Frankfurt ਚੋਣਾਂ ਵਿੱਚ ਰਮੇਸ਼ ਕੁਮਾਰ ਸ਼ਰਮਾ ਦੀ ਜਿੱਤ, ਭਾਈਚਾਰੇ ਅਤੇ ਇਮਾਨਦਾਰੀ ਦੀ ਮਿਸਾਲ ਕਾਇਮ

Frankfurt ਚੋਣਾਂ ਵਿੱਚ ਰਮੇਸ਼ ਕੁਮਾਰ ਸ਼ਰਮਾ ਦੀ ਜਿੱਤ, ਭਾਈਚਾਰੇ ਅਤੇ ਇਮਾਨਦਾਰੀ ਦੀ ਮਿਸਾਲ ਕਾਇਮ

GUG ਪਾਰਟੀ ਤੋਂ ਲਿਸਟ 11, ਪੋਜ਼ੀਸ਼ਨ 1 ‘ਤੇ ਰਹੇ ਉਮੀਦਵਾਰ; ਜਿੱਤ ਨੂੰ ਟੀਮ ਦੀ ਸਾਂਝੀ ਕਾਮਯਾਬੀ ਦੱਸਦਿਆਂ ਸਾਥੀ ਹਰਪ੍ਰੀਤ ਸਿੰਘ ਨੂੰ ਸਮਰਪਿਤ ਕਰਨ ਦਾ ਐਲਾਨ


Frankfurt (ਜਰਮਨੀ), 15 ਮਾਰਚ 2026
ਰਿਪੋਰਟ - ਹੀਰਾ ਸਿੰਘ ਮੱਤੇਵਾਲ 
 

Frankfurt ਵਿੱਚ ਹੋਈਆਂ ਮਿਊਂਸਪਲ ਫ਼ੋਰਿਨਰਜ਼ ਐਡਵਾਈਜ਼ਰੀ ਕੌਂਸਲ ਦੀਆਂ ਚੋਣਾਂ ਵਿੱਚ ਰਮੇਸ਼ ਕੁਮਾਰ ਸ਼ਰਮਾ ਨੇ ਸ਼ਾਨਦਾਰ ਜਿੱਤ ਹਾਸਲ ਕਰਕੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਉਹ "ਗਲੋਬਲ ਯੂਨਿਟੀ ਇਨ ਜਰਮਨੀ (GUG)” ਪਾਰਟੀ ਵੱਲੋਂ ਲਿਸਟ 11 ਵਿੱਚ ਪੋਜ਼ੀਸ਼ਨ 1 'ਤੇ ਉਮੀਦਵਾਰ ਸਨ। ਚੋਣਾਂ 15 ਮਾਰਚ 2026 ਨੂੰ ਹੋਈਆਂ, ਜਿਨ੍ਹਾਂ ਵਿੱਚ ਡਾਕ ਰਾਹੀਂ ਵੋਟਿੰਗ ਦੀ ਵੀ ਸੁਵਿਧਾ ਦਿੱਤੀ ਗਈ ਸੀ।
ਲੰਬੇ ਸਮੇਂ ਤੋਂ ਜਰਮਨੀ ਵਿੱਚ ਵੱਸ ਰਹੇ ਰਮੇਸ਼ ਕੁਮਾਰ ਸ਼ਰਮਾ ਇਕ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀ ਜਿੱਤ ਸਿਰਫ਼ ਨਿੱਜੀ ਸਫਲਤਾ ਨਹੀਂ, ਸਗੋਂ ਪੰਜਾਬੀ ਕੌਮ ਲਈ ਮਾਣ ਦੀ ਗੱਲ ਹੈ।
ਜਿੱਤ ਤੋਂ ਬਾਅਦ ਸ਼ਰਮਾ ਸਾਹਿਬ ਨੇ ਵੱਡੇ ਦਿਲ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਜਿੱਤ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਪੂਰੀ ਟੀਮ ਦੀ ਸਾਂਝੀ ਜਿੱਤ ਹੈ। ਉਨ੍ਹਾਂ ਨੇ ਆਪਣੇ ਸਾਥੀ ਹਰਪ੍ਰੀਤ ਸਿੰਘ ਨੂੰ ਇਸ ਜਿੱਤ ਦਾ ਹੱਕਦਾਰ ਦੱਸਦਿਆਂ ਕਿਹਾ ਕਿ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਹ ਆਪਣੀ ਸੀਟ ਉਨ੍ਹਾਂ ਨੂੰ ਸਮਰਪਿਤ ਕਰਨਗੇ।
ਇਸ ਸਬੰਧੀ ਹੀਰਾ ਸਿੰਘ ਨੇ ਦੱਸਿਆ ਕਿ ਇੱਕ ਛੋਟੀ ਜਿਹੀ ਮੀਟਿੰਗ ਦੌਰਾਨ, ਜਿੱਥੇ ਬਿਕਰਮ ਸਿੰਘ ਵੀ ਮੌਜੂਦ ਸਨ, ਚਾਹ ਦੀਆਂ ਚਸਕੀਆਂ ਭਰਦਿਆਂ ਇਹ ਗੱਲਬਾਤ ਹੋਈ। ਇਸ ਮੌਕੇ ਸ਼ਰਮਾ ਸਾਹਿਬ ਦੀ ਦਲੇਰੀ ਅਤੇ ਸਾਫ਼ਦਿਲੀ ਨੇ ਉਨ੍ਹਾਂ 'ਤੇ ਗਹਿਰਾ ਅਸਰ ਛੱਡਿਆ। ਉਨ੍ਹਾਂ ਕਿਹਾ ਕਿ ਮਨ ਵਿੱਚ ਇਹ ਵਿਚਾਰ ਆਇਆ ਕਿ ਦੁਨੀਆਂ ਵਿੱਚ ਅਜੇ ਵੀ ਐਸੇ ਲੋਕ ਹਨ ਜੋ ਭਾਈਚਾਰੇ, ਸਾਂਝ ਅਤੇ ਆਪਣੇ ਸਾਥੀਆਂ ਦੀ ਇੰਨੀ ਕਦਰ ਕਰਦੇ ਹਨ।
ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਕਿ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਲਗਾਤਾਰ ਮਿਹਨਤ ਅਤੇ ਇਮਾਨਦਾਰੀ ਦਾ ਹੀ ਇਹ ਨਤੀਜਾ ਹੈ ਕਿ ਉਨ੍ਹਾਂ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਹਰਪ੍ਰੀਤ ਸਿੰਘ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ, ਜਦਕਿ ਰਮੇਸ਼ ਕੁਮਾਰ ਸ਼ਰਮਾ ਦੀ ਇਸ ਉੱਚੀ ਸੋਚ ਅਤੇ ਕਦਮ ਦੀ ਖੂਬ ਸਰਾਹਨਾ ਹੋ ਰਹੀ मी।
“ਗਲੋਬਲ ਯੂਨਿਟੀ ਇਨ ਜਰਮਨੀ (GUG)” ਦਾ ਨਾਰਾ "Unity in Diversity" ਹੈ, ਜੋ ਵੱਖ-ਵੱਖ ਸਭਿਆਚਾਰਾਂ ਵਿੱਚ ਇਕਤਾ ਦਾ ਸੁਨੇਹਾ ਦਿੰਦਾ ਹੈ। ਪਾਰਟੀ ਨੇ ਚੋਣਾਂ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਹਰ ਵੋਟ GUG ਲਈ ਪਾਈ ਜਾਵੇ, ਕਿਉਂਕਿ ਹਰ ਵੋਟ ਪੂਰੀ ਟੀਮ ਨੂੰ ਮਜ਼ਬੂਤ ਕਰਦੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.