ਸਫਰ-ਏ-ਸ਼ਹਾਦਤ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਭਿੱਖਾ ਸਿੰਘ ਜੀ ਅਤੇ ਸਮੁੱਚੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੁੰਦਿਆਂ...

ਸਫਰ-ਏ-ਸ਼ਹਾਦਤ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਭਿੱਖਾ ਸਿੰਘ ਜੀ ਅਤੇ ਸਮੁੱਚੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੁੰਦਿਆਂ...

ਸਫਰ-ਏ-ਸ਼ਹਾਦਤ ਦੌਰਾਨ ਖਾਲਸਾ ਪੰਥ ਜਿੱਥੇ ਬੀਬੀ ਹਰਸ਼ਰਨ ਕੌਰ ਜੀ ਦੀ ਚਮਕੌਰ ਦੇ ਯੁੱਧ ਦੌਰਾਨ ਸਸਕਾਰ ਕਰਨ ਸੇਵਾ ਤੇ ਸ਼ਹੀਦ ਹੋਣ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ, ਉੱਥੇ ਹੀ ਬੀਬੀ ਭਿਖਾ ਸਿੰਘ ਜੀ ਸਿੱਖ ਇਤਿਹਾਸ ਅੰਦਰ ਉਹ ਪਹਿਲੀ ਮਹਾਨ ਸ਼ਹੀਦ ਸਿੱਖ ਔਰਤ ਹਨ ਜਿਨ੍ਹਾਂ ਨੇ ਦਾਦੀ ਮਾਤਾ ਗੁਜਰ ਕੌਰ ਜੀ ਵਾਂਗ ਆਪਣਾ ਸਰਬੰਸ ਪੰਥ ਤੋਂ ਕੁਰਬਾਨ ਕਰ ਦਿੱਤਾ। ਦਸਵੇਂ ਪਾਤਿਸ਼ਾਹ ਜੀ ਨੂੰ ਸ਼ਸਤ੍ਰ ਵਿਦਿਆ ਦੀ ਸਿੱਖਲਾਈ ਦੇਣ ਵਾਲੇ ਉਸਤਾਦ ਭਾਈ ਬਜ਼ਰ ਸਿੰਘ ਜੀ ਆਪ ਜੀ ਦੇ ਪਿਤਾ ਜੀ ਸਨ, ਇਸ ਲਈ ਦਸਵੇਂ ਪਾਤਿਸ਼ਾਹ ਜੀ ਆਪ ਜੀ ਨੂੰ ਉਸਤਾਦ ਜੀ ਦੀ ਧੀ ਹੋਣ ਕਰਕੇ ਵੱਡੀ ਭੈਣ ਮੰਨਦੇ ਸਨ। ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ ਉਪਰੰਤ ਬੇਅੰਤ ਗੁਰਸਿੱਖ ਪਰਿਵਾਰ ਬੀਬੀਆਂ ਸਹਿਤ ਸ਼ਹੀਦ ਹੋਏ, ਪਰ ਯੁੱਧ ਵਿੱਚ ਜੂਝ ਕੇ ਸ਼ਹੀਦ ਹੋਣ ਵਾਲੀ ਪਹਿਲੀ ਸਿੱਖ ਬੀਬੀ ਭਿਖਾ ਸਿੰਘ ਜੀ ਦਾ ਹੀ ਜ਼ਿਕਰ ਮਿਲਦਾ ਹੈ।

ਬੀਬੀ ਭਿਖਾ ਸਿੰਘ ਜੀ ਦਾ ਪੜਦਾਦਾ ਭਾਈ ਸੁਖੀਆ ਜੀ ਦੇ ਪਿਤਾ ਭਾਈ ਮਾਡਨ ਜੀ ਤੇ ਇਹਨਾਂ ਦੇ ਭਰਾ ਭਾਈ ਬਿਹਾਰੀ ਜੀ ਹਰਗੋਬਿੰਦਪੁਰ ਦੇ ਯੁੱਧ ਦੌਰਾਨ ਗੰਭੀਰ ਜਖ਼ਮੀ ਹੋਏ ਸਨ, ਆਪ ਜੀ ਦੇ ਪਿਤਾ ਭਾਈ ਬਜ਼ਰ ਸਿੰਘ ਜੀ ਸਰਹਿੰਦ ਨੂੰ ਫ਼ਤਹਿ ਕਰਨ ਸਮੇਂ ਚਪੜਚਿੜੀ ਦੇ ਮੈਦਾਨ ਵਿੱਚ ਯੁੱਧ ਲੜਦੇ ਹੋਏ ਸ਼ਹੀਦ ਹੋਏ ਸਨ। ਭਾਈ ਬਜ਼ਰ ਸਿੰਘ ਜੀ ਦੇ ਦੋ ਭਰਾ ਭਾਈ ਜੀਤਾ ਸਿੰਘ ਜੀ ਤੇ ਭਾਈ ਨੇਤਾ ਸਿੰਘ ਜੀ ਨਿਰਮੋਹਗੜ੍ਹ ਦੇ ਯੁੱਧ ਦੌਰਾਨ ਤੇ ਇਕ ਭਰਾ ਭਾਈ ਉਦੈ ਸਿੰਘ ਜੀ ਕਈ ਸਾਲ ਬਾਅਦ ਸੰਨ ੧੭੩੪ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸ਼ਹੀਦ ਹੋਏ ਸਨ। ਬੀਬੀ ਭਿਖਾ ਸਿੰਘ ਜੀ ਦੇ ਪਤੀ ਭਾਈ ਆਲਮ ਸਿੰਘ ਜੀ ਨਚਣਾ (ਨਚਣਾ ਨਾਮ ਦਸਵੇਂ ਪਾਤਿਸ਼ਾਹ ਜੀ ਨੇ ਆਪ ਜੀ ਨੂੰ ਆਪ ਜੀ ਦੀ ਚੁਸਤੀ, ਫੁਰਤੀ ਤੇ ਸ਼ਸਤ੍ਰ ਵਿੱਦਿਆ ਦੇ ਪੈਂਤੜੇ ਪਾਉਂਦਿਆਂ ਫੁਰਤੀਲੇਪਣ ਨੂੰ ਵੇਖਦਿਆਂ ਰੱਖਿਆ ਸੀ) ਚਮਕੌਰ ਦੀ ਗੜ੍ਹੀ ਵਿੱਚ ਆਪਣੇ ਭਰਾ ਭਾਈ ਬੀਰ ਸਿੰਘ ਜੀ ਅਤੇ ਦੋ ਪੁੱਤਰਾਂ ਭਾਈ ਮੋਹਰ ਸਿੰਘ ਜੀ ਤੇ ਭਾਈ ਅਮੋਲਕ ਸਿੰਘ ਜੀ ਨਾਲ ਸ਼ਹੀਦ ਹੋਏ ਸਨ ਜਦਕਿ ਬੀਬੀ ਭਿਖਾ ਸਿੰਘ ਜੀ ਦਾ ਤੀਜਾ ਪੁੱਤਰ ਭਾਈ ਬਾਘੜ ਸਿੰਘ ਜੀ ਸੰਨ ੧੭੪੦ ਵਿੱਚ ਜ਼ਕਰੀਆਂ ਖਾਂ ਦੇ ਸਮੇਂ ਲਾਹੌਰ ਵਿੱਚ ਸ਼ਹੀਦ ਹੋਏ। ਖ਼ੁਦ ਬੀਬੀ ਭਿੱਖਾ ਸਿੰਘ ਜੀ ਪਿੰਡ ਝੱਖੀਆਂ ਦੀ ਜੂਹ ਵਿੱਚ ਹੋਏ ਯੁੱਧ ਦੌਰਾਨ ਦੁਸਮਣਾਂ ਦੇ ਆਹੂ ਲਾਹੁੰਦੇ ਹੋਏ ਸਰਸਾ ਨਦੀ ਪਾਰ ਕਰਨ ਤੋਂ ਪਹਿਲਾਂ ਸ਼ਹੀਦ ਹੋਏ। ਸਿੱਖ ਇਤਿਹਾਸ ਦੀ ਇਹ ਇੱਕੋ ਇਕ ਸ਼ਹੀਦ ਸਿੰਘਣੀ ਹੋਈ, ਜਿਸਦੇ ਪੜਦਾਦਾ ਜੀ, ਪਿਤਾ ਜੀ, ਪਤੀ, ਤਿੰਨ ਚਾਚੇ ਤੇ ਤਿੰਨ ਪੁੱਤਰ ਸ਼ਹੀਦ ਹੋਏ। ਬੀਬੀ ਹੋਕੇ ਆਪ ਜੀ ਨੇ ਆਪਣੇ ਨਾਂ ਨਾਲ ਕੌਰ ਦੀ ਬਜਾਏ ਸਿੰਘ ਸ਼ਬਦ ਇਸ ਲਈ ਲਾਇਆ ਸੀ ਕਿਉਂਕਿ ਆਪ ਜੀ ਅੰਮ੍ਰਿਤ ਛੱਕ ਕੇ ਮਰਦਾਨਾ ਲਿਬਾਸ ਵਿੱਚ ਸ਼ਸਤ੍ਰਧਾਰੀ ਹੁੰਦੀਆਂ ਪੂਰੀ ਤਰ੍ਹਾਂ ਸੂਰਬੀਰ ਯੋਧਿਆਂ ਵਾਂਗ ਵਿਚਰਦੇ ਸਨ। ਖਾਲਸਾ ਪੰਥ ਦੀ ਮਹਾਨ ਬੀਬੀ ਭਿਖਾ ਸਿੰਘ ਅਤੇ ਪੂਰੇ ਪਰਿਵਾਰ ਦੀ ਸ਼ਹੀਦੀਆਂ ਨੂੰ ਖਾਲਸਾ ਪੰਥ ਲਈ ਸ਼ਰਧਾਵਾਨ ਬਣ ਕੇ ਕੋਟਿ-ਕੋਟਿ ਪ੍ਰਣਾਮ ਕਰਨਾ ਚਾਹੀਦਾ ਹੈ ਅਤੇ ਵਰਤਮਾਨ ਅਤੇ ਭੂਤਕਾਲ ਦੇ ਸਮੂਹ ਸ਼ਹੀਦ ਸਿੰਘਾਂ ਦੀਆਂ ਸ਼ਹੀਦੀਆਂ ਤੋਂ ਸੌਕ ਸਿੱਖਦੇ ਹੋਏ ਖਾਲਸਾ ਪੰਥ ਦੇ ਹੱਕ ਸੱਚ ਲਈ ਕੁਰਬਾਨੀਆਂ ਦੇਣੀਆ ਚਾਹੀਦੀਆਂ ਹਨ ਤਾਂ ਕਿ ਮੁੜ ਖਾਲਸਾ ਰਾਜ ਦੀ ਸਥਾਪਨਾ ਹੋ ਸਕੇ।
ਮੰਗਤ ਸਿੰਘ ਸੈਦਪੁਰ (ਚੰਡੀਗੜ੍ਹ) 
ਮੋਬਾਇਲ 70877-76975

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.