ਸਟੈਂਡਰਡ ਪਬਲਿਕ ਹਾਈ ਸਕੂਲ ਧੂਲਕਾ ਵਿਖੇ ਅੱਖਾਂ ਦਾ ਫ੍ਰੀ ਕੈਂਪ 27 ਸਤੰਬਰ ਨੂੰ ਲਗੇਗਾ ।
- ਰਾਸ਼ਟਰੀ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪਿੰਡ ਧੂਲਕਾ ਵਿੱਚ ਸਥਿਤ ਸਟੈਂਡਰਡ ਪਬਲਿਕ ਹਾਈ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਸਰ ਚੈਰੀਟੇਬਲ ਟਰੱਸਟ, ਜਿਸ ਦੇ ਮੁੱਖ ਪ੍ਰਬੰਧਕ ਡਾਕਟਰ ਇੰਦਰਪਾਲ ਸਿੰਘ ਜੀ ਅਤੇ ਬੀਬੀ ਹਰਮਿੰਦਰ ਕੌਰ ਜੀ ਇੰਗਲੈਂਡ ਵਾਲੇ ਹਨ , ਦੇ ਵੱਲੋਂ ਸਟੈਂਡਰਡ ਸਕੂਲ ਦੀ ਸਾਬਕਾ ਮੈਨੇਜਰ ਅਤੇ ਸਹਿ-ਸੰਸਥਾਪਕ ਸਰਦਾਰਨੀ ਨਵਨੀਤ ਕੌਰ ਹੁੰਦਲ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਮੁਫ਼ਤ ਮੈਡੀਕਲ ਅਤੇ ਅੱਖਾਂ ਦਾ ਕੈਂਪ ਮਿਤੀ 27 ਸਤੰਬਰ ਦਿਨ ਐਤਵਾਰ ਨੂੰ ਸਵੇਰੇ 8 ਤੋਂ 12 ਵਜੇ ਤੱਕ ਸਟੈਂਡਰਡ ਪਬਲਿਕ ਸਕੂਲ, ਧੂਲਕਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਮਾਹਿਰ ਡਾਕਟਰ ਸਰੀਰਕ ਅਤੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕਰਨਗੇ । ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਅੱਖਾਂ ਦੇ ਅਪਰੇਸ਼ਨਾਂ ਦੀ ਜ਼ਰੂਰਤ ਹੋਵੇਗੀ, ਉਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ । ਪਿੰਡ ਧੂਲਕਾ , ਜੀ. ਟੀ. ਰੋਡ ਖਿਲਚੀਆਂ ਤੋਂ 4 ਕਿੱਲੋਮੀਟਰ ਅਤੇ ਟਾਂਗਰੇ ਤੋਂ 6 ਕਿੱਲੋਮੀਟਰ ਦੂਰੀ ਤੇ ਸਥਿਤ ਹੈ । ਹੋਰ ਜਾਣਕਾਰੀ ਲਈ ਸੰਪਰਕ ਕਰੋ: ਚਰਨਜੀਤ ਸਿੰਘ ਹੁੰਦਲ 98150 97218 , ਅਮਨਪ੍ਰੀਤ ਕੌਰ 62841 64703, ਜਗਦੀਪ ਸਿੰਘ 89688 87708.