ਕਾਂਗਰਸੀ ਆਗੂ ਭੁਪਿੰਦਰ ਕੁਮਾਰ ਕਾਲਾ ਪ੍ਰਧਾਨ ਨੂੰ ਸਦਮਾ,ਮਾਤਾ ਦਾ ਦੇਹਾਂਤ

ਕਾਂਗਰਸੀ ਆਗੂ ਭੁਪਿੰਦਰ ਕੁਮਾਰ ਕਾਲਾ ਪ੍ਰਧਾਨ ਨੂੰ ਸਦਮਾ,ਮਾਤਾ ਦਾ ਦੇਹਾਂਤ

ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸਮੇਤ ਵੱਖ-ਵੱਖ ਸਿਆਸੀ,ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,24 ਨਵੰਬਰ

ਕਾਂਗਰਸ ਪਾਰਟੀ ਦੇ ਆਗੂ ਅਤੇ ਬਲਾਕ ਚੋਹਲਾ ਸਾਹਿਬ ਦੇ ਸਾਬਕਾ ਪ੍ਰਧਾਨ ਭੁਪਿੰਦਰ ਕੁਮਾਰ (ਕਾਲਾ ਪ੍ਰਧਾਨ) ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ,ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਕੈਲਾਸ਼ ਰਾਣੀ ਦਾ ਦੇਹਾਂਤ ਹੋ ਗਿਆ।ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਚੋਹਲਾ ਸਾਹਿਬ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਇਸ ਦੁੱਖ ਦੀ ਘੜੀ ਵਿੱਚ ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੋਂ ਇਲਾਵਾ ਪ੍ਰਦੀਪ ਕੁਮਾਰ ਚੋਪੜਾ ਫਤਿਆਬਾਦ,ਦਾਰਾ ਚੋਪੜਾ ਸਰਪੰਚ ਫਤਿਆਬਾਦ,ਸਾਬਕਾ ਸਰਪੰਚ ਜਗਤਾਰ ਸਿੰਘ ਉੱਪਲ,ਸਾਬਕਾ ਸਰਪੰਚ ਮਹਿੰਦਰ ਸਿੰਘ ਚੰਬਾ,ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲਵਾਂ,ਮਾਸਟਰ ਦਲਬੀਰ ਸਿੰਘ ਚੰਬਾ,ਮਾਸਟਰ ਗੁਰਨਾਮ ਸਿੰਘ ਧੁੰਨ,ਯੂਥ ਆਗੂ ਖਜਾਨ ਸਿੰਘ ਚੰਬਾ,ਕਿਸਾਨ ਆਗੂ ਪ੍ਰਗਟ ਸਿੰਘ ਚੰਬਾ,ਸਾਬਕਾ ਸਰਪੰਚ ਧਰਮ ਸਿੰਘ ਹਵੇਲੀਆਂ,ਕਰਮ ਸਿੰਘ ਸ਼ਾਹ ਚੰਬਾ ਹਵੇਲੀਆਂ,ਕੁਲਵੰਤ ਸਿੰਘ ਚੋਹਲਾ ਚੇਅਰਮੈਨ,ਰਵਿੰਦਰ ਸਿੰਘ ਸੈਂਟੀ ਚੇਅਰਮੈਨ, ਰਣਜੀਤ ਸਿੰਘ ਰਾਣਾ ਆੜ੍ਹਤੀ,ਮਨਮੋਹਨ ਸਿੰਘ ਪੱਪੂ ਥਾਣੇਦਾਰ,ਰਸਪਾਲ ਸਿੰਘ ਧੁੰਨ, ਰੂੜ ਕੁਮਾਰ ਧੁੰਨ,ਮਨਦੀਪ ਸਿੰਘ ਸਾਬਕਾ ਸਰਪੰਚ ਘੜਕਾ,ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ,ਮਨਦੀਪ ਸਿੰਘ ਮਨੀ ਆੜ੍ਹਤੀ,ਗੁਰਬਖਸ਼ ਸਿੰਘ ਸ਼ਾਹ ਕੈਨੇਡਾ,ਡਾਇਰੈਕਟਰ ਨਛੱਤਰ ਸਿੰਘ ਕਾਲਾ,ਅਜਮੇਰ ਸਿੰਘ ਘੜਕਾ,ਤਰਸੇਮ ਕੁਮਾਰ ਨਈਅਰ,ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ,ਹਰਜਿੰਦਰ ਸਿੰਘ ਜਿੰਦਾ ਆੜ੍ਹਤੀ,ਅਵਤਾਰ ਸਿੰਘ ਕੌੜੇ ਵਧਾਨ,ਮਾਸਟਰ ਅਜੈਬ ਸਿੰਘ ਮੁੰਡਾ ਪਿੰਡ,ਬਲਦੇਵ ਸਿੰਘ ਮੁੰਡਾ ਪਿੰਡ,ਸੁਖਵੰਤ ਸਿੰਘ ਰੱਤੋਕੇ,ਨੰਬਰਦਾਰ ਕਾਰਜ ਸਿੰਘ ਅਤੇ ਨੰਬਰਦਾਰ ਦਾਰਾ ਸਿੰਘ ਚੋਹਲਾ ਸਾਹਿਬ,ਅਸ਼ੋਕ ਕੁਮਾਰ ਕੁੱਕੂ ਸ਼ਾਹ ਆੜ੍ਹਤੀ,ਰਕੇਸ਼ ਕੁਮਾਰ ਬਿੱਲਾ ਆੜ੍ਹਤੀ,ਕੁਲਵੰਤ ਸਿੰਘ ਲਹਿਰ,ਰਾਏ ਗੁਲਵਿੰਦਰ ਸਿੰਘ ਗੋਇੰਦਵਾਲ ਸਾਹਿਬ,ਅਜੀਤ ਸਿੰਘ ਚੋਹਲਾ,ਪੱਤਰਕਾਰ ਰਾਕੇਸ਼ ਨਈਅਰ,ਬਲਵਿੰਦਰ ਸਿੰਘ,ਮਨਜੀਤ ਸਿੰਘ ਸੰਧੂ,ਹਰਪ੍ਰੀਤ ਸਿੰਘ ਚੰਬਾ,ਨਿਸ਼ਾਨ ਸਿੰਘ ਰਾਣੀਵਲਾਹ,ਸਰਪੰਚ ਗੁਰਤੇਜ ਸਿੰਘ ਸੰਗਤਪੁਰਾ,ਬਲਵਿੰਦਰ ਸਿੰਘ ਸ਼ਿਮਲਾ,ਨਿਸ਼ਾਨ ਸਿੰਘ ਭਿਖੀਕੇ,ਅਜਮੇਰ ਸਿੰਘ ਇੰਸਪੈਕਟਰ,ਸਰਪੰਚ ਪਰਮਜੀਤ ਸਿੰਘ ਜਾਮਾਰਾਏ,ਸਰਪੰਚ ਬਲਦੇਵ ਸਿੰਘ,ਸੋਨੀ ਡਿਆਲ,ਸਰਪੰਚ ਜਗਰੂਪ ਸਿੰਘ ਖਵਾਸਪੁਰ,ਪੀਏ ਵਿਜੇ ਬਾਊ,ਜਸਵਿੰਦਰ ਸਿੰਘ ਸਿਆਸੀ ਸਲਾਹਕਾਰ ਅਤੇ ਰਣਜੀਤ ਸਿੰਘ ਰਾਣਾ ਪਵਾਰ,ਪੀਏ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਭੁਪਿੰਦਰ ਕੁਮਾਰ ਕਾਲਾ ਪ੍ਰਧਾਨ ਅਤੇ ਸਮੁੱਚੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਕਾਮਨਾ ਕੀਤੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.