ਕਾਂਗਰਸ ਦਾ ਰਾਜਾ ਵੜਿੰਗ ਖਾਲਿਸਤਾਨ ਵਿਰੁੱਧ ਬਿਆਨਬਾਜ਼ੀ ਤੋ ਬਾਜ਼ ਆਵੇ : ਸਰਬਰਿੰਦਰ ਸਿੰਘ (ਮਾਨ ਦਲ)

ਕਾਂਗਰਸ ਦਾ ਰਾਜਾ ਵੜਿੰਗ ਖਾਲਿਸਤਾਨ ਵਿਰੁੱਧ ਬਿਆਨਬਾਜ਼ੀ ਤੋ ਬਾਜ਼ ਆਵੇ : ਸਰਬਰਿੰਦਰ ਸਿੰਘ (ਮਾਨ ਦਲ)

ਅੰਮ੍ਰਿਤਸਰ, 16 ਅਕਤੂਬਰ (ਨਜ਼ਰਾਨਾ ਟਾਈਮਜ਼ ਨੈੱਟਵਰਕ)

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਸਰਬਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਰਾਜਾ ਵੜਿੰਗ ਸਿੱਖ ਕੌਮ ਅਤੇ ਖਾਲਿਸਤਾਨ ਦੇ ਖਿਲਾਫ ਬਿਆਨਬਾਜੀ ਕਰਨ ਤੋਂ ਬਾਜ ਆਵੇ, ਉਸ ਦੀ ਇਹ ਹਰਕਤ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸਰਬਰਿੰਦਰ ਸਿੰਘ ਨੇ ਕਿਹਾ ਕਿ ਖਾਲਿਸਤਾਨ ਦੀ ਮੰਜ਼ਿਲ ਹੁਣ ਬਹੁਤੀ ਦੂਰ ਨਹੀਂ ਹੈ, ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਅਵੱਸ਼ ਰੰਗ ਲਿਆਏਗਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਭਿਆ ਸੰਘਰਸ਼ ਅੱਜ ਵੀ ਜਾਰੀ ਹੈ ਅਤੇ ਖਾਲਿਸਤਾਨ ਦੇ ਨਿਸ਼ਾਨੇ ਤੱਕ ਸਿੱਖ ਕੌਮ ਟਿਕ ਕੇ ਨਹੀਂ ਬੈਠੇਗੀ। ਉਹਨਾਂ ਨੇ ਰਾਜਾ ਵੜਿੰਗ ਨੂੰ ਜਵਾਬ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਖਾਲਿਸਤਾਨੀ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਕਈ ਸਿਆਸੀ ਧਿਰਾਂ ਦਾ ਹੰਕਾਰ ਤੋੜਿਆ ਸੀ ਤੇ ਹੁਣ ਵੀ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਤਰਨ ਤਾਰਨ ਹਲਕੇ ਦੇ ਲੋਕ ਅਵੱਸ਼ ਜਿਤਾਉਣਗੇ। ਉਹਨਾਂ ਕਿਹਾ ਕਿ ਭਾਈ ਮਨਦੀਪ ਸਿੰਘ ਨੂੰ ਪਾਈ ਹੋਈ ਹਰ ਵੋਟ ਖਾਲਿਸਤਾਨ ਨੂੰ ਮਜਬੂਤੀ ਦੇਵੇਗੀ। ਇਸ ਲਈ ਤਰਨ ਤਾਰਨ ਹਲਕੇ ਦੇ ਲੋਕ ਆਪਣਾ ਪੰਥਕ ਫਰਜ ਸਮਝ ਕੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਜਿਤਾਉਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.