ਦੇਸ ਪੰਜਾਬ/ਖਾਲਿਸਤਾਨ ਦੀ ਆਜ਼ਾਦੀ ਲਈ ਸਿੱਖ ਸੰਘਰਸ਼ 'ਚ ਸ਼ਹੀਦ ਹੋਏ ਭਾਈ ਅਨਾਰ ਸਿੰਘ ਪਾੜ੍ਹਾ ਉਰਫ਼ ਛੋਟਾ ਬ੍ਰਹਮਾ ਦੀ ਸ਼ਹੀਦੀ

ਦੇਸ ਪੰਜਾਬ/ਖਾਲਿਸਤਾਨ ਦੀ ਆਜ਼ਾਦੀ ਲਈ ਸਿੱਖ ਸੰਘਰਸ਼ 'ਚ ਸ਼ਹੀਦ ਹੋਏ ਭਾਈ ਅਨਾਰ ਸਿੰਘ ਪਾੜ੍ਹਾ ਉਰਫ਼ ਛੋਟਾ ਬ੍ਰਹਮਾ ਦੀ ਸ਼ਹੀਦੀ

ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਰਹਿੰਦੀ ਦੁਨੀਆਂ ਤੱਕ ਕੀਤਾ ਜਾਂਦਾ ਰਹੇਗਾ ਕੋਟ-ਕੋਟ ਪ੍ਰਣਾਮ…

ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟ) ਚੰਡੀਗੜ੍ਹ-।
ਦੇਸ਼ ਪੰਜਾਬ/ਖਾਲਿਸਤਾਨ ਦੇ ਆਜ਼ਾਦੀ ਲਈ ਬੇਮਿਸਾਲ ਕੁਰਬਾਨੀਆਂ ਹੋਈਆਂ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਵਿੱਚ ਸ਼ਾਮਿਲ ਹੋਣ ਵਾਲੇ ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਸਿੱਖ ਨੌਜਵਾਨਾਂ ਨੂੰ ਤਾਂ ਇੰਡੀਅਨ ਸਟੇਟ ਦੇ ਵੱਲੋਂ ਖਤਮ ਕਰਨ ਲਈ ਇਹੋ ਜਿਹੇ ਗੈਰ ਕਾਨੂੰਨੀ ਢੰਗ ਵਰਤੇ ਗਏ ਕਿ ਪੰਜਾਬ ਜੋ ਇੱਕ ਅਲੱਗ ਕੰਟਰੀ ਸੀ: ਆਪੇ ਹੈ ਨੂੰ ਗੁਲਾਮ ਰੱਖਣ ਲਈ ਪਹਿਲਾਂ ਪੰਜਾਬ ਦੇ ਗਦਾਰ ਲੀਡਰਾਂ ਦੇ ਵੱਲੋਂ ਪੰਜਾਬ ਦੀ ਸਥਿਤੀ ਨੂੰ ਖਾਸ ਕਰਕੇ ਬਾਦਲ ਪਰਿਵਾਰ ਵੱਲੋਂ ਗੰਭੀਰ ਦੱਸਦਿਆਂ ਇਹੋ ਜਿਹੀਆਂ ਝੂਠੀਆਂ ਲਿਖੀਆਂ ਗਈਆਂ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਾ ਸਾਂਭਿਆ ਤਾਂ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਬਹੁਤ ਵੱਡਾ ਸੰਘਰਸ਼ ਇਹੋ ਜਿਹਾ ਹੋਵੇਗਾ ਕਿ ਖਾਲਸਾ ਪੰਥ ਵੱਲੋਂ ਇੰਡੀਅਨ ਸਟੇਟ ਨੂੰ ਵੀ ਗੁਲਾਮ ਗੁਲਾਮ ਬਣਾਇਆ ਜਾ ਸਕਦਾ ਹੈ ਅਤੇ ਖਾਲਿਸਤਾਨ ਆਜ਼ਾਦ ਹੋ ਕੇ ਵੱਖਰਾ ਦੇਸ਼ ਬਣ ਸਕਦਾ ਹੈ। ਹਿੰਦੂਵਾਦ ਬਹੁ ਗਿਣਤੀ ਇਹ ਭਲੀ ਭਾਂਤ ਜਾਣਦੇ ਹੈ ਕਿ ਜਦੋਂ ਉਹ ਮੁਗਲਾਂ ਦੀ ਗੁਲਾਮੀ ਤੋਂ ਆਜ਼ਾਦ ਹੋਈ ਤਾਂ ਸਿੱਖ ਕੌਮ ਨੇ ਵੱਡੇ ਪੱਧਰ ਤੇ ਸੰਘਰਸ਼ ਕੀਤੇ ਅਤੇ ਜਦੋਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਈ ਤਾਂ 93% ਕੁਰਬਾਨੀਆਂ ਖਾਲਸਾ ਪੰਥ ਸਿੱਖ ਕੌਮ ਨੇ ਦੇ ਕੇ ਆਜ਼ਾਦ ਕਰਾਇਆ। ਪਰੰਤੂ ਦੇਸ਼ ਪੰਜਾਬ ਇੱਕ ਆਜ਼ਾਦ ਦੇਸ਼ ਹੋਣ ਦੇ ਬਾਵਜੂਦ ਆਪਣੇ ਸਵਾਰਥੀ ਗਦਾਰ ਲੀਡਰਾਂ ਕਾਰਨ ਹਿੰਦੂ ਬਹੁਗਿਣਤੀ ਤੇ ਆਰਐਸਐਸ ਤੇ ਚਰਨਾਂ ਵਿੱਚ ਇਸ ਤਰ੍ਹਾਂ ਡਿੱਗਿਆ ਕਿ ਬਾਦਲ ਪਰਿਵਾਰਾਂ ਵਿੱਚ ਕੇਂਦਰੀ ਮੰਤਰੀ ਅਤੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਅਸ਼ੀਰਵਾਦ ਬਣਿਆ ਰਹੇ। ਬੇਸ਼ੱਕ ਖਾਲਸਾ ਪੰਥ ਦੇ ਜੁਝਾਰੂ ਸੀ ਨਾ ਅਤੇ ਸਿੱਖ ਕੌਮ ਨੂੰ ਨੂੰ ਹਥਿਆਰਾਂ ਨਾਲ ਜਾਂ ਵਿਚਾਰਾਂ ਨਾਲ ਡਰਾਤਮਕਾ ਕੇ ਬਣਾਇਆ ਜਾਵੇ। ਇਥੋਂ ਤੱਕ ਡਿੱਗ ਕੇ ਸਿੱਖ ਰਹਿਤ ਮਰਿਆਦਾਵਾਂ ਦੀਆਂ ਜਿਹੜੀਆਂ ਧੱਜੀਆਂ ਆਰਐਸਐਸ ਦੇ ਦੱਲੇ ਬਾਦਲ ਪਰਿਵਾਰ ਵੱਲੋਂ ਉਡਾਈਆਂ ਗਈਆਂ ਉਹਨਾਂ ਦਾ ਨੁਕਸਾਨ ਅੱਜ ਸਿੱਖ ਕੌਮ ਨੂੰ ਵੱਡੇ ਪੱਧਰ 'ਤੇ ਝੱਲਣਾ ਪੈ ਰਿਹਾ ਹੈ। ਹੋਰ ਕਿਤਨਾ ਝੱਲਣਾ ਪਵੇਗਾ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਹੁਣ ਪੰਜਾਬ ਦਾ ਪਿੰਡ-ਪਿੰਡ, ਸ਼ਹਿਰ ਅਤੇ ਕਸਬਿਆਂ ਵਿੱਚ ਖਾਲਸਾ ਪੰਥ ਜਾਗ ਚੁੱਕਿਆ ਹੈ ਕਿ ਬਾਦਲ ਪਰਿਵਾਰਾਂ ਨੇ ਕਿਵੇਂ ਸਿੱਖ ਧਰਮ ਦੀਆਂ ਰਹਿਤ ਮਰਿਆਦਾਵਾਂ ਨੂੰ ਅਤੇ ਖਾਲਸਾ ਪੰਥ ਦੇ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਖਾਲਸਾ ਪੰਥ ਦੇ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਿਆਦਾਵਾਂ ਦਾ ਆਰਐਸਐਸ ਦੇ ਚਰਨਾਂ 'ਚ ਪੈ ਕੇ ਬੇਅਦਬੀਆਂ ਕਰਵਾਈਆਂ ਹਨ। ਉਸ ਲਈ ਜਿੰਮੇਵਾਰ ਬਾਦਲ ਪਰਿਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਕਟਹਿਰ ਵਿੱਚ ਖੜਾ ਕੇ ਸਜਾਵਾਂ ਦਿਵਾਉਣ ਲਈ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਦਿਨ-ਰਾਤ ਅਰਦਾਸਾਂ ਕਰ ਰਹੀਆਂ ਹਨ। ਪਰ ਹੁਣ ਕੇਂਦਰ ਸਰਕਾਰ ਅਤੇ ਆਰ ਐਸ ਐਸ ਦੀ ਸਹਿ 'ਤੇ ਬਾਦਲ ਪਰਿਵਾਰ ਦਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਉੱਤੇ ਪੂਰੀ ਤਰ੍ਹਾਂ ਕਬਜ਼ਾ ਹੈ. ਇਸ ਲਈ ਖੇਰੂੰ-ਖੇਰੂੰ ਹੋਈ ਪੰਥਕ ਸ਼ਕਤੀਆਂ ਜਦੋਂ ਤੱਕ ਇੱਕ ਪਲੇਟਫਾਰਮ ਤੇ ਇਕੱਤਰ ਨਹੀਂ ਹੁੰਦੀਆਂ ਉਦੋਂ ਤੱਕ ਆਰਐਸਐਸ ਅਤੇ ਬਾਦਲ ਪਰਿਵਾਰ ਦਾ ਖਾਲਸਾ ਪੰਥ ਦੀ ਮਿਨੀ ਸੈਕਟਰੀਏਟ ਅਤੇ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਇਸੇ ਤਰ੍ਹਾਂ ਕਬਜ਼ਾ ਜੰਮਿਆ ਰਹੇਗਾ ਜਿਵੇਂ ਪਿਛਲੇ 11 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਨਹੀਂ ਹੋਈਆਂ ਅਤੇ ਕਰੋੜਾਂ ਰੁਪਏ ਦੇ ਘੁਟਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਬਾਦਲ ਪਰਿਵਾਰ ਵੱਲੋਂ ਕੀਤੇ ਗਏ ਹਨ। ਉਹਨਾਂ ਦੀਆਂ ਸਜਾਵਾਂ ਦੋਸ਼ੀਆਂ ਨੂੰ ਮਿਲਣ ਦਾ ਕੋਈ ਮੌਕਾ ਨਹੀਂ ਬਣੇਗਾ ਕਿਉਂਕਿ ਆਰਐਸਐਸ/ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤੇ ਕੋਰਟਾਂ ਵਿੱਚ ਜੱਜ ਵੀ ਇਸ ਦਾ ਇਸਦਾ ਇਨਸਾਫ ਦੇਣ ਲਈ ਜੁਰਤ ਨਹੀਂ ਰੱਖ ਸਕਦੇ। ਇਸ ਪ੍ਰਤੀ ਜੇਕਰ ਹੋਰ ਡੁੰਘਾਈ ਤੱਕ ਵਾਚਿਆ ਜਾਵੇ ਤਾਂ ਬਹੁਤ ਕੁਝ ਸਾਹਮਣੇ ਆਉਣ ਵਾਲਾ ਹੈ। ਪਰੰਤੂ ਖਾੜਕੂ ਸਿੱਖ ਸੰਘਰਸ਼ ਦੌਰਾਨ ਜਿਨਾਂ ਜੁਝਾਰੂ ਸਿੰਘਾਂ ਨੇ ਆਪਣੀਆਂ ਜਾਨਾਂ ਦੇਸ਼ ਪੰਜਾਬ ਖਾਲਿਸਤਾਨ ਲਈ ਕੇਤੀਆਂ ਉਹਨਾਂ ਕੁਰਬਾਨੀਆਂ ਦਾ ਮੁੱਲ ਇੱਕ ਨਾ ਇੱਕ ਦਿਨ ਪੈਣਾ ਹੀ ਹੈ। ਜਿਨਾਂ ਸਿੰਘਾਂ ਸੁਣ ਲਿਆ ਬਜ਼ੁਰਗਾਂ ਮਾਵਾਂ ਭੈਣਾਂ ਨੇ ਖਾਲਿਸਤਾਨ ਦੀ ਆਜ਼ਾਦੀ ਲਈ ਸਮਰਪਿਤ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ। ਇਸ ਸਬੰਧ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਾਲੀਆਂ ਸਕਤਰਾਂ, ਪੱਟੀ ਤਹਿਸੀਲ ਅਧੀਨ ਪੈਦਾ ਹੈਂ ਚੋਂ ਕਈ ਸਿੱਖ ਨੌਜਵਾਨਾਂ ਨੇ ਸਿੱਖ ਰਾਜ ਦੇ ਸੰਘਰਸ਼ ਵਿਚ ਹੱਸਦੇ-ਹੱਸਦੇ ਆਪਾ ਵਾਰਿਆ। 
ਇਸ ਪਿੰਡ ਦੇ ਹੀਂ ਸਰਦਾਰ ਅਜੀਤ ਸਿੰਘ ਜੀ, ਮਾਤਾ ਸੁਰਿੰਦਰ ਕੌਰ ਜੀ ਨੇ 1971 ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਜਿਸ ਦਾ ਨਾਮ ਭਾਈ ਅਨਾਰ ਸਿੰਘ ਜੀ ਰੱਖਿਆ। ਭਾਈ ਅਨਾਰ ਸਿੰਘ ਜੀ ਜਿਆਦਾ ਸਕੂਲੀ ਸਿੱਖਿਆ ਪ੍ਰਾਪਤ ਨਾ ਕਰ ਸਕੇ ਪਰ ਉਹ ਮਨੁੱਖਾ ਜਾਤੀ ਨਾਲ ਬਹੁਤ ਪਿਆਰ ਰੱਖਦੇ ਸਨ ਅਤੇ ਅੰਨਿਆਂ ਨੂੰ ਕਿਸੇ ਵੀਂ ਸੂਰਤ ਬਰਦਾਸ਼ਤ ਨਹੀਂ ਸੀ ਕਰਦੇ। ਇਹ ਸਮਝ ਓਹਨਾਂ ਨੂੰ ਸਕੂਲ ਪੜ੍ਹਦਿਆਂ ਹੀ ਆਉਂਣ ਲੱਗ ਪਈ ਸੀ। ਇਸ ਕਰਕੇ ਸਕੂਲ ਪੜ੍ਹਦਿਆਂ ਦੌਰਾਨ ਹੀ ਓਹਨਾਂ ਨੂੰ ਇਹ 'ਪਾੜ੍ਹਾ' ਤਖਲੁਸ ਮਿਲਿਆ ਸੀ। ਭਾਈ ਸਾਹਿਬ ਜੀ ਹਰ ਇੱਕ ਨਾਲ ਸਤਿਕਾਰ ਨਾਲ ਗਲ੍ਹ ਕਰਦੇ ਅਤੇ ਅੱਜ ਵੀਂ ਇਲਾਕਾ ਨਿਵਾਸੀ ਭਾਈ ਸਾਹਿਬ ਦੀ ਸਖਸ਼ੀਅਤ ਦੀ ਵਡਿਆਈ ਕਰਦੇ ਨੀਂ ਥਕਦੇ। ਜੂਨ 1984 ਚ ਜਦੋਂ ਇੰਡੀਅਨ ਸਟੇਟ ਦੀ ਕਾਂਗਰਸ ਹਕੂਮਤ ਨੇ ਸਿੱਖਾਂ ਦੇ ਸਰਵਉਚ ਅਸਥਾਨ ਸ਼੍ਰੀ ਦਰਬਾਰ ਸਾਹਿਬ ਤੇ ਭਾਰਤੀ ਅਤੇ ਹੋਰ ਵਿਦੇਸ਼ੀ ਫੋਰਸਾਂ ਰਾਹੀਂ ਹਮਲਾ ਕਰਕੇ ਸਿੱਖ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਤਾਂ ਭਾਈ ਸਾਹਿਬ ਨੇ ਸੁੱਖ-ਆਰਾਮ ਦੀ ਜਿੰਦਗੀ ਠੁਕਰਾ, ਸੰਘਰਸ਼ ਦੇ ਕੰਡਿਆ ਨਾਲ ਭਰੇ ਬਿਖੜੇ ਰਾਹਾਂ ਤੇ ਤੁਰਨ ਦਾ ਫ਼ੈਸਲਾ ਕਰ ਲਿਆ ਸੀ। 1988 ਚ ਭਾਈ ਸਾਹਿਬ ਜੀ ਦੀ ਮੁਲਾਕਾਤ klf ਜੁਝਾਰੂ ਯੋਧੇ ਭਾਈ ਗੁਰਦੀਪ ਸਿੰਘ ਜੀ ਵਕੀਲ ਹੋਰਾਂ ਨਾਲ ਹੋਈ। ਭਾਈ ਸਾਹਿਬ ਜੀ ਪੂਰੇ ਦਿਲ ਨਾਲ ਦਿਨ-ਰਾਤ ਇੱਕ ਕਰ, ਪੰਥ ਦੀ ਸੇਵਾ ਚ ਰੁਝ ਗਏ। ਇਕ ਤੋਂ ਵੱਧਕੇ ਇਕ ਬਹਾਦੁਰੀ ਦੀਆਂ ਕਾਰਵਾਈਆਂ ਨੂੰ ਵੇਖਦਿਆਂ ਭਾਈ ਅਨਾਰ ਸਿੰਘ ਜੀ ਪਾੜ੍ਹਾ ਨੂੰ ਕੇ ਐਲ ਐਫ ਦੇ ਚੀਫ਼ ਜਨਰਲ ਭਾਈ ਗੁਰਜੰਟ ਸਿੰਘ ਜੀ ਬੁੱਧਸਿੰਘਵਾਲਾ ਨੇ ਲੈਫ਼ਟੀਨੈਂਟ ਜਨਰਲ ਨਿਯੁਕਤ ਕਰ ਮਾਨ ਬਖਸ਼ਿਆ ਅਤੇ ਭਾਈ ਗੁਰਜੰਟ ਸਿੰਘ ਜੀ ਨੇ ਭਾਈ ਅਨਾਰ ਸਿੰਘ ਜੀ ਨੂੰ 'ਛੋਟਾ ਬ੍ਰਹਮਾ' ਨਾਂ ਦਾ ਖਿਤਾਬ ਦਿੱਤਾ। ਕਿਉਂਕਿ ਭਾਈ ਅਨਾਰ ਸਿੰਘ ਜੀ ਨਾਲ ਲਗਦੀ ਬਾਰਡਰ ਦੇ ਏਰੀਏ ਵਿੱਚ ਸੇਵਾ ਨਿਵਾ ਰਹੇ ਸਨ। ਇਸ ਵਾਜੋਂ ਆਪ ਜੀ ਨੂੰ 'ਬਾਰਡਰ ਦਾ ਬਾਦਸ਼ਾਹ' ਵੀਂ ਕਿਹਾ ਜਾਂਦਾ ਸੀ। ਭਾਈ ਸਾਹਿਬ ਜੀ ਦੀਆਂ ਬਹਾਦੁਰੀ ਦੀਆਂ ਗੱਲਾਂ ਘਰ-ਘਰ ਹੁੰਦੀਆ ਸਨ। ਖਾਸ ਗੱਲ ਇਹ ਹੈ ਕਿ ਭਾਈ ਸਾਹਿਬ ਜੀ ਦੇ ਪਿੰਡ ਤੋਂ ਲਗਭਗ 12 ਸੂਰਮਿਆਂ ਖਾਲਿਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿਚ ਦੌਰਾਨ ਸ਼ਹੀਦੀਆਂ ਪ੍ਰਾਪਤ ਕੀਤੀਆ। ਇਹਨਾਂ ਚੋਂ ਇੱਕ ਸ਼ਹੀਦ ਭਾਈ ਪਿੱਪਲ ਸਿੰਘ ਜੀ ਤੂਫ਼ਾਨ, ਭਾਈ ਅਨਾਰ ਸਿੰਘ ਜੀ ਪਾੜ੍ਹਾ ਦੇ ਚਾਚੇ ਦੇ ਪੁੱਤ ਸਨ। ਭਾਈ ਪਿੱਪਲ ਸਿੰਘ ਜੀ ਵੀਂ ਸਿੱਖ ਸੰਘਰਸ਼ 'ਚ ਜੂਝਦਿਆਂ ਸ਼ਹੀਦ ਹੋ ਗਏ ਸਨ। 16 ਫਰਵਰੀ 1991 ਨੂੰ ਭਾਈ ਅਨਾਰ ਸਿੰਘ ਪਾਹੜਾ ਜੀ ਦਾ ਆਨੰਦ ਕਾਰਜ ਬੀਬੀ ਹਰਜੀਤ ਕੌਰ ਜੀ ਨਾਲ ਹੋਇਆ। ਵਿਆਹ ਤੋਂ ਬਾਅਦ 13 ਮਈ 1992 ਨੂੰ ਆਪ ਜੀ ਦੇ ਘਰ ਬੀਬੀ ਹਰਜੀਤ ਕੌਰ ਨੇ ਇਕ ਬੇਟੀ ਨੂੰ ਜਨਮ ਦਿੱਤਾ। 27 ਮਈ 1992 ਨੂੰ ਭਾਈ ਅਨਾਰ ਸਿੰਘ ਜੀ ਪਾੜ੍ਹਾ ਛੋਟਾ ਬ੍ਰਹਮਾ ਜੀ ਸੱਚਖੰਡ ਸ਼੍ਰੀ ਹਜੂਰ ਸਾਹਿਬ, ਨੰਦੇੜ ਵਿਖੇ ਗਏ ਸਨ ਕਿ ਕਿਸੇ ਮੁਖਬਰ ਨੇ ਆਪ ਜੀ ਨੂੰ ਪਹਿਚਾਨ ਲਿਆ ਅਤੇ ਫੋਰਸਾਂ ਨੂੰ ਜਾ ਦੱਸਿਆ। ਫੋਰਸਾਂ ਨੇ ਫੌਰੀ ਕਾਰਵਾਈ ਕਰਦਿਆਂ ਭਾਈ ਸਾਹਿਬ ਜੀ ਨੂੰ ਘੇਰਾ ਪਾ ਲਿਆ ਅਤੇ ਆਪ ਬਹੁਤ ਸਮੇਂ ਤੀਕਰ ਮੁਕਾਬਲਾ ਕਰਦੇ ਰਹੇ ਤੇ ਅਖੀਰ ਸ਼ਹੀਦ ਹੋ ਗਏ। ਕਿਹਾ ਜਾਂਦਾ ਹੈਂ ਕਿ ਭਾਈ ਅਨਾਰ ਸਿੰਘ ਜੀ ਨਾਲ ਹੋਇਆ ਇਹ ਬਹੁਤ ਹੀ ਜਬਰਦਸ਼ਤ ਮੁਕਾਬਲਾ ਸੀ ਜਿਸ 'ਚ ਫੋਰਸਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਸੀ। ਦੇਸ਼ ਪੰਜਾਬ/ ਖਾਲਿਸਤਾਨ ਦੀ ਆਜ਼ਾਦੀ ਲਈ ਇਹੋ ਜਿਹੇ ਜੁਝਾਰੂ ਸਿੰਘਾਂ ਸਿੰਘਾ ਸਿੰਘਣੀਆਂ ਭੈਣਾਂ ਮਾਤਾਵਾਂ ਅਤੇ ਬਜ਼ੁਰਗਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦਾ ਇਤਿਹਾਸ ਹੋਰ ਕਦੋਂ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਾਹਮਣੇ ਆਵੇਗਾ ਫਿਲਹਾਲ ਇਸ ਬਾਰੇ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.