ਸੁਸਾਇਟੀ ਦੀ ਸਲਾਨਾ ਚੋਣ ਦੌਰਾਨ ਭਾਈ ਸੰਦੀਪ ਸਿੰਘ ਖਾਲੜਾ ਕਨਵੀਨਰ ਅਤੇ ਭਾਈ ਸੰਤੋਖ ਸਿੰਘ ਜੀ ਪੱਟੀ ਚੁਣੇ ਗਏ ਸਰਬ ਸੰਮਤੀ ਨਾਲ ਪ੍ਰਧਾਨ ।

ਸੁਸਾਇਟੀ ਦੀ ਸਲਾਨਾ ਚੋਣ ਦੌਰਾਨ ਭਾਈ ਸੰਦੀਪ ਸਿੰਘ ਖਾਲੜਾ ਕਨਵੀਨਰ ਅਤੇ ਭਾਈ ਸੰਤੋਖ ਸਿੰਘ ਜੀ ਪੱਟੀ ਚੁਣੇ ਗਏ ਸਰਬ ਸੰਮਤੀ ਨਾਲ ਪ੍ਰਧਾਨ ।

ਭਿੱਖੀਵਿੰਡ 24 ਮਾਰਚ , ਗੁਰਮੀਤ ਸਿੰਘ ਵਲਟੋਹਾ
ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੋਸਾਇਟੀ ਰਜਿਸਟਰਡ ਪੰਜਾਬ ਦੇ ਸਮੂਹ ਮੈਂਬਰਾਂ ਦੀ ਅੱਜ ਇਕੱਤਰਤਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਪੱਟੀ ਰੋਡ ਭਿੱਖੀਵਿੰਡ ਵਿਖੇ ਹੋਈ ਜਿਸ ਦੀ ਆਰੰਭਤਾ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਮੂਲ ਮੰਤਰ ਅਤੇ ਗੁਰ ਮੰਤਰ ਨਾਲ ਕੀਤੀ ਗਈ। ਉਪਰੰਤ ਕਨਵੀਨਰ ਅਤੇ ਪ੍ਰਧਾਨ ਦੀ ਚੋਣ ਲਈ ਪੰਜ ਮੈਂਬਰਾਂ ਦੀ ਇੱਕ ਕਮੇਟੀ ਦੀ ਚੋਣ ਕੁਝ ਵੀਰਾਂ ਵੱਲੋਂ ਕੀਤੀ ਗਈ ਜਿਨਾਂ ਨੇ ਪੂਰਨ ਸਰਬ ਸੰਮਤੀ ਅਤੇ ਇੱਕਸੁਰਤਾ ਨਾਲ ਭਾਈ ਸੰਦੀਪ ਸਿੰਘ ਖਾਲੜਾ ਨੂੰ ਕਨਵੀਨਰ ਅਤੇ ਭਾਈ ਸੰਤੋਖ ਸਿੰਘ ਪੱਟੀ ਨੂੰ ਪ੍ਰਧਾਨ ਚੁਣਿਆ। ਕਨਵੀਨਰ ਅਤੇ ਪ੍ਰਧਾਨ ਵੱਲੋਂ ਆਪਸ ਵਿੱਚ ਸਲਾਹ ਮਸ਼ਵਰੇ ਤੋਂ ਬਾਅਦ ਭਾਈ ਹੀਰਾ ਸਿੰਘ ਸੋਹਲ ਮੀਤ ਪ੍ਰਧਾਨ, ਭਾਈ ਨਿਰਮਲ ਸਿੰਘ ਸੁਰ ਸਿੰਘ ਸਕੱਤਰ, ਭਾਈ ਹਰਚਰਨ ਸਿੰਘ ਉਬੋਕੇ ਮੀਤ ਸਕੱਤਰ, ਭਾਈ ਗੁਰਜੰਟ ਸਿੰਘ ਭਿੱਖੀਵਿੰਡ ਖਜਾਨਚੀ ,ਸਹਾਇਕ ਭਾਈ ਜਗਜੀਤ ਸਿੰਘ ਅਹਿਮਦਪੁਰ, ਦਸਤਾਰ ਕੋਆਰਡੀਨੇਟਰ ਭਾਈ ਹਰਜੀਤ ਸਿੰਘ ਲਹਿਰੀ, ਹਰਪ੍ਰੀਤ ਸਿੰਘ ਪੱਟੀ, ਭਾਈ ਨਿੰਦਰਪਾਲ ਸਿੰਘ ਇੰਚਾਰਜ ਮਾਲਵਾ ਜੋਨ, ਪ੍ਰੈਸ ਸਕੱਤਰ ਭਾਈ ਗੁਰਪ੍ਰੀਤ ਸਿੰਘ ਸ਼ੈਡੀ ਖਾਲੜਾ, ਮੁੱਖ ਬੁਲਾਰਾ ਭਾਈ ਸੁਖਵਿੰਦਰ ਸਿੰਘ ਖਾਲੜਾ,ਅਜੀਤ ਸਿੰਘ ਘਰਿਆਲਾ ਅਤੇ ਜਗਜੀਤ ਸਿੰਘ ਅਹਿਮਦਪੁਰ ਨੂੰ ਚੁਣਿਆ ਗਿਆ। ਮੈਂਬਰਾਂ ਵਜੋਂ ਆਕਾਸ਼ਦੀਪ ਸਿੰਘ ਪੱਟੀ , ਦਿਲਬਾਗ ਸਿੰਘ ਡੱਲ, ਭਾਈ ਗੁਰਮੀਤ ਸਿੰਘ ਮਾਲੂਵਾਲ, ਵਜ਼ੀਰ ਸਿੰਘ ਆਸਲ, ਸਾਜਨ ਪ੍ਰੀਤ ਸਿੰਘ ਮਰਗਿੰਦਪੁਰਾ, ਭਾਈ ਹਰਪ੍ਰੀਤ ਸਿੰਘ ਮਨਿਆਰੀ ਵਾਲੇ, ਭਾਈ ਭਗਵੰਤ ਸਿੰਘ, ਭਾਈ ਹੁਸਨਦੀਪ ਸਿੰਘ ਸੁਖਮਨਦੀਪ ਸਿੰਘ ,ਗਗਨਦੀਪ ਸਿੰਘ ਭਿੱਖੀਵਿੰਡ ਅਤੇ ਰਣਬੀਰ ਸਿੰਘ ਵੀਰਮ ਦੀ ਮੈਂਬਰ ਸਾਹਿਬਾਨ ਵੱਲੋਂ ਚੋਣ ਕੀਤੀ ਗਈ। ਇਸ ਦੇ ਨਾਲ ਹੀ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਤੇ ਵਿਚਾਰ ਚਰਚਾ ਕੀਤੀ ਗਈ। ਅਖੀਰ ਗੁਰੂ ਸਾਹਿਬ ਜੀ ਦੇ ਸਨਮੁਖ ਅਰਦਾਸ ਬੇਨਤੀ ਕਰਦਿਆਂ ਆਪਸੀ ਪ੍ਰੇਮ ਪਿਆਰ ਇਤਫਾਕ ਚੜਦੀ ਕਲਾ ਉੱਚੇ ਕਿਰਦਾਰ ਗੁਰਸਿੱਖੀ ਜੀਵਨ ਦੀ ਦਾਤ ਝੋਲੀ ਵਿੱਚ ਪਾਉਣ ਲਈ ਬੇਨਤੀ ਕੀਤੀ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਮਨਜੀਤ ਸਿੰਘ ਦੇ ਭਰਾਤਾ ਜੀ ਵੱਲੋਂ ਗੁਰੂ ਜੀ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸੋਸਾਇਟੀ ਦੇ ਸਮੂਹ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.