ਝੂਠੇ ਮੁਕਾਬਲਿਆਂ ਦੇ ਹਾਮੀ ਅਦਾਲਤਾਂ ਦੇ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਹਨ – ਖਾਲੜਾ ਮਿਸ਼ਨ ਆਰਗੇਨਾਈਜੇਸ਼ਨ
- ਧਾਰਮਿਕ/ਰਾਜਨੀਤੀ
- 20 Sep, 2025 07:09 PM (Asia/Kolkata)
25 ਹਜ਼ਾਰ ਸਿੱਖਾਂ ਦੀਆਂ ਲਵਾਰਸ ਲਾਸ਼ਾਂ ਦੇ ਕੇਸ ਦੀ ਅਤੇ ਝੂਠੇ ਮੁਕਾਬਲੇ ਬਣਾ ਕੇ ਦਰਿਆਵਾਂ, ਨਹਿਰਾਂ ਵਿੱਚ ਰੋੜੇ ਜਾਣ ਵਾਲਿਆਂ ਦੀ ਪੰਜਾਬ ਪੱਧਰ ‘ਤੇ ਹੋਵੇ ਨਿਰਪੱਖ ਪੜ੍ਹਤਾਲ-
ਕਾਂਗਰਸ, ਭਾਜਪਾ, ਆਰ.ਐਸ.ਐਸ., ਬਾਦਲਕੇ, ਕੇਜਰੀਵਾਲਕੇ ਕਿਉਂ ਹਨ ਪਾਪੀਆਂ ਨਾਲ – ਖਾਲੜਾ ਮਿਸ਼ਨ
ਅੰਮ੍ਰਿਤਸਰ, ਸੁਰਜੀਤ ਸਿੰਘ ਖ਼ਾਲਸਾ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਕਿ ਕਾਂਗਰਸ, ਭਾਜਪਾ, ਆਰ.ਐਸ.ਐਸ.,ਕੇਜਰੀਵਾਲਕੇ, ਬਾਦਲ ਕੰਪਨੀ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਸਿੱਖਾਂ ਦੇ ਝੂਠੇ ਮੁਕਾਬਲਿਆਂ ਨੂੰ ਜਾਇਜ ਦੱਸ ਰਹੀਆਂ ਹਨ ਅਤੇ ਇਸ ਕਰਕੇ ਇਹ ਧਿਰਾਂ ਦੋਸ਼ੀਆਂ ਦੇ ਹੱਕ ਵਿੱਚ ਭੁਗਤ ਕੇ ਕੋਈ ਵੀ ਪੜ੍ਹਤਾਲ ਕਰਾਉਣ ਤੋਂ ਇਨਕਾਰੀ ਹਨ। ਜੇਕਰ ਕਿਸੇ ਅਦਾਲਤ ਨੇ ਮਾੜੀ ਮੋਟੀ ਸਜ਼ਾ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੋਂ ਬਾਅਦ ਦਿੱਤੀ ਹੈ, ਉਹ ਵੀ ਇੰਨ੍ਹਾਂ ਧਿਰਾਂ ਤੇ ਦੋਸ਼ੀਆਂ ਦੀ ਨੀਂਦ ਹਰਾਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲਿਆਂ ਕਾਰਨ ਪੰਜਾਬ ਦੀ ਧਰਤੀ ਨਿਰਦੋਸ਼ਾਂ ਦੇ ਖੁਨ ਨਾਲ ਰੰਗੀ ਗਈ, ਪਰ ਇੰਨ੍ਹਾਂ ਧਿਰਾਂ ਨੇ ਕੇ.ਪੀ.ਐਸ. ਗਿੱਲ, ਵਿਰਕ, ਸੁਮੇਧ ਸੈਣੀ, ਉਮਰਾਨੰਗਲ, ਇਜਹਾਰ ਆਲਮ, ਮੁਹੰਮਦ ਮੁਸਤਫਾ, ਰਾਜਜੀਤ ਸਿੰਘ, ਸਵਰਨਾ ਘੋਟਣਾ, ਓ.ਪੀ. ਸ਼ਰਮਾ, ਡੀ.ਆਰ. ਭੱਟੀ, ਖੁੂਬੀ ਰਾਮ, ਗੁਰਮੇਲ ਬਾਈ, ਇਕਬਾਲ ਸਿੰਘ, ਐਸ.ਕੇ. ਸ਼ਰਮਾ ਵਰਗਿਆਂ, ਸੈਂਕੜਿਆਂ ਦੋਸ਼ੀਆਂ ਨੂੰ ਬਚਾਇਆ। ਇੰਨ੍ਹਾ ਸਾਰੀਆਂ ਧਿਰਾਂ ਨੂੰ ਪੰਜਾਬ ਵਿੱਚ ਇੱਕ ਵੀ ਝੂਠਾ ਮੁਕਾਬਲਾ ਨਜ਼ਰ ਨਹੀਂ ਆਇਆ। ਜੇਕਰ ਕਿਸੇ ਅਦਾਲਤ ਨੇ ਕੋਈ ਸਜ਼ਾ ਦਿੱਤੀ ਹੈ ਤਾਂ ਉਹ ਵੀ ਇੰਨ੍ਹਾਂ ਦੇ ਢਿੱਡੀ ਪੀੜ ਹੋ ਰਹੀ ਹੈ। ਦੋਸ਼ੀ ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਅਸੀਂ ਨਿਰਦੋਸ਼ਾਂ ਦੇ ਝੂਠੇ ਮੁਕਾਬਲੇ ਬਣਾ ਕੇ ਦੇਸ਼ ਭਗਤੀ ਦਾ ਕਾਰਜ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਕਾਂਗਰਸ, ਭਾਜਪਾ, ਆਰ.ਐਸ.ਐਸ., ਬਾਦਲ ਕੰਪਨੀ, ਕੇਜਰੀਵਾਲ ਕੰਪਨੀ ਸ੍ਰੀ ਦਰਬਾਰ ਸਾਹਿਬ ਉੱਪਰ ਤੋਪਾਂ-ਟੈਂਕਾਂ ਨਾਲ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਕੇ, ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਕੀਤੇ ਪਾਪ ਨੂੰ ਦੇਸ਼ ਭਗਤੀ ਦਾ ਕਾਰਜ ਦੱਸ ਰਹੀਆਂ ਹਨ। ਜਥੇਬੰਦੀ ਨੇ ਕਿਹਾ ਕਿ ਚੋਰੀ ਛਪੇ ਪਹਿਲਾਂ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਮੰਨੂਵਾਦੀ ਧਿਰਾਂ, ਕਾਂਗਰਸ ਤੇ ਆਪ ਮੁਆਫੀ ਦੇ ਚੁੱਕੀਆਂ ਹਨ। ਇਹ ਸਾਰੀਆਂ ਧਿਰਾਂ ਸਭ ਸ਼ਰਮਾਂ ਲਾਹ ਕੇ ਅਦਾਲਤਾਂ ਦਾ ਮਖੌਲ ਉਡਾ ਰਹੀਆਂ ਹਨ ਅਤੇ ਝੂਠੇ ਮੁਕਾਬਲਿਆਂ ਨੂੰ ਦੇਸ਼ ਭਗਤੀ ਦਾ ਕਾਰਜ ਦੱਸ ਰਹੀਆਂ ਹਨ। ਅੱਜ ਵੀ ਇਸ ਕਾਰਨ ਝੂਠੇ ਮੁਕਾਬਲੇ ਹੋ ਰਹੇ ਹਨ। ਨੌਜਵਾਨਾਂ ‘ਤੇ ਯੂ.ਏ.ਪੀ.ਏ., ਐਨ.ਐਸ.ਏ. ਲਗਾ ਰਹੇ ਹਨ ਅਤੇ 30-30 ਸਾਲ ਬਾਅਦ ਵੀ ਭਾਈ ਰਾਜੋਆਣਾ ਅਤੇ ਬੰਦੀ ਸਿੱਖ ਰਿਹਾਅ ਨਹੀਂ ਹੋ ਰਹੇ। ਉਨ੍ਹਾ ਕਿਹਾ ਕਿ ਝੂਠੇ ਮੁਕਾਬਲਿਆਂ ਦੇ ਦੋਸ਼ੀ ਤੇ ਝੂਠੇ ਮੁਕਾਬਲਿਆਂ ਦੀਆਂ ਹਾਮੀ ਧਿਰਾਂ ਝੂਠੀਆਂ ਕਹਾਣੀਆਂ ਘੜਨ ਦੀਆਂ ਮਾਹਰ ਹਨ। ਉਨ੍ਹਾਂ ਕਿਹਾ ਕਿ ਨਿਆਂਪ੍ਰਣਾਲੀ ਵੱਲੋਂ ਅੱਜ ਤੱਕ ਰਾਜ ਕਰਦੀਆਂ ਦੇ ਝੂਠ ਉੱਪਰ ਮੋਹਰ ਲਾਉਣ ਕਰਕੇ ਗੈਰ ਕਾਨੂੰਨੀ ਤੌਰ ਤੇ ਗੈਰ ਸੰਵਿਧਾਨਕ ਤੌਰ ਤੇ ਝੂਠੇ ਮੁਕਾਬਲੇ ਬਣਾਉਣ ਵਾਲਿਆਂ ਦੇ ਹੋਂਸਲੇ ਵਧੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਮੁਕੰਮਲ ਸ਼ਾਂਤੀ ਲਈ 25 ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਨਿਰਪੱਖ ਤੌਰ ਤੇ ਹੋਵੇ ਅਤੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਪੀੜ੍ਹਤਾਂ ਵਿੱੁਚ ਵੰਡੀਆਂ ਜਾਣ। ਕੁਲਨਾਸ਼ ਦੇ ਦੋਸ਼ੀਆਂ ਤੇ ਹਮੈਤੀਆਂ ਦੇ ਗੁਰੂ ਘਰਾਂ ਵਿੱਚ ਸਨਮਾਨ ਬੰਦ ਹੋਣ।ਪ੍ਰੈੱਸ ਨੋਟ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਬਾਬਾ ਦਰਸ਼ਨ ਸਿੰਘਵਿਰਸਾ ਸਿੰਘ ਬਹਿਲਾਨਿਰਮਲ ਸਿੰਘ,ਸੁਖਵਿੰਦਰ ਸਿੰਘ ਤਰਨ ਤਾਰਨਹਰਮਨਦੀਪ ਸਿੰਘਕਾਬਲ ਸਿੰਘ ਜੋਧਪੁਰ ਸਤਿੰਦਰ ਸਿੰਘ ਪਲਾਸੌਰ ਆਦਿ ਵੱਲੋਂ ਜਾਰੀ ਕੀਤਾ ਗਿਆ ।
Leave a Reply