ਉੱਤਰਾਖੰਡ ਕਰਨਪ੍ਰਯਾਗ ਕਾਂਡ 'ਚ ਸ਼ਾਮਿਲ ਸੋਹਾਣਾ ਦੇ 3 ਪਰਿਵਾਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਇਕਾਈ ਮੈਂਬਰਾਂ ਨੇ ਕੀਤਾ ਦੁੱਖ ਸਾਂਝਾ ਅਤੇ ਹਰ ਪੱਖੋਂ ਮਦਦ ਕਰਨ ਦਾ ਕੀਤਾ ਵਾਅਦਾ : ਸੀਨੀ. ਆਗੂ ਜਥੇ. ਬਲਕਾਰ ਸਿੰਘ ਭੁੱਲਰ.
- ਧਾਰਮਿਕ/ਰਾਜਨੀਤੀ
- 21 Jun, 2026 04:54 PM (Asia/Kolkata)
ਚੰਡੀਗੜ੍ਹ 21 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਹਰ ਪੱਖੋਂ ਟਾਰਗੇਟ ਕੀਤਾ ਜਾ ਰਿਹਾ ਹੈ। ਕਦੇ ਹੀ ਹਿਮਾਚਲ ਅਤੇ ਕਦੇ ਕਿਸੇ ਹੋਰ ਪੰਜਾਬ ਤੋਂ ਇਲਾਵਾ ਸੂਬਿਆਂ ਵਿੱਚ ਸਿੱਖ ਨੌਜਵਾਨਾਂ ਦੀ ਰਹਿਤ ਮਰਿਆਦਾ ਨੂੰ ਲੈ ਕੇ ਵੱਡੇ ਪੱਧਰ 'ਤੇ ਹਮਲੇ ਕੀਤੇ ਜਾ ਰਹੇ ਹਨ। ਇਥੋਂ ਤੱਕ ਕਿ ਸਿੱਖ ਨੌਜਵਾਨਾਂ ਉੱਤੇ ਹਿੰਦੂਤਵ ਗਿਣਤੀ ਨਾਲ ਸਬੰਧਤ ਉਹਨਾਂ ਕਾਰਕੁਨਾਂ ਵੱਲੋਂ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਸਿੱਖ ਨੌਜਵਾਨਾਂ ਨੂੰ ਹਮਲੇ ਕਰਕੇ ਜਖਮੀ ਕਰਨ ਤੋਂ ਇਲਾਵਾ ਜਾਨਲੇਵਾ ਹਮਲੇ ਕਰਕੇ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਸਿੱਖ ਨੌਜਵਾਨ ਪੰਜਾਬ ਤੋਂ ਬਿਨਾਂ ਕਿਸੇ ਹੋਰ ਸੂਬਿਆਂ ਵਿੱਚ ਜਿੱਥੇ ਹਿੰਦੂ ਬਹੁਗਿਣਤੀ ਵਸਦੀ ਹੈ ਵਿੱਚ ਆਪਣਾ ਵਪਾਰ ਜਾਂ ਕਾਰੋਬਾਰ ਨਾ ਕਰ ਸਕਣ। ਇਸੇ ਸੰਬੰਧ ਵਿੱਚ 16 ਜੂਨ 2026 ਨੂੰ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਸ਼ਹਿਰ ਵਿੱਚ ਹੇਮਕੁੰਟ ਸਾਹਿਬ ਯਾਤਰਾ ਤੋਂ ਵਾਪਸ ਆ ਰਹੇ ਕੁਝ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਵਿਚਕਾਰ ਇੱਕ ਵਾਹਨ ਦੀ ਪਾਰਕਿੰਗ ਨੂੰ ਲੈ ਕੇ ਤਕਰਾਰ ਹੋਇਆ ਅਤੇ ਕੁਝ ਹੀ ਸਮੇਂ ਵਿੱਚ ਹਿੰਸਕ ਝੜਪ ਵਿੱਚ ਬਦਲ ਗਿਆ। ਪੁਲਿਸ ਦੇ ਅਨੁਸਾਰ ਝਗੜੇ ਦੌਰਾਨ ਸਿੱਖ ਨੌਜਵਾਨਾਂ ਵੱਲੋਂ ਤਲਵਾਰਾਂ ਅਤੇ ਕਿਰਪਾਨਾਂ ਦੀ ਵਰਤੋਂ ਹੋਈ, ਜਿਸ ਕਾਰਨ ਘੱਟੋ-ਘੱਟ ਪੰਜ ਲੋਕ ਜ਼ਖ਼ਮੀ ਹੋਏ। ਜਿਨ੍ਹਾਂ ਵਿੱਚ ਸਥਾਨਕ ਲੋਕ ਅਤੇ ਇੱਕ ਪੰਜਾਬੀ ਯਾਤਰੀ ਵੀ ਸ਼ਾਮਲ ਸਨ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਬਦਰੀਨਾਥ ਨੈਸ਼ਨਲ ਹਾਈਵੇ ਨੂੰ ਕਈ ਘੰਟਿਆਂ ਲਈ ਜਾਮ ਕਰ ਦਿੱਤਾ। ਪੁਲਿਸ ਨੇ ਮਾਮਲੇ ਵਿੱਚ ਪੰਜਾਬ ਦੇ ਮੋਹਾਲੀ ਸ਼ਹਿਰ ਨਾਲ ਲੱਗਦੇ ਇਤਿਹਾਸਕ ਕਸਬਾ ਸੋਹਾਣਾ ਦੇ ਤਿੰਨ ਨੌਜਵਾਨ ਅਤੇ ਇੱਕ ਪਿੰਡ ਕੁੰਬੜਾ ਨਾਲ ਸੰਬੰਧਿਤ ਚਾਰ ਨਿਹੰਗ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਅਤੇ ਤਿੰਨ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਜਦਕਿ ਇੱਕ ਜ਼ਖ਼ਮੀ ਹੋਣ ਕਾਰਨ ਹਸਪਤਾਲ ਵਿੱਚ ਪੁਲਿਸ ਨਿਗਰਾਨੀ ਹੇਠ ਰਿਹਾ। ਖਾਸ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਜੋ ਕਿ ਇੰਡੀਅਨ ਸਟੇਟ ਦੇ ਕਿਸੇ ਵੀ ਸਟੇਟ ਵਿੱਚ ਸਿੱਖਾਂ ਨਾਲ ਵਾਪਰਨ ਵਾਲੀ ਅਣਸੁਖਾਵੀ ਘਟਨਾਵਾਂ ਨੂੰ ਲੈ ਕੇ ਸਖਤ ਹੋ ਜਾਂਦੇ ਹਨ ਅਤੇ ਆਪਣੇ ਪਾਰਟੀ ਦੇ ਵਰਕਰਾਂ, ਅਹੁਦੇਦਾਰਾਂ ਤੇ ਮੈਂਬਰ ਨੂੰ ਉਹਨਾਂ ਪਰਿਵਾਰਾਂ ਨਾਲ ਸੰਪਰਕ ਕਰਨ ਲਈ ਆਦੇਸ਼ ਦਿੰਦੇ ਹਨ ਕਿ ਜਿਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਉਹਨਾਂ ਨੂੰ ਉਪਲਬਧ ਕਰਾਉਣ ਲਈ ਕਿਹਾ ਜਾਂਦਾ ਹੈ। ਇਸੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਬਲਕਾਰ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਭਜੌਲੀ ਸੀਨੀਅਰ ਆਗੂ ਜਥੇਦਾਰ ਸੇਵਾ ਸਿੰਘ ਬੀਗੇ ਮਾਜਰਾ ਜਥੇਦਾਰ ਬਲਵੀਰ ਸਿੰਘ ਸੋਹਾਣਾ ਅਤੇ ਨੈਬ ਸਿੰਘ ਗੀਗੇ ਮਾਜਰਾ ਵੱਲੋਂ ਪਿੰਡ ਸੋਹਾਣਾ ਦੇ 3 ਨੌਜਵਾਨਾਂ ਦੇ ਪਰਿਵਾਰਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਹਨਾਂ ਨੂੰ ਹਰ ਪੱਖੋਂ ਪੂਰੀ ਤਰ੍ਹਾਂ ਸਹਿਯੋਗ ਮਿਲੇਗਾ ਬੇਸ਼ਕ ਉਹ ਕਾਨੂੰਨੀ ਤੌਰ ਤੇ ਹੋਵੇ ਜਾਂ ਆਰਥਿਕ ਤੌਰ ਤੇ ਹੋਵੇ ਉਹਨਾਂ ਨੂੰ ਕਿਸੇ ਪੱਖੋਂ ਵੀ ਮਦਦ ਦੀ ਲੋੜ ਹੋਵੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਭਜੋਲੀ ਨੇ ਕਿਹਾ ਕਿ ਸਾਨੂੰ ਇਹਨਾਂ ਨੌਜਵਾਨਾਂ 'ਤੇ ਮਾਣ ਹੈ ਜਿਨ੍ਹਾਂ ਨੇ ਮਾਵਾਂ ਨੇ ਇਹੋ ਜਿਹੇ ਜੁਝਾਰੂ ਸਿੰਘਾਂ ਨੂੰ ਜਨਮ ਦਿੱਤਾ ਅਤੇ ਖਾਲਸਾ ਪੰਥ ਦੀ ਸ਼ਾਨ ਲਈ ਹਥਿਆਰਬੰਦ ਹੋ ਕੇ ਦੁਸ਼ਮਣਾਂ ਨਾਲ ਅਣਖੀ ਜੰਗ ਲੜੀ। ਖਾਲਸਾ ਪੰਥ ਦੀ ਦਸਤਾਰ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਹੀ ਨਹੀਂ ਝਿਜਕੇ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹਨਾਂ ਪਰਿਵਾਰਾਂ ਦੇ ਮੁਖੀਆਂ ਨੂੰ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ ਜਿਨਾਂ ਨੇ ਇਹੋ ਜਿਹੇ ਯੋਧੇ ਆਪਣੇ ਪਰਿਵਾਰਾਂ ਚ ਪੈਦਾ ਕੀਤੇ। ਮਾਮਲਾ ਹੋਰ ਗੰਭੀਰ ਉਸ ਵੇਲੇ ਹੋਇਆ ਜਦੋਂ 21 ਜੂਨ ਨੂੰ ਕੁਝ ਨਿਹੰਗ ਸਿੰਘ ਦੇ ਇੱਕ ਗੁਰਦੁਆਰੇ ਵਿੱਚ ਪਹੁੰਚੇ ਅਤੇ ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਉੱਥੇ ਡੇਰਾ ਲਾ ਲਿਆ, ਜਿਸ ਕਾਰਨ ਪ੍ਰਸ਼ਾਸਨ ਨੇ ਵਾਧੂ ਪੁਲਿਸ, ਪੀਏਸੀ ਤੇ ਆਈਟੀਬੀਪੀ ਤਾਇਨਾਤ ਕਰ ਦਿੱਤੀ ਅਤੇ ਉੱਤਰਾਖੰਡ ਸਰਕਾਰ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰਦੇ ਹੋਏ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਵੇਲੇ ਦੋਵੇਂ ਪੱਖ ਆਪਣਾ-ਆਪਣਾ ਪੱਖ ਸਹੀ ਦੱਸ ਰਹੇ ਹਨ। ਇਸ ਲਈ ਅਸਲ ਜ਼ਿੰਮੇਵਾਰੀ ਬਾਰੇ ਅੰਤਿਮ ਨਤੀਜਾ ਸਰਕਾਰੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਇਸ ਮਾਮਲੇ ਨੂੰ ਲੈ ਕੇ ਪੰਥਕ ਹਲਕਿਆਂ 'ਚ ਵੱਡੇ ਪੱਧਰ 'ਤੇ ਚਰਚਾ ਬਣੀ ਹੋਈ ਹੈ ਕਿ ਖਾਸ ਕਰਕੇ ਸਿੱਖਾਂ ਦੀਆਂ ਦਸਤਾਰਾਂ ਅਤੇ ਗੁਰੂ ਸਾਹਿਬ ਵੱਲ ਬਖਸ਼ੇ ਖਾਲਸੇ ਬਾਣੇ, ਬਾਣੀਆਂ ਅਤੇ ਸ਼ਸਤਰ ਦੇਸ਼ ਦੀਆਂ ਹਿੰਦੂ ਬਹੁ ਗਿਣਤੀਆਂ ਨਾਲ ਸੰਬੰਧਿਤ ਲੋਕਾਂ ਨੂੰ ਵੱਡੇ ਪੱਧਰ 'ਤੇ ਭਵਿੱਖ ਵਿੱਚ ਹਿੰਦੂ ਬਹੁ ਗਿਣਤੀ ਸੱਤਾ ਖਤਮ ਹੋਣ ਕਾਰਨ ਬਣਨ ਲਈ ਘਾਤਕ ਹੁੰਦੇ ਜਾਪ ਰਹੇ ਹਨ ਕਿਉਂਕਿ ਖਾਲਸਾ ਪੰਥ ਦੀ ਦਿਨੋ-ਦਿਨ ਦੇਸ਼-ਵਿਦੇਸ਼ਾਂ ਵਿੱਚ ਮੁੜ ਖਾਲਸ ਰਾਜ ਪੈਦਾ ਕਰਨ ਲਈ ਸਥਿਤੀਆਂ ਬਣ ਰਹੀਆਂ ਹਨ। ਜਿਸ ਕਾਰਨ ਹਿੰਦੂ ਬਹੁਗਿਣਤੀ ਬੁਖਲਾਹਟ ਵਿੱਚ ਆ ਕੇ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਪੰਜਾਬ ਚੋਂ ਬਾਹਰ ਨਿਕਲਣ ਦੀਆਂ ਰੁਕਾਵਟਾਂ ਪੈਦਾ ਕਰ ਰਹੀਆਂ ਹਨ। ਪਰੰਤੂ ਪੰਥਕ ਸ਼ਖਸ਼ੀਅਤਾਂ ਦਾ ਕਹਿਣਾ ਹੈ ਕਿ ਖਾਲਸਾ ਪੰਥ ਨੇ ਰਾਜ ਕੀਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਖਾਲਸਾ ਰਾਜ ਪੈਦਾ ਹੋਵੇਗਾ। ਜਿਸ ਨੂੰ ਹਿੰਦੂ ਬਹੁਗਿਣਤੀਆਂ ਦੇ ਸਵਾਰਥੀ ਅਤੇ ਪਾਖੰਡੀ ਸਿਆਸੀ ਆਗੂ ਨਹੀਂ ਰੋਕ ਸਕਦੇ। ਅੰਤ ਨੂੰ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਮੁੜ ਸਥਾਪਿਤ ਹੋਵੇਗਾ ਕਿਉਂਕਿ ਰਾਜ ਕਰਨ ਵਾਲੀਆਂ ਕੌਮਾਂ ਕਦੇ ਕਿਸੇ ਦੀਆਂ ਗੁਲਾਮ ਨਹੀਂ ਰਹਿ ਸਕਦੀਆਂ ਅਤੇ ਆਜ਼ਾਦੀ ਲਈ ਆਖਰੀ ਦਮ ਤੱਕ ਸੰਘਰਸ਼ ਕਰਕੇ
Leave a Reply