ਭਵਿੱਖ ਦੀ ਉਡਾਣ ਪੁਸਤਕ ਵਿਦਿਆਰਥੀਆਂ ਦੀ ਬਣੀ ਪਸੰਦ
- ਕਾਰੋਬਾਰ
- 02 Aug, 2026 03:01 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਨੌਜਵਾਨ ਪੀੜੀ ਵੱਲੋ ਮੇਰੀ ਲਿਖੀ ਪੁਸਤਕ ਭਵਿੱਖ ਦੀ ਉਡਾਣ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਹ ਸ਼ਬਦ ਬੀਜੇਪੀ ਆਗੂ ਡਾ. ਨਿਰਮਲ ਸਿੰਘ ਨੇ ਪਿੰਡ ਤਰਸਿੱਕਾ, ਜੱਬੋਵਾਲ, ਰਾਣਾ ਕਾਲਾ, ਦੇਵੀਦਾਸਪੁਰ ਅਤੇ ਡੇਰੀਵਾਲਾ ਪਿੰਡਾਂ ਦਾ ਦੌਰਾ ਕਰਕੇ ਹੋਣਹਾਰ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਮਿਲਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉੱਨਾਂ ਕਿਹਾ ਕਿ ਉਨ੍ਹਾਂ ਦੀ ਪੁਸਤਕ “ਭਵਿੱਖ ਦੀ ਉਡਾਣ” ਵਿੱਦਿਆਰਥੀਆਂ ਨੂੰ ਭੇਂਟ ਕੀਤੀ ਜਾ ਰਹੀ ਹੈ। ਜਿਸ ਵਿੱਚ ਉਨ੍ਹਾਂ ਨਾਲ ਉਨ੍ਹਾਂ ਦੇ ਕੈਰੀਅਰ, ਉੱਚ ਸਿੱਖਿਆ, ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਜੀਵਨ ਦੇ ਟੀਚਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਹਰ ਬੱਚਾ ਮਾਰਗਦਰਸ਼ਨ ਦਾ ਹੱਕਦਾਰ ਹੈ, ਨਕਾਰੇ ਜਾਣ ਦਾ ਨਹੀਂ।ਹਰ ਨੌਜਵਾਨ ਮਨ ਉਮੀਦ ਦਾ ਹੱਕਦਾਰ ਹੈ, ਮਾਯੂਸੀ ਦਾ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਇਹ ਸੰਦੇਸ਼ ਸਾਨੂੰ ਯਾਦ ਕਰਵਾਉਂਦਾ ਹੈ ਕਿ ਦੇਸ਼ ਦਾ ਭਵਿੱਖ ਸਿਰਫ਼ ਸਰਕਾਰਾਂ ਨਹੀਂ ਬਣਾਉਂਦੀਆਂ, ਸਗੋਂ ਉਹ ਨੌਜਵਾਨ ਬਣਾਉਂਦੇ ਹਨ ।ਜਿਨ੍ਹਾਂ ਨੂੰ ਸਹੀ ਦਿਸ਼ਾ, ਮੌਕੇ ਅਤੇ ਭਰੋਸਾ ਮਿਲਦਾ ਹੈ। ਭਵਿੱਖ ਦੀ ਉਡਾਣ ਲਿਖਣ ਦਾ ਮੇਰਾ ਮਕਸਦ ਵੀ ਇਹੀ ਹੈ। ਪਿੰਡਾਂ ਦੇ ਨੌਜਵਾਨਾਂ ਵਿੱਚ ਵੱਡੇ ਸੁਪਨੇ ਦੇਖਣ ਦਾ ਵਿਸ਼ਵਾਸ ਜਗਾਉਣਾ, ਗੁਣਵੱਤਾ ਭਰਪੂਰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ, ਪ੍ਰੀਖਿਆਵਾਂ ਦੀ ਤਿਆਰੀ ਵੱਲ ਉਤਸ਼ਾਹਿਤ ਕਰਨਾ, ਨਸ਼ਿਆਂ ਅਤੇ ਨਕਾਰਾਤਮਕ ਸੋਚ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਸਮਾਜ ਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਨਾ। ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਦਾ ਹਰ ਪਿੰਡ ਪ੍ਰਤਿਭਾ ਨਾਲ ਭਰਪੂਰ ਹੈ। ਲੋੜ ਸਿਰਫ਼ ਉਸ ਪ੍ਰਤਿਭਾ ਨੂੰ ਸਹੀ ਮਾਰਗਦਰਸ਼ਨ, ਉਚਿਤ ਮੌਕੇ ਅਤੇ ਆਤਮ-ਵਿਸ਼ਵਾਸ ਦੇਣ ਦੀ ਹੈ। ਜਦੋਂ ਸਾਡੇ ਪਿੰਡਾਂ ਦੇ ਨੌਜਵਾਨ ਅੱਗੇ ਵਧਣਗੇ, ਤਦੋਂ ਹੀ ਪੰਜਾਬ ਵਿਕਾਸ ਦੀ ਨਵੀਂ ਉਡਾਣ ਭਰੇਗਾ।
ਭਾਰਤੀ ਜਨਤਾ ਪਾਰਟੀ ਦਾ ਵੀ ਇਹੀ ਵਿਸ਼ਵਾਸ ਹੈ ਕਿ ਸਿੱਖਿਆ, ਹੁਨਰ ਵਿਕਾਸ, ਰੋਜ਼ਗਾਰ ਦੇ ਮੌਕੇ, ਚੰਗਾ ਸ਼ਾਸਨ ਅਤੇ ਸਸ਼ਕਤ ਨੌਜਵਾਨ ਹੀ ਵਿਕਸਿਤ ਪੰਜਾਬ ਅਤੇ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਹਨ। ਆਓ, ਮਿਲ ਕੇ ਅਜਿਹਾ ਜੰਡਿਆਲਾ ਗੁਰੂ ਬਣਾਈਏ ਜਿੱਥੇ ਹਰ ਬੱਚੇ ਨੂੰ ਸਿੱਖਿਆ, ਹਰ ਨੌਜਵਾਨ ਨੂੰ ਮੌਕਾ ਅਤੇ ਹਰ ਪਰਿਵਾਰ ਨੂੰ ਤਰੱਕੀ ਦੀ ਉਮੀਦ ਮਿਲੇ।
Leave a Reply