ਗੁਰਦਵਾਰਾ ਸਿੱਖ ਸੈਂਟਰ ਵਿਖੇ ੩੫੦ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਕੈਂਪ ਦੀ ਸਮਾਪਤੀ ੧੮ ਅਕਤੂਬਰ ਨੂੰ
- ਅੰਤਰਰਾਸ਼ਟਰੀ
- 17 Oct, 2025 05:05 PM (Asia/Kolkata)
17 ਅਕਤੂਬਰ,ਫਰੈਂਕਫਰਟ ਨਜ਼ਰਾਨਾ ਟਾਈਮਜ਼ ਨੈੱਟਵਰਕ
ਗੁਰਦਵਾਰਾ ਸਿੱਖ ਸੈਂਟਰ ਫਰੈਂਕਫਰਟ ਜਰਮਨੀ ਵਿਖੇ ੬ ਅਕਤੂਬਰ ਤੋ ਚਲ ਰਹੇ ਗੁਰਮਤਿ ਕੈਂਪ ਦੀ ਸਮਾਪਤੀ ਮਿਤੀ ੧੮ ਅਕਤੂਬਰ ਨੂੰ ਹੋਵੇਗੀ , ਕੈਂਪ ਦੇ ਸੰਚਾਲਕ ਗਿਆਨੀ ਗੁਰਭੇਜ ਸਿੰਘ ਅਨੰਦਪੁਰੀ ਅਤੇ ਭਾਈ ਗੁਰਨਿਸ਼ਾਨ ਸਿੰਘ ਪੱਟੀ ਨੇ ਦੱਸਿਆ ਕਿ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਕੈਂਪ ਵਿਚ ਗੁਰੂ ਤੇਗ ਬਹਾਦਰ ਸਾਹਿਬ , ਭਾਈ ਮਤੀ ਦਾਸ ਜੀ , ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ੩੫੦ ਸਾਲ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੈਂਪ ਵਿਚ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।
੬ ਅਕਤੂਬਰ ਤੋਂ ਲੈ ਕੇ ਲਗਾਤਾਰ ਲੱਗ ਰਹੀਆਂ ਗੁਰਮਤਿ ਕਲਾਸਾਂ ਵਿਚ ਬੱਚਿਆਂ ਦੇ ਤਿੰਨ ਗਰੁੱਪ ਬਣਾ ਕੇ ਗੁਰਮਤਿ ਦੀ ਸਿਖਲਾਈ ਦਿੱਤੀ ਜਾ ਰਹੀ ਹੈ , ਸ਼ਹੀਦੀ ਸਮਾਪਤੀ ਨੂੰ ਸਮਰਪਿਤ ਹੋਣ ਕਰਕੇ ਮੁੱਖ ਵਿਸ਼ਾ ਸ਼ਤਾਬਦੀ ਨਾਲ ਸੰਬੰਧਿਤ ਇਤਿਹਾਸ ,ਗੁਰਬਾਣੀ ਅਤੇ ਸਿੱਖ ਸਿਧਾਂਤ ਸੀ , ਰੋਜ਼ਾਨਾ ਲੱਗ ਰਹੀਆਂ ਕਲਾਸਾਂ ਵਿਚ ਭਾਈ ਗੁਰਭੇਜ ਸਿੰਘ ਅਨੰਦਪੁਰੀ ,ਭਾਈ ਗੁਰਨਿਸ਼ਾਨ ਸਿੰਘ ਅਤੇ ਬੇਟੀ ਤਾਜੀਮਨੂਰ ਕੌਰ ਵੱਲੋਂ ਗੁਰਮਤਿ ਕਲਾਸ ਵਿਚ ਸ਼ਤਾਬਦੀ ਨਾਲ ਸੰਬੰਧਿਤ ਇਤਿਹਾਸ ,ਗੁਰਬਾਣੀ ਅਤੇ ਸਿੱਖ ਸਿਧਾਂਤ , ਭਾਈ ਗੁਰਵਿੰਦਰ ਸਿੰਘ ਜੀ ਦੇ ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਅਤੇ ਭਾਈ ਗੁਰਤੇਜ ਸਿੰਘ ਵੱਲੋਂ ਗੱਤਕਾ ਕਲਾਸ ਲਗਾ ਕੇ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ , ਉਹਨਾਂ ਦੱਸਿਆ ਕਿ ਬੱਚਿਆਂ ਦਾ ਲਿਖਤੀ ਟੈਸਟ ਲੈ ਮੈਰਿਟ ਦੇ ਅਧਾਰ ਤੇ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਮਿਤੀ ੧੮ ਅਕਤੂਬਰ ਦੁਪਹਿਰ ੨ ਵਜੇ ਗੁਰਮਤਿ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਜਾਣਗੇ ,
Leave a Reply