ਪੰਥ ਦੋਖੀ ਸਾਜ਼ਿਸ਼ ਤਹਿਤ ਸਿੱਖਾਂ ਖ਼ਿਲਾਫ਼ ਮਾਹੌਲ ਸਿਰਜ ਰਹੇ ਨੇ : ਬੀਬੀ ਕੁਲਵਿੰਦਰ ਕੌਰ ਖਾਲਸਾ

ਪੰਥ ਦੋਖੀ ਸਾਜ਼ਿਸ਼ ਤਹਿਤ ਸਿੱਖਾਂ ਖ਼ਿਲਾਫ਼ ਮਾਹੌਲ ਸਿਰਜ ਰਹੇ ਨੇ : ਬੀਬੀ ਕੁਲਵਿੰਦਰ ਕੌਰ ਖਾਲਸਾ

ਅੰਮ੍ਰਿਤਸਰ, 27 ਜੂਨ ( ਭਾਈ ਰਣਜੀਤ ਸਿੰਘ ਦਮਦਮੀ ਟਕਸਾਲ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਪਿਛਲੇ ਹਫ਼ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਜਿਸ ਬੇਅਦਬੀ ਕਰਨ ਆਏ ਪਾਪੀ ਨੂੰ ਕਾਬੂ ਕੀਤਾ ਗਿਆ ਸੀ ਉਸ ਦੀ ਚਰਚਾ ਹੁਣ ਬਿਲਕੁਲ ਨਹੀਂ ਹੋ ਰਹੀ। ਜਿਵੇਂ ਕੁਝ ਸਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਤੇ ਹਮਲਾ ਕਰਨ ਆਏ ਧਾੜਵੀ ਦੇ ਸੋਧੇ ਮਗਰੋਂ ਅੱਜ ਤਕ ਚਰਚਾ ਨਹੀਂ ਹੋਈ ਕਿ ਉਹ ਕੌਣ ਸੀ ਤੇ ਕਿੱਥੋਂ ਦਾ ਸੀ ? ਸਿੱਖ ਜਦ ਮਸਲਾ ਭੁੱਲ ਜਾਂਦੇ ਨੇ ਤਾਂ ਸਿੱਖਾਂ ਦੇ ਦੁਸ਼ਮਣ ਬਾਅਦ ਵਿੱਚ ਉਹਨਾਂ ਨੂੰ ਸਨਮਾਨਿਤ ਕਰਦੇ ਨੇ। ਅਸਲ ਵਿੱਚ ਇਹ ਭਗਵਾਂ ਹਮਲਾ ਹੈ, ਪਰ ਨਾ ਪੁਲਿਸ ਤੇ ਨਾ ਹੀ ਸ਼੍ਰੋਮਣੀ ਕਮੇਟੀ ਹੀ ਦੋਸ਼ੀਆਂ ਖ਼ਿਲਾਫ਼ ਕੁਝ ਕਰਦੀ-ਕਰਾਉਂਦੀ ਹੈ। ਪੰਜਾਬ ਵਿੱਚ ਬੇਅਦਬੀਆ ਖ਼ਾਸ ਕਰਕੇ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਪਿੱਛੇ ਵੀ ਇਹੀ ਸੋਚ ਹੈ ਕਿ ਲਗਾਤਾਰ ਸਿੱਖਾਂ ਨੂੰ ਉਕਸਾਇਆ ਜਾਵੇ ਤੇ ਸਾਰੀ ਦੁਨੀਆਂ ਵਿੱਚ ਜਰਾਇਮ ਪੇਸ਼ਾ ਕਹਿ ਕੇ ਭੰਡਿਆ ਜਾਵੇ ਕਿ ਮਾਮੂਲੀ ਗੱਲ ਪਿਛੇ ਅੱਗ-ਬਗੂਲਾ ਹੋ ਜਾਂਦੇ ਨੇ। ਹਿਮਾਚਲ, ਉਤਰਾਖੰਡ, ਮਹਾਂਰਾਸ਼ਟਰ, ਯੂ.ਪੀ. ਆਦਿਕ ਵਿੱਚ ਸਿੱਖਾਂ ਦੀਆਂ ਕਿਰਪਾਨਾਂ ਦਾ ਮਸਲਾ ਵੀ ਭੜਕਾਉਣ ਲਈ ਹੀ ਹੈ। ਸਿੱਖਾਂ ਖ਼ਿਲਾਫ਼ ਮਹੌਲ ਬਣਾਇਆ ਜਾ ਰਿਹਾ ਹੈ। ਸਿੱਖਾਂ ਨੂੰ ਇਸ ਗੱਲ ਨੂੰ ਸਮਝਣਾ, ਵਿਚਾਰਨਾ ਅਤੇ ਸਾਵਧਾਨ ਹੋ ਕੇ ਰਹਿਣਾ ਚਾਹੀਦਾ ਹੈ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.