ਐੱਸ.ਜੀ.ਪੀ.ਸੀ ਦਾ ਕੰਮਜ਼ੋਰ ਪ੍ਰਧਾਨ ਸੀ.ਬੀ.ਆਈ ਦੀ ਜਾਂਚ ਰਾਹੀਂ ਖੁਦ ਹੀ ਸੰਸਥਾ ਵਿੱਚ ਸਰਕਾਰੀ ਦਖਲ ਨੂੰ ਸੱਦਾ ਦਾ ਰਿਹੈ- ਸ ਧਾਂਦਰਾ, ਸ ਕੰਧੋਲਾ।

ਐੱਸ.ਜੀ.ਪੀ.ਸੀ ਦਾ ਕੰਮਜ਼ੋਰ ਪ੍ਰਧਾਨ ਸੀ.ਬੀ.ਆਈ ਦੀ ਜਾਂਚ ਰਾਹੀਂ ਖੁਦ ਹੀ ਸੰਸਥਾ ਵਿੱਚ ਸਰਕਾਰੀ ਦਖਲ ਨੂੰ ਸੱਦਾ ਦਾ ਰਿਹੈ- ਸ ਧਾਂਦਰਾ, ਸ ਕੰਧੋਲਾ।

ਚੰਡੀਗੜ੍ਹ-: 1 ਅਕਤੂਬਰ , ਮੰਗਤ ਸਿੰਘ ਸੈਦਪੁਰ
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਆਗੂਆਂ ਸ ਭਰਪੂਰ ਸਿੰਘ ਧਾਂਦਰਾ ਅਤੇ ਸ ਹਰਬੰਸ ਸਿੰਘ ਕੰਧੋਲਾ ਨੇ ਇਕ ਸਾਂਝੇ ਬਿਆਨ ਰਾਹੀਂ ਦੋਸ਼ ਲਗਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮਜ਼ੋਰ ਪ੍ਰਧਾਨ ਆਪਣੀ ਕੰਮਜ਼ੋਰੀ ਛੁਪਾਉਣ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਏ ਸੋਸ਼ਣ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਜਦੋਂ 328 ਸਰੂਪਾਂ ਵਿੱਚ ਹੋਈ ਘਪਲੇਬਾਜ਼ੀ ਲਈ ਸੰਗਤਾਂ ਦੀ ਮੰਗ 'ਤੇ ਐਫ ਆਈ ਆਰ ਦਰਜ ਕਰਕੇ ਸਰਕਾਰ ਨੇ ਜਾਂਚ ਸ਼ੁਰੂ ਕੀਤੀ ਸੀ ਤਾਂ ਇਸੇ ਪ੍ਰਧਾਨ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਰਕਾਰ ਨਾਲ ਟਕਰਾਅ ਵਿੱਚ ਪਾਉਣ ਲਈ ਇਹ ਆਦੇਸ਼ ਜਾਰੀ ਕਰਵਾ ਲਿਆ ਸੀ ਕਿ ਸਰਕਾਰ ਨਾਲ ਸਹਿਯੋਗ ਨਾ ਕੀਤਾ ਜਾਵੇ। ਫਿਰ ਹੁਣ ਉਹ ਕਿਸ ਮੂੰਹ ਨਾਲ ਇਹ ਮੰਗ ਕਰ ਰਹੇ ਹਨ ਕਿ ਆਨੰਦਪੁਰ ਸਾਹਿਬ ਵਿੱਚ ਵਾਪਰੇ ਘਟਨਾਕ੍ਰਮ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ? ਕੀ ਗੁਰਦੁਆਰਾ ਪ੍ਰਬੰਧ ਵਿੱਚ ਇਹ ਸਰਕਾਰ ਦੀ ਦਖਲ ਅੰਦਾਜੀ ਨਹੀਂ ਹੋਵੇਗੀ? ਸ਼ਾਇਦ ਪ੍ਰਧਾਨ ਜੀ 2015 ਵਿੱਚ ਬਾਦਲ ਸਰਕਾਰ ਦੇ ਬੇਅਦਬੀ ਮਾਮਲੇ ਵਿੱਚ ਲਏ ਫੈਸਲੇ ਤੋਂ ਪ੍ਰਭਾਵਿਤ ਹੋ ਕੇ ਇਹ ਮੰਗ ਕਰ ਰਹੇ ਹਨ ਕਿਉਂਕਿ ਉਦੋਂ ਮਾਮਲਾ ਸੀ ਬੀ ਆਈ ਨੂੰ ਸੌਂਪ ਦਿੱਤਾ ਗਿਆ ਸੀ ਜਿਸ ਨੇ ਕੋਈ ਸਬੂਤ ਨਾ ਹੋਣ ਬਾਰੇ ਕਹਿ ਕੇ ਅਦਾਲਤ ਵਿੱਚ ਕਲੋਜਰ ਰਿਪੋਰਟ ਦੇ ਦਿੱਤੀ ਸੀ।
ਦੋਹਾਂ ਆਗੂਆਂ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਇਸ ਕੇਸ ਵਿੱਚ ਛੁਪੀ ਹੋਈ ਕਿਹੜੀ ਗੱਲ ਹੈ ਜਿਸ ਬਾਰੇ ਸੀਬੀਆਈ ਦੀ ਜਾਂਚ ਲੋੜੀਂਦੀ ਹੈ। ਸਾਰਾ ਕੁਝ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਕਿ ਗੁਰੂ ਘਰ ਦੇ ਪ੍ਰਬੰਧਕ ਸਾਜਿਸ਼ੀ ਬਣਕੇ ਅਤਿ ਘਟੀਆ ਕਿਰਦਾਰ ਨਿਭਾਅ ਰਹੇ ਸਨ। ਜੇ ਪ੍ਰਧਾਨ ਜੀ ਵਾਕਈ ਸੁਹਿਰਦਤਾ ਨਾਲ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਹਨ ਤਾਂ ਬੀਬੀ ਕਿਰਨਜੋਤ ਕੌਰ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਕਮੇਟੀ ਬਣਾਵੇ ਜੋ ਦੋ ਦਿਨ ਵਿੱਚ ਜਾਂਚ ਕਰੇ ਕਿ ਜਿਸ ਬੀਬੀ ਦੇ ਮਾੜੇ ਕਿਰਦਾਰ ਬਾਰੇ ਸਾਰਾ ਬਾਦਲ ਦਲ ਸਬੂਤ ਦੇ ਰਿਹਾ ਹੈ, ਉਸਨੂੰ ਵੀ ਆਈ ਪੀ ਸਰਾਂ ਵਿੱਚ ਕਮਰਾ, ਡਰਾਈਵਰ ਸਮੇਤ ਗੱਡੀ ਅਤੇ ਧਰਮ ਪ੍ਰਚਾਰ ਫੰਡ ਚੋਂ ਪੈਸਾ ਕਿਉਂ ਦਿੱਤਾ ਗਿਆ? ਇਹ ਸੱਚ ਲੱਭਣਾ ਕਿੰਨਾ ਕੁ ਮੁਸ਼ਕਿਲ ਹੈ ਜਿਸ ਬਾਰੇ ਪ੍ਰਧਾਨ ਜੀ ਖੁਦ ਵੀ ਚੰਗੀ ਤਰਾਂ ਜਾਣਦੇ ਹਨ। ਕਿਉਂਕਿ ਇਕ ਲੱਖ ਦੀ ਰਕਮ ਉਹਨਾਂ ਦੀ ਮਨਜੂਰੀ ਤੋਂ ਬਿਨਾ ਦਿੱਤੀ ਹੀ ਨਹੀਂ ਜਾ ਸਕਦੀ। ਏਸੇ ਕਰਕੇ ਉਹਨਾਂ ਨੇ ਵਿਰੋਧੀ ਧਿਰ ਦੇ ਮੈਂਬਰਾਂ ਉਤੇ ਸ੍ਰੀ ਅਕਾਲ ਤਖਤ ਸਾਹਿਬ ਰਾਹੀਂ ਪਾਬੰਦੀ ਲਗਵਾ ਕੇ ਐਗਜੈਕਟਿਵ ਦੀ ਮੀਟਿੰਗ ਤੋਂ ਬਾਹਰ ਕੱਢ ਦਿੱਤਾ ਕਿ ਕੋਈ ਸਵਾਲ ਵੀ ਨਾ ਪੁੱਛ ਸਕੇ। ਦੋਹਾਂ ਆਗੂਆਂ ਨੇ ਸਲਾਹ ਦੇਂਦਿਆਂ ਕਿਹਾ ਕਿ ਧਾਮੀ ਸਾਬ! ਸਾਰਾ ਕੁਝ ਲੋਕਾਂ ਦੇ ਸਾਹਮਣੇ ਹੈ, ਇਸ ਵੱਡੇ ਘੱਗਰ ਨੂੰ ਤੁਸੀਂ ਰਫੂ ਨਹੀਂ ਕਰ ਸਕਦੇ। ਇਸ ਲਈ ਅਸਤੀਫਾ ਦੇ ਕੇ ਉਸੇ ਤਰਾਂ ਘਰ ਨੂੰ ਚਲੇ ਜਾਓ ਜਿਵੇਂ ਤੁਸੀਂ ਭਰਤੀ ਕਮੇਟੀ ਨੂੰ ਖੁਰਦ ਬੁਰਦ ਕਰਨ ਲਈ ਕੀਤਾ ਸੀ। ਕਿਉਂਕਿ ਤੁਹਾਡੇ ਮਕਾਰਪੁਣੇ ਨੂੰ ਸਮਝਣ ਵਾਲੀਆਂ ਸੰਗਤਾਂ ਤੁਹਾਡੇ ਘਰ ਤੱਕ ਪਹੁੰਚ ਗਈਆਂ ਹਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.