ਜਾ ਰਹੇ ਹਨ। ਇਸ ਮੌਕੇ ਪਾਰਟੀ ਦੇ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਭਜੌਲੀ ਨੇ ਆਈ ਹੋਈ ਸੰਗਤ ਨੂੰ ਸਿੱਖ ਕੌਮ ਦੇ ਕੀਮਤੀ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਅਤੇ ਉਨ੍ਹਾਂ ਅਗਲੀ ਪੀੜੀ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ, “ਇਤਿਹਾਸਿਕ ਸੂਰਮਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਕੁੰਡਲੀਆ ਖਾਲਸਾ ਅਜੇ ਜਿਓਂਦਾ ਹੈ। ਜਿਨ੍ਹਾਂ ਨੇ ਗਤਕੇ ਦੇ ਜੋਹਰ ਦਖਾਏ”। ਉਹਨਾਂ ਕਿਹਾ ਕਿ ਖਾਲਸਾ ਪੰਥ ਉੱਤੇ ਹੋ ਰਹੇ ਹਮਲਿਆਂ ਸਬੰਧੀ ਵੀ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੱਲੋਂ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਸੀ ਜਿਨਾਂ ਨੇ ਸਿੱਖ ਨੌਜਵਾਨਾਂ ਨੂੰ ਪੂਰੀ ਰਹਿਤ ਮਰਿਆਦਾ ਦੀ ਪਾਲਣਾ ਕਰਦਿਆਂ ਵਧੀਆ ਸ਼ਾਸਤਰ ਆਪਣੇ ਸੁਰੱਖਿਆ ਲਈ ਰੱਖਣਾ ਚਾਹੀਦਾ ਹਨ ਤਾਂ ਕਿ ਜਾਲਮਾਂ ਦੇ ਜੁਲਮਾਂ ਦਾ ਸੁਰੱਖਿਤ ਰਹਿ ਕੇ ਮੁਕਾਬਲਾ ਕੀਤਾ ਜਾ ਸਕੇ। ਉਨ੍ਹਾਂ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ‘ਆਓ ਮੁੜ ਖਾਲਸਾ ਰਾਜ ਕਾਇਮ ਕਰੀਏ ਅਤੇ ਖਾਲਸਾ ਪੰਥ ਨੂੰ ਚੜ੍ਹਦੀਕਲਾ ਵੱਲ ਲੈ ਕੇ ਚੱਲੀਏ’। ਜਥੇ. ਭੁੱਲਰ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਆਈ ਹੋਈ ਸੰਗਤ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਦਲਜੀਤ ਸਿੰਘ ਕੰਬੜਾ, ਸੁਖਵਿੰਦਰ ਸਿੰਘ ਭਾਟੀਆ, ਬਲਵਿੰਦਰ ਸਿੰਘ, ਬਲਵੀਰ ਸਿੰਘ ਸੋਹਾਣਾ, ਸੇਵਾ ਸਿੰਘ ਗੀਗੇਮਾਜਰਾ, ਨਾਇਬ ਸਿੰਘ ਗੀਗੇਮਾਜਰਾ, ਬਲਵੀਰ ਸਿੰਘ ਖਰੜ, ਕੁਲਬੀਰ ਸਿੰਘ ਖਾਲਸਾ, ਅਵਤਾਰ ਸਿੰਘ ਦੈੜੀ, ਸਵਿੰਦਰ ਸਿੰਘ, ਸੰਤੋਖ ਸਿੰਘ, ਮੱਖਣ ਸਿੰਘ, ਗੁਰਪ੍ਰੀਤ ਸਿੰਘ, ਆਦਿ ਆਗੂ ਵੀ ਸ਼ਾਮਿਲ ਸਨ। ਖਾਸ ਗੱਲ ਇਹ ਹੈ ਕਿ ਗੱਤਕਾ ਮੁਕਾਬਲਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਉੱਤਰਾਖੰਡ ਵਿੱਚ ਉਥੋਂ ਦੇ ਜਿਨ੍ਹਾਂ ਲੋਕਾਂ ਨੇ ਸਿੱਖ ਨੌਜਵਾਨਾਂ ਸਿੰਘਾਂ ਨਾਲ ਝਗੜਾ ਕੀਤਾ ਗਿਆ ਅਤੇ ਪੁਲਿਸ ਵੱਲੋਂ ਚਾਰ ਨਿਹੰਗ ਸਿੰਘਾਂ ਨੂੰ ਆਪਣੀ ਰਿਹਾਸਤ ਵਿੱਚ ਲਿਆ ਗਿਆ। ਉਹਨਾਂ ਵਿੱਚ ਤਿੰਨ ਨੌਜਵਾਨ ਗੁਰਸਿੱਖ ਪਿੰਡ ਸੋਹਾਣਾ ਦੇ ਅਤੇ ਇੱਕ ਸਿੰਘ ਕੁੰਬੜਾ ਪਿੰਡ ਦਾ ਵਸਨੀਕ ਹੈ ਦੇ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਉਹਨਾਂ ਨੂੰ ਹਰ ਪੱਖੋਂ ਸਹਿਯੋਗ ਦੇਣਾ ਦਾ ਵਾਅਦਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਭਜੌਲੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਇਹਨਾਂ ਯੋਧਿਆਂ ਦੇ ਮਾਪਿਆਂ ਉੱਤੇ ਮਾਣ ਰਹੇਗਾ। ਜਿਨਾਂ ਨੇ ਆਪਣੇ ਉੱਤੇ ਜੁਰਮ ਕਰਨ ਵਾਲਿਆਂ ਨੂੰ ਹਥਿਆਰਬੰਦ ਹੋ ਕੇ ਜੁਰਮ ਦਾ ਟਾਕਰਾ ਕੀਤਾ। ਉਹਨਾਂ ਕਿਹਾ ਕਿ ਇਹਨਾਂ ਯੋਧਿਆਂ ਨੂੰ ਕਾਨੂੰਨੀ ਤੌਰ 'ਤੇ ਵੀ ਹਰ ਪੱਖੋਂ ਮਦਦ ਕੀਤੀ ਜਾਵੇਗੀ ਅਤੇ ਜਿਸ ਮਦਦ ਦੀ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਲੋੜ ਹੋਵੇਗੀ ਉਹ ਪੂਰੀ ਕੀਤੀ ਜਾਵੇਗੀ।
Leave a Reply