ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨਾਲ ਕਦੇ ਏਕਤਾ ਨਹੀਂ ਹੋਵੇਗੀ- ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨਾਲ ਕਦੇ ਏਕਤਾ ਨਹੀਂ ਹੋਵੇਗੀ- ਗਿਆਨੀ ਹਰਪ੍ਰੀਤ ਸਿੰਘ

ਜੋ ਭਗੌੜਿਆਂ ਨਾਲ ਗਠਜੋੜ ਕਰਨਗੇ ਉਸਦਾ ਵੀ ਡਟ ਕੇ ਵਿਰੋਧ ਕਰਾਂਗੇ।

ਰੇਰੂ ਸਾਹਿਬ ਸਾਹਨੇਵਾਲ-: 10 ਨਵੰਬਰ , ਕੰਵਰ ਪ੍ਰਤਾਪ ਸਿੰਘ , ਤੁਸੀਂ ਸਾਰਿਆਂ ਨੇ ਅੱਜ ਇਥੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਜੋ ਭਰੋਸਾ ਵਿਖਾਇਆ ਹੈ, ਮੈਂ ਉਸ ਵਾਸਤੇ ਤੁਹਾਡਾ ਸਭ ਦਾ ਰਿਣੀ ਹਾਂ। ਕਿਉਂਕਿ ਅਕਾਲੀ ਦਲ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਹੀ ਪੁਨਰ ਸੁਰਜੀਤ ਹੋਇਆ ਸੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਪੁਨਰ-ਸੁਰਜੀਤ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਭਾਂਵੇ ਇਸ ਬੂਟੇ ਦੇ ਕੁਝ ਕੁ ਕੁਮਲਾਏ ਹੋਏ ਪੱਤੇ ਝੜ ਗਏ ਹਨ ਪਰ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਇਸ ਦੀ ਜੜ੍ਹ ਹਰੀ ਰੱਖਣ ਵਿਚ ਪੂਰਾ ਯੋਗਦਾਨ ਦਿੱਤਾ। ਸਾਡੇ ਮੁਕਾਬਲੇ ਕੁਝ ਸੁੱਕੇ ਹੋਏ ਲੋਕ ਵੀ ਰੁੱਖ ਹੋਣ ਦਾ ਦਮ ਭਰਦੇ ਹਨ ਪਰ ਉਹਨਾਂ ਨੂੰ ਕਰੂੰਬਲਾਂ ਨਹੀਂ ਫੁੱਟ ਸਕਦੀਆਂ। ਗਿਆਨੀ ਹਰਪ੍ਰੀਤ ਸਿੰਘ ਨੇ ਜਿਕਰ ਕੀਤਾ ਕਿ ਮੈਂ ਦੋ ਬੰਦਿਆਂ ਦੇ ਕਹਿਣ 'ਤੇ ਪ੍ਰਧਾਨਗੀ ਸੰਭਾਲੀ ਸੀ ਜਿੰਨਾਂ ਵਿੱਚ ਇਕ ਸ ਸੁਖਦੇਵ ਸਿੰਘ ਢੀਂਡਸਾ ਸੀ ਜਿੰਨਾਂ ਨੇ ਕਿਹਾ ਸੀ ਕਿ ਇਹ ਆਪਸੀ ਵਿਵਾਦ ਕਾਰਨ ਪ੍ਰਧਾਨਗੀ ਨਹੀਂ ਸੰਭਾਲ ਸਕਦੇ ਅਤੇ ਖਿੱਲਰ ਜਾਣਗੇ, ਇਸ ਲਈ ਤੁਸੀਂ ਅਗਵਾਈ ਕਰੋ। ਦੂਜੇ ਸ ਰਵੀਇੰਦਰ ਸਿੰਘ ਸਨ ਜਿੰਨਾ ਕਿਹਾ ਸੀ ਕਿ ਅਸੀਂ ਤੁਹਾਡੇ ਘਰ ਦਾ ਚੁੱਲ੍ਹਾ ਨਹੀਂ ਬੁੱਝਣ ਦਿੰਦੇ, ਤੁਸੀ ਅਕਾਲੀ ਦਲ ਲਈ ਕੰਮ ਕਰੋ। ਮੈਂ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਆਪਣੀ ਪਹਿਲੀ ਸਪੀਚ ਵਿੱਚ ਕਿਹਾ ਸੀ ਕਿ ਮੈਨੂੰ ਸਿਆਸੀ ਤਜਰਬਾ ਨਹੀਂ, ਇਸ ਲਈ ਮੇਰੀਆਂ ਬਾਹਵਾਂ ਬਣਿਓ! ਜਿੰਨਾਂ ਨੇ ਬਾਹਵਾਂ ਬਣਨ ਦਾ ਵੱਧ ਭਰੋਸਾ ਦਿੱਤਾ ਸੀ, ਉਹੀ ਸਭ ਤੋਂ ਪਹਿਲਾਂ ਛੱਡ ਕੇ ਲਾਂਭੇ ਹੋ ਗਏ। ਪਰ ਮੈਂ ਹੁਣ ਭੱਜਣ ਵਾਲਿਆਂ ਚੋਂ ਨਹੀਂ, ਹਰ ਇਕ ਮੁਸੀਬਤ ਦਾ ਸਾਹਮਣਾ ਡੱਟ ਕੇ ਕਰਾਂਗੇ।

ਪਾਰਟੀ ਛੱਡ ਕੇ ਜਾਣ ਵਾਲਿਆਂ ਬਾਰੇ ਉਹਨਾਂ ਕਿਹਾ ਕਿ ਇਹ ਲੋਕ ਹੀ ਚਿੱਠੀ ਲੈ ਕੇ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਏ ਸਨ ਅਤੇ ਵਿਦੇਸ਼ਾਂ ਤੱਕ ਸਿਫਾਰਸ਼ਾਂ ਪਵਾਉਂਦੇ ਰਹੇ ਕਿ ਸਿੰਘ ਸਹਿਬਾਨ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕ ਦੇਣ। ਚੰਦੂਮਾਜਰਾ ਬਾਰੇ ਬੋਲਦਿਆ ਉਹਨਾਂ ਕਿਹਾ ਇਹ ਨਾਮ ਤਾਂ ਗੱਦਾਰੀ ਕਰਨ ਲਈ ਸਿੱਖ ਇਤਿਹਾਸ ਵਿੱਚ ਵੈਸੇ ਹੀ ਬਦਨਾਮ ਹੈ। ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਵੀ ਚੰਦੂਮਾਜਰਾ ਅਤੇ ਦਲਜੀਤ ਸਿੰਘ ਚੀਮਾ ਨੇ ਝੂਠ ਬੋਲਿਆ ਸੀ। ਉੱਥੇ ਸੁਖਬੀਰ ਬਾਦਲ ਨੇ ਜਰੂਰ ਸੱਚ ਬੋਲਿਆ ਸੀ, ਜੇ ਉਹ ਆਪਣੇ ਸੱਚ 'ਤੇ ਖੜਾ ਰਹਿੰਦਾ ਤਾਂ ਸ਼ਾਇਦ ਕਾਮਯਾਬ ਹੋ ਜਾਂਦਾ। ਪਰ ਉਹ ਮੁਕਤਸਰ ਸਾਹਿਬ ਜਾ ਕੇ ਮੁਕਰ ਗਿਆ। ਜੋ ਕਿ ਬਹੁਤ ਵੱਡਾ ਗੁਨਾਹ ਹੈ। ਏਸੇ ਤਰਾਂ ਬੀਬੀ ਜਗੀਰ ਕੌਰ ਨੇ ਪਿਛਲੀ ਐਸ ਜੀ ਪੀ ਸੀ ਚੋਣ ਹਾਰਨ ਵੇਲੇ ਕਿਹਾ ਸੀ ਕਿ ਮੈਂਬਰਾਂ ਦੀਆਂ ਜਮੀਰਾਂ ਮਰ ਚੁੱਕੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਹੁਣ ਤੁਹਾਡੀ ਜਮੀਰ ਕਿਥੇ ਹੈ। ਉਹਨਾਂ ਗੁਰਬਾਣੀ ਦੀ ਤੁਕ ਉਚਾਰ ਦਿਆਂ ਕਿਹਾ ਕਿ "ਕੂੜਿਆਰ ਕੂੜਿਆਰੀ ਜਾਇ ਰਲੈ, ਸਚਿਆਰ ਸਿੱਖ ਬੈਠੇ ਸਤਿਗੁਰੁ ਪਾਸਿ॥ ਸ੍ਰੀ ਅਕਾਲ ਤਖਤ ਸਾਹਿਬ 'ਤੇ ਝੂਠ ਬੋਲਣ ਵਾਲਿਆਂ ਅਤੇ ਮੁਕਰਨ ਵਾਲਿਆਂ ਦਾ ਹਸ਼ਰ ਦੁਨੀਆਂ ਵੇਖੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਜਪਾ ਨਾਲ ਅਸੀਂ ਸਿਆਸੀ ਭਾਈਵਾਲੀ ਦੀ ਗੱਲ ਕਦੇ ਨਹੀਂ ਕੀਤੀ, ਹਮੇਸ਼ਾਂ ਪੰਥ ਪੰਜਾਬ ਦੇ ਮੁੱਦਿਆਂ ਦੀ ਮੰਗ ਰੱਖੀ ਹੈ। ਪਰ ਉਹਨਾਂ ਨਾਲ ਸਮਝੌਤਾ ਕਰਨ ਲਈ ਚੰਦੂਮਾਜਰਾ ਵਰਗੇ ਆਗੂ ਹੀ ਗਏ ਸਨ ਜੋ ਸੁਖਬੀਰ ਨਾਲ ਵੀ ਏਕਤਾ ਦੀ ਗੱਲ ਕਰ ਆਏ ਸਨ। ਪਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜਿਆਂ ਨਾਲ ਕਿਸੇ ਕੀਮਤ 'ਤੇ ਸਮਝੌਤਾ ਨਹੀਂ ਕਰਾਂਗੇ ਅਤੇ ਜੇ ਬੀਜੇਪੀ ਉਹਨਾਂ ਨਾਲ ਸਮਝੌਤਾ ਕਰਦੀ ਹੈ ਤਾਂ ਸਿੱਖ ਵਿਰੋਧੀ ਸਮਝਕੇ ਉਸਦਾ ਵੀ ਸਖਤ ਵਿਰੋਧ ਕਰਾਂਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਐਸਜੀਪੀਸੀ ਦੇ ਜਰਨਲ ਇਜਲਾਸ ਵਾਲੇ ਦਿਨ ਸਾਡੇ ਐਸਜੀਪੀਸੀ ਮੈਂਬਰ ਸਾਬਕਾ ਪ੍ਰਧਾਨ ਸ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਦਿੱਲੀ ਲੋਕ ਸਭਾ ਅੱਗੇ ਰੋਸ ਪ੍ਰਦਰਸ਼ਨ ਕਰਨਗੇ ਕਿ ਧੀਰਮੱਲੀਆਂ ਦਾ ਕਬਜਾ ਤੋੜਨ ਲਈ ਐਸਜੀਪੀਸੀ ਚੋਣਾਂ ਕਰਵਾਈਆਂ ਜਾਣ।

ਸਟੇਜ ਸਕਤਰ ਦੀ ਭੂਮਿਕਾ ਜਗਜੀਤ ਸਿੰਘ ਕੋਹਲੀ ਨੇ ਬਾਖੂਬੀ ਨਿਭਾਈ

ਇਸ ਮੌਕੇ ਬੋਲਦਿਆਂ ਪਾਰਟੀ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਦੋ ਦਸੰਬਰ ਦੇ ਹੁਕਮਨਾਮਿਆ 'ਤੇ ਖੜੇ ਰਹਿਣ ਲਈ ਪੰਜ ਸਿੰਘ ਸਾਹਿਬਾਨ ਅਤੇ ਸਮੂਹ ਪਾਰਟੀ ਆਗੂਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਤੋਂ ਬਾਦ ਦੋ ਦਸੰਬਰ ਦੇ ਹੁਕਮਨਾਮਿਆ ਨਾਲ ਅਕਾਲੀ ਦਲ ਮੁੜ ਆਪਣੇ ਅਸਲ ਰੂਪ ਵਿੱਚ ਉਭਰਿਆ ਹੈ। ਇਸ ਪਾਰਟੀ ਦੀ ਮਜਬੂਤੀ ਨਾਲ ਹੀ ਪੰਥ ਅਤੇ ਪੰਜਾਬ ਮਜਬੂਤ ਹੋਵੇਗਾ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਆਗੂ ਸ ਸੰਤਾ ਸਿੰਘ ਉਮੈਦਪੁਰ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਿਦਵਾਨ ਆਗੂ ਹਨ ਜੋ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਕਲਾਵੇ ਚ ਲੈ ਕੇ ਪੰਥਕ ਏਕਤਾ ਕਰਵਾਉਣ। ਉਹਨਾਂ ਨੇ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਆਏ ਸਮੂਹ ਆਗੂਆਂ, ਵਰਕਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਸਭ ਨੂੰ ਜੀ ਆਇਆਂ ਵੀ ਆਖਿਆ। ਅੱਜ ਦੀ ਇਸ ਮੀਟਿੰਗ ਵਿੱਚ ਪਾਰਟੀ ਦੇ ਸਕਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ , ਪਰਮਿੰਦਰ ਸਿੰਘ ਢੀਂਡਸਾ ਸੁੱਚਾ ਸਿੰਘ ਛੋਟੇਪੁਰ ਡਾਕਟਰ ਰਤਨ ਸਿੰਘ ਅਜਨਾਲਾ ਸਰਵਣ ਸਿੰਘ ਫਿਲੌਰ ਭਾਈ ਮਨਜੀਤ ਸਿੰਘ ਬੀਬੀ ਪਰਮਜੀਤ ਕੌਰ ਗੁਲਸ਼ਨ ਗਗਨਜੀਤ ਸਿੰਘ ਬਰਨਾਲਾ ਜੱਜ ਨਿਰਮਲ ਸਿੰਘ ਗੋਬਿੰਦ ਸਿੰਘ ਲੌਂਗੋਵਾਲ ਅਜੈਪਾਲ ਸਿੰਘ ਮੀਰਕੋਟ ਕਰਨੈਲ ਸਿੰਘ ਪੀਰਮੁਹਮੰਦ ਗੁਰਜੀਤ ਸਿੰਘ ਤਲਵੰਡੀ ਹਰਬੰਸ ਸਿੰਘ ਕੰਧੋਲਾ ਸਮੇਤ ਸਾਰੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ ਸਾਰਿਆ ਨੇ ਕਿਹਾ ਕਿ ਸਮੁੱਚੀ ਲੀਡਰਸ਼ਿਪ ਪਾਰਟੀ ਨਾਲ ਅਤੇ ਗਿਆਨੀ ਹਰਪ੍ਰੀਤ ਸਿੰਘ ਚੱਟਾਨ ਵਾਂਗ ਖੜ੍ਹੀ ਹੈ

ਅੱਜ ਦੀ ਇਸ ਮੀਟਿੰਗ ਵਿਚ ਸਮੁੱਚੇ ਜਿਲਿਆ ਦੇ ਪ੍ਰਧਾਨ ਮੈਂਬਰ ਵਰਕਿੰਗ ਕਮੇਟੀ ਮੈਂਬਰ ਪੀ ਏ ਸੀ ਅਤੇ ਸੀਨੀਅਰ ਆਗੂ ਹਾਜ਼ਰ ਸਨ

ਅੱਜ ਦੀ ਮੀਟਿੰਗ ਵਿੱਚ ਬੀਬੀ ਹਰਜੀਤ ਕੌਰ ਤਲਵੰਡੀ ਬੀਬੀ ਢਿੱਲੋਂ ਰਣਧੀਰ ਸਿੰਘ ਰੱਖੜਾ ਭੁਪਿੰਦਰ ਸਿੰਘ ਸੇਖੂਪੁਰ ਬਲਤੇਜ ਸਿੰਘ ਅਮਲੋਹ ਜਰਵਾਲ ਸਿੰਘ ਮਾਧੋਪੁਰ ਰਵਿੰਦਰ ਸਿੰਘ ਪੈਂਟਾ ਰਾਮਪਾਲ ਸਿੰਘ ਬਹਿਣੀਵਾਲ ਰਵਿੰਦਰ ਸਿੰਘ ਸ਼ਾਹਪੁਰ ਭੁਪਿੰਦਰ ਸਿੰਘ ਸੇਖੂਪੁਰ ਚਰਨਜੀਤ ਸਿੰਘ ਮਾਵੀ ਰਿਪੁਦਮਨ ਸਿੰਘ ਢਿੱਲੋ ਸੁਖਮਨ ਸਿੰਘ ਢਿੱਲੋਂ ਭੋਲਾ ਸ ਗਿਲਪਤੀ ਦਲਜਿੰਦਰਬੀਰ ਸਿੰਘ ਵਿਰਕ ਮਨਿਡਰ ਸਿੰਘ ਧੁੰਨਾ ਮਨਜੀਤ ਸਿੰਘ ਦਸੂਹਾ ਮਦਨ ਮੋਹਨ ਸ ਮੂਸਾ ਜਸਵੰਤ ਸਿੰਘ ਪੁਰੇਨ ਮਾਸਟਰ ਮਿੱਠੂ ਸਿੰਘ ਕਾਹਨਕੇ ਮਲਕੀਤ ਸਿੰਘ ਚੰਗਾਲ ਕੈਪਟ ਖੁਸ਼ਵੰਤ ਸਿੰਘ ਢਿੱਲੋਂ ਮੁਖਤਿਆਰ ਸਿੰਘ ਭੁੱਲਰ ਜਸਬੀਰ ਸਿੰਘ ਭੁੱਲਰ ਹਰਦੇਵ ਸਿੰਘ ਹਮੀਦ ਕੁਲਵਿੰਦਰ ਸਿੰਘ ਲਵਲੀ ਰਵਿੰਦਰ ਸਿੰਘ ਬਿੰਦਾ ਪਰਮਪਾਲ ਸਿੰਘ ਸਭਰਾ ਬਾਬਾ ਹਰਦੀਪ ਸਿੰਘ ਸੁਰਜੀਤ ਸਿੰਘ ਬੋਪਾਰਾਏ ਦੀਵਾਨ ਸਿੰਘ ਦਿੱਖ ਹਰਪ੍ਰੀਤ ਸਿੰਘ ਰਾਜਿਆ dr ਲਖਵਿੰਦਰ ਸਿੰਘ ਮੂਸਾ ਜਸਵੰਤ ਸਿੰਘ ਕੋਟੜਾ ਕਰਨੈਲ ਸਿੰਘ ਭਾਵੜਾ ਚਰਨ ਸਿੰਘ ਫਾਜ਼ਿਲਕਾ ਗੁਰਲਾਲ ਸਿੰਘ ਫਾਜ਼ਿਲਕਾ ਮਧੁਪਾਲ ਸਿੰਘ ਗੋਗਾ ਮਨਜੀਤ ਸਿੰਘ ਰਾਣੀਪੁਰ ਹਰੀ ਸਿੰਘ ਪੁਰੇਵਾਲ ਅਮਰਿੰਦਰ ਸਿੰਘ ਮੰਡੀਆ ਤਰਨਜੀਤ ਸਿੰਘ ਦੁੱਗਲ ਭਰਪੂਰ ਸਿੰਘ ਧਾਂਦਰਾ ਹਾਕਮ ਸਿੰਘ ਨਸਰਾਲੀ ਹਰਦੇਵ ਸਿੰਘ ਰੋਗਲਾ ਆਦਿ ਹਾਜ਼ਰ ਸਨ ਪ੍ਰੈਸ ਨੋਟ ਤਜਿੰਦਰ ਸਿੰਘ ਪੰਨੂ ਵਲੋ ਜਾਰੀ ਕੀਤਾ ਗਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.