ਅਕਾਲੀ ਆਗੂ ਦਿਲਬਾਗ ਸਿੰਘ ਭੋਜੋਵਾਲੀ ਵੱਲੋਂ ਸਾਬਕਾ ਵਿਧਾਇਕ ਸਿੱਕੀ ਨੂੰ ਸਮਰਥਨ

ਅਕਾਲੀ ਆਗੂ ਦਿਲਬਾਗ ਸਿੰਘ ਭੋਜੋਵਾਲੀ ਵੱਲੋਂ ਸਾਬਕਾ ਵਿਧਾਇਕ ਸਿੱਕੀ ਨੂੰ ਸਮਰਥਨ

ਖੇਲਾ ਭੋਜੋਵਾਲੀ ’ਚ ਕਾਂਗਰਸ ਦੇ ਹੱਕ ’ਚ ਜੁੜੇ ਕਈ ਪਰਿਵਾਰ, ਸਿੱਕੀ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,19 ਸਤੰਬਰ 

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਖੇਲਾ ਭੋਜੋਵਾਲੀ ਵਿੱਚ ਕਾਂਗਰਸ ਪਾਰਟੀ ਉਸ ਵੇਲੇ ਹੋਰ ਮਜ਼ਬੂਤ ਹੋਈ,ਜਦੋਂ ਟਕਸਾਲੀ ਅਕਾਲੀ ਆਗੂ ਅਤੇ ਮੈਂਬਰ ਪੰਚਾਇਤ ਦਿਲਬਾਗ ਸਿੰਘ ਭੋਜੋਵਾਲੀ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਉਨ੍ਹਾਂ ਸਮੇਤ ਕਈ ਪਰਿਵਾਰਾਂ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨਾਲ ਚੱਲਣ ਦਾ ਐਲਾਨ ਕੀਤਾ।

ਮੀਟਿੰਗ ਦੌਰਾਨ ਦਿਲਬਾਗ ਸਿੰਘ ਭੋਜੋਵਾਲੀ ਦੇ ਨਾਲ ਰਸ਼ਪਾਲ ਸਿੰਘ,ਗੁਪਾਲ ਸਿੰਘ ਕੈਨੇਡਾ,ਕਸ਼ਮੀਰ ਸਿੰਘ, ਰਵੀ ਪਵਾਰ,ਸੁਖਬੀਰ ਪਵਾਰ,ਖਜਾਨ ਸਿੰਘ ਅਤੇ ਨਿਸ਼ਾਨ ਸਿੰਘ ਨੇ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਦਾ ਸਮਰਥਨ ਕਰਨ ਦਾ ਫੈਸਲਾ ਲਿਆ।ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਨਵੇਂ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਦਿਲਬਾਗ ਸਿੰਘ ਭੋਜੋਵਾਲੀ ਵਰਗੇ ਸੂਝਵਾਨ ਅਤੇ ਤਜਰਬੇਕਾਰ ਆਗੂਆਂ ਦੀ ਕਾਂਗਰਸ ਪਾਰਟੀ ਨੂੰ ਲੋੜ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਪਾਰਟੀ ਨਾਲ ਜੁੜਨ ਨਾਲ ਜਿੱਥੇ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਮਿਲੇਗੀ, ਉੱਥੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਵੀ ਹੋਰ ਗਤੀ ਮਿਲੇਗੀ। ਉਨ੍ਹਾਂ ਨਵੇਂ ਸਾਥੀਆਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।

ਸਿੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।ਉਨ੍ਹਾਂ ਪਿੰਡ ਵਾਸੀਆਂ ਵੱਲੋਂ ਦਿੱਤੇ ਸਮਰਥਨ ਲਈ ਧੰਨਵਾਦ ਵੀ ਕੀਤਾ।

ਇਸ ਮੌਕੇ ਦਿਲਬਾਗ ਸਿੰਘ ਭੋਜੋਵਾਲੀ ਨੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਆਪਣੇ ਗ੍ਰਹਿ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਸਿੱਕੀ ਦੇ ਹੱਕ ਵਿੱਚ ਕੰਮ ਕਰਨਗੇ ਅਤੇ ਪਿੰਡ ਖੇਲਾ ਭੋਜੋਵਾਲੀ ਤੋਂ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਯਤਨ ਕਰਨਗੇ।

ਇਸ ਮੌਕੇ ਹੋਏ ਇਕੱਠ ਦੌਰਾਨ ਪਿੰਡ ਵਾਸੀਆਂ ਅਤੇ ਹਾਜ਼ਰ ਆਗੂਆਂ ਵੱਲੋਂ ਵੀ ਸਿੱਕੀ ਨੂੰ ਸਮਰਥਨ ਦੇਣ ਦਾ ਭਰੋਸਾ ਪ੍ਰਗਟਾਇਆ ਗਿਆ।

ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਪ੍ਰਕਾਸ਼ ਸਿੰਘ ਭੋਜੋਵਾਲੀ,ਬਲਰਾਜ ਸਿੰਘ ਭੈਲ, ਮੈਂਬਰ ਪੰਚਾਇਤ ਬਲਵਿੰਦਰ ਸਿੰਘ ਪਵਾਰ, ਜਗਰੂਪ ਸਿੰਘ ਜੱਗੂ ਪਵਾਰ,ਕਾਂਗਰਸੀ ਆਗੂ ਜਸਪਾਲ ਸਿੰਘ ਪਾਲਾ, ਹਰਪਿੰਦਰ ਸਿੰਘ ਭਿੰਦਾ,ਗੁਰਮੇਜ ਸਿੰਘ,ਬਾਬਾ ਸਮੁੱਦ ਸਿੰਘ,ਮੇਜਰ ਸਿੰਘ,ਖਜਾਨ ਸਿੰਘ,ਨਿਸ਼ਾਨ ਸਿੰਘ, ਪੂਰਨ ਸਿੰਘ,ਲਵਪ੍ਰੀਤ ਸਿੰਘ,ਸਾਧੂ ਸਿੰਘ,ਅਮਰਜੀਤ ਸਿੰਘ, ਲੱਖਾ ਸਿੰਘ,ਸੁਰਿੰਦਰ ਸਿੰਘ ਪਵਾਰ,ਮੁਖਤਾਰ ਸਿੰਘ ਪਵਾਰ ਸਾਬਕਾ ਮੈਂਬਰ, ਦਿਲਬਾਗ ਸਿੰਘ ਪਵਾਰ,ਹਰਦੀਪ ਸਿੰਘ ਪਵਾਰ, ਹਰਭਾਗ ਸਿੰਘ ਪਵਾਰ,ਹਰਜੀਤ ਸਿੰਘ ਪਵਾਰ, ਜਗਰੂਪ ਸਿੰਘ ਪਵਾਰ,ਹਰਭਿੰਦਰ ਸਿੰਘ,ਗੁਰਪ੍ਰੀਤ ਸਿੰਘ ਪ੍ਰਧਾਨ,ਹੁਸਨਪ੍ਰੀਤ ਸਿੰਘ ਪਵਾਰ,ਗੁਰਸ਼ਰਨ ਸਿੰਘ ਪਵਾਰ, ਗੁਰਲਾਲ ਸਿੰਘ ਪਵਾਰ, ਰਮਨਪ੍ਰੀਤ ਸਿੰਘ ਪਵਾਰ, ਨੰਬਰਦਾਰ ਹਰਭਜਨ ਸਿੰਘ,ਜਗੀਰ ਸਿੰਘ,ਤਰਲੋਕ ਸਿੰਘ, ਬਿੱਕਰ ਸਿੰਘ,ਜੋਗਿੰਦਰ ਸਿੰਘ ਸਤਿਗੁਰ, ਹਰਜੀਤ ਸਿੰਘ ਭੈਲ,ਮਿਸਤਰੀ ਲੱਖਾ ਸਿੰਘ ਅਤੇ ਪੀਏ ਰਣਜੀਤ ਸਿੰਘ ਰਾਣਾ ਪਵਾਰ ਤੋਂ ਇਲਾਵਾ ਪਿੰਡ ਭੋਜੋਵਾਲੀ ਦੀਆਂ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.