ਜਸਵਿੰਦਰ ਪਾਲ ਸਿੰਘ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਹਲਕਾ ਫਗਵਾੜਾ ਦੇ ਸਰਕਲ ਪ੍ਰਧਾਨ ਨਿਯੁਕਤ...
- ਰਾਜਨੀਤੀ
- (Asia/Kolkata)
ਭੁਲੱਥ, 8 ਸਤੰਬਰ ਗੌਰਵ ਮੜੀਆ
ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦੇ ਸੂਬਾ ਪ੍ਰਧਾਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਪੰਡੋਰੀ ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ ਸੋਨੀ ਜ਼ੋਰਾਵਰ , ਅਮਨਦੀਪ ਸਿੰਘ ਬਾਜਵਾ ਜਰਨਲ ਸਕੱਤਰ, ਗੁਰਸੇਵਕ ਸਿੰਘ ਮੀਤ ਪ੍ਰਧਾਨ,ਨਵ ਸੀਨੀਅਰ ਕਿਸਾਨ ਆਗੂ, ਬਲਦੇਵ ਸਿੰਘ ਢਿੱਲੋਂ,ਮਾਇਆ ਸਿੰਘ, ਚੰਗਾ ਸਿੰਘ ਇਕਾਈ ਪ੍ਰਧਾਨ, ਸਤਪਾਲ ਮੰਡ ਬਲਾਕ ਪ੍ਰਧਾਨ, ਸੁਰਜੀਤ ਸਿੰਘ ਕਿਸਾਨ ਆਗੂ, ਰਿਟਾਇਰ ਡੀ ਐਸ ਪੀ ਮਹਿਮਦਪੁਰ ਦੀ ਅਗਵਾਈ ਹੇਠ ਸਤਿੰਦਰਪਾਲ ਸਿੰਘ ਰਾਮਗੜ੍ਹ ਨੂੰ ਭਾਰਤੀ ਕਿਸਾਨ ਯੂਨੀਅਨ ਨੇ ਹਲਕਾ ਫਗਵਾੜਾ ਦੇ ਡੱਲੇਵਾਲ ਦੇ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਜਸਵਿੰਦਰ ਸਿੰਘ ਰਾਮਗੜ੍ਹ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕਿ ਚੱਲਣ ਗਏ। ਅਤੇ ਪੰਜਾਬ ਦੀ ਕਿਸਾਨੀ ਨਾਲ ਹੋ ਰਹੀਆਂ ਧੱਕੇਸ਼ਾਹੀਆ ਖਿਲਾਫ ਆਪਣੀ ਅਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨੀ ਦੇ ਹੱਕਾ ਲਈ ਸੰਘਰਸ਼ ਵਿੱਚ ਵੱਧ ਚੜ੍ਹਕੇ ਯੋਗਦਾਨ ਪਾਉਣਗੇ ਅਤੇ ਕਿਸਾਨ ਯੂਨੀਅਨ ਡੱਲੇਵਾਲ ਵੱਲੋਂ ਸੋਪੇ ਗਏ ਕੰਮਾਂ ਦੀ ਜੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਖਬਰ ਦੇ ਲਈ ਵਿਸ਼ੇਸ਼ ਸਹਿਯੋਗ ਕੰਨੂੰ ਭੁਲੱਥ
Leave a Reply