ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲਿਆਂ 'ਚ ਨਾਮਜਦ ਸੁਖਬੀਰ ਬਾਦਲ ਹੋਇਆ ਚੰਡੀਗੜ੍ਹ ਅਦਾਲਤ ਚ ਪੇਸ਼, ਅਗਲੀ ਸੁਣਵਾਈ 17 ਅਕਤੂਬਰ ਨੂੰ...
- ਅਪਰਾਧ
- (Asia/Kolkata)
ਸਾਬਕਾ ਡੀਜੀਪੀ ਸੁਮੇਧ ਸੈਣੀ ਪੇਸ ਅਦਾਲਤ ਵਿੱਚ ਹੋਇਆ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼…
ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੇ ਮੈਡੀਕਲ ਰਿਪੋਰਟ ਪੇਸ਼ ਕਰ ਨਿੱਜੀ ਪੇਸ਼ ਹੋਣ 'ਤੇ ਮੰਗੀ ਛੋਟ ਮੰਗੀ ਸਿਹਤ ਠੀਕ ਨਾ ਹੋਣ ਸਬੰਧੀ ਹਸਪਤਾਲ ਦੀ ਪਰਚੀ ਲਾਈ ਨਾਲ..ਅਗਲੀ ਸੁਣਵਾਈ 17 ਅਕਤੂਬਰ ਨੂੰ…
ਚੰਡੀਗੜ੍ਹ 3 ਸਤੰਬਰ (ਮੰਗਤ ਸਿੰਘ ਸੈਦਪੁਰ) : ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਨ 2015 ਵਿੱਚ ਹੋਈਆਂ ਬੇਅਦਬੀਆਂ ਕਾਰਨ ਬਹਿਬਲਪੁਰ ਅਤੇ ਕੋਟਕਪੁਰਾ ਵਿਖੇ ਸ਼ਾਂਤਮਈ ਤਰੀਕੇ ਨਾਲ ਰੋਸ ਵਜੋਂ ਧਰਨਾ ਦੇ ਰਹੀਆਂ ਸਿੱਖ ਸੰਗਤਾਂ 'ਤੇ ਬਾਦਲ ਸਰਕਾਰ ਵੇਲੇ ਪੁਲਿਸ ਵੱਲੋਂ ਪਹਿਲਾਂ ਗੰਦੇ ਪਾਣੀ ਦੀਆਂ ਪਛਾੜਾਂ ਮਾਰੀਆ ਅਤੇ ਤੇ ਫਿਰ ਪੁਲਿਸ ਅਧਿਕਾਰੀਆਂ ਵੱਲੋਂ ਅੰਧਾ-ਧੁੰਦ ਗੋਲੀਆਂ ਚਲਾ ਕੇ ਕੁਝ ਸੰਗਤਾਂ ਨੂੰ ਫੱਟੜ ਕਰ ਦਿੱਤਾ ਤੇ ਦੋ ਨੌਜਵਾਨਾਂ ਨੂੰ ਪੁਲਸ ਦੀ ਗੋਲੀ ਵੱਲੋਂ ਸ਼ਹੀਦ ਕਰ ਦਿੱਤਾ ਸੀ।ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਜਿਸ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸੀ। ਬਾਦਲ ਪਰਿਵਾਰ ਨੇ ਸਿੱਖ ਕੌਮ ਨਾਲ ਗੱਦਾਰੀ ਕਰਦਿਆਂ ਸੌਦਾ ਸਾਧ ਰਾਮ ਰਹੀਮ ਦੀਆਂ ਵੋਟਾਂ ਲੈਣ ਕਰਕੇ ਸਿੱਖਾਂ ਨੌਜਵਾਨਾਂ, ਬੱਚਿਆਂ, ਬੁੱਢਿਆਂ ਮਾਵਾਂ ਭੈਣਾਂ ਦੇ ਕਾਤਲ ਅਤੇ ਸਿੱਖ ਵਿਰੋਧੀ ਸੋਚ ਵਾਲੇ ਬੁੱਚੜ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਪੁਲਿਸ ਦਾ ਡੀਜੀਪੀ ਲਾਇਆ। ਉਸ ਤੋਂ ਪਹਿਲਾਂ 60 ਸੀਨੀਅਰ ਅਫਸਰ ਹੋਰ ਵੀ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੁਮੇਧ ਸੈਣੀ ਨੂੰ ਡੀਜੀਪੀ ਲਾਉਣ ਦਾ ਭਾਰੀ ਵਿਰੋਧ ਕੀਤਾ ਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਵੱਲੋਂ ਵੀ ਰੋਸ ਪ੍ਰਗਟ ਕੀਤਾ ਗਿਆ ਕਿ ਜਿਹੜੀ ਸਰਕਾਰ ਸਿੱਖੀ ਦੇ ਨਾਂ 'ਤੇ ਵੋਟਾਂ ਮੰਗ ਕਿ ਸਰਕਾਰ ਬਣਾਉਂਦੀ ਰਹੀ ਉਹੀ ਸਰਕਾਰ ਹੁਣ ਸਿੱਖਾਂ ਦੇ ਕਾਤਲ ਨੂੰ ਡੀਜੀਪੀ ਦੇ ਅਹੁਦੇ 'ਤੇ ਬਿਠਾ ਰਹੀ ਹੈ। ਉਸ ਸਮੇਂ ਬਾਦਲਾਂ ਟੋਲੇ ਦਾ ਗਦਾਰੀ ਗੰਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਸੀ਼ ਜਦੋਂ ਬਹਿਬਲ ਕਲਾਂ ਅਤੇ ਕੋਟਕਪੁਰਾ ਵਿਖੇ ਜਾਪ ਕਰ ਰਹੀਆਂ ਅਤੇ ਸੰਗਤਾਂ 'ਤੇ ਸੁਮੇਧ ਸੈਣੀ ਦੀ ਟੀਮ ਨੇ ਹੀ ਪਹਿਲਾਂ ਸੰਗਤਾਂ 'ਤੇ ਗੰਦੇ ਪਾਣੀ ਦੀਆਂ ਵੁਛਾੜਾਂ ਮਾਰੀਆਂ ਅਤੇ ਫਿਰ ਪਰਮਰਾਜ ਸਿੰਘ ਉਮਰਾਨੰਗਲ ਦੀ ਟੀਮ ਵੱਲੋਂ ਸਿੱਖ ਸੰਗਤਾਂ 'ਤੇ ਅੰਨੇ ਵਾਹ ਗੋਲੀ ਚਲਾਈ ਗਈ। ਜਿਸ ਦੇ ਨਾਲ ਕੁਝ ਸੰਗਤਾਂ ਫੱਟੜ ਹੋ ਗਈਆਂ ਅਤੇ ਪਿੰਡ ਬਹਿਬਲਪੁਰ ਕਲਾ ਦੇ ਸਰਾਵਾ ਪਿੰਡ ਦੇ ਗੁਰਜੀਤ ਸਿੰਘ ਦੀ ਅਤੇ ਪਿੰਡ ਨਿਆਮੀ ਵਾਲੇ ਦੇ ਕ੍ਰਿਸ਼ਨ ਭਗਵਾਨ ਸਿੰਘ ਦੀ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਦੋਵੇਂ ਨੌਜਵਾਨ ਸ਼ਹੀਦ ਹੋ ਗਏ ਸੀ ਅਤੇ ਪੁਲਿਸ ਵੱਲੋਂ ਅਣਪਛਾਤੀ ਪੁਲਿਸ ਵਿਰੁੱਧ ਮੁਕਦਮੇ ਦਰਜ ਕੀਤੇ ਗਏ। ਇਸ ਗੋਲੀਕਾਂਡ ਦਾ ਦੇਸ਼ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਅਤੇ ਪੰਥਕ ਹਮਦਰਦੀਆਂ ਸਿੱਖਾਂ ਦੇ ਮਨਾਂ ਵਿੱਚ ਬਹੁਤ ਭਾਰੀ ਰੋਹ ਜਾਗ ਗਿਆ ਅਤੇ ਇਸ ਘਟਨਾ ਵਿਰੁੱਧ ਸਾਰੇ ਪੰਜਾਬ ਵਿੱਚ ਲੋਕਾਂ ਨੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਆਵਾਜਾਈ ਬੰਦ ਕਰਕੇ ਇਸ ਬੇਅਦਬੀ ਅਤੇ ਗੋਲੀਕਾਂਡ ਖਿਲਾਫ ਆਵਾਜ਼ ਚੁੱਕੀ ਅਤ ਬਾਦਲ ਪਰਿਵਾਰ ਦਾ ਬੇੜਾ ਗਰਕ ਹੋਣ ਲਈ ਦਿਲੋਂ ਅਰਦਾਸਾਂ ਕੀਤੀਆਂ ਜੋ ਅੱਜ ਹੋ ਵੀ ਚੁੱਕਾ ਹੈ। ਸੰਗਤਾਂ ਦੇ ਰੋਸ ਕਾਰਨ ਬਾਦਲ ਸਰਕਾਰ ਨੂੰ ਦੂਸਰੇ ਦਿਨ ਬੁੱਚੜ ਸੁਮੇਧ ਸੈਣੀ ਨੂੰ ਡੀਜੀਪੀ 'ਤੇ ਅਹੁਦੇ ਤੋਂ ਹਟਾਉਣ ਲਈ ਮਜਬੂਰ ਹੋਣਾ ਪਿਆ। ਇਸ ਬੇਅਦਬੀ ਕਾਂਢ ਹੋਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਮੁੜ ਕੇ ਪੰਜਾਬ ਸਰਕਾਰ ਨਹੀਂ ਆਈ। ਆਰਐਸਐਸ ਦੀਆਂ ਚੱਪਲਾਂ ਝਾੜਨ ਵਾਲੇ ਬਾਦਲ ਪਰਿਵਾਰ ਵੱਲੋ ਸੁਖਬੀਰ ਬਾਦਲ ਤਰਲੋ ਮੱਛੀ ਹੋ ਰਿਹਾ ਹੈ ਪ੍ਰੰਤੂ ਲੋਕਾਂ ਨੂੰ ਬਾਦਲ ਪਰਿਵਾਰ ਵੱਲੋਂ ਪੰਥ ਅਤੇ ਪੰਜਾਬ ਨਾਲ ਕੀਤੀਆਂ ਗਦਾਰੀਆਂ ਦਾ ਪਤਾ ਲੱਗ ਜਾਣ ਕਾਰਨ ਅਸਲੀ ਚਿਹਰੇ ਦਾ ਪਤਾ ਲੱਗ ਚੁੱਕਿਆ ਹੈ। ਪੰਜਾਬ ਦਾ ਇੱਕ ਬੱਚਾ ਵੀ ਇਹ ਨਹੀਂ ਮੰਨਦਾ ਕਿ ਬਾਦਲ ਪਰਿਵਾਰ ਸਿੱਖ ਪਰਿਵਾਰ ਹੈ ਸਗੋਂ ਸੋਸ਼ਲ ਮੀਡੀਆ ਉੱਤੇ ਵੱਡੇ ਪੱਧਰ ਤੇ ਇਹ ਚਰਚਾ ਬਣੀ ਰਹਿੰਦੀ ਹੈ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਆਰਐਸਐਸ ਦੀਆਂ ਚੱਪਲਾਂ ਝਾੜੀਆਂ ਹਨ ਅਤੇ ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਉਣ ਲਈ ਵੀ ਮੁੱਖ ਤੌਰ 'ਤੇ ਬਾਦਲ ਪਰਿਵਾਰ ਹੀ ਜਿੰਮੇਵਾਰ ਹੈ ਜਿਸ ਨੂੰ ਗੁਰੂ ਸਾਹਿਬਾਨ ਅਤੇ ਖਾਲਸਾ ਪੰਥ ਕਦੇ ਵੀ ਮੁਆਫ ਨਹੀਂ ਕਰੇਗਾ ਆਪਦੇ ਨਾ ਹੀ ਮੁਆਫੀ ਕਰਨ ਯੋਗ ਕੀਤੀਆ ਬਜਰ ਕੁਰਾਇਤਾਂ ਅਤੇ ਗਲਤੀਆਂ ਹਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਮਾਮਲਿਆਂ ਵਿੱਚ ਨਾਮਜਦ ਕੀਤੇ ਗਏ ਸੁਖਬੀਰ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਪਹਿਲਾਂ ਇੱਕ ਅਗਸਤ 2026 ਨੂੰ ਵੀਡੀਓ ਕਾਨਫਰੰਸ ਰਾਹੀਂ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਇਸ ਸਬੰਧੀ ਆਪਣਾ ਜਵਾਬ ਦੇਣ ਵਾਸਤੇ ਕਿਹਾ। ਇੱਕ ਅਗਸਤ ਨੂੰ ਹੋਈ ਸੁਣਵਾਈ ਦੇ ਦੌਰਾਨ ਜਾਂ ਪੁਲਿਸ ਦੇ ਸਾਬਕਾ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਵਿਅਕਤੀਗਤ ਤੌਰ 'ਤੇ ਪੇਸ਼ੀ ਤੇ ਛੋਟ ਲੈਣ ਲਈ ਮੈਡੀਕਲ ਸਲਿਪ ਲਗਾਈ ਗਈ ਤੇ ਕੋਰਟ ਨੇ ਅਗਲੀ ਤਰੀਕ ਤੇ ਆਪਣੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ। ਇਸ ਮੌਕੇ ਚਰਨਜੀਤ ਸ਼ਰਮਾ ਸਾਬਕਾ ਐਸਐਸਪੀ ਵੀ ਆਪਣਾ ਮੈਡੀਕਲ ਰਿਪੋਰਟ ਪੇਸ਼ ਕਰਕੇ ਕੋਰਟ ਵਿੱਚ ਨਿੱਜੀ ਪੇਸ਼ ਹੋਣ ਤੇ ਛੋਟ ਮੰਗੀ ਆਪਣੀ ਸਿਹਤ ਠੀਕ ਹੋਣ ਦਾ ਨਾ ਹਵਾਲਾ ਦਿੰਦੇ ਹੋਏ ਹਸਪਤਾਲ ਦੀ ਪਰਚੀ ਨਾਲ ਲਗਾਈ ਗਈ। ਅਦਾਲਤ ਨੇ ਸ਼ਰਮਾ ਨੂੰ ਵੀ ਉਸ ਦਿਨ ਅਦਾਲਤ 'ਚ ਤੋਂ ਛੋਟ ਦੇ ਦਿੱਤੀ ਅਤੇ ਅਗਲੇ ਤਰੀਕ ਤੇ ਉਚਿਤ ਮੈਡੀਕਲ ਸਰਟੀਫਿਕੇਟ ਲਿਆਉਣ ਲਈ ਕਿਹਾ ਗਿਆ। ਬੇਅਦਬੀ ਅਤੇ ਕਤਲ ਕਡ ਦੇ ਮਾਮਲਿਆਂ ਚ ਉਪਰੋਕਤ ਨਾਮਜ਼ਦ ਕੀਤੇ ਗਏ ਵਿਅਕਤੀ ਜੋ ਅੱਜ ਪੇਸ਼ ਹੋਏ ਸਨ। ਇਸ ਮਾਮਲੇ ਨੂੰ ਲੈ ਕੇ ਕੋਈ ਬਹਿਸ ਵਗੈਰਾ ਨਹੀਂ ਹੋਈ ਅਤੇ 17 ਅਕਤੂਬਰ ਨੂੰ ਇਸ ਮਾਮਲੇ ਦੀ ਪੇਸ਼ੀ ਦੌਰਾਨ ਅਗਲੀ ਕਾਰਵਾਈ ਹੋਵੇਗੀ। ਮਾਨਯੋਗ ਅਦਾਲਤ ਵੱਲੋਂ ਕੀ ਫੈਸਲਾ ਪਾਏ ਜਾਣਗੇ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਜਿਵੇਂ ਬਾਦਲ ਪਰਿਵਾਰ ਨੇ ਆਰਐਸਐਸ ਅਤੇ ਬੀਜੇਪੀ ਦੀ ਸ਼ਹਿ 'ਤੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਸਥਾਪਤ ਰੱਖਣ ਲਈ ਸੌਦਾ ਸਾਧ ਰਾਮ ਰਹੀਮ ਦੀਆਂ ਵੋਟਾਂ ਬਟੋਰਣ ਲਈ ਪੰਜਾਬ ਅਤੇ ਸਿੱਖ ਕੌਮ ਦੀ ਰਹਿਤ ਮਰਿਆਦਾ ਨੂੰ ਮਿੱਟੀ 'ਚ ਰੋਲਿਆ ਉਸ ਦੀ ਸਜ਼ਾ ਬਾਦਲ ਪਰਿਵਾਰ ਨੂੰ ਮਿਲਣ ਸਬੰਧੀ ਆਉਂਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ।
Leave a Reply