ਦਮਦਮੀ ਟਕਸਾਲ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ 101 ਸਹਿਜ ਪਾਠ ਦੇ ਭੋਗ ਪਾਏ : ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ
- ਰਾਸ਼ਟਰੀ
- (Asia/Kolkata)
ਅੰਮ੍ਰਿਤਸਰ, 3 ਸਤੰਬਰ (ਅਜ਼ਾਦ): ਸਿੱਖ ਸੰਘਰਸ਼ ਦੇ ਜੁਝਾਰੂ ਅਤੇ ਦਮਦਮੀ ਟਕਸਾਲ ਦੇ ਸੀਨੀਅਰ ਆਗੂ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਦੱਸਿਆ ਕਿ ਦਮਦਮੀ ਟਕਸਾਲ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ 101 ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ। ਉਹਨਾਂ ਕਿਹਾ ਕਿ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਿੱਖ ਕੌਮ ਦੇ ਬਹਾਦਰ ਯੋਧਿਆਂ ਨੂੰ ਜੇਲ੍ਹਾਂ ਵਿੱਚ ਤਾੜ ਕੇ ਰੱਖਿਆ ਹੋਇਆ ਹੈ ਤੇ ਸਿੱਖਾਂ ਨਾਲ ਲਗਾਤਾਰ ਧੱਕੇਸ਼ਾਹੀਆਂ, ਬੇਇਨਸਾਫ਼ੀਆਂ, ਜ਼ੁਲਮ ਅਤੇ ਵਿਤਕਰੇ ਕਰਕੇ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਸ ਲਈ ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਸਥਾਪਨਾ ਤੋਂ ਬਿਨਾਂ ਸਿੱਖ ਕੌਮ ਦਾ ਗੁਜ਼ਾਰਾ ਨਹੀਂ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਨੇ ਹਿੰਦੂਤਵੀ ਭਾਰਤ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਸੀ ਜੋ ਅੱਜ ਵੀ ਜਾਰੀ ਹੈ ਤੇ ਮਹਾਂਪੁਰਖਾਂ ਨੇ ਬਚਨ ਕੀਤੇ ਸਨ ਕਿ "ਜੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।" ਉਹਨਾਂ ਕਿਹਾ ਕਿ ਗੁਰਬਾਣੀ ਦੇ ਓਟ ਆਸਰਾ ਸਦਕਾ ਹੀ ਅਸੀਂ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਭਾਰਤ ਸਰਕਾਰ ਵਿਰੁੱਧ ਹਥਿਆਰਬੰਦ ਸਿੱਖ ਸੰਘਰਸ਼ ਲੜਿਆ ਸੀ। ਉਹਨਾਂ ਕਿਹਾ ਕਿ ਗੁਰਬਾਣੀ ਦੇ ਸਦਕਾ ਹੀ ਸੰਤ ਜਰਨੈਲ ਸਿੰਘ ਜੀ ਟੈਂਕਾਂ-ਤੋਪਾਂ ਅੱਗੇ ਖੜ੍ਹ ਗਏ ਸਨ ਇਸ ਲਈ ਦਮਦਮੀ ਟਕਸਾਲ ਦੇ ਹਰੇਕ ਸਿੰਘ ਨੂੰ ਅਤੇ ਹਰ ਇੱਕ ਸਿੱਖ ਨੂੰ ਰੋਜ਼ਾਨਾ ਗੁਰਬਾਣੀ-ਸਿਮਰਨ ਦਾ ਅਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਨਾ ਚਾਹੀਦਾ ਹੈ। ਜਥੇਦਾਰ ਗੁਰਨਾਮ ਸਿੰਘ ਬੰਡਾਲਾ ਨੇ ਕਿਹਾ ਕਿ ਜਦੋਂ ਅਸੀਂ ਖ਼ਾਲਿਸਤਾਨ ਕਮਾਂਡੋ ਫੋਰਸ ਜਥੇਬੰਦੀ ਵਿੱਚ ਵਿਚਰਦੇ ਸੀ ਤਾਂ ਹਰੇਕ ਜੁਝਾਰੂ ਐਕਸ਼ਨ ਨੂੰ ਸਿਰੇ ਚੜ੍ਹਾਉਣ ਤੋਂ ਪਹਿਲਾਂ ਗੁਰਬਾਣੀ ਦੇ ਜਾਪ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਦੇ ਸੀ ਤਾਂ ਵਾਹਿਗੁਰੂ ਸਾਨੂੰ ਸਫ਼ਲਤਾ ਬਖਸ਼ਦੇ ਸਨ। ਉਹਨਾਂ ਦੱਸਿਆ ਕਿ ਅਸੀਂ ਨਾਭਾ ਜੇਲ੍ਹ ਵਿੱਚ ਵੀ 101 ਸਹਿਜ ਪਾਠ ਸਾਹਿਬ ਦੇ ਭੋਗ ਪਾਏ ਸਨ। ਜਥੇਦਾਰ ਗੁਰਨਾਮ ਸਿੰਘ ਬੰਡਾਲਾ ਨੇ ਦੱਸਿਆ ਕਿ ਉਹ ਆਪ ਅਤੇ ਉਨ੍ਹਾਂ ਦੇ ਸਾਥੀ ਹਰ ਮਹੀਨੇ ਸਹਿਜ ਪਾਠ ਦੇ ਭੋਗ ਪਾਉਂਦੇ ਹਨ ਅਤੇ ਨਿਤਨੇਮ ਤੇ ਵਾਹਿਗੁਰੂ ਸਿਮਰਨ ਦਾ ਅਭਿਆਸ ਕਰਕੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ, ਦਮਦਮੀ ਟਕਸਾਲ ਦੀ ਚੜ੍ਹਦੀ ਕਲਾ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਦੇ ਹਨ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਦਾਸ ਨੇ ਛੋਟੀ ਉਮਰ ਤੋਂ ਹੀ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਦੇ ਧਾਰਮਿਕ ਜੀਵਨ ਨੂੰ ਤੱਕਿਆ ਹੈ ਅਤੇ ਉਨ੍ਹਾਂ ਦੀ ਸੰਗਤ ਮਾਣੀ ਹੈ। ਉਹਨਾਂ ਕਿਹਾ ਕਿ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਹੀ ਦਾਸ ਨੂੰ ਦਮਦਮੀ ਟਕਸਾਲ ਵਿੱਚ ਭੇਜਿਆ ਸੀ। ਦਮਦਮੀ ਟਕਸਾਲ 'ਚੋਂ ਵਿੱਦਿਆ ਪ੍ਰਾਪਤ ਕਰਨੀ ਮੇਰੇ ਲਈ ਬਹੁਤ ਸੁਭਾਗਾ ਸਮਾਂ ਅਤੇ ਵਾਹਿਗੁਰੂ ਦੀ ਬਖ਼ਸ਼ਿਸ਼ ਹੈ, ਦਾਸ ਕਦੇ ਵੀ ਬਾਬਾ ਗੁਰਨਾਮ ਸਿੰਘ ਬੰਡਾਲਾ ਦਾ ਦੇਣ ਨਹੀਂ ਦੇ ਸਕਦਾ। ਬਾਬਾ ਗੁਰਨਾਮ ਸਿੰਘ ਬੰਡਾਲਾ ਦੀ ਸੰਗਤ ਵਿੱਚ ਰਹਿ ਕੇ ਅਨੇਕਾਂ ਸ੍ਰੀ ਅਖੰਡ ਪਾਠ ਸਾਹਿਬ, ਸ੍ਰੀ ਸਹਿਜ ਪਾਠ ਸਾਹਿਬ, ਸੰਪਟ ਪਾਠ ਅਤੇ ਗੁਰਮਤਿ ਸਮਾਗਮ ਕੀਤੇ ਅਤੇ ਭੁਝੰਗੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਈ ਸੀ।
Leave a Reply