ਪੰਜਾਬ ਦੇ ਕਈ ਹਿੱਸਿਆਂ ਚ ਠੰਡੀਆਂ ਹਵਾਵਾਂ ਚੱਲਣ ਨਾਲ ਤਾਪਮਾਨ 'ਚ ਆਈ ਗਿਰਾਵਟ ਮੋਹਾਲੀ ਸਮੇਤ ਕਈ ਇਲਾਕਿਆਂ 'ਚ ਬਾਰਿਸ਼ ਹੋਈ ਸ਼ੁਰੂ...
- ਰਾਸ਼ਟਰੀ
- 19 Jul, 2026 09:01 PM (Asia/Kolkata)
ਚੰਡੀਗੜ੍ਹ, 19 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਕਈ ਹਿੱਸਿਆਂ ਵਿੱਚ ਠੰਢੀਆਂ ਹਵਾਵਾਂ ਚੱਲਣ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ ਮੋਹਾਲੀ ਸਮੇਤ ਕਈ ਇਲਾਕਿਆਂ ਵਿੱਚ ਬਾਰਿਸ਼ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਲੋਕਾਂ ਨੂੰ ਹਿਊਮਿਡਿਟੀ ਤੋਂ ਵੱਡੀ ਰਾਹਤ ਮਿਲੀ ਹੈ। ਹਾਲਾਂਕਿ, ਇਸ ਦੌਰਾਨ ਚੰਡੀਗੜ੍ਹ ਵਿੱਚ ਫਿਲਹਾਲ ਮੌਸਮ ਸਾਫ਼ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਸੂਬੇ ਦੇ ਕਈ ਪ੍ਰਮੁੱਖ ਹਿੱਸਿਆਂ ਲਈ ਸਵੇਰੇ 10:45 ਵਜੇ ਤੱਕ ਮੀਂਹ ਦਾ ਓਫੀਸ਼ੀਅਲ ਅਲਰਟ ਜਾਰੀ ਕਰ ਦਿੱਤਾ ਹੈ।.ਰਾਜਪੁਰਾ, ਡੇਰਾਬੱਸੀ, ਫਤਿਹਗੜ੍ਹ ਸਾਹਿਬ, ਮੋਹਾਲੀ, ਬੱਸੀ ਪਠਾਣਾਂ, ਚੰਡੀਗੜ੍ਹ, ਖਰੜ, ਖਮਾਣੋਂ, ਚਮਕੌਰ ਸਾਹਿਬ, ਸਮਰਾਲਾ, ਰੂਪਨਗਰ, ਫਗਵਾੜਾ, ਜਲੰਧਰ-1, ਜਲੰਧਰ-2, ਬਲਾਚੌਰ, ਨਵਾਂਸ਼ਹਿਰ, ਸ੍ਰੀ ਆਨੰਦਪੁਰ ਸਾਹਿਬ, ਬਾਘਾਪੁਰਾਣਾ, ਡੇਰਾ ਬਾਬਾ ਨਾਨਕ, ਭੁਲੱਥ, ਦਸੂਹਾ, ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ ਅਤੇ ਧਾਰ ਕਲਾਂ ਵਰਗੇ ਖੇਤਰ ਸ਼ਾਮਲ ਹਨ, ਜਿੱਥੇ ਤੇਜ਼ ਹਵਾਵਾਂ ਦੇ ਨਾਲ ਬੱਦਲ ਛਾਏ ਰਹਿਣਗੇ। ਇਸ ਦੇ ਨਾਲ ਹੀ ਵਿਭਾਗ ਵੱਲੋਂ ਸੂਬੇ ਦੇ ਕਈ ਹੋਰਨਾਂ ਇਲਾਕਿਆਂ ਵਿੱਚ ਲਾਈਟ ਰੇਨ ਯਾਨੀ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਮੌਸਮ ਮਾਹਰਾਂ ਮੁਤਾਬਕ ਸੁਨਾਮ, ਸੰਗਰੂਰ, ਬਰਨਾਲਾ, ਚੀਮਾ, ਧੂਰੀ, ਮਲੇਰਕੋਟਲਾ, ਸਮਾਣਾ, ਪਟਿਆਲਾ, ਨਾਭਾ, ਅਮਲੋਹ, ਖੰਨਾ, ਪਾਇਲ, ਲੁਧਿਆਣਾ ਪੂਰਬੀ, ਮੋਗਾ, ਸ਼ਾਹਕੋਟ, ਤਰਨਤਾਰਨ, ਖਡੂਰ ਸਾਹਿਬ, ਨਿਹਾਲ ਸਿੰਘ ਵਾਲਾ, ਰਾਏਕੋਟ, ਜਗਰਾਓਂ, ਲੁਧਿਆਣਾ ਪੱਛਮੀ, ਫਿਲੌਰ, ਨਕੋਦਰ, ਕਪੂਰਥਲਾ, ਗੜ੍ਹਸ਼ੰਕਰ, ਹੁਸ਼ਿਆਰਪੁਰ, ਬਾਬਾ ਬਕਾਲਾ, ਅੰਮ੍ਰਿਤਸਰ-1, ਅੰਮ੍ਰਿਤਸਰ-2, ਬਟਾਲਾ ਅਤੇ ਅਜਨਾਲਾ ਵਿੱਚ ਹਲਕੀ ਕਲਾਊਡੀ ਵੈਦਰ ਦੇ ਨਾਲ ਕਿਣਮਿਣ ਹੋ ਸਕਦੀ ਹੈ। ਪ੍ਰਸ਼ਾਸਨ ਨੇ ਵੈਦਰ ਕੰਡੀਸ਼ਨਜ਼ ਨੂੰ ਦੇਖਦੇ ਹੋਏ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ। ਖਾਸ ਗੱਲ ਇਹ ਹੈ ਕਿ ਪੰਜਾਬ ਚ ਜਿੱਥੇ ਮੀਹ ਨਹੀਂ ਪਿਆ ਗਰਮੀ ਦਾ ਕਹਿਰ ਵੱਧ ਰਿਹਾ ਹੈ ਜਦੋਂ ਤੱਕ ਭਾਰੀ ਮੀਹ ਨਹੀਂ ਪੈਂਦਾ ਉਦੋਂ ਤੱਕ ਗਰਮੀ ਤੋਂ ਰਾਹਤ ਮਿਲਣੀ ਅਸੰਭਵ ਜਾਪਦਾ ਹੈ। ਇਸ ਏਰੀਏ ਵਿੱਚ ਥੋੜਾ ਜਿਹਾ ਮੀਂਹ ਪੈ ਕੇ ਬੰਦ ਹੋਣ 'ਤੇ ਇਹੋ ਜਿਹੀ ਪੜਾਸ ਹੁੰਮਸ ਧਰਤੀ ਵਿੱਚੋਂ ਨਿਕਲਦੀ ਹੈ ਕਿ ਪੱਖੇ ਕੂਲਰਾਂ ਦੀ ਹਵਾ ਵੀ ਗਰਮੀ ਤੋਂ ਰਾਹਤ ਦੇਣ 'ਚ ਅਸਫਲ ਮਹਿਸੂਸ ਹੁੰਦੀ ਹੈ।
Leave a Reply