ਪੰਜਾਬ ਨਾਲ ਧੱਕਾ ਕਰਨ ਵਾਲੀ ਹਕੂਮਤ ਨੂੰ ਸਵਾਲ ਕਰੋ ਪੰਜਾਬੀਓ : ਭਾਈ ਮਨਦੀਪ ਸਿੰਘ ਜਤਾਲਾ
- ਰਾਜਨੀਤੀ
- (Asia/Kolkata)
ਫਿਰੋਜ਼ਪੁਰ, 10 ਨਵੰਬਰ ,ਰਣਜੀਤ ਸਿੰਘ ਖਾਲਸਾ
ਭਾਈ ਮਨਦੀਪ ਸਿੰਘ ਜਤਾਲਾ ਨੇ ਕਿਹਾ ਕਿ ਸਿੱਖ ਕੌਮ ਨਾਲ ਹੁੰਦੇ ਧੱਕਿਆਂ ਲਈ ਆਪਣੇ ਹੀ ਹੱਕਾਂ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਦੋਸ਼ੀ ਠਹਿਰਾਉਣਾ ਮੰਦਭਾਗਾ ਹੈ। ਜਦੋਂ ਕੋਈ ਕੌਮੀ ਹੱਕਾਂ ਅਤੇ ਅਜ਼ਾਦੀ ਦੀ ਗੱਲ ਕਰਦਾ ਹੈ ਤਾਂ ਕੁਝ ਲੋਕ ਆਖ ਦਿੰਦੇ ਹਨ, “ਇਹ ਸਾਨੂੰ ਵੀ ਮਰਵਾਏਗਾ।” ਉਨ੍ਹਾਂ ਸਵਾਲ ਕੀਤਾ ਕਿ ਕੀ ਚੁੱਪ ਰਹਿਣ ਨਾਲ ਸਾਡੀ ਬੇਪਤੀ ਰੁਕ ਗਈ ਹੈ ? ਉਨ੍ਹਾਂ ਕਿਹਾ ਕਿ ਹਕੂਮਤ ਨੂੰ ਸਵਾਲ ਪੁੱਛਣ ਦੀ ਥਾਂ ਆਪਣੇ ਹੀ ਜਾਗਦੇ ਬੰਦਿਆਂ ਨੂੰ ਚੁੱਪ ਕਰਵਾਉਣਾ ਕੌਮ ਨੂੰ ਹੋਰ ਕਮਜ਼ੋਰ ਕਰਦਾ ਹੈ। ਆਪਣੀ ਸਿੱਖ ਪਛਾਣ, ਅਣਖ ਅਤੇ ਹੱਕਾਂ ਉੱਤੇ ਪਹਿਰਾ ਦੇਣਾ ਸਾਡੀ ਕੌਮੀ ਜ਼ਿੰਮੇਵਾਰੀ ਹੈ। ਭਾਈ ਜਤਾਲਾ ਨੇ ਕੁਰਸੀਆਂ ਦੇ ਭੁੱਖੇ ਆਗੂਆਂ ਨੂੰ ਸਵਾਲ ਕੀਤਾ ਕਿ ਤੁਹਾਡੇ ਅਹੁਦੇ ਅਤੇ ਘਰ ਤਾਂ ਭਰ ਗਏ, ਪਰ ਕੌਮ ਦੇ ਪੱਲੇ ਕੀ ਪਿਆ? ਕੌਮੀ ਦੁੱਖਾਂ ਉੱਤੇ ਆਪਣੀ ਸਿਆਸਤ ਚਮਕਾਉਣੀ ਬੰਦ ਕਰੋ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਸੀ ਦੂਸ਼ਣਬਾਜ਼ੀ ਛੱਡ ਕੇ ਇਕਜੁੱਟ ਹੋਣ ਅਤੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਅਣਖ ਨਾਲ ਜਿਊਣ ਲਈ ਜਾਗਣਾ, ਬੋਲਣਾ ਅਤੇ ਜਥੇਬੰਦ ਹੋਣਾ ਪਵੇਗਾ।
Leave a Reply