ਕੀ ਇਸ ਮੁਲਕ ਵਿਚ ਸਿਖ ਹੋਣਾ ਕਸੂਰ ਹੈ?

ਕੀ ਇਸ ਮੁਲਕ ਵਿਚ ਸਿਖ ਹੋਣਾ ਕਸੂਰ ਹੈ?

ਕੀ ਇਸ ਮੁਲਕ ਵਿੱਚ ਸਿਖ ਹੋਣਾ ਕਸੂਰ ਹੈ? 

ਪਿਛਲੇ ਕੁਛ ਦਿਨਾਂ ਤੋਂ ਹਿਮਾਚਲ,ਉਤਰਾਂਚਲ ਤੇ ਹੋਰ ਸੂਬਿਆਂ ਵਿਚ ਸਿਖਾਂ ਨਾਲ ਬਦਸਲੂਕੀ ਤੇ ਬਦਕਲਾਮੀ ਦੀਆਂ ਖਬਰਾਂ ਆ ਰਹੀਆਂ ਹਨ। ਹਿੰਦੂ ਕੱਟੜਪੰਥੀਆਂ ਵਲੋਂ ਵੀਡੀਓ ਪਾਕੇ ਨਫਰਤ ਭਰੀ ਬੋਲੀ ਵਿਚ ਸਿਖਾˆ ਨੂੰ ਚੁਣੌਤੀ ਦਿਤੀ ਜਾ ਰਹੀ ਹੈ ਕਿ ਜੇ ਹਿੰਮਤ ਹੈ ਤਾˆ ਸਾਡੇ ਇਲਾਕੇ ਵਿਚ ਆਕੇ ਦਿਖਾਓ।ਜਦ ਸਿੱਖ ਪ੍ਰਤੀਕਿਰਿਆ ਦਿੰਦੇ ਹਨ ਤਾˆ ਸਰਕਾਰ ਸਿੱਖਾਂ ਨੂੰ ਰੋਕ ਰਹੀ ਹੈ ਤਾˆਕਿ ਓਹ ਹਿੰਦੂ ਕੱਟੜਪੰਥੀ ਖੁਸ਼ ਹੋ ਜਾਣ ਤੇ ਸਿਖਾˆ ਨੂੰ ਚਿੜਾਉਣ।
ਹਰ ਸਾਲ ਇੰਨਾਂ ਦਿਨਾਂ ਵਿਚ ਸਿਖ ਗਰਮੀਆਂ ਵਿਚ ਪਹਾੜੀ ਇਲਾਕਿਆਂ ਵਿਚ ਜਾਂਦੇ ਹਨ ਤੇ ਹਰ ਸਾਲ ਇਹ ਟਕਰਾਅ ਵਧ ਰਿਹਾ ਹੈ।ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਲੰਗਰ ਅਤੇ ਪਾਣੀ ਖਿਲਾਫ ਜੋ ਕੁਛ ਕੀਤਾ ਗਿਆ ਉਹ ਸਭ ਕੁਝ ਇਸ ਹੱਦ ਤਕ ਸੀਮਿਤ ਨਹੀ ਕੀਤਾ ਜਾ ਸਕਦਾ ਕਿ ਪਹਾੜੀਆਂ ਦੀ ਕਮਾਈ ਖਰਾਬ ਹੁੰਦੀ ਹੈ।ਪੰਜਾਬ ਤੋਂ ਬਾਹਰ ਗਏ ਸਿਖਾਂ ਉਤੇ ਹੋ ਰਹੇ ਹਮਲੇ ਸਥਾਨਿਕ ਲੋਕਾਂ ਦੇ ਨਿੱਜੀ ਮਸਲੇ ਨਹੀ ਹਨ।ਇਸਦੇ ਪਿੱਛੇ ਜੋ ਕੁਝ ਹੈ ਉਹਨੂੰ ਮੰਨਣ,ਸਮਝਣ,ਵਿਚਾਰਨ ਤੇ ਹੱਲ ਲੱਭਣ ਦਾ ਰਾਹ ਹੀ ਸਾਡੇ ਬਚਾਅ ਦਾ ਰਾਹ ਹੈ।ਬਿੱਲੀ ਆ ਚੁੱਕੀ ਹੈ,ਕਬੂਤਰ ਦੇ ਅੱਖਾਂ ਮੀਚਣ ਨਾਲ ਕੀ ਫਰਕ ਪੈਂਦਾ ਹੈ?
ਜਦ ਹਿੰਦੂ ਸ਼ਰਧਾਲੂ ਕਸ਼ਮੀਰ ਵਿਚ ਅਮਰਨਾਥ ਦੀ ਯਾਤਰਾ ਜਾˆਦੇ ਨੇ ਤਾˆ ਰਾਖੀ ਲਈ ਫੌਜ ਲਾਈ ਜਾˆਦੀ ਹੈ ਕਿ ਕੋਈ ਹਮਲਾ ਜਾˆ ਹੋਰ ਗੜਬੜ ਨਾ ਹੋ ਜੇ।ਪਰ ਸਿਖਾˆ ਨੇ ਤਾˆ ਰਾਖੀ ਵੀ ਨਹੀ ਮੰਗੀ।ਨਾ ਕਿਸੇ ਖਾਕੀ ਵਰਦੀ ਵਾਲੇ ਤੋਂ ਸਿਖਾਂ ਨੂੰ ਰਾਖੀ ਦੀ ਆਸ ਹੈ।ਜੀਹਨੂੰ ਵਹਿਮ ਸੀ ਓਹਦਾ 1984 ਵਿਚ ਨਿਕਲ ਗਿਆ ਜਦ ਦਿੱਲੀ ਸਮੇਤ ਮੁਲਕ ਦੇ 70 ਸ਼ਹਿਰਾਂ ਵਿਚ ਖਾਕੀ ਵਰਦੀ ਦੀ ਛਤਰਛਾਇਆ ਹੇਠ ਸਿਖਾਂ ਦਾ ਇਕਤਰਫਾ ਕਤਲੇਆਮ ਹੋ ਰਿਹਾ ਸੀ।ਫੇਰ ਮਗਰੋਂ ਖਾਕੀ ਵਰਦੀ ਪੰਜਾਬ ਵਿਚ ਲਗਾਤਾਰ ਸਿਖਾਂ ਨੂੰ ਘਰਾਂ,ਕਾਲਜਾਂ,ਖੇਤਾਂ ਆਦਿਕ ਵਿਚੋਂ ਚੁੱਕਕੇ ਝੂਠੇ ਮੁਕਾਬਲਿਆਂ ਵਿਚ ਕਤਲ ਕਰਕੇ ਲਾਵਾਰਿਸ ਲਾਸ਼ਾਂ ਕਹਿਕੇ ਸਾੜਦੀ ਰਹੀ।ਫੇਰ ਕਿਹੜਾ ਸਿਖ ਯਕੀਨ ਕਰੇ ਕਿ ਜਦ ਵਹਿਸ਼ੀ ਹਿੰਦੀ ਭੀੜ ਨੇ ਹਮਲਾ ਕੀਤਾ ਤਾਂ ਖਾਕੀ ਵਰਦੀ ਬਚਾਅ ਲਵੇਗੀ।
ਸਿੱਖ ਤਾˆ ਸਿਧੀ ਗਲ ਕਰ ਰਹੇ ਨੇ ਕਿ ਅਸੀ ਸ਼੍ਰੀ ਹੇਮਕੁੰਟ ਸਾਹਿਬ ਮੱਥਾ ਟੇਕਣ ਜਾਣਾ ਹੈ।ਪਰ ਅਗਲੇ ਢੁੱਚਰਾˆ ਢਾਹ ਰਹੇ ਨੇ ਕਿ ਕਿਰਪਾਨ ਕਿਓ ਰੱਖੀ ਹੈ,ਆਹ ਨਹੀ ਚਾਹੀਦਾ,ਔਹ ਨਹੀ ਚਾਹੀਦਾ।ਕੀ ਕਦੇ ਕਿਸੇ ਹੋਰ ਨੇ ਹਿੰਦੂਆˆ ਉਤੇ ਸ਼ਰਤਾˆ ਲਾਈਆˆ ਨੇ ਕਿ ਅਮਰਨਾਥ ਦੀ ਯਾਤਰਾ ਮੌਕੇ ਜਨੇਊ ਨਹੀ ਚਾਹੀਦਾ,ਬੋਦੀ ਜਾˆ ਤਿਲਕ ਨਹੀ ਚਾਹੀਦਾ!ਫੇਰ ਹਿੰਦੂ ਕਿਓ ਸਿਖਾˆ ਦੇ ਧਰਮ ਵਿਚ ਦਖਲ ਦੇ ਰਹੇ ਨੇ।ਜਦ ਕਾˆਵੜੀਏ ਥਾˆ ਥਾˆ ਹੁੜਦੰਗ ਮਚਾਉˆਦੇ ਹੋਏ ਲੜਾਈਆˆ ਝਗੜੇ ਕਰਦੇ ਹੋਏ ਗੱਡੀਆ,ਦੁਕਾਨਾਂ ਦਾ ਨੁਕਸਾਨ ਕਰਦੇ ਹਨ ਕਦੇ ਕੋਈ ਬੋਲਿਆ?ਕਾਂਵੜੀਆਂ ਵਿਚੋਂ ਦੋ ਚਾਰ ਹੀ ਹੋਣਗੇ ਜਿਹੜੇ ਹੱਲਾ-ਗੁੱਲਾ ਨਾ ਕਰਨ,ਪਰ ਉਨਾਂ ਬਾਰੇ ਖਾਮੋਸ਼ੀ ਧਾਰ ਲਈ ਜਾਂਦੀ ਹੈ ਕਿਉਂਕਿ ਹਿੰਦੂ ਜਜਬਾਤ ਨਾਲ ਜੁੜੀ ਗੱਲ ਹੈ।ਇਸਦੇ ਉਲਟ ਸਿਖਾਂ ਵਿਚੋ ਦੋ-ਚਾਰ ਹੋਣਗੇ ਜਿਹੜੇ ਕੋਈ ਗੜਬੜ ਕਰਨ ਪਰ ਇਓ ਦੋਹਾਈ ਪਾਈ ਜਾਂਦੀ ਹੈ ਜਿਵੇਂ ਹਰੇਕ ਸਿਖ ਵੱਢ-ਟੁੱਕ ਕਰਦਾ ਫਿਰਦਾ ਹੈ।ਜਿਹੜੇ ਦੋ-ਚਾਰ ਸਿਖ ਹੁੜਦੰਗ ਮਚਾਉਣ ਵੀ,ਸਿਖ ਸਮਾਜ ਉਨ੍ਹਾਂ ਦਾ ਵੀ ਵਿਰੋਧ ਕਰਦਾ ਹੈ ਤੇ ਹਮਾਇਤ ਨਹੀ ਕਰਦਾ,ਪਰ ਕਾਂਵੜੀਆਂ ਵਿਚੋਂ ਕੋਈ ਵਿਰਲਾ ਈ ਖੌਰੂ ਪਾਉਣ ਤੋਂ ਰਹਿ ਜਾਂਦਾ,ਤਦ ਵੀ ਉਨ੍ਹਾਂ ਦੀ ਹਮਾਇਤ ਵਿਚ ਸਾਰਾ ਹਿੰਦੂ ਸਮਾਜ ਤੇ ਸਰਕਾਰ ਡਟੀ ਰਹਿੰਦੀ ਹੈ।ਮੀਡੀਆ ਦੀ ਅੱਖ ਦਾ ਟੀਰ ਸਿਰਫ ਸਿਖਾਂ ਨੂੰ ਬਦਨਾਮ ਕਰਦਾ ਹੈ।

ਇਹ ਆਮ ਵਰਤਾਰਾ ਨਹੀ ਹੈ।

ਦਰਅਸਲ ਹਿੰਦੂਆˆ ਨੂੰ ਲਗਣ ਲਗ ਪਿਆ ਹੈ ਕਿ ਓਹ ਤਾˆ ਇਸ ਮੁਲਕ ਦੇ ਮਾਲਿਕ ਨੇ ਤੇ ਬਾਕੀ ਸਾਰੇ ਊਈˆ ਤੁਰੇ ਫਿਰਦੇ ਹਨ ਤੇ ਉਨਾ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਓਹ ਇਸ ਮੁਲਕ ਵਿਚ ਸਾਡੇ ਰਹਿਮੋਕਰਮ ਉਤੇ ਰਹਿ ਰਹੇ ਹਨ ਜਿਸ ਕਰਕੇ ਹਰੇਕ ਗੈਰ-ਹਿੰਦੂ ਨੂੰ ਹਰ ਮੌਕੇ ਇਹ ਫਿਕਰ ਹੋਵੇ ਕਿ ਕਿਤੇ ਹਿੰਦੂ ਨਾ ਨਾਰਾਜ ਹੋ ਜਾਏ।

ਇਸ ਬਿਮਾਰੀ ਨੂੰ ਮੋਦੀ ਰਾਜ ਵਿਚ ਬੇਲਗਾਮ ਛਡ ਦਿਤਾ ਗਿਆ।ਮੁਸਲਮਾਨਾˆ ਮਗਰੋ ਹੁਣ ਹਿੰਦੂ ਕਟੜਵਾਦ ਸਿਖਾˆ ਨੂੰ ਡਰਾਉਣ,ਦਬਕਾਉਣ,ਧਮਕਾਉਣ ਤੇ ਜਰਕਾਉਣ ਦੇ ਰਾਹ ਪਿਆ ਹੋਇਆ ਹੈ।
ਇਸ ਦੌਰਾਨ ਸਿਖਾˆ ਵਿਚਲੇ ਸਵੈ-ਘਿਰਣਾ ਦੇ ਸ਼ਿਕਾਰ ਸਿਖ ਹਰ ਮੌਕੇ ਕਹੀ ਜਾਣਗੇ ਕਿ ਸਿਖ ਦੀ ਗਲਤੀ ਆ,ਸਿਖ ਆਹ ਨਾ ਕਰਦੇ,ਸਿਖ ਔਹ ਨਾ ਕਰਦੇ।ਇਹ ਬਿਰਤੀ ਵਾਲੇ ਸਿੱਖ ਹਰ ਮੌਕੇ,ਹਰ ਗੱਲ ਵਿਚ ਸਿਖਾਂ ਨੂੰ ਦੋਸ਼ੀ ਗਰਦਾਨਣ ਤੇ ਹਿੰਦੂਤਵੀਆਂ ਨੂੰ ਸਾਊ ਬੰਦੇ ਦਰਸਾਉਣ ਵਿਚ ਈ ਲੱਗੇ ਰਹਿੰਦੇ ਹਨ।ਅਖੇ,ਸਾਨੂੰ ਤਾਂ ਕਦੇ ਕਿਸੇ ਨੇ ਕੁਛ ਨਹੀ ਕਿਹਾ।ਜਦ ਬਿਪਤਾ ਪਵੇ ਫੇਰ ਕਲਪਦੇ ਨੇ ਕਿ ਐਂਵੇ ਆਪਦੀ ਕੌਮ ਨੂੰ ਹਰ ਵੇਲੇ ਦੋਸ਼ੀਆਂ ਵਾਲੇ ਕਟਹਿਰੇ ਵਿਚ ਰੱਖਿਆ!ਇਨਾਂ ਵਿਚਾਰਿਆਂ ਨੂੰ ਲਗਦਾ ਕਿ ਇਉਂ ਹਿੰਦੂ ਬਹੁਗਿਣਤੀ ਇੰਨਾਂ ਨੂੰ ‘ਸਾਊ ਸਿੱਖ’ਮੰਨਕੇ ਛੱਡ ਦੇਵੇਗੀ ਤੇ ਬਾਕੀਆਂ ਨੂੰ ‘ਸ਼ਰਾਰਤੀ ਅਨਸਰ’ਮੰਨ ਲਵੇਗੀ।ਜਿਵੇਂ ਸਕੂਲਾਂ ਵਿਚ ਮਾਸਟਰ ਕੋਲ ਕਈ ਨਿਆਣੇ ਆਪਦੇ ਆਪ ਨੂੰ ਵਧੀਆ ਵਿਦਿਆਰਥੀ ਸਾਬਿਤ ਕਰਨ ਦੇ ਚੱਕਰ ਵਿਚ ਬਾਕੀ ਜਮਾਤ ਦੀ ਛਿਤਰੌਲ ਕਰਵਾ ਦਿੰਦੇ ਹੁੰਦੇ ਹਨ।
ਹਿੰਦੀ ਕੱਟੜਵਾਦ ਨਾਲ ਟਕਰਾਅ ਟਾਲਣ ਦੀ ਸੋਚ ਰੱਖਣ ਵਾਲੇ ਸਿੱਖ ਸੋਚਣ ਕਿ ਕੋਈ ਕੌਮ ਕਿੰਨਾ ਕੁ ਪਿਛੇ ਹਟ ਸਕਦੀ ਹੈ? ਕੰਧ ਨਾਲ ਲਗਣ ਮਗਰੋ ਤਾˆ ਕੰਧ ਦੇ ਵਿਚ ਵੜਨ ਵਾਲਾ ਰਾਹ ਈ ਹੁੰਦਾ।ਹੁਣ ਤਾਂ ਅਗਲੇ ਲੁਧਿਆਣੇ ਵਰਗੇ ਸ਼ਹਿਰ ਵਿਚ ਸਿੰਘਾਂ ਦੇ ਬਾਣੇ ਦੀਆਂ ਲੀਰਾਂ ਕਰਕੇ ਨੰਗੇ ਕਰਨ ਦੀਆਂ ਧਮਕੀਆਂ ਦੇ ਰਹੇ ਹਨ।ਹੁਣ ਤਾਂ ਹਰੇਕ ਨੂੰ ਡਾ ਹਰਬੰਸ ਲਾਲ ਖੰਨਾ,ਜਗਦੀਸ਼ ਤਾਂਘੜੀ,ਪਵਨ ਕੁਮਾਰ,ਸੁਧੀਰ ਸੂਰੀ ਬਣਨ ਦਾ ਚਾਅ ਚੜ੍ਹਿਆ ਪਿਆ।ਅਗਲੇ ਸਿਖਾਂ ਦੀ ਦਸਤਾਰ,ਗੁਰਦੁਆਰਾ ਸਾਹਿਬ,ਮਾਤਾ ਗੰਗਾ ਜੀ,ਬਾਬਾ ਬੁੱਢਾ ਜੀ,ਛੇਵੇਂ ਪਾਤਸ਼ਾਹ ਤੱਕ ਖਿਲਾਫ ਕੁਫਰ ਤੋਲ ਰਹੇ ਹਨ।ਕਿੱਥੇ ਲੁਕੋਂਗੋ?ਕਿਥੇ ਭੱਜੋਂਗੇ?
ਜਦ ਹਿੰਦੂ ਕਟੜਵਾਦ ਘੇਰਦਾ ਹੈ ਤਾˆ ਜਿਹੜਾ ਸਿਖ ਝੁਕਣ,ਲਿਫਣ,ਮੁਚਣ ਦੀ ਥਾˆ “ਅੜੇ ਸੋ ਝੜੇ” ਦਾ ਰਾਹ ਫੜ ਲਵੇ ਓਹ ਰੈਡੀਕਲ ਤੇ ਅਤਵਾਦੀ ਕਹਿਕੇ ਭੰਡਿਆ ਜਾˆਦਾ ਹੈ ,ਓਹਦਾ ਜਿਓਣਾ ਦੁਭਰ ਕਰ ਦਿਤਾ ਜਾˆਦਾ ਹੈ ਪਰ ਜੇ ਕੋਈ ਦੜ ਵਟ ਲਵੇ ਓਹਦਾ ਜਲੂਸ ਓਹਦੀ ਕੌਮ ਵਿਚ ਨਿਕਲਦਾ।ਓਹ ਸਿਖ ਆਪਦੇ ਘਰ-ਪਰਿਵਾਰ ਵਿਚ ਸਿਰ ਚੁਕਣ ਜੋਗਾ ਨਹੀ ਰਹਿੰਦਾ।ਓਹਦੀ ਜੀਵਨ- ਸਾਥਣ ਚਾਹੇ ਕੁਛ ਨਾ ਕਹੇ ਪਰ ਹਿਮਾਚਲ-ਉਤਰਾਖੰਡ ਤੋਂ ਪੰਜਾਬ ਆਕੇ ਲਗਦਾ ਜਿਵੇ ਕਹਿ ਰਹੀ ਹੋਵੇ ਕਿ ਆਪਣਾ ਕਸੂਰ ਕੀ ਸੀ,ਆਪਣੀ ਓਥੇ ਬੇਇਜਤੀ ਕਿਓ ਹੋਈ?
ਇਹੀ ਸਵਾਲ 1984 ਮੌਕੇ ਸੀ ,ਹਰ ਸਿਖ ਪੁਛਦਾ ਰਹਿ ਗਿਆ ਕਿ ਸਾਡਾ ਦੋਸ਼ ਕੀ ਸੀ?

ਇਸ ਮੁਲਕ ਵਿਚ ਸਿਖ ਹੋਣਾ ਕਸੂਰ ਹੈ।

ਪੰਜਾਬ ਤੋਂ ਬਾਹਰੋਂ ਮੁੜਕੇ ਘਰ ਆਏ ਸਿਖ ਨੂੰ ਲੱਗਦਾ ਜਿਵੇਂ ਨਾਲ ਦੇ ਕਮਰੇ ਵਿਚ ਉਹਦੇ ਬੱਚੇ ਪੁੱਛ ਰਹੇ ਹੋਣ ਕਿ ਜਦ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਗਏ ਸੀ ਉਦੋਂ ਤਾਂ ਓਥੇ ਸਾਨੂੰ ਕਿੰਨਾ ਪਿਆਰ-ਸਤਿਕਾਰ ਮਿਲਿਆ ਸੀ,ਪਰ ਭਾਰਤ ਵਿਚ ਸਾਨੂੰ ਕਿਉਂ ਤਿਰਸਕਾਰਿਆ ਗਿਅ?ਜਿਸ ਪਾਕਿਸਤਾਨ ਨੂੰ 1947 ਮੌਕੇ ਸਾਡੀ ਕੌਮ ਨੇ ਛੱਡ ਦਿਤਾ ਸੀ ਤੇ ਭਾਰਤ ਨੂੰ ਆਪਦਾ ਮੁਲਕ ਮੰਨਿਆ ਸੀ,ਪਾਕਿਸਤਾਨ ਦੇ ਲੋਕ ਜੇ ਸਾਡੇ ਨਾਲ ਚੰਗਾ ਸਲੂਕ ਨਾ ਵੀ ਕਰਨ ਤਾਂ ਗੱਲ ਸਮਝ ਆਂਉਂਦੀ ਹੈ ਕਿ ਜਦ ਅਸੀਂ ਉਨ੍ਹਾਂ ਨੂੰ “ਆਪਣੇ”ਮੰਨਿਆ ਹੀ ਨਹੀ ਪਰ ਜਿੰਨਾਂ ਨੂੰ “ਆਪਣੇ” ਮੰਨਿਆ ਓਹ ਭਾਰਤੀ,ਖਾਸ ਕਰਕੇ ਹਿੰਦੂ ਸਾਡੇ ਨਾਲ ਇਉਂ ਕਿਉਂ ਕਰ ਰਹੇ ਹਨ! ਦਰਅਸਲ ਸਿਖ ਚੇਤਨਾ ਦਾ ਅਣਖ, ਗੈਰਤ, ਸਵੈਮਾਨ ਤੇ ਸਿਰ ਉਚਾ ਕਰਕੇ ਜਿਓਣ ਦਾ ਰਾਹ ਭਗਵਂੇ ਬਿਰਗੇਡ ਨੂੰ ਚੁਭਦਾ ਹੈ ਕਿ ਸਿਖ ਸਾਡੇ ਸਾਹਮਣੇ ਗੁਲਾਮਾˆ ਵਾˆਗ ਕਿਓ ਨਹੀ ਰਹਿੰਦੇ।

ਪਰ ਇਹ ਕਦੇ ਨਹੀ ਹੋਣਾ।

ਸਿਖਾˆ ਵਿਚ ਲਾਲਪੁਰੇ,ਬਾਦਲ,ਧੁੰਮੇ,ਸਰਸੇ ,ਦਾਦੂਵਾਲ ਵਰਗੇ ਭਗਵੇਂ ਬਿਰਗੇਡ ਦੀ ਈਨ ਮੰਨ ਚੁਕੇ ਬਥੇਰੇ ਨੇ ਜਿੰਨਾਂ ਬਾਰੇ ਹਿੰਦੂਤਵੀਆਂ ਨੂੰ ਵਹਿਮ ਹੈ ਕਿ ਇੰਨਾਂ ਨੂੰ ਕੋਈ ਫਰਕ ਨਹੀ ਪੈਂਦਾ ਪਰ ਉਨਾ ਨੂੰ ਵੀ ਜਦ ਜਲੀਲ ਕਰੋˆਗੇ ਤਾˆ ਇੱਕੀਆˆ ਦੇ ਇੱਕਤਾਲੀ ਨਹੀ ਤਾˆ ਇਕੱਤੀ ਤਾਂ ਲਾਜਮੀ ਪਾਉਣਗੇ।ਸ਼ੇਰ ਦਾ ਪੁਤ ਭੇਡਾਂ ਵਿਚ ਰਹਿੰਦਾ ਹੋਇਆ ਵੀ ਸ਼ੇਰ ਈ ਰਹਿੰਦਾ।
ਭਗਵੇ ਬਿਰਗੇਡ ਨੇ ਹਿੰਦੂ ਚੇਤਨਾ ਨੂੰ ਪੰਪ ਮਾਰਕੇ “ਭਾਰਤ ਦੇ ਮਾਲਿਕ” ਹੋਣ ਦਾ ਤੋਤਾ ਰਟਾ ਦਿਤਾ ਹੈ ਤੇ ਹੁਣ ਗੋਲਗਪਿਆˆ ਦੀ ਰੇਹੜੀ ਲਾਉਣ ਵਾਲਾ ਵੀ ਖੁਦ ਨੂੰ ਮੋਹਨ ਭਾਗਵਤ,ਯੋਗੀ,ਮੋਦੀ,ਅਮਿਤ ਸ਼ਾਹ ਦੇ ਬਰਾਬਰ ਮੰਨੀ ਬੈਠਾ।ਉਨਾ ਦੇ ਵਿਹਾਰ ਨੂੰ ਦੇਖਕੇ ਕਿਸੇ ਬਾਗ ਬਗੀਚੇ ਦੇ ਮਾਲੀ/ਚੌˆਕੀਦਾਰ ਦਾ ਖਿਆਲ ਆਉˆਦਾ ਜਿਹੜਾ ਮਾਲਿਕਾˆ ਦੀ ਗੈਰ-ਹਾਜਿਰੀ ਵਿਚ ਅਂੈਵੇ ਲੋਕਾˆ ਉਤੇ ਰੋਅਬ ਪਾਈ ਜਾਵੇ ਪਰ ਜਦ ਅਸਲ ਮਾਲਿਕ ਆ ਜਾਣ ਤਾˆ ਦੜ ਵੱਟ ਲਵੇ।ਓਹਦੀਆˆ ਯਭਲੀਆˆ ਸੁਣਨ ਵਾਲਿਆˆ ਨੂੰ ਰੋਹ ਚੜੇਗਾ ਈ ਕਿ ਐਵੇ ਦਬਕੇ ਮਾਰੀ ਗਿਆ।
ਇਕ ਪਾਸੇ ਇਤਿਹਾਸ ਦਾ ਹਰ ਸਫਾ ਚੀਕ ਚੀਕ ਕੇ ਦੱਸ ਰਿਹਾ ਕਿ ਸਿਖਾਂ ਨੇ ਹੀ ਇਸ ਮੁਲਕ ਦੀ ਇਜਤ-ਆਬਰੂ ਬਚਾਉਣ ਲਈ ਸਿਰਾਂ ਉਤੇ ਖੱਫਣ ਬੰਨ੍ਹਕੇ ਲੜਾਈ ਲੜੀ ਤੇ ਹਿੰਦੂਤਵੀਏ ਕਿਤੇ ਨਾ ਦਿਸੇ।ਦੂਜੇ ਪਾਸੇ ਹੁਣ ਸਿਖਾਂ ਨੂੰ ਸਭ ਥਾਂ ਤੋਂ ਪੂੰਝਕੇ ਹਿੰਦੂਤਵੀਏ ਮਹਾਂਨਾਇਕ ਬਣਨ ਦੀ ਜਿਦ ਫੜੀ ਬੈਠੇ ਨੇ।ਫਿਲਮਾਂ ਤੇ ਸਾਹਿਤ ਦੇ ਹੋਰ ਰੂਪਾਂ ਰਾਹੀਂ ਹਿੰਦੂ ਨਾਇਕਾਂ ਦੀ ਬੱਲੇ ਬੱਲੇ ਕਰਵਾਉਣ ਦੇ ਇਸ ਅਮਲ ਬਾਰੇ ਸਾਡੇ ਪੇਂਡੂ ਸਮਾਜ ਵਿਚ ਕਿਹਾ ਜਾਂਦਾ ਹੈ, ਪੱਲੇ ਨਹੀ ਧੇਲਾ ਤੇ ਕਰਦੀ ਮੇਲਾ-ਮੇਲਾ।
ਹਿੰਦੂ ਚੇਤਨਾ ਨੂੰ ਨਾਗਪੁਰ ਤੇ ਦਿੱਲੀ ਨੇ ਬਾਕੀ ਧਰਮਾਂ, ਬੋਲੀਆਂ, ਸੱਭਿਆਚਾਰਾਂ, ਵਿਚਾਰਧਾਰਾਵਾਂ ਦਾ ਭੋਗ ਪਾਕੇ ਹਿੰਦੂਤਵੀ ਸੁਹਾਗਾ ਫੇਰਨ ਦੇ ਰਾਹ ਤੋਰ ਦਿਤਾ ਹੈ ਕਿ ਗਲੀਆਂ ਹੋਵਣ ਸੁੰਨੀਆਂ,ਵਿਚ ਮਿਰਜ਼ਾ ਯਾਰ ਫਿਰੇ।ਪਰ ਕੀ ਬਾਕੀ ਧਰਮਾਂ, ਬੋਲੀਆਂ, ਸੱਭਿਆਚਾਰਾਂ, ਵਿਚਾਰਧਾਰਾਵਾਂ ਦੇ ਵਾਰਿਸ ਮਿੱਟੀ ਦੇ ਮਾਧੋ ਨੇ ਜੋ ਆਪਦੀ ਬਰਬਾਦੀ ਦੇਖਕੇ ਖਾਮੋਸ਼ ਰਹਿਣਗੇ!ਭਾਰਤ ਦੀਆਂ ਬਾਕੀ ਘੱਟਗਿਣਤੀਆਂ ਅਤੇ ਦਲਿਤਾਂ ਨੂੰ ਦਿਨੋ-ਦਿਨ ਹਿੰਦੂ ਕੱਟੜਵਾਦ ਦਾ ਅਜਗਰ ਵੱਡਾ ਹੁੰਦਾ ਦਿਸ ਰਿਹਾ ਹੈ ਕਿ ਇਹ ਸਾਨੂੰ ਹੜੱਪ ਲਵੇਗਾ।ਇਸ ਡਰ,ਖਦਸ਼ੇ,ਸ਼ੰਕੇ ਦਾ ਹੱਲ ਲੱਭਣ ਮੌਕੇ ਬਾਕੀਆਂ ਦਾ ਤਾਂ ਪਤਾ ਨਹੀ ਪਰ ਸਿਖ ਤਾਂ ਸਿਰ ਧੜ ਦੀ ਬਾਜ਼ੀ ਲਾਉਣਗੇ।ਯਕੀਨਨ ਇਸ ਮਹੌਲ ਵਿਚ ਖਰਾਬਾ ਹੋਵੇਗਾ,ਇਹ ਟਕਰਾਅ ਨਹੀ ਹੋਣਾ ਚਾਹੀਦਾ।ਪਰ ਇਹ ਸਿਖਾਂ ਦੇ ਹੱਥ ਵਿਚ ਹੈ ਹੀ ਨਹੀ। ਇਹ ਤਾˆ ਹਿੰਦੂ ਬਹੁ ਗਿਣਤੀ ਦੇ ਹੱਥ ਵਿਚ ਹੈ ਕਿ ਸਿੱਖਾˆ ਨੂੰ ਕਦੋˆ ਕਿੱਥੇ ਕਿਵੇˆ ਘੇਰਨਾ ਅਤੇ ਘੂਰਨਾ ਹੈ। ਸਿੱਖਾˆ ਦੀ ਇਸ ਮਾਮਲੇ ਵਿੱਚ ਕੋਈ ਮਰਜ਼ੀ ਨਹੀˆ,ਕੋਈ ਸੁਣਵਾਈ ਨਹੀˆ। ਹਿੰਦੂ ਕੱਟੜਵਾਦ ਆਪਦੀ ਮਰਜ਼ੀ ਨਾਲ ਸਿੱਖਾˆ ਨੂੰ ਦਰਬਾਰ ਸਾਹਿਬ ਅੰਦਰ ਬੈਠਿਆˆ ਨੂੰ ਵੀ ਘੇਰ ਕੇ ਹਮਲਾ ਕਰ ਸਕਦਾ ਹੈ ਅਤੇ ਮੁਲਕ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਜਦ ਦਿਲ ਕਰੇ ਸਿੱਖਾˆ ਦੁਆਲੇ ਹੋ ਸਕਦਾ ਹੈ।ਸਿੱਖ ਤਾˆ ਬਚਾਅ ਦੀ ਲੜਾਈ ਲੜ ਰਹੇ ਹਨ।

ਜੰਗ ਵਿੱਚ ਕਿਰਪਾਨ ਜਿੰਨੀ ਹੀ ਅਹਿਮੀਅਤ ਢਾਲ ਦੀ ਹੁੰਦੀ ਹੈ।

ਸਿੱਖਾˆ ਦੀ ਅਣਖ, ਗੈਰਤ, ਰੜਕ, ਚੜ੍ਹਤ ਵਾਲੀ ਧਿਰ ਸਿੱਖਾˆ ਦੀ ਕਿਰਪਾਨ ਹੈ ਜਿਸ ਨੇ ਸਦੀਆˆ ਤੋˆ ਸਿੱਖੀ ਦੀ ਸ਼ਾਨ ਵਧਾਉਣ ਵਿੱਚ ਕੋਈ ਕਸਰ ਨਹੀˆ ਛੱਡੀ ਅਤੇ ਹੁਣ ਵੀ ਇਸ ਧਿਰ ਵਿੱਚ ਕੋਈ ਘਾਟ ਨਹੀˆ।ਇਹ ਧਿਰ ਹਰ ਮੈਦਾਨ ਫਤਿਹ ਦਾ ਭਰੋਸਾ ਲੈਕੇ ਅਡੋਲ ਡਟੀ ਰਹਿੰਦੀ ਹੈ ਕਿ
ਮੇਰਾ ਰੁੱਸੇ ਨਾ ਕਲਗੀਆਂ ਵਾਲਾ,ਜੱਗ ਭਾਵੇ ਸਾਰਾ ਰੁੱਸ ਜਾਏ”

ਇਸ ਧਿਰ ਦੇ ਤੌਰ-ਤਰੀਕਿਆਂ ਦੀ ਆਲੋਚਨਾ ਤੇ ਵਿਰੋਧ ਸਭ ਤੋਂ ਵੱਧ ਹੁੰਦਾ ਹੈ ਪਰ ਇਹੀ ਧਿਰ ਹੈ ਜੋ ਕੌਮ ਦੇ ਇਤਿਹਾਸ ਨੂੰ ਸ਼ਹੀਦਾਂ ਦੇ ਲਹੂ ਦੀ ਰੌਸ਼ਨੀ ਵਿਚ ਜਗਦਾ ਮਘਦਾ ਰੱਖਦੀ ਹੈ।ਜੇ ਇਹ ਧਿਰ ਲੋਕਾਂ ਦੀ ਪਰਵਾਹ ਕਰਦੀ ਰਹੇ ਤਾਂ ਪਰਲੋਕ ਵੀ ਗਵਾ ਬੈਠੇਗੀ।ਇਹ ਧਿਰ ਜੱਗ ਰੱਖਣ ਲਈ ਰੱਬ ਨੂੰ ਨਹੀ ਤਿਆਗ ਸਕਦੀ।ਇਹੀ ਧਿਰ ਹੈ ਜੋ ਕਲਗੀਧਰ ਦੇ ਲਾਲ ਹੋਣ ਦਾ ਮਾਣ ਹਾਸਿਲ ਕਰਦੀ ਹੈ।‘ਮਾਤਾ ਦੇ ਮਾਲ’ ਨੂੰ ਕੀ ਅਹਿਸਾਸ ਕਿ ਕਲਗੀਧਰ ਦੇ ਲਾਲ ਹੋਣ ਦਾ ਕੀ ਅਰਥ ਹੁੰਦਾ ਹੈ?
ਪਰ ਜਿਹੜੀ ਧਿਰ ਸਿੱਖਾˆ ਲਈ ਢਾਲ ਦਾ ਕੰਮ ਕਰਨ ਦਾ ਦਾਅਵਾ ਕਰਦੀ ਹੈ ਉਹ ਧਿਰ ਬਾਰ-ਬਾਰ ਕਮਜ਼ੋਰੀ ਦਿਖਾ ਰਹੀ ਹੈ ।ਸਾਡੀ ਕੌਮ ਦੀ ਢਾਲ ਬਣੀ ਧਿਰ ਲਗਾਤਾਰ ਪਿੱਛੇ ਨੂੰ ਹਟਦੀ ਦਿਸ ਰਹੀ ਹੈ ।ਜਿਸ ਤੋˆ ਕਿਰਪਾਨ ਵਾਲੀ ਧਿਰ ਨੂੰ ਖਿਝ ਚੜਦੀ ਹੈ ।ਇਸ ਖਿਝ ਦਾ ਹਿੰਦੂ ਕੱਟੜਵਾਦ ਨੂੰ ਪੂਰਾ ਸਵਾਦ ਆਉˆਦਾ ਹੈ ।
ਅਸਲ ਵਿੱਚ ਜੋ ਕੁਝ ਵਾਪਰ ਰਿਹਾ ਹੈ ਇਸ ਬਾਰੇ ਸਾਡੀ ਕੌਮ ਦੀ ਢਾਲ ਬਣੀ ਹੋਈ ਧਿਰ ਨੂੰ ਪੂਰੀ ਤਰਾˆ ਸਮਝ ਹੀ ਨਹੀˆ ਹੈ ਕਿ ਇਹ ਕੋਈ ਕੁਦਰਤੀ ਵਰਤਾਰਾ ਨਹੀˆ ਹੈ ਇਹ ਦੋ ਬੋਲੀਆˆ ਤੇ ਸੱਭਿਆਚਾਰਾˆ ਦੀ ਟੱਕਰ ਹੈ ।
ਹਿੰਦੂ ਸੱਭਿਆਚਾਰ ਨੂੰ ਜਾਪਦਾ ਹੈ ਕਿ ਉਹ ਸਿੱਖ ਸੱਭਿਆਚਾਰ ਉੱਤੇ ਸਵਾਰੀ ਕਰ ਸਕਦਾ ਹੈ। ਹਿੰਦੂ ਕੱਟੜਵਾਦ ਆਪਣੇ ਦਬਕੇ ਅਤੇ ਧੌˆਸ ਨਾਲ ਭਾਰਤੀ ਖਿੱਤੇ ਵਿੱਚ ਆਪਣੀ ਹੁਕਮਰਾਨੀ ਦੇ ਝੰਡੇ ਗੱਡਣ ਦੇ ਰਾਹ ਉਤੇ ਹੈ।
ਹਿੰਦੂਤਵ ਨੂੰ ਆਪਣੇ ਰਾਹ ਵਿੱਚ ਸਭ ਤੋˆ ਵੱਡਾ ਰੋੜਾ ਸਿੱਖ ਧਰਮ ਅਤੇ ਸਿੱਖ ਕੌਮ ਮਹਿਸੂਸ ਹੋ ਰਹੀ ਹੈ ।ਹਿੰਦੂਤਵ ਨੂੰ ਪੰਜਾਬ ਦੀ ਧਰਤੀ ਉੱਤੇ ਸਿੱਖੀ ਅਤੇ ਸਿੱਖਾˆ ਦੀ ਚੜ੍ਹਤ ਹਜ਼ਮ ਨਹੀˆ ਹੋ ਰਹੀ ।ਇਸ ਕਰਕੇ ਉਹ ਜਿੱਥੇ ਸਿੱਖਾˆ ਵਿਚਲੇ ਕਮਜ਼ੋਰ ਹਿੱਸਿਆˆ ਤੋˆ ਈਨ ਮਨਾ ਕੇ ਖੁਸ਼ ਹੁੰਦੇ ਹਨ ਉੱਥੇ ਹਿੰਦੂ ਕੱਟੜਵਾਦ ਮੂਹਰੇ ਡਟਣ ਵਾਲਿਆˆ ਦੇ ਖਾਤਮੇ ਦੀ ਰੀਝ ਰੱਖਦੇ ਹਨ ।
ਹਿੰਦੂ ਕੱਟੜਵਾਦ ਸਿੱਖਾˆ ਉੱਤੇ ਆਪਣੀ ਮਰਜ਼ੀ ਪੂਰੀ ਧੌˆਸ ਨਾਲ ਥੋਪਣ ਦੀ ਜਿੱਦ ਫੜੀ ਬੈਠਾ ਹੈ ।ਹਿੰਦੂ ਕੱਟੜਵਾਦ ਨੂੰ ਇਹ ਮਾਨਸਿਕ ਸੰਤਾਪ ਬਹੁਤ ਪਰੇਸ਼ਾਨ ਕਰ ਰਿਹਾ ਹੈ ਕਿ ਜਦ ਸਾਰਾ ਭਾਰਤ ਸਾਡੇ ਸਾਹਮਣੇ ਵਿਛਿਆ ਪਿਆ ਹੈ ਤਾˆ ਪੰਜਾਬ ਕਿਵੇˆ ਆਕੜਿਆ ਫਿਰਦਾ ਹੈ?
ਸਿਖ ਇਕ ਆਜਾਦ ,ਵਿਲੱਖਣ ਤੇ ਵਖਰੀ ਕੌਮ ਹੈ।ਹਿੰਦੂਆˆ ਤੋ ਤਾˆ ਬਿਲਕੁਲ ਈ ਵਖਰੀ ਕੌਮ ਹੈ।ਫੇਰ ਹਿੰਦੂ ਸਿਖਾˆ ਦੇ ਮਸਲਿਆˆ ਵਿਚ ਕਿਓ ਦਖਲ ਦਿੰਦੇ ਹਨ।
ਸਿੱਖ ਆਪਦੇ ਧਰਮ ਦੇ ਮਸਲਿਆਂ ਵਿਚ ਜੋ ਮਰਜ਼ੀ ਕਰਨ,ਹਿੰਦੂਆ ਨੇ ਵਿਚੋˆ ਬੈˆਗਣ ਲੈਣਾ? ਸਿਖ ਚਾਹੇ ਜੀਹਨੂੰ ਮਰਜੀ ਆਪਦਾ ਨਾਇਕ ਮੰਨਣ,ਜੀਹਨੂੰ ਮਰਜੀ ਖਲਨਾਇਕ ਮੰਨਣ।ਪਰ ਹਿੰਦੂਆ ਨੂੰ ਸੱਤਾ ਦਾ ਹੰਕਾਰ ਟਿਕਣ ਨਹੀ ਦਿੰਦਾ । ਉਹ ਸੋਚਦੇ ਆ ਕਿ ਅਸੀ ਦੱਸਾˆਗੇ ਸਿਖਾˆ ਨੇ ਕੀਹਨੂੰ ਨਾਇਕ ਤੇ ਕੀਹਨੂੰ ਖਲਨਾਇਕ ਮੰਨਣਾ।ਹਿੰਦੂਆ ਦੇ ਦਿਲ ਦਿਮਾਗ ਵਿੱਚ ਫਸੀ ਸੱਤਾ ਦੀ ਧੌˆਸ ਬੇਚੈਨ ਕਰਦੀ ਹੈ ਕਿ ਸਿੱਖਾˆ ਨੂੰ ਕੋਈ ਹੱਕ ਨਹੀ ਕਿ ਆਪਦੇ ਫੈਸਲੇ ਆਪ ਕਰਨ,ਅਸੀ ਇਸ ਮੁਲਕ ਦੇ ਮਾਲਕ ਹਾˆ,ਅਸੀ ਦੱਸਾˆਗੇ ਕਿ ਸਿਖ ਕੀ ਖਾਣ,ਕੀ ਪਹਿਨਣ,ਕੀਹਦੀ,ਕਿਵੇ ਪੂਜਾ ਕਰਨ ਤੇ ਕੀ ਨਾ ਕਰਨ।ਮਤਲਬ ਸਿਖਾˆ ਬਾਰੇ ਹਰ ਫੈਸਲਾ ਹਿੰਦੂਆ ਨੇ ਕਰਨਾ ਹੈ।ਦੱਸੋ ਕਿੰਨਾ ਕਲਯੁੱਗ ਆ।ਜਿਹੜੀ ਹਿੰਦੂ ਕੌਮ ਦਾ ਵਜੂਦ ਈ ਖਤਮ ਹੋਣ ਵਾਲਾ ਸੀ,ਜੀਹਦੀ ਗਰੰਟੀ ਬਾਬਾ ਬੁਲੇ ਸ਼ਾਹ ਨੇ ਵੀ ਕਰਤੀ ਕਿ “ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭ ਕੀ”ਉਹ ਹਿੰਦੂ ਹੁਣ ਸਿਖਾˆ ਉਤੇ ਦਾਬਾ ਪਾਉਣ ਨੂੰ ਫਿਰਦੇ ਆ।ਦਸ਼ਮੇਸ਼ ਪਿਤਾ ਨੇ ਪਿਤਾ ਵਾਰਿਆ,ਪੁਤ ਵਾਰੇ ਤੇ ਉਨਾ ਦੇ ਸਾਜੇ ਖਾਲਸਾ ਪੰਥ ਨੇ ਕਾਬਲ ਕੰਧਾਰ ਤੋˆ ਚੜ੍ਹਕੇ ਆਉਣ ਵਾਲੇ ਦੁਸ਼ਟਾˆ ਤੋˆ ਹਿੰਦੂਆ ਦੀਆˆ ਇਜਤਾˆ ਬਚਾਉਣ ਲਈ ਸੀਸ ਤਲੀ ਉਤੇ ਧਰਕੇ ਲੜਾਈ ਲੜੀ।
ਇਹਨਾ ਹਿੰਦੂਆ ਨੂੰ ਇਨਾ ਦਾ ਕੋਈ ਬਜੁਰਗ ਸਮਝਾਵੇ ਕਿ ਜਿਹੜੇ ਦੂਜਿਆˆ ਦੇ ਧਰਮ ਬਚਾਉਣ ਲਈ ਸਭ ਹੱਦਾˆ ਪਾਰ ਕਰ ਜਾˆਦੇ ਆ ਉਹ ਸਿਖ ਆਪਦੇ ਧਰਮ ਦੀ ਰਾਖੀ ਲਈ ਕੀ ਨਹੀ ਕਰਨਗੇ?ਹਿੰਦੂ ਜੀਹਨੂੰ ਜੀ ਕਰਦਾ ਪੂਜਣ,ਮੰਨਣ ,ਚਾਹੇ ਮਰਦ-ਔਰਤ ਦੇ ਜਨਣ ਅੰਗਾˆ ਦੀ ਪੂਜਾ ਕਰਨ,ਚਾਹੇ ਕਿਸੇ ਹੋਰ ਚੀਜ ਨੂੰ ਰਬ ਮੰਨਣ,ਚਾਹੇ ਰਾਮ ,ਕ੍ਰਿਸ਼ਨ ਤੇ ਹੋਰ ਰਾਜਿਆˆ ਮਹਾਰਾਜਿਆˆ ਨੂੰ ਭਗਵਾਨ ਕਹਿਣ,ਚਾਹੇ ਆਪਦੇ ਵਡੇਰਿਆˆ ਨੂੰ ਦੇਵਤੇ ਕਹਿਣ, ਚਾਹੇ ਮੂਲ-ਵਾਸੀ ਭਾਰਤੀਆˆ ਨੂੰ ਰਾਖਸ਼ ਕਹੀ ਜਾਣ।ਜੋ ਮਰਜੀ ਕਰਨ ਪਰ ਇਹ ਨਾ ਸੋਚਣ ਕਿ ਭਾਰਤ ਵਿੱਚ ਮੁਸਲਮਾਨਾ ,ਈਸਾਈਆˆ ਤੇ ਦਲਿਤਾˆ ਵਾˆਗ ਸਿਖਾˆ ਨੂੰ ਜਲੀਲ ਕਰਾˆਗੇ,ਦਬਕਾ ਕੇ ਰੱਖਾˆਗੇ।ਸਿਖ ਨੂੰ ਬੜਾ ਤਜਰਬਾ ਹੈ ਆਪਦੇ ਸਵੈਮਾਣ, ਅਣਖ ਤੇ ਗੈਰਤ ਲਈ ਲੜਨ ਤੇ ਮਰਨ ਦਾ।
ਹਿੰਦੂਆ ਦੀ ਤਕਲੀਫ ਇਹ ਹੈ ਕਿ “ਸਾਡੀ ਭਾਰਤੀ ਫੌਜ ਨੇ ਭਿੰਡਰਾˆਵਾਲਿਆ ਸੰਤਾˆ ਤੇ ਹੋਰ ਸਿੱਖਾˆ ਨੂੰ ਬੇਦਰਦੀ ਨਾਲ ਖਤਮ ਕੀਤਾ ਪਰ ਉਨਾ ਦੇ ਮਾਰੇ ਜਾਣ ਮਗਰੋ ਸਿਖਾˆ ਵਿਚ ਉਨਾ ਦੀ ਚੜ੍ਹਤ ਹੋਰ ਵਧ ਗਈ, ਪਹਿਲਾˆ ਤਾˆ ਕੁੱਝ ਸਿਖ ਖਿਲਾਫ ਵੀ ਸੀ ਪਰ ਹੁਣ ਤਾˆ ਹਰ ਸਿਖ ਸੰਤਾˆ ਨੂੰ ਸ਼ਹੀਦ ਮੰਨਦਾ ਹੈ ਤੇ ਸਤਿਕਾਰ ਕਰਦਾ ਹੈ।ਹਿੰਦੂਆ ਦੀ ਤਕਲੀਫ ਹੱਦਾˆ ਬੰਨੇ ਪਾਰ ਕਰ ਗਈ ਹੈ ਕਿ ਸਿੱਖ ਜਗਤ ਸੰਤਾˆ ਨੂੰ ਐਨਾ ਸਤਿਕਾਰ ਕਿਓ ਦਿੰਦਾ ਹੈ।ਹਿੰਦੂਆ ਦੀ ਰੀਝ ਹੈ ਕਿ ਸਿੱਖ ਸੰਤਾˆ ਤੇ ਹੋਰ ਜੁਝਾਰੂਆˆ ਨੂੰ ਨਫਰਤ ਕਰਨ,ਤਿਰਸਕਾਰ ਕਰਨ,ਗਾਹਲਾˆ ਕਢਣ।ਹਿੰਦੂਆ ਦੀ ਰੀਝ ਹੈ ਕਿ ਸਾਰੀ ਦੁਨੀਆˆ 1978 ਤੋ ਚੱਲੇ ਸੰਘਰਸ਼ ਦੇ ਨਾਇਕਾˆ ਨੂੰ ਰਾਖਸ਼,ਅਸੁਰ,ਦੈˆਤ,ਦਾਨਵ ਮੰਨੇ ਤੇ ਇੰਦਰਾ,ਵੈਦਿਆ ਵਰਗਿਆˆ ਨੂੰ ਦੇਵੀ-ਦੇਵਤਿਆˆ ਵਰਗਾ ਸਤਿਕਾਰ ਦੇਣ।ਪਰ ਵਰਤਾਰਾ ਬਿਲਕੁਲ ਉਲਟ ਵਾਪਰ ਰਿਹਾ ਹੈ।ਸਿਖ ਜਗਤ ਵਿੱਚ ਉਨਾ ਨੂੰ ਧਰਮ ਹੇਤ ਸੀਸ ਵਾਰਨ ਵਾਲੇ ਕੌਮੀ ਪਰਵਾਨੇ ਮੰਨਿਆ ਜਾ ਰਿਹਾ ਹੈ ਜਿਹੜੇ ਸਿਖ ਭਾਰਤੀ ਹਕੂਮਤ ਨੇ ਕਤਲ ਕੀਤੇ ।
ਹਿੰਦੂਤਵੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕ ਕੌਮ ਦਾ ਨਾਇਕ ਦੂਜੀ ਕੌਮ ਲਈ ਖਲ਼ਨਾਇਕ ਹੁੰਦਾ ਹੈ।ਵਕਤ ਬੀਤਣ ਮਗਰੋਂ ਕੌਮਾਂ ਇਸ ਸੱਚ ਨੂੰ ਮੰਨ ਲੈਂਦੀਆਂ ਹਨ ਪਰ ਹਿੰਦੂਤਵੀਆਂ ਨੇ ਬੋਧੀਆਂ ਉਤੇ ਆਪਦੇ ਨਾਇਕ ਥੋਪੇ,ਭਾਰਤ ਦੇ ਮੂਲ-ਵਾਸੀਆਂ ਉਤੇ ਆਪਦੇ ਨਾਇਕ ਥੋਪੇ ਤੇ ਹੁਣ ਬੋਧੀਆਂ ਤੇ ਭਾਰਤ ਦੇ ਮੂਲ-ਵਾਸੀਆਂ ਨੂੰ ਚਿਤ ਚੇਤੇ ਵੀ ਨਹੀ ਕਿ ਉਹ ਉਨ੍ਹਾਂ ਲੋਕਾਂ ਨੂੰ ਨਾਇਕ ਮੰਨੀ ਫਿਰਦੇ ਹਨ ਜਿਹੜੇ ਅਸਲ ਵਿਚ ਉਨ੍ਹਾਂ ਲਈ ਖਲਨਾਇਕ ਹਨ।ਹੁਣ ਹਿੰਦੂ ਕੱਟੜਵਾਦ ਸਿਖਾਂ ਉਤੇ ਵੀ ਆਪਦੇ ਨਾਇਕ ਥੋਪਣ ਦੀ ਜਿਦ ਫੜੀ ਬੈਠਾ ਹੈ ਕਿ ਜਿੰਨਾਂ ਨੇ ਸਿਖੀ ਅਤੇ ਸਿਖਾਂ ਦਾ ਨੁਕਸਾਨ ਕੀਤਾ ਹੈ ਉਨਾਂ ਨੂੰ ਨਾਇਕ ਮੰਨਣਾ ਪਵੇਗਾ।ਹੁਣ ਸਿਖ ਕਿਥੋਂ ਐਡੀ ਬੈ-ਗੈਰਤੀ ਲੈ ਆਉਣ?ਸਿਖ ਉਨ੍ਹਾਂ ਨੂੰ ਕਿਉਂ ਨਾ ਪਿਆਰ ਕਰਨ ਜਿੰਨਾਂ ਨੇ ਧਰਮ ਹੇਤ ਸੀਸ ਵਾਰੇ।ਜੇ ਹਿੰਦੂਆਂ ਦੇ ਹਿਸਾਬ ਨਾਲ ਚੱਲਣਾ ਹੋਵੇ ਫੇਰ ਤਾਂ ਸਾਰੀ ਅਰਦਾਸ ਹੀ ਬਦਲਣੀ ਪਵੇਗੀ ।
ਸੋ ਨਾ ਹਿੰਦੂ ਕੱਟੜਵਾਦ ਨੇ ਆਪਦੀ ਨਜਾਇਜ ਜਿਦ ਛੱਡਣੀ ਹੈ ਤੇ ਨਾ ਇਹ ਟਕਰਾਅ ਟਲਣਾ ਹੈ,ਇਕ ਨਾ ਇਕ ਦਿਨ ਦਿੱਲੀ ਤ​ੇ ਨਾਗਪੁਰ ਦੇ ਏਜੰਡੇ ਤਹਿਤ ਇਸ ਮੁਲਕ ਵਿਚ ਲਹੂ ਦਾ ਦਰਿਆ ਵਗਣਾ ਹੀ ਵਗਣਾ ਹੈ।ਹਿੰਦੂ ਚੇਤਨਾ ਵਿਚ ਨਫਰਤ,ਧੌਂਸ,ਕੱਟੜਵਾਦ ਦੀ ਜ਼ਹਿਰ ਬੀਜ ਰਹੇ ਲੋਕਾਂ ਸਾਹਮਣੇ ਸਿਖਾਂ ਦੀ ਢਾਲ ਬਣੀ ਧਿਰ ਦੇ ਕੋਲ ਹੈ ਹੀ ਕੀ?ਇਹ ਧਿਰ ਤਾਂ ਟਕਰਾਅ ਨੂੰ ਜਿੰਨਾ ਕੁ ਟਾਲ ਸਕੇ,ਦੂਰ ਕਰ ਸਕੇ,ਲਮਕਾ ਸਕੇ,ਇਹੀ ਹੈ।ਧੰਨ ਹੈ ਇਹ ਧਿਰ ਜੋ ਮਨੁਖਤਾ ਲਈ ਜੂਝ ਰਹੀ ਹੈ।ਸਰਬੱਤ ਦੇ ਭਲੇ ਲਈ ਲੜ ਰਹੀ ਹੈ।ਜਦਕਿ ਸਾਹਮਣੇ ਵਹਿਸ਼ੀਪੁਣੇ ਦਾ ਦੈਂਤ ਦਿਨੋ ਦਿਨ ਵੱਡਾ ਹੋ ਰਿਹਾ ਹੈ।
ਜਦ ਹਿੰਦੂਆˆ ਦੇ ਦਿਲ ਦਿਮਾਗ ਵਿਚ 84 ਦੁਹਰਾਉਣ ਦੀਆˆ ਗੱਲਾˆ ਘੁੰਮਦੀਆˆ ਨੇ ਤਾˆ ਜਿਹੜੇ ਸਿੱਖ ਢਿਲੇ ਮੱਠੇ ਨੇ ਉਨਾ ਨੂੰ ਵੀ ਫਿਕਰ ਪੈ ਜਾˆਦਾ ਕਿ ਇਨਾ ਹਿੰਦੂਆ ਦਾ ਕੋਈ ਇਤਬਾਰ ਨਹੀ,ਇਨਾ ਦਾ ਭਰੋਸਾ ਨਹੀ ਕਰਨਾ ਚਾਹੀਦਾ,ਇਹ ਚੰਦ- ਗੰਗੂ ਈ ਸਾਬਤ ਹੋਣਗੇ।ਇਉˆ ਹਿੰਦੂਆ ਦੀ ਭਕਾਈ ਹਰ ਸਿਖ ਨੂੰ ਖਤਰਨਾਕ ਤੋˆ ਖਤਰਨਾਕ ਹਾਲਾਤ ਲਈ ਤਿਆਰ ਕਰੀ ਜਾˆਦੀ ਹੈ।ਹਰ ਸਿਖ ਸੋਚਦਾ ਹੈ ਕਿ 1984 ਵਿੱਚ ਤਾˆ ਅਚਨਚੇਤ ਕਸੂਤੇ ਫਸ ਗਏ, ਚਿਤ-ਚੇਤਾ ਵੀ ਨਹੀ ਸੀ ਕਿ ਇਹ ਲੋਕ ਐਨੇ ਅਕ੍ਰਿਤਘਣ ਨਿਕਲਣਗੇ ਪਰ ਹੁਣ ਮਾਰ ਨਹੀ ਖਾਣੀ।
ਉਪਰਰੋਂ ਹਿੰਦੂਆ ਵਿਚੋˆ ਕੋਈ ਨਾ ਕੋਈ ਬਾਕੀ ਹਿੰਦੂਆਂ ਨੂੰ ਸਮਝਾਉਣ ਲੱਗ ਪੈˆਦਾ ਕਿ ਫਿਰਕੂ ਜਨੂੰਨ ਹੇਠ ਸਿਖਾਂ ਨੂੰ ਨਿਸ਼ਾਨਾ ਬਣਾਉਣ ਨੂੰ ਤਾˆ ਸਕਿੰਟ ਲੱਗੇਗਾ ਪਰ ਇਸਦੀ ਪ੍ਰਤੀਕਿਰਿਆ ਸਦੀਆˆ ਦਾ ਇਤਿਹਾਸ ਹਿਲਾ ਕੇ ਰੱਖ ਦੇਵੇਗੀ ਕਿਉˆਕਿ ਤੁਹਾਨੂੰ ਸਿਰਫ ਇਹ ਚੇਤੇ ਆ ਕਿ ਇੰਦਰਾ ਦੇ ਕਤਲ ਮਗਰੋਂ ਸਿਖਾ ਦਾ ਸਰਬਨਾਸ਼ ਕੀਤਾ ਸੀ ਪਰ ਤੁਸੀ ਇਹ ਵੀ ਚੇਤੇ ਕਰੋ ਕਿ ਕਿਵੇ ਸਾਧਾਰਨ ਜਿਹੇ ਸਿਖ ਵੀ ਬੰਬ ਧਮਾਕਿਆਂ ਤੇ ਕਤਲੋਗਾਰਦ ਦੇ ਰਾਹ ਪੈ ਗਏ ਸੀ ਤੇ ਅਗਲੇ ਦਸ-ਪੰਦਰਾˆ ਸਾਲ ਨਵੰਬਰ 1984 ਮੌਕੇ ਚੌਧਰੀ ਬਣਨ ਵਾਲਿਆˆ ਦੇ ਹਰ ਵੇਲੇ ਸਾਹ ਸੁਕੇ ਰਹਿੰਦੇ ਸੀ।
ਹਿੰਦੂਆ ਦੇ ਬਜ਼ੁਰਗ ਇਨਾ ਕਟੜਪੰਥੀਆˆ ਨੂੰ ਸਮਝਾਉˆਦੇ ਨੇ ਕਿ ਸਿੱਖਾˆ ਨਾਲ ਮੁਸਲਮਾਨਾ, ਈਸਾਈਆˆ ਤੇ ਦਲਿਤਾˆ ਵਾˆਗ ਪੰਗਾ ਲੈਣ ਤੋ ਪਹਿਲਾˆ ਘਰ ਵਿੱਚ ਕਫਨ ਦਾ ਇੰਤਜਾਮ ਜਰੂਰ ਕਰ ਲਿਓ, ਇਹ ਬਖਸ਼ਦੇ ਨਹੀ ਹੁੰਦੇ।ਅਸਲ ਵਿੱਚ ਜਿਹੜੇ ਬਜੁਰਗ ਹਿੰਦੂਆ ਨੇ ਖਾਲਸੇ ਦੇ ਜਾਹੋ-ਜਲਾਲ ਦਾ ਜਲਵਾ ਦੇਖਿਆ ਹੋਇਆ ਹੈ,ਓਹ ਹਿੰਦੂ ਕੱਟੜਵਾਦੀਆˆ ਨੂੰ ਰੋਕੀ ਬੈਠੇ ਨੇ ਕਿ ਤੁਸੀ ਪਵਾੜਾ ਖੜ੍ਹਾ ਕਰ ਦੇਣਾ ਤੇ ਫੇਰ ਇਹ ਖਿਲਾਰਾ ਰੁਕਣਾ ਨਹੀ।ਸ਼ੇਰ ਨੂੰ ਪਿੰਜਰੇ ਵਿਚੋਂ ਕੱਢਣਾ ਤਾਂ ਸੌਖਾ ਈ ਆ ਪਰ ਦੁਬਾਰਾ ਪਿੰਜਰੇ ਵਿਚ ਬੰਦ ਕਰਨਾ ਔਖਾ ਹੈ।ਹੁਣ 1984 ਵਾਲੇ ਸਿਖ ਨਹੀ।ਜਿਹੜੇ ਕਿਸਾਨ ਮੋਰਚੇ ਮੌਕੇ ਦਿਲੀ ਜਾਕੇ ਮੋਦੀ ਵਰਗੇ ਹੈˆਕੜਬਾਜ ਨੂੰ ਝੁਕਾ ਆਏ ਉਨਾ ਦੀ ਤਾਕਤ ਸਮਝੋ।
ਹੁਣ ਤਾˆ ਜਦ ਵੀ ਕਿਤੇ ਸਿਖ ਨੂੰ ਬਿਪਤਾ ਪੈˆਦੀ ਹੈ ਤਾˆ ਸਾਰੀ ਦੁਨੀਆ ਦੇ ਸਿਖ ਉਹਦੀ ਹਮਾਇਤ ਵਿਚ ਡਟ ਜਾˆਦੇ ਨੇ। ਹਿੰਦੂਆਂ ਦੇ ਬਜੁਰਗ ਉਨਾ ਨੂੰ ਸਮਝਾ ਰਹੇ ਨੇ ਕਿ ਸਿਖ ਆਪਦੇ ਆਪ ਵਿਚ ਮਸਤ ਹਨ,ਇਨਾ ਨੂੰ ਨਾ ਛੇੜੋ ਤੇ ਜਿਹੜੇ ਸੌ ਪੰਜਾਹ ਹਿੰਦੂ ਕੱਟੜਵਾਦੀ ਪਵਾੜੇ ਖੜੇ ਕਰ ਰਹੇ ਨੇ ਉਨਾ ਦੇ ਘਰਦਿਆ ਨੂੰ ਸਮਝਾਓ ਕਿ ਕੇ ਪੀ ਐਸ ਗਿੱਲ ਸਮੇਤ ਬੜੇ ਨੇ ਜਿਹੜੇ ਆਖਰੀ ਸਾਹ ਤੱਕ ਸੁਰੱਖਿਆ ਕਰਮਚਾਰੀਆˆ ਦੇ ਮੁਥਾਜ ਈ ਬਣੇ ਰਹੇ।ਸਿਖ ਜੋ ਮਰਜੀ ਕਰਨ,ਕਰੀ ਜਾਣ ਦਵੋ ਜੇ ਜਿਆਦਾ ਤੰਗ ਕੀਤਾ ਤਾˆ ਇਹ ਹੁਣ ਤਾˆ ਚੁਪ ਨੇ ਪਰ ਫੇਰ ਹਰ ਇਕ ਨੇ ਖਾਲਿਸਤਾਨ ਦੇ ਰਾਹ ਤੁਰ ਪੈਣਾ ।ਹਿੰਦੂਆ ਨੂੰ ਉਨਾ ਦੇ ਬਜੁਰਗ ਸਮਝਾ ਰਹੇ ਨੇ ਕਿ ਆਪਦੀ ਧੌˆਸ ਈਸਾਈਆ,ਮੁਸਲਮਾਨਾ ਤੇ ਦਲਿਤਾˆ ਆਦਿਕ ਉਤੇ ਜਿਵੇ ਮਰਜੀ ਜਮਾਈ ਜਾਵੋ ਪਰ ਸਿਖ ਜੇ ਵਿਗੜ ਗਏ ਤਾˆ ਚੇਤੇ ਰੱਖੋ,ਇਹ ਧਰਮ ਲਈ ਮਰਨਾ ਸਭ ਤੋ ਵਡੀ ਗੱਲ ਸਮਝਦੇ ਆ।
ਪਰ ਭਗਵੇ ਬਿਰਗੇਡ ਦੀ ਫਿਰਕੂ ਜਹਿਰ ਦੇ ਅਸਰ ਹੇਠ ਕੁਝ ਹਿੰਦੂਆ ਨੂੰ ਜਾਪਦਾ ਕਿ ਅਸੀ ਇਸ ਮੁਲਕ ਦੇ ਮਾਲਕ ਹਾˆ,ਅਸੀ ਜੋ ਮਰਜੀ ਕਹੀਏ,ਸਿਖਾˆ ਨੂੰ ਜੀ ਹਜੂਰ ਕਹਿਕੇ ਮੰਨਣਾ ਚਾਹੀਦਾ ਤੇ ਹਰ ਪਲ ਇਹ ਖਿਆਲ ਰੱਖਣਾ ਚਾਹੀਦਾ ਕਿ ਕਿਸੇ ਗੱਲ ਤੋ ਹਿੰਦੂ ਨਰਾਜ ਨਾ ਹੋ ਜਾਣ।ਇਹੋ ਜਿਹੇ ਹਿੰਦੂਆ ਨੂੰ ਜਾਪਦਾ ਕਿ ਗੁਰਦਵਾਰਿਆˆ ਵਿੱਚ ਵੀ ਸਿੱਖ ਸਾਡੇ ਹਿਸਾਬ ਨਾਲ ਚਲਣ,ਆਮ ਜੀਵਨ ਵਿੱਚ ਵੀ ਹਰ ਵੇਲੇ ਡਰੇ ਰਹਿਣ ਕਿ ਕਿਤੇ ਹਿੰਦੂਆ ਦੀ ਭਾਵਨਾ ਨੂੰ ਸੱਟ ਨਾ ਵੱਜ ਜਾਵੇ।
ਪਰ ਸਿਖ ਕਿਉ ਹਿੰਦੂਆ ਦੇ ਹਿਸਾਬ ਨਾਲ ਜਿਓਣਗੇ?ਸਿਖ ਕਿਸੇ ਦੇ ਧਰਮ ਵਿਚ ਦਖਲ ਨਹੀ ਦਿੰਦੇ, ਕਿਸੇ ਦਾ ਤਿਰਸਕਾਰ ਨਹੀ ਕਰਦੇ,ਕਿਸੇ ਹਿੰਦੂ ਦੀ ਮਰਜੀ ਆ,ਜੋ ਮਰਜੀ ਕਰੇ ਪਰ ਸਿਖ ਆਪਦੇ ਧਰਮ, ਬੋਲੀ ਅਤੇ ਸੱਭਿਆਚਾਰ ਉਤੇ ਕੋਈ ਹਮਲਾ ਬਰਦਾਸ਼ਤ ਨਹੀ ਕਰਦੇ।ਸਿਖ ਆਪਦੇ ਧਰਮ ਨੂੰ ਪਿਆਰ ਕਰਦੇ ਹਨ,ਆਪਦੇ ਨਾਇਕਾˆ ਦਾ ਸਤਿਕਾਰ ਕਰਦੇ ਨੇ।ਇਹ ਸਿਖਾˆ ਦਾ ਹੱਕ ਹੈ।ਹਿੰਦੂਆ ਨੂੰ ਜੇ ਇੰਦਰਾ ਤੇ ਵੈਦਿਆ ਵਰਗਿਆˆ ਦਾ ਹੇਜ ਆਉˆਦਾ ਤਾˆ ਉਨਾ ਦੇ ਸਤਿਕਾਰ ਵਿੱਚ ਜੋ ਮਰਜੀ ਕਰਨ ਪਰ ਸਿਖਾˆ ਉਤੇ ਆਪਦੀ ਮਰਜੀ ਥੋਪਣ ਵਾਲੀ ਹਰਕਤ ਨਾ ਕਰਨ।
ਇਹ ਮੰਨਣਾ ਪਵੇਗਾ ਕਿ ਸਿਖਾਂ ਦੇ ਨਾਇਕ ਉਹ ਨੇ ਜਿਹੜੇ ਹਿੰਦੂ ਕੱਟੜਵਾਦ ਖਿਲਾਫ ਲੜਦੇ ਹਨ।ਜਿਹੜੇ ਹਿੰਦੂਆ ਦੇ ਨਾਇਕ ਹਨ ਉਨਾ ਨੂੰ ਸਿਖ ਖਲਨਾਇਕ ਮੰਨਦੇ ਹਨ।ਦੋਹਾ ਕੌਮਾˆ ਦੇ ਸਰੋਕਾਰ ਵਖੋ-ਵਖਰੇ ਨੇ ਕਿਉˆਕਿ ਹਿੰਦੂ ਹੋਰ ਨੇ ਤੇ ਸਿੱਖ ਹੋਰ ਨੇ।ਮੁਕਦੀ ਗੱਲ ਇਹ ਕਿ ਭਗਵਾˆ ਬਿਰਗੇਡ ਜਿੰਨਾ ਜਿਆਦਾ ਸਿਖ ਜਜਬਾਤ ਨਾਲ ਪੰਗੇ ਲਵੇਗਾ ਉਨਾ ਈ ਸਿੱਖ ਅਤੇ ਹਿੰਦੂਆ ਦੇ ਫਰਕ ਤੇ ਵਿਰੋਧ ਜਾਹਰ ਹੋਣਗੇ।
ਸਿਖਾˆ ਦੀ ਢਾਲ ਬਣੀ ਹੋਈ ਧਿਰ ਨੂੰ ਇਹ ਸਬਕ ਸਿਖ ਲੈਣਾ ਚਾਹੀਦਾ ਹੈ ਕਿ ਭੱਜਣ ਦੀ ਥਾˆ ਪੈਰ ਗੱਡਕੇ ਲੜਨਾ ਪਵੇਗਾ।
ਅਖੇ ਜੀ,ਸਿਖਾਂ ਉਤੇ ਬੀਬੀ ਇੰਦਰਾ ਨੇ ਭਰੋਸਾ ਕੀਤਾ ਤੇ ਇੰਨਾਂ ਨੇ ਵਫਾਦਾਰੀ ਨਹੀ ਨਿਭਾਈ।ਕੌਣ ਸਮਝਾਵੇ ਕਿ ਵਫਾਦਾਰੀਆਂ ਦਾ ਸੁਭਾਅ ਕੁੱਤਿਆਂ ਦਾ ਹੈ,ਸ਼ੇਰ ਦੀ ਬਿਰਤੀ ਤਾਂ ਸਿੱਧੀ ਸਪਸ਼ੱਟ ਹੈ ਜੇ ਬੈਠੇ ਨੇ ਛੇੜੋਂਗੇ ਤਾਂ ਛੱਡਦਾ ਨਹੀ।ਸ਼ੇਰਾਂ ਤੋਂ ਕੁੱਤਿਆਂ ਵਾਲੀਆਂ ਆਸਾਂ ਨਾ ਕਰੋ।
ਸਿੱਖ ਆਪਣੇ ਧਰਮ,ਕੌਮ,ਇਤਿਹਾਸ,ਫਲਸਫੇ ਤੋˆ ਪ੍ਰੇਰਨਾ ਲੈ ਕੇ ਇਤਿਹਾਸ ਸਿਰਜਣ ਦੇ ਸਦਾ ਸਮਰੱਥ ਹਨ ਪਰ ਇਹ ਸਵਾਲ ਵਾਰ-ਵਾਰ ਘੇਰੇਗਾ ਕਿ ਕੀ ਇਸ ਮੁਲਕ ਵਿਚ ਸਿਖ ਹੋਣਾ ਕਸੂਰ ਹੈ?

 ਲੇਖਕ- ਸਰਬਜੀਤ ਸਿੰਘ ਘੁਮਾਣ
9781991622,8360643731

ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
+91 97819 91622
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.