ਰਾਣਾ ਕਾਲਾ ਨਹਿਰ ਦਾ ਪੁਲ ਨਾ ਬਣਨ ਕਾਰਨ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟਿਆ, ਲੋਕ ਪਰੇਸ਼ਾਨ

ਰਾਣਾ ਕਾਲਾ ਨਹਿਰ ਦਾ ਪੁਲ ਨਾ ਬਣਨ ਕਾਰਨ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟਿਆ, ਲੋਕ ਪਰੇਸ਼ਾਨ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਜੰਡਿਆਲਾ ਗੁਰੂ ਇਲਾਕੇ ਵਿੱਚ ਲੋਕ ਨਿਰਮਾਣ ਵਿਭਾਗ ਦੀ ਲਾਪਰਵਾਹੀ ਕਾਰਨ ਪਿੰਡਾਂ ਦੇ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਰਾਣਾ ਕਾਲਾ ਤੋਂ ਗਹਿਰੀ ਮੰਡੀ, ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ‘ਤੇ ਬਣਿਆ ਨਹਿਰ ਵਾਲਾ ਪੁਲ ਕਰੀਬ ਦੋ ਸਾਲ ਪਹਿਲਾਂ ਢਾਹ ਦਿੱਤਾ ਗਿਆ ਸੀ, ਪਰ ਅਜੇ ਤੱਕ ਇਸਦਾ ਨਵਾਂ ਨਿਰਮਾਣ ਕਈ ਵਾਰ ਸ਼ੁਰੂ ਕੀਤਾ ਗਿਆ ਹੈ ਤੇ ਫਿਰ ਬੰਦ ਕੀਤਾ ਜਾਂਦਾ ਹੈ| ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਪੁਲ ਢਾਹੁਣ ਤੋਂ ਬਾਅਦ ਲੋਕਾਂ ਦੀ ਆਵਾਜਾਈ ਲਈ ਕੋਈ ਵੀ ਆਰਜ਼ੀ ਰਸਤਾ ਤਿਆਰ ਨਹੀਂ ਕੀਤਾ ਗਿਆ, ਜਿਸ ਕਰਕੇ ਦਰਜਨਾਂ ਪਿੰਡਾਂ ਦੇ ਲੋਕ ਹਰ ਰੋਜ਼ ਖੱਜਲ-ਖਰਾਬ ਹੋ ਰਹੇ ਹਨ।
ਪਹਿਲਾਂ ਜਿੱਥੇ ਲੋਕਾਂ ਨੂੰ ਕੇਵਲ 6 ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਪੈਂਦਾ ਸੀ, ਹੁਣ ਉਹੀ ਦੂਰੀ ਲੰਘਣ ਲਈ ਕਰੀਬ 26 ਕਿਲੋਮੀਟਰ ਦਾ ਚੱਕਰ ਕੱਟਣਾ ਪੈਂਦਾ ਹੈ। ਪਿੰਡ ਰਾਣਾ ਕਾnਲਾ, ਜਬੋਵਾਲ ਅਤੇ ਨਰਾਇਣਗੜ੍ਹ ਸਮੇਤ ਦਰਜਨਾ ਪਿੰਡਾਂ ਦਾ ਗਹਿਰੀ ਮੰਡੀ ਨਾਲ ਸਿੱਧਾ ਸੰਪਰਕ ਟੁੱਟ ਗਿਆ ਹੈ। ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਰਾਹਗੀਰਾਂ,ਕਿਸਨਾ ਲਈ ਇਹ ਸਥਿਤੀ ਵੱਡੀ ਮੁਸੀਬਤ ਬਣ ਚੁੱਕੀ ਹੈ।

ਰਾਣਾ ਕਾਲਾ ਨਹਿਰ ਦਾ ਪੁਲ ਨਾ ਬਣਨ ਕਾਰਨ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟਿਆ, ਲੋਕ ਪਰੇਸ਼ਾਨ
  • ਦੋ ਸਾਲਾ ਤੋਂ ਢਾਹਿਆ ਪੁਲ,
  • ਲੋਕਾਂ ਦੀ ਜ਼ਿੰਦਗੀ ਮੁਸ਼ਕਲ
  • ਵਿਭਾਗੀ ਲਾਪਰਵਾਹੀ ਦਾ ਨਤੀਜਾ ਪੁਲ ਢਾਹ ਕੇ ਛੱਡਿਆ,
  • ਲੋਕਾਂ ਲਈ ਬਣੀ ਵੱਡੀ ਮੁਸੀਬਤ

ਸਥਾਨਕ ਲੋਕਾਂ ਦੇ ਮੁਤਾਬਕ, ਜਦੋਂ ਪੁਲ ਨੂੰ ਢਾਹਿਆ ਗਿਆ ਸੀ, ਉਸ ਸਮੇਂ ਨਹਿਰ ਸੁੱਕੀ ਹੋਈ ਸੀ। ਪਰ ਵਿਭਾਗੀ ਤਾਲਮੇਲ ਦੀ ਕਮੀ ਕਾਰਨ ਬਿਨਾਂ ਕਿਸੇ ਪੂਰੀ ਯੋਜਨਾ ਦੇ ਕੰਮ ਸ਼ੁਰੂ ਕੀਤਾ ਗਿਆ ਅਤੇ ਕੁਝ ਹੀ ਦਿਨਾਂ ਵਿੱਚ ਨਹਿਰ ਵਿੱਚ ਪਾਣੀ ਛੱਡ ਦਿੱਤਾ ਗਿਆ। ਜਦੋਂ ਵੀ ਠੇਕੇਦਾਰ ਵੱਲੋਂ ਕੰਮ ਸ਼ੁਰੂ ਕੀਤਾ ਜਾਂਦਾ ਤਾਂ ਫਿਰ ਨਹਿਰ ਵਿੱਚ ਪਾਣੀ ਆ ਜਾਂਦਾ ਹੈ ਇਹ ਗੜਬੜ ਕਿਥੇ ਹੈ ਲੋਕਾਂ ਨੂੰ ਇਸ ਦੀ ਸਮਝ ਨਹੀਂ ਆ ਰਹੀ ਇਸ ਨਾਲ ਨਿਰਮਾਣ ਕੰਮ ਵੀ ਰੁਕਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਲੋਕ ਨਿਰਮਾਣ ਵਿਭਾਗ ਨੇ ਨਹਿਰੀ ਵਿਭਾਗ ਨੂੰ ਸਮੇਂ ‘ਤੇ ਸੂਚਿਤ ਨਹੀਂ ਕੀਤਾ, ਜਿਸ ਕਰਕੇ ਇਹ ਸਾਰੀ ਗੜਬੜ ਹੋਈ।
ਹਾਲਾਤ ਇਹ ਹਨ ਕਿ ਦੋ ਸਾਲਾ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੋਈ ਮਜ਼ਦੂਰ ਦਿਖਾਈ ਦੇ ਰਿਹਾ ਹੈ ਅਤੇ ਨਾ ਹੀ ਠੇਕੇਦਾਰ ਜਾਂ ਅਧਿਕਾਰੀ ਲੋਕਾਂ ਨਾਲ ਸੰਪਰਕ ਵਿੱਚ ਹਨ। ਠੇਕੇਦਾਰ ਆਪਣੀ ਮਸ਼ੀਨਰੀ ਵੀ ਸਥਾਨ ਤੋਂ ਹਟਾ ਚੁੱਕਾ ਹੈ, ਜਿਸ ਨਾਲ ਲੋਕਾਂ ਵਿੱਚ ਗੁੱਸਾ ਅਤੇ ਨਿਰਾਸ਼ਾ ਦੋਵੇਂ ਵਧ ਰਹੇ ਹਨ। ਲੋਕਾਂ ਨੂੰ ਹੁਣ ਜੰਡਿਆਲਾ ਗੁਰੂ ਜਾਂ ਮਾਲੋਵਾਲ ਦੇ ਪੁਲਾਂ ਰਾਹੀਂ ਲੰਬਾ ਰਸਤਾ ਤੈਅ ਕਰਕੇ ਆਪਣੇ ਕੰਮਾਂ ਲਈ ਜਾਣਾ ਪੈ ਰਿਹਾ ਹੈ।
ਇਸ ਤੋਂ ਇਲਾਵਾ, ਲੋਕਾਂ ਨੇ ਇੱਕ ਹੋਰ ਗੰਭੀਰ ਚਿੰਤਾ ਵੀ ਜ਼ਾਹਿਰ ਕੀਤੀ ਹੈ। ਪੁਲ ਦੇ ਨਿਰਮਾਣ ਲਈ ਜੋ ਸਰੀਆ ਪਾਇਆ ਗਿਆ ਸੀ, ਉਹ ਪਿਛਲੇ ਦੋ ਸਾਲਾਂ ਤੋਂ ਪਾਣੀ ਵਿੱਚ ਰਹਿਣ ਕਰਕੇ ਜੰਗ ਲੱਗਣ ਨਾਲ ਕਮਜ਼ੋਰ ਹੋ ਚੁੱਕਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਸਰੀਆ ਭਵਿੱਖ ਵਿੱਚ ਪੁਲ ਦੇ ਭਾਰ ਨੂੰ ਝੱਲਣ ਦੇ ਯੋਗ ਨਹੀਂ ਰਹੇਗਾ, ਜਿਸ ਨਾਲ ਸੁਰੱਖਿਆ ‘ਤੇ ਵੀ ਸਵਾਲ ਖੜੇ ਹੋ ਰਹੇ ਹਨ।
ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਪੁਲ ਦਾ ਨਿਰਮਾਣ ਜਲਦੀ ਤੋਂ ਜਲਦੀ ਸ਼ੁਰੂ ਕਰਵਾਉਣ।
ਸਰਕਾਰ ਵੱਲੋਂ ਵਿਕਾਸ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜੰਡਿਆਲਾ ਗੁਰੂ ਦੇ ਇਸ ਮਾਮਲੇ ਨੇ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਜਦੋਂ ਬੁਨਿਆਦੀ ਸੁਵਿਧਾਵਾਂ ਹੀ ਸਮੇਂ ‘ਤੇ ਮੁਹੱਈਆ ਨਹੀਂ ਹੋ ਰਹੀਆਂ, ਤਾਂ ਲੋਕਾਂ ਨੂੰ ਕਿੰਨਾ ਹੋਰ ਇੰਤਜ਼ਾਰ ਕਰਨਾ ਪਵੇਗਾ ਭਵਿਖ ਦੇ ਗਰਭ ਚ ਹੈ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.