ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਪੱਖੀ ਵਿਚਾਰਧਾਰਾ: ਗੁਰਬਾਣੀ ਇਸੁ ਜਗ ਮਹਿ ਚਾਨਣੁ -ਗਿਆਨੀ ਅੰਮ੍ਰਿਤਪਾਲ ਸਿੰਘ, ਲੁਧਿਆਣਾ।
- ਗੁਰਬਾਣੀ-ਇਤਿਹਾਸ
- (Asia/Kolkata)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਪੱਖੀ ਵਿਚਾਰਧਾਰਾ: ਗੁਰਬਾਣੀ ਇਸੁ ਜਗ ਮਹਿ ਚਾਨਣੁ -ਗਿਆਨੀ ਅੰਮ੍ਰਿਤਪਾਲ ਸਿੰਘ, ਲੁਧਿਆਣਾ।
[email protected]
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣ ਲਈ ਇਹਨਾਂ ਤਿੰਨ ਗੱਲਾਂ ਦਾ ਵਿਸ਼ੇਸ਼ ਧਿਆਨ ਵਿਚ ਰਖਣਾ ਪਵੇਗਾ। ਗੁਰਬਾਣੀ
ਦੀ ਪਾਵਨ ਵਿਚਾਰਧਾਰਾ ਸਰਬ ਸਾਂਝੀ ਹੈ, ਸਰਬ ਦੇਸ਼ੀ ਹੈ ਅਤੇ ਸਰਬ ਕਾਲੀ ਹੈ। ਦੂਜੇ ਸ਼ਬਦਾਂ ਵਿਚ ਗੁਰਬਾਣੀ ਦੇ ਉਹੀ ਅਰਥ ਪ੍ਰਮਾਣੀਕ ਮੰਨੇ
ਜਾਣਗੇ, ਜਿਹੜੇ ਸਰਬ ਸਾਂਝੇ, ਸਰਬ ਦੇਸੀ ਤੇ ਸਰਬ ਕਾਲੀ ਹੋਣਗੇ।
ਸਰਬ ਸਾਂਝੀ: ਸਰਬ ਸਾਂਝੀ ਦਾ ਭਾਵ ਕਿਸੇ ਵੀ ਧਰਮ, ਮਜ਼ਹਬ, ਵਰਨ, ਮੱਤ ਜਾਂ ਸੰਪਰਦਾ ਦਾ ਜਾਂ ਆਮ ਮਨੁੱਖ ਇਸ ਗੁਰਬਾਣੀ ਦੀ
ਇਸ ਵੀਚਾਰਧਾਰਾ ਨੂੰ ਅਪਣਾ ਸਕਦਾ ਹੈ।
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ (ਪੰਨਾ 747)
ਸਰਬ ਦੇਸੀ: ਸਰਬ ਦੇਸ਼ੀ ਦਾ ਭਾਵ ਹੈ ਕਿ ਗੁਰਬਾਣੀ ਦੇ ਸਿਧਾਂਤ ਦੁਨੀਆਂ ਦੇ ਹਰ ਕੋਨੇ ‘ਤੇ ਲਾਗੂ ਕੀਤੇ ਜਾ ਸਕਦੇ ਹਨ। ਜੇ ਕਿਸੇ ਹੋਰ
ਗ੍ਰਹਿ ‘ਤੇ ਵੀ ਦੁਨੀਆਂ ਮਿਲਦੀ ਹੈ ਜਾਂ ਮਨੁ̀ਖ ਕਿਸੇ ਹੋਰ ਗ੍ਰਹਿ ‘ਤੇ ਵੀ ਜਾ ਕੇ ਵੱਸਦਾ ਹੈ ਤਾਂ ਉੱਥੇ ਵੀ ਇਸ ਦੇ ਸਿਧਾਂਤ ਲਾਗੂ ਹੋ ਸਕਦੇ ਹਨ।
ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ ॥ (ਪੰਨਾ 1065)
ਸਰਬ ਕਾਲੀ: ਸਰਬ ਕਾਲੀ ਦਾ ਭਾਵ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੁਨ ੀਆਂ ਦੀ ਸ਼ੁਰੂਆਤ ਵੇਲੇ ਵੀ ਸੱਚ ਸਨ, ਹੁਣ ਵੀ ਸੱਚ
ਹਨ ਤੇ ਦੁਨੀਆਂ ਦੇ ਅੰਤ ਤੱਕ ਵੀ ਸੱਚ ਹੀ ਰਹਿਣਗੇ।
ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥ (ਪੰਨਾ 35)
ਇਸ ਨੂੰ ਸਮਝਣ ਲਈ ਉਦਾਹਰਣ ਵਜੋਂ ਆਸਾ ਰਾਗ ਵਿਚ ਬਾਬਾ ਫਰੀਦ ਜੀ ਦੇ ਬਚਨਾਂ ਨੂੰ ਪੜ੍ਹਦੇ ਹਾਂ:
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ (ਪੰਨਾ 488)
ਇਸ ਦਾ ਅਰਥ ਹੈ ਕਿ ਸੱਚ ਅਤੇ ਧਰਮ ਦੇ ਬੋਲ ਬੋਲੋ ਅਤੇ ਝੂਠ ਨਾ ਬੋਲੋ।
ਇਹ ਸਿਧਾਂਤ ਸਰਬ ਸਾਂਝਾ ਹੈ। ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਮੁਸਲਮਾਨ। ਇਥੋਂ ਤੱਕ ਕਿ ਨਾਸਤਿਕ ਲਈ ਵੀ ਇਹ ਗੱਲ ਠੀਕ ਹੈ ਕਿ
ਉਹ ਸੱਚ ਬੋਲੇ ਅਤੇ ਝੂਠ ਨਾ ਬੋਲੇ। ਇਹ ਨਹੀਂ ਕਿ ਕਿਸੇ ਨੂੰ ਝੂਠ ਬੋਲਣ ਦੀ ਇਜਾਜ਼ਤ ਦਿੱਤੀ ਗਈ ਹੋਵੇ। ਇਹ ਸਰਬ ਸਾਂਝਾ ਸਿਧਾਂਤ ਸਾਰਿਆਂ
ਮਨੁੱਖਾਂ ‘ਤੇ ਲਾਗੂ ਹੁੰਦਾ ਹੈ।
ਇਹ ਸਿਧਾਂਤ ਸਰਬ ਦੇਸੀ ਵੀ ਹੈ। ਇਹ ਨਹੀਂ ਹੋ ਸਕਦਾ ਕਿ ਕਿਸੇ ਦੇਸ਼ ਦੇ ਕਨੂੰਨ ਵਿਚ ਸੱਚ ਬੋਲਣਾ ਗਲਤ ਹੋਵੇ ਤੇ ਝੂਠ ਬੋਲਣਾ ਠੀਕ ਹੋਵੇ।
ਭਾਵੇਂ ਇੰਗਲੈਂਡ ਹੋਵੇ ਤੇ ਭਾਵੇਂ ਕੈਨ ੇਡਾ। ਭਾਵੇਂ ਕੋਈ ਕਿਸੇ ਦੂਜੇ ਗ੍ਰਹਿ ‘ਤੇ ਵੀ ਵੱਸ ਜਾਏ, ਉਥੇ ਵੀ ਇਹ ਸਿਧਾਂਤ ਲਾਗੂ ਹੋਵੇਗਾ ਕਿ ਮਨੁੱਖ ਨੂੰ ਸੱਚ ਬੋਲਣਾ ਚਾਹੀਦਾ ਹੈ ਤੇ ਝੂਠ ਨਹੀਂ ਬੋਲਣਾ ਚਾਹੀਦਾ। ਇਸ ਲਈ ਇਹ ਸਿਧਾਂਤ ਸਰਬ ਦੇਸੀ ਵੀ ਹੈ।
ਇਹ ਸਿਧਾਂਤ ਸਰਬ ਕਾਲੀ ਵੀ ਹੈ। ਜੇ ਅੱਜ ਤੋਂ 500 ਸਾਲ ਪਹਿਲਾਂ ਸੱਚ ਬੋਲਣਾ ਜ਼ਰੂਰੀ ਸੀ ਤਾਂ ਅੱਜ ਵੀ ਸੱਚ ਬੋਲਣਾ ਜ਼ਰੂਰੀ ਹੈ। ਅੱਜ
ਤੋਂ ਹਜ਼ਾਰਾਂ ਸਾਲਾਂ ਬਾਅਦ ਵੀ ਸੱਚ ਬੋਲਣਾ ਜ਼ਰੂਰੀ ਹੋਵੇਗਾ। ਭਾਵ ਸਾਰਿਆਂ ਕਾਲਾਂ (ਸਮਿਆਂ) ਵਿਚ ਸੱਚ ਬੋਲਣਾ ਜ਼ਰੂਰੀ ਹੈ। ਇਸੇ ਲਈ ਇਹ
ਸਿਧਾਂਤ ਸਰਬ ਕਾਲੀ ਵੀ ਹੈ।
ਕਿਸੇ ਵੀ ਵਿਚਾਰਧਾਰਾ ਨੂੰ ਸਮਝਣ ਲਈ ਉਸਦੇ ਅੱਠ ਪ੍ਰਮੁੱੱਖ ਪੱਖਾਂ ਨੂੰ ਸਮਝਣਾ ਪੈਂਦਾ ਹੈ।
1. ਧਾਰਮਿਕ 2. ਸਮਾਜਿਕ 3. ਰਾਜਨੀਤਿਕ 4. ਆਰਥਿਕ
5. ਸਰੀਰਕ 6. ਬੌਧਿਕ 7. ਮਾਨਸਿਕ 8. ਆਤਮਿਕ।
ਇਹ ਅੱਠ ਪੱਖ ਕਿਉਂ ਜ਼ਰੂਰੀ ਹਨ? ਜਿਵੇਂ ਕੋਈ ਆਪਣੀ ਬਾਂਹ ਤਾਂ ਰੋਜ਼ ਧੋਈ ਜਾਵੇ ਪਰ ਇਸ਼ਨਾਨ ਕਦੇ ਵੀ ਨਾ ਕਰੇ। ਉਸ ਦੇ ਸਰੀਰ
ਵਿਚ ਬਦਬੂ ਫੈਲ ਜਾਵੇਗੀ। ਉਸ ਨਾਲ ਜ਼ਹਿਰੀਲੇ ਤੱਤ ਪੈਦਾ ਹੋ ਜਾਣਗੇ ਜੋ ਮੌਤ ਦਾ ਕਾਰਨ ਬਣ ਸਕਦੇ ਹਨ। ਇਸੇ ਤਰ੍ਹਾਂ ਜੇ ਕੋਈ ਇਸ਼ਨਾਨ ਤਾਂ ਰੋਜ਼ ਕਰੇ ਪਰ ਆਪਣੀ ਬਾਂਹ ਕਦੀ ਵੀ ਨਾ ਧੋਵੇ ਤਾਂ ਵੀ ਉਸ ਬਾਂਹ ਵਿਚ ਜ਼ਹਿਰੀਲੇ ਤੱਤਾਂ ਦੇ ਪੈਦਾ ਹੋਣ ਨਾਲ ਮੌਤ ਹੋ ਸਕਦੀ ਹੈ। ਇਸੇ ਤਰ੍ਹਾਂ ਗੁਰਬਾਣੀ ਵਿਚਲੇ ਧਰਮ ਨੂੰ ਛੱਡ ਕੇ ਬਾਕੀ ਪੱਖਾਂ ਨੂੰ ਸੁਧਾਰਨ ਨਾਲ ਜ਼ਿੰਦਗੀ ਵਿਚ ਅਨੰਦ ਨਹੀਂ ਆਵੇਗਾ। ਕੇਵਲ ਗੁਰਬਾਣੀ ਦੇ ਧਰਮ ਦੇ ਪੱਖ ਨੂੰ ਲੈ ਕੇ ਬਾਕੀ ਪੱਖ ਛੱਡ ਦੇਣ ਨਾਲ ਵੀ ਜੀਵਨ ਵਿਚ ਚੰਗੀ ਸੇਧ ਨਹੀਂ ਮਿਲੇਗੀ। ਇਸੇ ਲਈ ਗੁਰਬਾਣੀ ਦੇ ਅੱਠਾਂ ਹੀ ਪੱਖਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਪਵੇਗਾ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਨੇ ਅੱਠਾਂ ਹੀ ਪੱਖਾਂ ‘ਤੇ ਬਾਖੂਬੀ ਮਨੁੱਖਤਾ ਦੀ ਅਗਵਾਈ ਕੀਤੀ ਹੈ। ਆਓ ਇਸ ਦੇ ਇੱਕ-ਇੱਕ ਕਰਕੇ ਸਾਰੇ ਪੱਖਾਂ ਦੀ ਵਿਚਾਰ ਕਰੀਏ:
1. ਧਾਰਮਿਕ ਪੱਖ: ਅੱਜ ਸੰਸਾਰ ਅੰਦਰ ਕਈ ਧਰਮ ਇੱਕ-ਦੂਜੇ ਨਾਲ ਟਕਰਾ ਰਹੇ ਹਨ। ਇੱਕ-ਇੱਕ ਧਰਮ ਅੰਦਰ ਵੀ ਕਈ-ਕਈ
ਸੰਪਰਦਾਵਾਂ ਦਾ ਟਕਰਾਅ ਹੋ ਰਿਹਾ ਹੈ। ਹਿੰਦੁਸਤਾਨ ਅੰਦਰ ਤਾਂ ਜੋਗੀ ਦਾ ਧਰਮ ਗਿਆਨ ਇੱਕਠਾ ਕਰਨਾ ਬਣ ਗਿਆ। ਬ੍ਰਾਹਮਣ ਦਾ ਧਰਮ ਵੇਦਾਂ ਦਾ ਪਾਠ ਕਰਨਾ ਬਣ ਗਿਆ। ਖੱਤਰੀ ਦਾ ਧਰਮ ਸੂਰਮਤਾਈ ਤੇ ਸ਼ੂਦਰ ਦਾ ਧਰਮ ਦੂਜਿਆਂ ਦੀ ਸੇਵਾ ਕਰਨਾ ਬਣ ਗਿਆ ਹੈ। ਜੇਕਰ ਰੱਬ ਇੱਕ ਹੈ ਤਾਂ ਉਸਦੇ 100 ਜਾਂ 200 ਧਰਮ ਕਿਵੇਂ ਹੋ ਸਕਦੇ ਹਨ। ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਹਰ ਕਿਸੇ ਦਾ ਵੱਖੋ-ਵੱਖਰਾ ਧਰਮ ਨਹੀਂ ਬਲਕਿ ਸਭ ਦਾ ਸਾਂਝਾ ਧਰਮ ਇੱਕ ਅਕਾਲ ਪੁਰਖ ਨਾਲ ਸਾਂਝ ਪਾਉਣੀ ਹੈ। ਜੇ ਕੋਈ ਇਸ ਭੇਦ ਨੂੰ ਸਮਝ ਲਵੇ ਤੇ ਉਹ ਹੀ ਰੱਬ ਵਰਗਾ ਹੈ ਤੇ ਮੈਂ ਉਸੇ ਦਾ ਹੀ ਦਾਸ ਬਣਨ ਨੂੰ ਤਿਆਰ ਹਾਂ।
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥
ਖੑਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕਿ®ਤਹ ॥
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥ (ਪੰਨਾ 1353)
ਗੁਰੂ ਸਾਹਿਬ ਨੇ ਇੱਕ ਸੱਚ ਨਾਲ ਜੁੜਨਾ ਹੀ ਇੱਕੋ ਇੱਕ ਧਰਮ ਦੱਸਿਆ ਹੈ।
ਏਕੋ ਧਰਮੁ ਦ੍ਰਿੜੈ ਸਚੁ ਕੋਈ ॥ (ਪੰਨਾ 1188) ਜਾਂ
ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ (ਪੰਨਾ 1386)
ਗੁਰਬਾਣੀ ਮੁਤਾਬਕ ਤਾਂ ਰੱਬ ਨੂੰ ਯਾਦ ਕਰਦਿਆਂ ਜੀਵਨ ਵਿਚ ਸ਼ੁਭ ਕੰਮ ਕਰਨੇ ਹੀ ਸਭ ਤੋਂ ਸ੍ਰੇਸ਼ਟ ਧਰਮ ਹੈ।
ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ (ਪੰਨਾ 266)
ਧਰਮ ਨਾਲ ਜੁੜਨ ਦਾ ਤਾਂ ਸਾਧਨ ਵੀ ਇਹੀ ਹੈ ਕਿ ਜੇ ਸੰਸਾਰ ਦੇ ਲੋਕ ਇੱਕ ਰੱਬ ਨੂੰ ਯਾਦ ਕਰਦਿਆਂ ਜੀਵਨ ਵਿਚ ਸ਼ੁਭ ਕੰਮ ਕਰਨੇ ਸ਼ੁਰੂ
ਕਰ ਦੇਣ ਤਾਂ ਸਾਰਾ ਸੰਸਾਰ ਹੀ ਧਾਰਮਿਕ ਹੋ ਜਾਵੇਗਾ।
2. ਸਮਾਜਿਕ ਪੱਖ: ਪਰਿਵਾਰਕ ਪੱਖ ਨੂੰ ਵੱਖਰੇ ਤੌਰ ‘ਤੇ ਲੈਣ ਦੀ ਲੋੜ ਨਹੀਂ ਕਿਉਂਕਿ ਗੁਰਬਾਣੀ ਅਨੁਸਾਰ ਸਾਰਾ ਸਮਾਜ ਹੀ ਇੱਕ
ਸਾਡਾ ਵੱਡਾ ਪਰਿਵਾਰ ਹੈ, ਜਿਸਦਾ ਮੁਖੀ ਅਕਾਲ ਪੁਰਖ ਹੈ।
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ (ਪੰਨਾ 611) ਜਾਂ
ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ ॥ (ਪੰਨਾ 248) ਜਾਂ
ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ (ਪੰਨਾ 507)
ਅੱਜ ਸਾਡੇ ਸਮਾਜ ਵਿਚ ਊਚ-ਨੀਚ, ਮੇਰ-ਤੇਰ, ਆਪਣੇ-ਪਰਾਏ, ਵੈਰੀ-ਮਿੱਤਰ ਦੇ ਵਿਤਕਰੇ ਪੈਦਾ ਹੋ ਚੁਕੇ ਹਨ। ਗੁਰਬਾਣੀ ਦੇ ਗਿਆਨ
ਨੇ ਸਮਾਜਿਕ ਜੀਵਨ ਨੂੰ ਸੁੰਦਰ ਬਣਾਉਣ ਲਈ ਅਨੇਕਤਾ ਵਿਚ ਏਕਤਾ ਦਾ ਸਿਧਾਂਤ ਦਿੱਤਾ ਕਿ ਇੱਕ ਅਕਾਲ ਪੁਰਖ ਹੀ ਸਾਰਿਆਂ ਵਿਚ ਸਮਾਇਆ ਹੋਇਆ ਹੈ। ਇੱਥ ੇ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੈ ਸਾਰੇ ਹੀ ਰੱਬ ਦਾ ਰੂਪ ਹਨ। ਜੇ ਸੰਸਾਰ ਇਸ ਸਿਧਾਂਤ ਨੂੰ ਮੰਨ ਲਵੇ ਤਾਂ ਜਾਤੀਵਾਦ, ਛੂਆ-ਛੂਤ, ਭੇਦਭਾਵ, ਰੰਗ, ਨਸਲ ਆਦਿ ਦੇ ਵਿਤਕਰੇ ਹੀ ਖਤਮ ਹੋ ਜਾਣਗੇ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ (ਪੰਨਾ 1349) ਜਾਂ
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥ (ਪੰਨਾ 1381)
ਅਸੀਂ ਗੁਰਬਾਣੀ ਵਿਚ “ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥” (ਪੰਨਾ 103) ਦਾ ਸਿਧਾਂਤ
ਪੜ੍ਹਦੇ ਹਾਂ। ਜੇਕਰ ਇਹੀ ਸਿਧਾਂਤ ਸੰਸਾਰ ਵਿਚ ਲਾਗੂ ਕਰ ਲਈਏ ਭਾਵ ਮਾਤਾ, ਪਿਤਾ, ਭੈਣ, ਭਰਾ, ਰਿਸ਼ਤੇਦਾਰ, ਮਿੱਤਰਾਂ, ਗੁਆਂਢੀਆਂ ਤੇ ਸਾਰੀ
ਦੁਨੀਆਂ ਵਿੱਚੋਂ ਰੱਬ ਦੇਖਣ ਲੱਗ ਜਾਈਏ ਤਾਂ ਪਿਤਾ-ਮਾਂ-ਧੀ, ਭੈਣ-ਭਰਾ, ਪਤੀ-ਪਤਨੀ ਵਿਚ ਪਿਆਰ ਵਧੇਗਾ। ਕੋਈ ਸੱਸ ਨੂੰਹ ਨੂੰ ਸਾੜਨ
ਦਾ ਜਤਨ ਨਹੀਂ ਕਰੇਗੀ। ਕੋਈ ਨੂੰਹ ਆਪਣੀ ਸੱਸ ਨੂੰ ਬੁਰਾ ਨਹੀਂ ਕਹੇਗੀ। ਪਤੀ-ਪਤਨੀ ਵਿਚ ਰੱਬ ਵਰਗਾ ਰਿਸ਼ਤਾ ਪੈਦਾ ਹੋ ਜਾਵੇ ਤਾਂ ਕਦੀ ਵੀ
ਤਲਾਕ ਦੀ ਨੌਬਤ ਨਹੀਂ ਆਵੇਗੀ। ਸਾਰੇ ਝਗੜੇਮੁੱਕ ਜਾਣਗੇ। ਸੰਸਾਰ ਵਿਚ ਕੋਈ ਕਿਸੇ ਦਾ ਦੁਸ਼ਮਣ ਨਹੀਂ ਰਹੇਗਾ।“ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥” (ਪੰਨਾ 1299) ਵਾਲਾ ਸਿਧਾਂਤ ਪਰਗਟ ਹੋ ਜਾਵੇਗਾ।
ਗੁਰਬਾਣੀ ਅਨੁਸਾਰ ਜੀਵਿਆਂ ਤਾਂ ਸਮਾਜਿਕ ਤੌਰ ‘ਤੇ ਮਨੁੱਖ ਦੀ ਲੁੱਟ ਖਸੂਟ ਤੇ ਉਸ ਉੱਪਰ ਹੋ ਰਹੇ ਜ਼ੁਲਮ ਵੀ ਖਤਮ ਹੋ ਜਾਣਗੇ। ਬਾਲ
ਵਿਆਹ, ਵਿਆਹ ਸਮੇਂ ਦਾਜ-ਦਹੇਜ ਦੀ ਲਾਹਨਤ, ਜਿਸਦਾ ਨਤੀਜਾ ਮਾਦਾ ਭਰੂਣ-ਹੱਤਿਆ ਹੈ, ਸਤੀ ਪ੍ਰਥ ਾ ਵਰਗੀਆਂ ਕੁਰੀਤੀਆਂ ਵਿਰੁੱਧ ਵੀ ਗੁਰਬਾਣੀ ਨੇ ਅਵਾਜ਼ ਉਠਾਈ। ਹੁਣ ਤਾਂ ਸਾਡੀ ਕੌਮ ਵਿਚ ਵੀ ਲੜਕਿਆਂ ਨਾਲੋਂ ਲੜਕੀਆਂ ਦੀ ਗਿਣਤੀ ਘੱਟ ਰਹਿ ਗਈ ਹੈ। ਕੌਮ ਵਿਚ ਨਸ਼ੇ ਇੰਨੇ ਵੱਧ ਗਏ ਹਨ ਕਿ ਇਹ ਕਾਲਜ਼ਾਂ ਤੇ ਯੂਨੀਵਰਸਿਟੀਆਂ ਦੇ ਨਾਲ-ਨਾਲ ਛੋਟੇ ਤੋਂ ਛੋਟੇ ਸਕੂਲਾਂ ਵਿਚ ਵੀ ਪਹੁੰਚ ਰਹੇ ਹਨ। ਸਿਰਫ਼ ਸ਼ਰਾਬ ਹੀ ਨਹੀਂ, ਹੋਰ ਵੀ ਅਨੇਕਾਂ ਕਿਸਮਾਂ ਦੇ ਜ਼ਹਿਰੀਲੇ ਨਸ਼ੇ ਫੈਲ ਰਹੇ ਹਨ ਜੋ ਅੱਜ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਘਰਾਂ ਤੱਕ ਪਹੁੰਚ ਗਏ ਹਨ। ਜੇ ਗੁਰੂ ਨਾਨਕ ਦੇ ਸਿਖਾਂ ਦੇ ਘਰ ਵਿਚ ਵੀ ਨਸ਼ੇ ਹੋਣਗੇ ਤਾਂ ਫਿਰ ਮਨਮੁਖ ਤੇ ਗੁਰਸਿੱਖ ਵਿਚ ਫ਼ਰਕ ਕੀ ਰਹਿ ਜਾਵੇਗਾ?
ਗੁਰਬਾਣੀ ਨੇ ਮਨੁੱਖਤਾ ਨੂੰ ਖੋਖਲਾ ਕਰਨ ਵਾਲੇ ਨਸ਼ਿਆਂ, ਵੱਸਦੇ ਘਰਾਂ ਨੂੰ ਉਜਾੜਨ ਵਾਲੇ ਜੂਏ ਤੇ ਵੱਸਦੇ ਘਰਾਂ ਨੂੰ ਤੋੜਨ ਵਾਲੇ ਵਿਭਚਾਰ
ਤੋਂ ਵੀ ਦੂਰ ਰਹਿਣ ਦੀ ਤਾਕੀਦ ਕੀਤੀ ਜਿਸ ਦੇ ਗੁਰਬਾਣੀ ਵਿਚ ਅਨੇਕਾਂ ਪ੍ਰਮਾਣ ਲੇਖ ਦੇ ਵਿਸਥਾਰ ਦੇ ਡਰੋਂ ਨਹੀਂ ਦਿੱਤੇ ਜਾ ਰਹੇ। ਗੁਰਬਾਣੀ ਅਨੁਸਾਰ ਤਾਂ ਗੁਣਾਂ ਨਾਲ ਭਰਪੂਰ ਸਮਾਜਿਕ ਜੀਵਨ ਜਿਉਂਦਿਆਂ ਹੀ ਗ੍ਰਿਹਸਤ ਧਰਮ ਬਣ ਜਾਂਦਾ ਹੈ। ਸੰਸਾਰ ਵਿਚੋਂ ਹੀ ਨਿਰੰਕਾਰ ਦੇਖਦਿਆਂ ਇੱਕ ਦਿਨ ਭਾਈ ਘੱਨਈਆ ਜੀ ਵਾਲੀ ਅਵੱਸਥਾ ਬਣ ਜਾਂਦੀ ਹੈ ਜੋ ਬਗੈਰ ਕਿਸੇ ਵੈਰੀ-ਮਿੱਤਰ ਦੇ ਵਿਤਕਰੇ ਤੋਂ ਸਾਰਿਆਂ ਦਾ ਭਲਾ ਕਰਦੇ ਹਨ ਤੇ ਉਹੀ ਗੁਰਬਾਣੀ ਦਾ ਆਦਰਸ਼ਕ ਇਨਸਾਨ ਹਨ।
3. ਰਾਜਨੀਤਿਕ ਪੱਖ: ਗੁਰੂ ਸਾਹਿਬਾਨਾਂ ਦੇ ਸਮੇਂ ਭਾਰਤ ਵਿਚ ਜ਼ੁਲਮ ਦਾ ਰਾਜ ਸੀ। ਰਾਜੇ ਸ਼ੇਰਾਂ ਦਾ ਰੂਪ ਧਾਰ ਚੁੱਕੇ ਸਨ ਤੇ ਉਹਨਾਂ ਦੇ
ਅਹਿਲਕਾਰ ਦਰਬਾਰੀ ਕੁੱਤੇ ਬਣ ਕੇ ਪਰਜਾ ਦਾ ਮਾਸ ਨੋਚ ਰਹੇ ਸਨ। ਜ਼ਾਲਮ ਰਾਜੇ ਤੇ ਅਹਿਲਕਾਰ ਉਹਨਾਂ ਗਰੀਬਾਂ ਦਾ ਖੂਨ ਪੀ ਰਹੇ ਸਨ।
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288)
ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਬਾਦਸ਼ਾਹ ਨੂੰ ਪੁੱਛਿਆ ਸੀ ਕਿ ਜੇ ਤੈਨੂੰ ਭੁੱਖ ਲੱਗੇ ਤਾਂ ਕੀ ਤੂੰ ਸੋਨੇ ਦੀਆਂ ਰੋਟੀਆਂ ਖਾਂਦਾ ਹੈਂ? ਜੇ ਤੈਨੂੰ
ਪਿਆਸ ਲੱਗੇ ਤਾਂ ਕੀ ਤੂੰ ਹੀਰੇ-ਜਵਾਹਰਾਤਾਂ ਦਾ ਗਲਾਸ ਭਰ ਕੇ ਪੀਂਦਾ ਹੈਂ? ਬਾਬਰ ਨੇ ਕਿਹਾ ਕਿ ਨਹੀਂ, ਮੈਂ ਰੋਟੀ ਖਾ ਕੇ ਭੁੱਖ ਅਤੇ ਪਾਣੀ ਪੀ ਕੇ
ਹੀ ਪਿਆਸ ਬੁਝਾਉਂਦਾ ਹਾਂ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜੇ ਖਾਣੀਆਂ ਕਣਕ ਦੀਆਂ ਰੋਟੀਆਂ ਹੀ ਨੇ ਤੇ ਪਿਆਸ ਪਾਣੀ ਪੀ ਕੇ ਹੀ ਬੁਝਾਉਣੀ ਹੈ ਤਾਂ ਕੀ ਤੇਰੇ ਦੇਸ ਵਿਚ ਰੋਟੀਆਂ ਤੇ ਪਾਣੀ ਨਹੀਂ ਮਿਲਦਾ? ਇਸ ਦੇਸ ਵਿਚ ਗਰੀਬਾਂ ਨੂੰ ਲੁੱਟ ਕੇ ਖ਼ਜ਼ਾਨਾ ਕਿੱਥ ੇ ਲੈ ਕੇ ਜਾਵੇਂਗਾ? ਤੂੰ ਬਾਬਰ ਨਹੀਂ ਜਾਬਰ ਹੈਂ। ਇੰਨਾ ਜ਼ੁਲਮ ਨਾ ਕਰ। ਜੇ ਰਾਜਾ ਬਣਿਆ ਹੈਂ ਤਾਂ ਇਨਸਾਫ਼ ਕਰ। ਰਾਜੇ ਦਾ ਕੰਮ ਤਾਂ ਸੱਚਾ ਇਨਸਾਫ਼ ਕਰਨਾ ਹੁੰਦਾ ਹੈ।
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ (ਪੰਨਾ 1240)
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਜਹਾਂਗੀਰ ਬਾਦਸ਼ਾਹ ਨੇ ਜ਼ੁਲਮਾਂ ਦਾ ਦੌਰ ਚਲਾਇਆ ਤਾਂ ਸਤਿਗੁਰੂ ਜੀ ਨੇ ਜ਼ੁਲਮ ਵਿਰੁੱਧ ਇੱਕ ਬੁਲੰਦ
ਅਵਾਜ਼ ਕਾਇਮ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਜਿਸ ਵਿਚ ਹੱਕ ਤੇ ਸੱਚ ਦਾ ਉੱਚੀ ਅਵਾਜ਼ ਵਿਚ ਹੋਕਾ ਦਿੱਤਾ। ਇਸ ਸੱਚ ਦੀ ਖਾਤਰ ਹੀ ਸਮੇਂ ਦੇ ਬਾਦਸ਼ਾਹ ਜਹਾਂਗੀਰ ਵੱਲੋਂ ਪੰਚਮ ਗੁਰਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਪੰਚਮ ਗੁਰਦੇਵ ਜੀ ਤੋਂ ਬਾਅਦ ਰਾਜਨੀਤਿਕ ਤੌਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਬੁੰਗਾ ਸਿਰਜਿਆ, ਜਿੱਥੇ ਰਾਜਸੀ ਤੇ ਸਮਾਜਿਕ ਫੈਸਲੇ ਲੈ ਕੇ ਸਮੇਂ ਦੇ ਬਾਦਸ਼ਾਹਾਂ ਨੂੰ ਅਸਲ ਰਾਜਨੀਤੀ ਦੇ ਅਰਥ ਸਮਝਾਏ। ਛੇਵੇਂ ਗੁਰਦੇਵ ਜੀ ਨੇ ਸਮੇਂ ਦੇ ਬਾਦਸ਼ਾਹ ਦੇ ਨਾਲ ਜੰਗ ਵੀ ਲੜੇ ਅਤੇ ਜ਼ੁਲਮੀ ਰਾਜ ਨੂੰ ਪਛਾੜਿਆ। ਇਸ ਰਾਜ ਦੀ ਨੀਂਹ ਗੁਰੂ ਨਾਨਕ ਸਾਹਿਬ ਹੀ ਸੱਚ ‘ਤੇ ਰੱਖ ਕੇ ਗਏ ਸਨ।ਨਾਨਕਿ ਰਾਜੁ ਚਲਾਇਆ ਸਚੁ ਕੋਟ ਸਤਾਣੀ ਨੀਵ ਦੈ ॥ (ਪੰਨਾ 966) ਗੁਰੂ ਸਾਹਿਬ ਜੀ ਨੇ ਉਸ ਰਾਜ ਦਾ ਸੁਪਨਾ ਲਿਆ ਜਿਸ ਵਿਚ ਕੋਈ ਕਿਸੇ ਨੂੰ ਦੁਖੀ ਨਾ ਕਰਦਾ ਹੋਵੇ। ਇਸ ਰਾਜ ਵਿਚ ਨਿਮਰਤਾ-ਹਲੀਮੀ ਹੋਵੇ ਅਤੇ ਇਸ ਵਿਚ ਸਾਰੇ ਹੀ ਸੁਖੀ ਵੱਸਦੇ ਹੋਣ। ਇਸ ਰਾਜ ਨੂੰ ਹਲੇਮੀ ਰਾਜ ਦਾ ਨਾਮ ਦਿੱਤਾ ਗਿਆ।
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥ (ਪੰਨਾ 74)
ਇਸੇ ਨੂੰ ਗੁਰਬਾਣੀ ਨੇ ਭਗਤ ਰਵਿਦਾਸ ਜੀ ਦੇ ਸ਼ਬਦਾਂ ਵਿਚ ਬੇਗਮਪੁਰਾ ਕਿਹਾ, ਜਿਸ ਰਾਜ ਵਿਚ ਕੋਈ ਵੀ ਗਮ, ਦੁਖ, ਚਿੰਤਾ ਤੇ
ਘਬਰਾਹਟ ਨਾ ਹੋਵੇ। ਜਿੱਥ ੇ ਕੋਈ ਟੈਕਸ, ਪਾਪ, ਡਰ ਤੇ ਗਿਰਾਵਟ ਨਾ ਹੋਵੇ ਤੇ ਸਦਾ ਖ਼ੈਰ ਵਰਤਦੀ ਹੋਵੇ। ਸਾਰੇ ਇਕੋ ਦਰਜੇ ਦੇ ਸ਼ਹਿਰੀ ਅਤੇ ਅਮੀਰ ਹੋਣ। ਹਰ ਕੋਈ ਅਜ਼ਾਦੀ ਨਾਲ ਘੁੰਮ-ਫਿਰ ਸਕਦਾ ਹੋਵੇ ਤੇ ਜਿੱਥੇ ਕਿਸੇ ਨੂੰ ਕੋਈ ਰੋਕ-ਟੋਕ ਨਾ ਹੋਵੇ। ਰਾਜਨੀਤਿਕ ਤੌਰ ‘ਤੇ ਜੇ ਆਗੂ ਚੰਗੇ ਹੋਣ ਤਾਂ ਪੂਰਾ ਦੇਸ ਹੀ ਸੁਖੀ ਹੋ ਸਕਦਾ ਹੈ। ਗੁਰਬਾਣੀ ਨੇ ਰਾਜਨੀਤਿਕ ਤੌਰ ‘ਤੇ ਮਾਡਲ ਦੇ ਰੂਪ ਵਿਚ ਬੇਗਮਪੁਰਾ ਨੂੰ ਪੇਸ਼ ਕੀਤਾ।
ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥1॥
ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥
ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥
ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥2॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥
ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥3॥2॥ (ਪੰਨਾ 345)
ਜੇਕਰ ਰਾਜਨੀਤਿਕ ਆਗੂ ਸੱਚੇ ਦਿਲੋਂ ਆਪਣੇ ਰਾਜਨੀਤਿਕ ਫਰਜ਼ ਪੂਰੇ ਕਰਨ। ਪਰਜਾ ਨਾਲ ਸੱਚਾ ਇਨਸਾਫ਼ ਕਰਨ ਲੱਗ ਜਾਣ ਤਾਂ ਜਿਸ
ਰਾਜ ਦਾ ਸੁਪਨਾ ਗੁਰੂ ਸਾਹਿਬ ਜੀ ਨੇ ਲਿਆ ਸੀ, ਇਹ ਸਮੁ̀ਚਾ ਸੰਸਾਰ ਹੀ ਬੇਗਮਪੁਰਾ ਸ਼ਹਿਰ ਜਾਂ ਹਲੇਮੀ ਰਾਜ ਬਣ ਜਾਵੇਗਾ।
4. ਆਰਥਿਕ ਪੱਖ: ਅੱਜ ਸੰਸਾਰ ਵਿਚ ਦਿਨੋ-ਦਿਨ ਅਮੀਰ ਤੇ ਗਰੀਬ ਵਿਚਕਾਰ ਪਾੜਾ ਵੱਧ ਰਿਹਾ ਹੈ। ਇਹ ਸੱਚ ਹੈ ਕਿ ਜਿਸ ਕੋਲ
ਜਿਆਦਾ ਧਨ ਹੈ ਉਹ ਚੈਨ ਨਾਲ ਨਹੀਂ ਜਿਉਂ ਸਕਦਾ। ਉਸਨੂੰ ਚਿੰਤਾ ਹੈ ਕਿ ਕੋਈ ਉਸਦਾ ਧਨ ਖੋਹ ਨਾ ਲਵੇ। ਜਿਸ ਕੋਲ ਧਨ ਨਹੀਂ ਉਹ ਵੀ ਰੋਟੀ ਦੀ ਖਾਤਰ ਭਟਕਦਾ ਫਿਰਦਾ ਹੈ। ਜਿਸ ਕੋਲ ਲੋੜ ਮੁਤਾਬਕ ਧਨ ਹੈ ਤੇ ਉਹ ਰੱਬੀ ਸ਼ੁਕਰ ਵਿਚ ਜ਼ਿੰਦਗੀ ਗੁਜ਼ਾਰਦਾ ਹੈ ਤਾਂ ਉਹ ਸੁਖੀ ਹੈ।
ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥ ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥ (ਪੰਨਾ 1019)
ਧਰਮ ਦੀ ਦੁਨੀਆਂ ਵਿਚ ਧਨ ਨੂੰ ਪਾਪ ਕਰਮ ਕਰਨ ਵਿਚ ਸਾਥੀ ਮੰਨਿਆ ਗਿਆ, ਜਿਸ ਕਰਕੇ ਮਾਇਆ ਦੀਇੰਨੀ ਨਿੰਦਿਆ ਕੀਤੀ ਗਈ। ਅਖੌਤੀ ਧਾਰਮਿਕ ਲੋਕਾਂ ਨੇ ਤਿਆਗ ਦਾ ਪਾਠ ਪੜ੍ਹਾਇਆ। ਧਰਮ ਅਸਥਾਨਾਂ ਨੂੰ ਮਾਇਆ ਦਾਨ ਕਰਨ ਦਾ ਉਪਦੇਸ਼ ਦਿੱਤਾ। ਨਤੀਜਾ ਇਹ
ਨਿਕਲਿਆ ਕਿ ਧਰਮ ਅਸਥਾਨ ਤਾਂ ਅਮੀਰ ਹੋ ਗਏ ਪਰ ਲੋਕ ਗਰੀਬ ਹੋ ਗਏ। ਦਾਨ ਕਰਨ ਵਾਲੇ ਹੰਕਾਰੀ ਬਣ ਗਏ ਅਤੇ ਧਰਮ ਅਸਥਾਨਾਂ ‘ਤੇ ਰਹਿਣ ਵਾਲੇ ਮਾਇਆ ਵਿਚ ਗਲਤਾਨ ਹੋ ਕੇ ਕੁਕਰਮ ਕਰਨ ਲੱਗ ਪਏ। ਗੁਰਬਾਣੀ ਨੇ ਇਸ ਹਾਲਤ ਦਾ ਜ਼ਿਕਰ ਕੀਤਾ ਹੈ।
ਤੀਰਥਿ ਜਾਉ ਤ ਹਉ ਹਉ ਕਰਤੇ॥ ਪੰਡਿਤ ਪੂਛਉ ਤ ਮਾਇਆ ਰਾਤੇ॥ (ਪੰਨਾ 385)
ਗੁਰੂ ਸਾਹਿਬਾਨਾਂ ਨੇ ਮਾਇਆ ਦਾ ਤਿਆਗ ਕਰਨਾ ਕਿਤੇ ਵੀ ਨਹੀਂ ਦੱਸਿਆ। ਤਿਆਗ ਮਾਇਆ ਦੇ ਲੋਭ ਦਾ, ਮਾਇਆ ਦੇ ਮੋਹ ਦਾ ਤੇ ਮਾਇਆ ਦੇ ਹੰਕਾਰ ਦਾ ਕਰਨਾ ਦੱਸਿਆ ਹੈ। ਤਿਆਗ ਤਾਂ ਵਿਕਾਰਾਂ ਦਾ ਕਰਨਾ ਦੱਸਿਆ ਹੈ, ਮਾਇਆ ਦਾ ਨਹੀਂ।
ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭ ੁ ਤਿਆਗਨਾ॥ (ਪੰਨਾ 1018)
ਗ੍ਰਿਹਸਤੀ ਦੀਆਂ ਸਾਰੀਆਂ ਲੋੜਾਂ ਹੀ ਮਾਇਆ ਨਾਲ ਪੂਰੀਆਂ ਹੁੰਦੀਆਂ ਨੇ। ਘਰ ਦੀਆਂ ਲੋੜਾਂ ਤੋਂ ਇਲਾਵਾ ਜਿਸ ਘਰ ਵਿਚ ਘਰ ਦੀ ਸ਼ੋਭਾ
ਮਾਇਆ ਨਾ ਹੋਵੇ, ਉੱਥੇ ਤਾਂ ਲੋੜਵੰਦ ਮੁਸਾਫ਼ਰ ਵੀ ਭੁੱਖੇ ਮੁੜ ਜਾਂਦੇ ਹਨ।
ਗ੍ਰਿਹਿ ਸੋਭਾ ਜਾ ਕੈ ਰੇ ਨਾਹਿ॥ ਆਵਤ ਪਹੀਆ ਖੂਧੇ ਜਾਹਿ॥ (ਪੰਨਾ 872)
ਹੁਣ ਕੋਈ ਇਹ ਕਹੇ ਕਿ ਧਨ ਆਪਣੀ ਮਰਜ਼ੀ ਨਾਲ ਤਾਂ ਨਹੀਂ ਮਿਲਦਾ। ਅਮੀਰੀ ਗਰੀਬੀ ਤਾਂ ਰੱਬ ਦੀ ਦੇਣ ਹੈ। ਆਮ ਤੌਰ ‘ਤੇ ਇਹੀ
ਸਿਖਾਇਆ ਜਾਂਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਮਲਿਕ ਭਾਗੋ ਨੂੰ ਉਪਦੇਸ਼ ਦੇ ਕੇ ਆਏ ਸਨ ਕਿ ਤੇਰੇ ਮਾਲ੍ਹ-ਪੂੜਿਆਂ ਵਿਚ ਗਰੀਬਾਂ ਦੇ ਹੱਕ ਦਾ ਖੂਨ ਭਰਿਆ ਪਿਆ ਹੈ ਤੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਵਿਚ ਸੱਚੀ-ਸੁਚੀ ਕਿਰਤ ਦਾ ਦੁੱਧ ਭਰਿਆ ਹੋਇਆ ਹੈ ਤਾਂ ਸਾਖੀ ਇੱਥੇ ਹੀ ਖਤਮ ਨਹੀਂ ਹੋਈ ਸੀ। ਅਸਲ ਸਾਖੀ ਤਾਂ ਇੱਥੋਂ ਹੀ ਸ਼ੁਰੂ ਹੋਈ ਸੀ। ਜਦੋਂ ਗੁਰੂ ਨਾਨਕ ਸਾਹਿਬ ਭਾਈ ਲਾਲੋ ਜੀ ਦੇ ਘਰ ਵਾਪਸ ਆਏ ਤਾਂ ਭਾਈ
ਲਾਲੋ ਜੀ ਨੂੰ ਪੁੱਛਿਆ ਕਿ ਭਾਈ ਲਾਲੋ ਕੀ ਕਰਦਾ ਹੁੰਦਾ ਹੈਂ? ਭਾਈ ਲਾਲੋ ਜੀ ਕਹਿਣ ਲੱਗੇ ਕਿ ਦਸਾਂ ਨਹੁੰਆਂ ਦੀ ਕਿਰਤ ਕਰਦਾ ਹਾਂ। ਸਤਿਗੁਰੂ ਕਹਿਣ ਲੱਗੇ ਕਿ ਕਿਰਤ ਕਰਨ ਵਾਲਾ ਤਾਂ ਗਰੀਬ ਨਹੀਂ ਹੁੰਦਾ ਪਰ ਤੂੰ ਕਿਉਂ ਗਰੀਬ ਹੈਂ? ਭਾਈ ਲਾਲੋ ਜੀ ਕਹਿਣ ਲੱਗੇ ਕਿ ਮੈਂ ਪਿਛਲੇ ਜਨਮ ਵਿਚ ਪਾਪ ਕੀਤੇ ਹੋਣਗੇ, ਜਿਸ ਕਰਕੇ ਇਸ ਜਨਮ ਵਿਚ ਰੱਬ ਨੇ ਗਰੀਬੀ ਦੇ ਦਿੱਤੀ। ਸਤਿਗੁਰੂ ਕਹਿਣ ਲੱਗੇ ਕਿ ਮਲਿਕ ਭਾਗੋ ਕੀ ਕਰਦਾ ਹੁੰਦਾ ਹੈ? ਭਾਈ ਲਾਲੋ ਜੀ ਕਹਿਣ ਲੱਗੇ ਕਿ ਉਹ ਕੁਝ ਨਹੀਂ ਕਰਦਾ। ਉਸ ਨੂੰ ਪਾਣੀ ਵੀ ਨੌਕਰ ਲਿਆ ਕੇ ਦਿੰਦੇ ਨੇ। ਸਤਿਗੁਰੂ ਪੁੱਛਣ ਲੱਗੇ ਕਿ ਜੇ ਉਹ ਕੁਝ ਨਹੀਂ ਕਰਦਾ ਤਾਂ ਇੰਨਾ ਅਮੀਰ ਕਿਵੇਂ ਹੈ? ਭਾਈ ਲਾਲੋ ਜੀ ਕਹਿਣ ਲੱਗੇ ਕਿ ਉਸ ਨੇ ਪਿਛਲੇ ਜਨਮ ਵਿਚ ਪੁੰਨ ਕੀਤੇ ਹੋਣਗੇ, ਜਿਸ ਕਰਕੇ ਉਸ ਨੂੰ ਰੱਬ ਨੇ ਇਸ ਜਨਮ ਵਿਚ ਅਮੀਰੀ ਦਿੱਤੀ ਹੈ। ਸਤਿਗੁਰੂ ਹੱਸ ਕੇ ਕਹਿਣ ਲੱਗੇ ਕਿ ਹੇ ਭੋਲੇ ਲਾਲੋ! ਅਸਲ ਵਿਚ ਧਰਮ ਦੇ ਨਾਮ ‘ਤੇ ਤੈਨੂੰ ਇਹ ਗੱਲਾਂ ਸਿਖਾਈਆਂ ਗਈਆਂ ਨੇ। ਤੂੰ ਪਿਛਲੇ ਜਨਮ ਦੇ ਪਾਪਾਂ ਕਰਕੇ ਗਰੀਬ ਨਹੀਂ ਹੈਂ, ਬਲਕਿ ਤੇਰੀ ਕਿਰਤ ਦਾ ਹੱਕ ਤੈੰਨੂ ਪੂਰਾ ਨਹੀਂ ਮਿਲਦਾ। ਤੇਰਾ ਹੱਕ ਕੋਈ ਹੋਰ ਲੁੱਟ ਕੇ ਲੈ ਜਾਂਦਾ ਹੈ। ਮਲਿਕ ਭਾਗੋ ਇਸ ਕਰਕੇ ਅਮੀਰ ਨਹੀਂ ਕਿ ਉਸ ਨੇ ਪਿਛਲੇ ਜਨਮ ਵਿਚ ਪੁੰਨ ਕੀਤੇ ਨੇ, ਬਲਕਿ ਉਹ ਕਿਸੇ ਹੋਰ ਦਾ ਹੱਕ ਖੋਹ ਕੇ ਅਮੀਰ ਬਣਿਆ ਹੈ। ਪਿਛਲੇ ਜਨਮਾਂ ਦੀ ਗੱਲ ਇਸ ਕਰਕੇ ਸਿਖਾਈ ਗਈ ਹੈ ਤਾਂ ਕਿ ਕੋਈ ਗਰੀਬ ਕਿਸੇ ਅਮੀਰ ਤੋਂ ਆਪਣਾ ਹੱਕ ਨਾ ਮੰਗੇ ਤੇ ਆਪਣੇ ਪਿਛਲੇ ਜਨਮਾਂ ਦੇ ਪਾਪ ਸਮਝ ਕੇ ਚੁੱਪ ਰਹੇ। ਭਾਈ ਲਾਲੋ! ਆਪਣਾ ਹੱਕ ਮੰਗ ਕੇ ਲੈ। ਮੰਗ ਨਾ ਮਿਲੇ ਤਾਂ ਖੋਹ ਕੇ ਲੈ। ਆਪਣੇ ਹੱਕਾਂ ਦੀ ਲੜਾਈ ਲੜ। ਅਸਲ ਵਿਚ ਹੱਕਾਂ ਦੀ ਲੜਾਈ ਭਾਈ ਲਾਲੋ ਦੀ ਝੋਂਪੜੀ ਤੋਂ ਸ਼ੁਰੂ ਹੋਈ ਤੇ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜ਼ਿਮੀਦਾਰਾਂ ਨੂੰ ਹੱਕ ਮਿਲਣ ਵੇਲੇ ਸਿਖਰ ‘ਤੇ ਪਹੁੰਚੀ ਅਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਹੱਕਾਂ ਦੀ ਬਰਾਬਰਤਾ ਦੇ ਰੂਪ ਵਿਚ ਪ੍ਰਵਾਨ ਚੜ੍ਹ ਗਈ। ਅਮੀਰੀ ਗਰੀਬੀ ਰੱਬ ਦੀ ਦੇਣ ਨਹੀਂ ਹੈ। ਕੋਈ ਪਿਤਾ ਕਿਵੇਂ ਚਾਹੇਗਾ ਕਿ ਉਸਦੇ ਇੱਕ ਪੁੱਤਰ ਦੇ ਘਰ ਦੌਲਤ ਦੇ ਅੰਬਾਰ ਲੱਗੇ ਹੋਣ ਤੇ ਦੂਜਾ ਪੁੱਤਰ ਰੋਟੀ ਦੀ ਖਾਤਰ ਤੜਫਦਾ ਹੋਵੇ। ਰੱਬ ਵੀ ਆਪਣੇ ਪਰਿਵਾਰ ਲਈ ਇਸ ਤਰ੍ਹਾਂ ਨਹੀਂ ਚਾਹੁੰਦਾ। ਇਸੇ ਲਈ ਗੁਰਬਾਣੀ ਨੇ ਸਿੱਖ ਨੂੰ ਵਿਹਲੜ ਨਹੀਂ ਬਣਾਇਆ ਬਲਕਿ ਨੇਕ ਕਿਰਤ ਕਰਨ ਦਾ ਉਪਦੇਸ਼ ਦਿੱਤਾ ਤਾਂ ਕਿ ਗ੍ਰਿਹਸਤ ਦੀਆਂ ਲੋੜਾਂ ਪੂਰੀਆਂ ਹੋ ਸਕਣ।
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ (ਪੰਨਾ 522)
ਗੁਰਬਾਣੀ ਨੇ ਸੱਚੀ-ਸੁੱਚੀ ਕਿਰਤ ਦੇ ਨਾਲ-ਨਾਲ ਆਰਥਿਕ ਪੱਧਰ ਬਰਾਬਰ ਕਰਨ ਲਈ ਲਈ ਵੰਡ ਕੇ ਛਕਣ ਦਾ ਸਿਧਾਂਤ ਵੀ ਦਿੱਤਾ, ਦਾਨ ਦਾ ਨਹੀਂ। ਦਾਨ ਦੇਣ ਵਾਲਾ ਹੰਕਾਰੀ ਤੇ ਲੈਣ ਵਾਲਾ ਹੀਣ ਭਾਵਨਾ ਨਾਲ ਭਰ ਸਕਦਾ ਹੈ ਪਰ ਭੈਣ-ਭਰਾਵਾਂ ਵਿਚ ਵੰਡ ਕੇ ਛਕਿਆ ਜਾਂਦਾ ਹੈ
ਜਿਸ ਨਾਲ ਪਿਆਰ ਵੀ ਵੱਧਦਾ ਹੈ। ਇਸੇ ਕਾਰਨ ਸਿੱਖ ਆਪਣੀ ਕਮਾਈ ਵਿਚੋਂ ਦਸਵੰਧ ਕੱਢਦਾ ਹੈ ਤਾਂ ਕਿ ਲੋੜਵੰਦ ਦੀ ਮਦਦ ਹੋ ਸਕੇ।
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥ (ਪੰਨਾ 1245)
ਧਾਰਮਿਕ ਉਪਦੇਸ਼ ਦੇ ਨਾਲ-ਨਾਲ ਗੁਰਦੁਆਰਿਆਂ ਵਿਚ ਇਸੇ ਦਸਵੰਧ ਨਾਲ ਭੁੱਖੇ ਲਈ ਲੰਗਰ, ਰੋਗੀ ਲਈ ਇਲਾਜ, ਮੁਸਾਫ਼ਰ ਲਈ
ਰਿਹਾਇਸ਼ ਤੇ ਵਿਦਿਆਰਥੀਆਂ ਦੇ ਲਈ ਪੜ੍ਹਾਈ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਹਰ ਕਿਸੇ ਦੀ ਲੋੜ ਪੂਰੀ ਹੋ ਸਕੇ। ਸਾਰਾ ਸੰਸਾਰ ਵੰਡ
ਛਕਣ ਦੇ ਸਿਧਾਂਤ ਨੂੰ ਅਪਣਾ ਕੇ ਆਰਥਿਕ ਸਮੱਸਿਆ ਨੂੰ ਹੱਲ ਕਰ ਸਕਦਾ ਹੈ।
5. ਸਰੀਰਕ ਪੱਖ: ਦੁਨੀਆਂ ਦੇ ਅਨੇਕ ਮੱਤਾਂ ਵਿਚ ਧਰਮ ਦੇ ਨਾਮ ‘ਤੇ ਮਨੁੱਖਾਂ ਸਰੀਰ ‘ਤੇ ਬਹੁਤ ਜ਼ੁਲਮ ਕੀਤੇ ਗਏ। ਸਰੀਰ ਨੂੰ ਧਰਮ ਦਾ ਦੁਸ਼ਮਣ ਮੰਨਿਆ ਗਿਆ। ਸਰੀਰ ‘ਤੇ ਸਵਾਹ-ਮਿੱਟੀ ਪਾਉਣੀ, ਅੱਗ ਬਾਲ ਕੇ ਸਰੀਰ ਸਾੜਨਾ, ਠੰਡੇ ਪਾਣੀ ਵਿਚ ਬੈਠਣਾ, ਬਰਫ਼ਾਂ ਵਿਚ ਤਪ
ਕਰਨੇ, ਪੁੱਠੇ ਲਟਕਣਾ, ਵਰਤ ਆਦਿ ਰੱਖ ਕੇ ਸਰੀਰ ਨੂੰ ਕਸ਼ਟ ਦੇਣੇ ਆਮ ਗੱਲ ਹੈ। ਗ੍ਰਿਹਸਤੀ ਮਨੁੱਖ ਨਹਾ ਕੇ ਸੋਹਣੇ ਕੱਪੜੇ ਪਾਉਂਦਾ ਹੈ। ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ ਕਿ ਜੋਗੀ ਇੰਨਾ ਅਗਿਆਨੀ ਹੈ ਕਿ ਨਹਾ ਕੇ ਆਪਣੇ ਸਰੀਰ ‘ਤੇ ਸਵਾਹ ਪਾ ਲੈਂਦਾ ਹੈ:
ਜੋਗੀ ਗਿਆਨ ਵਿਹੂਣਿਆ ਨਿਸ ਦਿਨ ਅੰਗਿ ਲਗਾਇਨਿ ਛਾਰਾ ॥ (ਭਾਈ ਗੁਰਦਾਸ ਜੀ / ਵਾਰ 1, ਪਉੜੀ 29)
ਤੰਦਰੁਸਤ ਜੀਵਨ ਲਈ ਤੰਦਰੁਸਤ ਸਰੀਰ ਦਾ ਹੋਣਾ ਜ਼ਰੂਰੀ ਹੈ। ਗੁਰਬਾਣੀ ਨੇ ਸਰੀਰ ‘ਤੇ ਸਵਾਹ-ਮਿੱਟੀ ਮਲ ਕੇ ਮੈਲਾ ਬਣਨਾ ਨਹੀਂ
ਸਿਖਾਇਆ, ਜਿਸ ਮੈਲ ਕਾਰਨ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ।ਜਿੱਥੇ ਪ੍ਰਭੂ ਦੇ ਗੁਣਾਂ ਨਾਲ ਸਾਂਝ ਪਾ ਕੇ ਆਪਣੀ ਮੱਤ ਨੂੰ ਸਾਫ਼ ਕਰਨਾ ਹੈ, ਉੱਥੇ ਰੋਜ਼ਾਨਾ ਸਰੀਰ ਦਾ ਇਸ਼ਨਾਨ ਕਰਕੇ ਵੀ ਸਫ਼ਾਈ ਰੱਖਣ ਦਾ ਹੁਕਮ ਹੈ। ਇਸ ਨਾਲ ਮਨ ਅਤੇ ਤਨ ਦੋਵੇਂ ਅਰੋਗ ਰਹਿੰਦੇ ਹਨ।
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ (ਪੰਨਾ 611)
ਕਈਆਂ ਨੇ ਵਰਤਾਂ ਦੇ ਨਾਮ ‘ਤੇ ਸਰੀਰ ਨੂੰ ਭੁੱਖੇ ਰੱਖ ਕੇ ਦੁਖ ਦੇਣਾ ਸ਼ੁਰੂ ਕਰ ਦਿੱਤਾ। ਜਿਸ ਅੰਨ ਨੂੰ ਉਹਨਾਂ ਨੇ ਆਪਣੇ ਗੰ੍ਰਥਾਂ ਵਿਚ ਦੇਵਤਾ
ਕਿਹਾ ਸੀ, ਉਸੇ ਦਾ ਤਿਆਗ ਕਰ ਦਿੱਤਾ। ਗੁਰਬਾਣੀ ਨੇ ਫ਼ੁਰਮਾਨ ਕੀਤਾ ਕਿ ਅੰਨ ਛੱਡਣ ਨਾਲ ਪ੍ਰਭੂ ਦੀ ਪ੍ਰਾਪਤੀ ਤਾਂ ਨਹੀਂ ਹੁੰਦੀ ਸਗੋਂ ਜੀਵਨ ਵਿਚ ਦੁਖ ਹੀ ਪੈਦਾ ਹੁੰਦਾ ਹੈ।
ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥ (ਪੰਨਾ 873)
ਗੁਰਮਤਿ ਵਿਚ ਭੋਜਨ ਕਰਨ ਦੀ ਕੋਈ ਪਾਬੰਦੀ ਨਹੀਂ ਹੈ ਪਰ ਅੱਜ ਲੁਕਾਈ ਭੁੱਖ ਮਰੀ ਨਾਲ ਘੱਟ ਪਰ ਲੋੜ ਤੋਂ ਵੱਧ ਭੋਜਨ ਕਰਕੇ ਰੋਗ
ਗ੍ਰਸਤ ਹੋ ਕੇ ਮਰ ਰਹੀ ਹੈ। ਖੱਟੇ, ਮਿੱਠੇ ਤੇ ਤਲੇ ਹੋਏ ਭੋਜਨ ਦੇ ਜੀਭ ਦੇ ਚਸਕੇ ਨੂੰ ਛੱਡ ਕੇ ਲੋੜ ਜਿੰਨਾ ਅਤੇ ਤੰਦਰੁਸਤ ਭੋਜਨ ਹੀ ਗੁਰਮਤਿ ਵਿਚ
ਪ੍ਰਵਾਨ ਹੈ। ਇਸ ਲਈ ਇਕ ਬੜਾ ਸਧਾਰਨ ਜਿਹਾ ਨਿਯਮ ਹੈ ਕਿ ਉਹ ਭੋਜਨ ਨਾ ਕੀਤਾ ਜਾਏ, ਜਿਸ ਨਾਲ ਤਨ ਰੋਗੀ ਅਤੇ ਮਨ ਵਿਕਾਰੀ ਹੋਵੇ।
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ (ਪੰਨਾ 16)
ਧਰਮ ਦੇ ਨਾਮ ‘ਤੇ ਕਈ ਕਿਸਮ ਦੇ ਨਸ਼ਿਆਂ ਨੂੰ ਵੀ ਮਾਨਤਾ ਮਿਲੀ ਹੋਈ। ਸਿੱਖ ਕੌਮ ਵਿਚ ਵੀ ਇਕ ਅਜਿਹੀ ਜਮਾਤ ਹੈ, ਜੋ ਭੰਗ ਨੂੰ ਪ੍ਰਸ਼ਾਦ ਸਮਝਦੀ ਹੈ। ਅਜਿਹੀਆਂ ਨਸ਼ੀਲੀਆਂ ਸ਼ਰਦਾਈਆਂ ਪੀ ਕੇ ਨਾ ਤਾਂ ਪ੍ਰਭੂ ਮਿਲਦਾ ਹੈ ਅਤੇ ਨਾ ਹੀ ਸਿੱਖ ਕੌਮ ਦਾ ਭਲਾ ਹੋ ਸਕਦਾ ਹੈ। ਨਸ਼ੇ ਤਾਂ
ਸਰੀਰ ਦਾ ਨੁਕਸਾਨ ਹੀ ਕਰਦੇ ਹਨ। ਗੁਰਬਾਣੀ ਨੇ ਸਰੀਰਕ ਪੱਖ ਦੀ ਅਗਵਾਈ ਕਰਦਿਆਂ ਬੜੇ ਸਾਫ਼ ਲਫ਼ਜ਼ਾਂ ਵਿਚ ਬਚਨ ਕੀਤਾ ਹੈ ਕਿ ਜਿਸ ਨਸ਼ੇ ਦਾ ਸੇਵਨ ਕਰਦਿਆਂ ਬੁੱਧੀ ਖਤਮ ਹੋ ਜਾਂਦੀ ਹੈ, ਮਨੁੱਖ ਅਵਾ-ਤਵਾ ਬੋਲਦਾ ਹੈ। ਜਿਸ ਨਸ਼ੇ ਨਾਲ ਆਪਣੇ-ਬਿਗਾਨੇ ਦੀ ਪਛਾਣ ਨਹੀਂ ਰਹਿੰਦੀ ਤੇ ਪ੍ਰਭੂ ਦੇ ਦਰ ਤੋਂ ਵੀ ਧੱਕੇ ਖਾਂਦਾ ਹੈ, ਉਸ ਨਸ਼ੇ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ (ਪੰਨਾ 554)
ਗੁਰਮਤਿ ਨੇ ਤਾਂ ਸਗੋਂ ਮਨੁੱਖ ਸਰੀਰ ਨੂੰ ਪ੍ਰਭੂ ਦੇ ਮਿਲਾਪ ਦਾ ਸਾਧਨ ਮੰਨਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਰੀਰ ਨਾਸ਼ਵਾਨ ਹੈ। ਸਾਡੇ ਰਹਿਣ ਵਾਲੇ ਮਕਾਨ ਵੀ ਨਾਸ਼ਵਾਨ ਹੁੰਦੇ ਹਨ ਪਰ ਅਸੀਂ ਉਹਨਾਂ ਦਾ ਤਿਆਗ ਨਹੀਂ ਕਰ ਦਿੰਦੇ। ਘਰ ਭਾਵੇਂ ਛੋਟਾ ਜਾਂ ਕਮਜ਼ੋਰ ਹੋਵੇ, ਜੇ ਉਸ ਘਰ ਵਿਚ ਸਾਡਾ ਮਿੱਤਰ ਰਹਿੰਦਾ ਹੋਵੇ ਤਾਂ ਉਹ ਘਰ ਹੀ ਸਾਡੇ ਲਈ ਸੁੰਦਰ ਹੋ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਘਰ ਭਾਵੇਂ ਨਾਸ਼ਵਾਨ ਹੈ ਪਰ ਜਦੋਂ
ਸਾਨੂੰ ਇਸ ਘਰ ਵਿਚ ਆਪਣਾ ਮਿੱਤਰ-ਪ੍ਰਭੂ ਵੱਸਦਾ ਨਜ਼ਰ ਆ ਗਿਆ ਤਾਂ ਇਹ ਘਰ ਹੀ ਸੁੰਦਰ ਲੱਗਣ ਲੱਗ ਜਾਵੇਗਾ।
ਸਾਧੋ ਇਹੁ ਤਨੁ ਮਿਥਿਆ ਜਾਨਉ ॥
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥ (ਪੰਨਾ 1186)
ਗੁਰੂ ਰਾਮਦਾਸ ਜੀ ਨੇ ਤਾਂ ਇਸ ਸਰੀਰ ਘਰ ਨੂੰ ਸੋਨੇ ਦਾ ਕਿਲ੍ਹਾ ਕਹਿ ਕੇ ਸੰਬੋਧਨ ਕੀਤਾ ਹੈ ਕਿਉਂਕਿ ਇਸ ਵਿਚ ਪ੍ਰਭੂ ਦਾ ਵਾਸ ਹੈ।
ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥ (ਪੰਨਾ 449)
ਇਸੇ ਲਈ ਗੁਰਬਾਣੀ ਨੇ ਸਪੱਸ਼ਟ ਬਚਨ ਕੀਤਾ ਹੈ ਕਿ ਐ ਮਨੁੱਖਾ ਧਰਮ ਦੇ ਨਾਮ ‘ਤੇ ਆਪਣੇ ਸਰੀਰ ਨੂੰ ਕਸ਼ਟ ਕਿਉਂ ਦੇ ਰਿਹਾ ਹੈਂ?
ਇਸ ਸਰੀਰ ਨੇ ਤੇਰਾ ਕੀ ਵਿਗਾੜਿਆ ਹੈ? ਇਸ ਵਿਚ ਤਾਂ ਅਕਾਲ ਪੁਰਖ ਵੱਸ ਕੇ ਨਿਹਾਲ ਹੋ ਰਿਹਾ ਹੈ।
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥ (ਪੰਨਾ 1384)
ਧਰਮ ਦੇ ਨਾਮ ‘ਤੇ ਹੋਈ ਸਰੀਰ ਪੱਖੋਂ ਕਮਜ਼ੋਰੀ ਨੇ ਭਾਰਤ ਨੂੰ ਸੈਂਕੜੇ ਸਾਲ ਗੁਲਾਮ ਬਣਾਈ ਰੱਖਿਆ। ਇਸ ਕਮਜ਼ੋਰੀ ਨੂੰ ਦੂਰ ਕਰਨ ਲਈ
ਗੁਰੂ ਸਾਹਿਬਾਨਾਂ ਨੇ ਮੱਲ-ਅਖਾੜੇ ਤਿਆਰ ਕਰਵਾਏ ਤਾਂ ਕਿ ਮਨੁੱਖ ਸਰੀਰਕ ਪੱਖੋਂ ਤਕੜਾ ਹੋ ਸਕੇ। ਖੇਡਾਂ, ਘੋਲ, ਕੁਸ਼ਤੀਆਂ, ਘੋੜ ਸਵਾਰੀ, ਹਥਿਆਰ ਚਲਾਉਣੇ ਸਿਖਾਏ। ਗੁਰਬਾਣੀ ਨੇ ਇਸ ਸਰੀਰ ਨੂੰ ਬਲਵਾਨ ਬਣਾਉਣ ਲਈ ਕਿਹਾ ਤਾਂ ਕਿ ਸਿਰਫ਼ ਤੰਦਰੁਸਤ ਜ਼ਿੰਦਗੀ ਲਈ ਹੀ ਨਹੀਂ ਸਗੋਂ ਜ਼ਾਲਮ ਸਾਹਮਣੇ ਬੇਇੱਜ਼ਤ ਹੋਣ ਦੀ ਬਜਾਇ ਤਕੜੇ ਹੋ ਕੇ ਜ਼ਾਲਮ ਦਾ ਮੁਕਾਬਲਾ ਵੀ ਕੀਤਾ ਜਾ ਸਕੇ।
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ (ਪੰਨਾ 142) ਅਤੇ
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥ (ਪੰਨਾ 554)
6. ਬੌਧਿਕ ਪੱਖ: ਬੌਧਿਕ ਪੱਖੋਂ ਕਮਜ਼ੋਰ ਮਨੁੱਖ ਜੀਵਨ ਦੇ ਹਰ ਖੇਤਰ ਵਿਚ ਮਾਰ ਖਾ ਜਾਂਦਾ ਹੈ। ਐਸਾਮਨੁੱਖ ਹਰ ਵਹਿਮ, ਭਰਮ, ਪਖੰਡ ਨੂੰ ਅੱਖਾਂ ਮੀਟ ਕੇ ਮੰਨ ਲੈਂਦਾ ਹੈ ਅਤੇ ਅੰਧ ਵਿਸ਼ਵਾਸੀ ਬਣ ਜਾਂਦਾ ਹੈ। ਇਕ ਉਹ ਮਨੁੱਖ ਹੈ ਜੋ ਬਜ਼ਾਰ ਵਿਚ ਜਾ ਕੇ ਚੀਜ਼ਾਂ ਦੀ ਚਮਕ-ਦਮਕ ਦੇਖ ਕੇ
ਉਹਨਾਂ ਨੂੰ ਬਿਨਾਂ ਪਰਖ ਕੀਤੇ ਖਰੀਦ ਲਿਆਉਂਦਾ ਹੈ। ਘਰ ਆ ਕੇ ਜਦੋਂ ਉਹਨਾਂ ਚੀਜ਼ਾਂ ਦੀ ਪਰਖ ਕਰਦਾ ਹੈ ਤਾਂ ਉਹ ਖਰੀਆਂ ਨਹੀਂ ਹੁੰਦੀਆ।
ਅਖੀਰ ਉਸ ਨੂੰ ਪਛਤਾਉਣਾ ਪੈਂਦਾ ਹੈ। ਦੂਜਾ ਮਨੁੱਖ ਉਹ ਹੈ ਜੋ ਪਹਿਲਾਂ ਚੀਜ਼ਾਂ ਨੂੰ ਪਰਖਦਾ ਹੈ ਅਤੇ ਫਿਰ ਖਰੀਦ ਕੇ ਘਰ ਲਿਆਉਂਦਾ ਹੈ। ਐਸੇ
ਮਨੁੱਖ ਨੂੰ ਪਛਤਾਉਣਾ ਨਹੀਂ ਪੈਂਦਾ। ਗੁਰਬਾਣੀ ਨੇ ਵੀ ਸਿੱਖ ਨੂੰ ਬੌਧਿਕ ਤੌਰ ‘ਤੇ ਦੂਰ-ਦ੍ਰਸ਼ਟਾ ਬਣਾਇਆ ਹੈ। ਗੁਰਬਾਣੀ ਉਹ ਗਿਆਨ ਹੈ, ਜਿਹੜਾ ਸਾਡੇ ਬੌਧਿਕ ਪੱਖ ਨੂੰ ਮਜ਼ਬੂਤ ਕਰਦਾ ਹੈ। ਹਰ ਚੀਜ਼ ਦੀ ਪਹਿਲਾਂ ਪਰਖ ਕਰਨੀ ਸਿਖਾਉਂਦਾ ਹੈ ਤਾਂ ਕਿ ਬਾਅਦ ਵਿਚ ਪਛਤਾਉਣਾ ਨਾ ਪਵੇ। ਖੋਟਾ ਸਮਾਨ ਖਰੀਦ ਕੇ, ਘਰ ਲਿਆ ਕੇ, ਪਰਖ ਕੇ ਪਛਤਾਉਣ ਨਾਲੋਂ ਪਹਿਲਾਂ ਹੀ ਪਰਖ ਕੇ ਖਰਾ ਸਮਾਨ ਖਰੀਦਣ ਦੀ ਹਦਾਇਤ ਕੀਤੀ। ਭਾਵ ਮਨੁੱਖ ਜ਼ਿੰਦਗੀ ਵਿਚ ਹਰ ਕਰਮ ਪਰਖ ਕੇ ਕਰੇ ਤਾਂ ਕਿ ਉਸਦਾ ਕਰਮ ਸੁਕਰਮ ਹੋ ਸਕੇ। ਕਿਤੇ ਉਹ ਵਿਅਰਥ ਦਾ ਕਰਮਕਾਂਡ ਨਾ ਬਣ ਜਾਏ।
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ (ਪੰਨਾ 1410)
ਜਿਸ ਘਰ ਵਿਚ ਮਾਤਾ-ਪਿਤਾ ਕਾਹਲੀ ਨਾਲ ਫ਼ੈਸਲੇ ਲੈਂਦੇ ਹਨ ਤੇ ਬਾਅਦ ਵਿਚ ਪਛਤਾਉਂਦੇ ਹਨ, ਉਸ ਘਰ ਵਿਚ ਬੱਚੇ ਵੀ ਬਿਨਾਂ ਸੋਚੇ ਸਮਝੇ ਕਾਹਲੀ ਨਾਲ ਫ਼ੈਸਲੇ ਲੈਣ ਲੱਗ ਜਾਂਦੇ ਹਨ। ਜਿਸ ਘਰ ਵਿਚ ਦੂਰ ਦੀ ਸੋਚ ਕੇ ਸਹੀ ਫ਼ੈਸਲੇ ਲਏ ਜਾਂਦੇ ਹਨ, ਉਸ ਘਰ ਵਿਚ ਬੱਚਿਆਂ ਦਾ ਵੀ
ਬੌਧਿਕ ਵਿਕਾਸ ਹੋ ਜਾਂਦਾ ਹੈ। ਉਹ ਵੀ ਆਪਣੇ ਫ਼ੈਸਲੇ ਦੂਰ ਦੀ ਸੋਚ ਕੇ ਲੈਣ ਲੱਗਦੇ ਹਨ। ਕਈ ਘਰਾਂ ਵਿਚ 75 ਸਾਲ ਦੇ ਬਜ਼ੁਰਗ ਆਪਣੇ 50 ਸਾਲ ਦੀ ਉਮਰ ਦੇ ਬੱਚਿਆਂ ਨੂੰ ਹਰ ਨਿੱਕੀ ਗੱਲ ਸਮਝਾਉਂਦੇ ਨਜ਼ਰ ਆਉਂਦੇ ਹਨ। ਐਸੇ ਬਜ਼ੁਰਗ ਆਪਣੇ ਬੱਚਿਆਂ ਦਾ ਬੌਧਿਕ ਵਿਕਾਸ ਕਰ ਹੀ ਨਹੀਂ ਸਕੇ ਭਾਵ ਉਹ ਆਪਣੇ ਮਾਤਾ-ਪਿਤਾ ਹੋਣ ਦਾ ਸਹੀ ਫ਼ਰਜ਼ ਨਹੀਂ ਨਿਭਾਅ ਸਕੇ। ਚਾਹੀਦਾ ਸੀ ਕਿ ਬੱਚਿਆਂ ਦਾ ਇੰਨਾ ਬੌਧਿਕ ਵਿਕਾਸ ਕਰ ਦਿੰਦੇ ਕਿ ਬੱਚੇ ਜਵਾਨ ਹੋਣ ‘ਤੇ ਆਪਣੇ ਫ਼ੈਸਲੇ ਆਪ ਲੈ ਸਕਦੇ।
ਕਈ ਵਾਰੀ ਮਨੁੱਖ ਸੰਸਾਰੀ ਤੌਰ ‘ਤੇ ਬਹੁਤ ਸਿਆਣਾ ਹੁੰਦਾ ਹੈ। ਕੋਈ ਵੀ ਚੀਜ਼ ਲੈਣੀ ਹੋਵੇ ਤਾਂ ਉਸ ਨੂੰ ਚੰਗੀ ਤਰ੍ਹਾਂ ਪਰਖ ਲੈਂਦਾ ਹੈ। ਐਸੇ ਮਨੁੱਖ ਨੂੰ ਹਰ ਚੀਜ਼ ਦਾ ਗਿਆਨ ਹੁੰਦਾ ਹੈ ਪਰ ਉਹ ਧਰਮ ਦੀ ਦੁਨੀਆਂ ਵਿਚ ਕੁਝ ਵੀ ਨਹੀਂ ਸੋਚਣਾ ਚਾਹੁੰਦਾ। ਜਾਂ ਇਸ ਤਰ੍ਹਾਂ ਕਹਿ ਲਵੋ ਕਿ ਧਰਮ
ਦੇ ਨਾਮ ‘ਤੇ ਚਲਾਕ ਕਿਸਮ ਦੇ ਪੁਜਾਰੀ ਵਰਗ ਵੱਲੋਂ ਮਨੁੱਖ ਦੀਆਂ ਅੱਖਾਂ ਬੰਦ ਕਰਾ ਦਿੱਤੀਆਂ ਤਾਂ ਕਿ ਉਸ ਨੂੰ ਠੱਗਿਆ ਜਾ ਸਕੇ। ਧਰਮ ਦੇ ਨਾਮ ‘ਤੇ ਉਸ ਦੀ ਸੋਚ ਮਾਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਪੁਜਾਰੀਆਂ ਦੇ ਹੁਕਮਾਂ ਦਾ ਗੁਲਾਮ ਬਣਿਆ ਰਹਿ ਸਕੇ। ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਹਾਂ ਕਿ 1000 ਪੌਂਡ ਕਿਸੇ ਪਖੰਡੀ ਬਾਬੇ ਅੱਗੇ ਚੜ੍ਹਾ ਕੇ ਸਾਰੀ ਜ਼ਿੰਦਗੀ ਉਸ ਦੇ ਬੌਧਿਕ ਗੁਲਾਮ ਬਣਨ ਨਾਲੋਂ ਚੰਗਾ ਹੈ ਕਿ 10 ਪੌਂਡ ਦੀ ਗੁਰਬਾਣੀ ਦੀ ਸਟੀਕ ਖਰੀਦ ਕੇ ਉਸ ਨੂੰ ਪੜ੍ਹ ਕੇ ਗਿਆਨਵਾਨ ਬਣਿਆ ਜਾਵੇ। ਸਿੱਖ ਦਾ ਸਿੱਧਾ ਸੰਬੰਧ ਗੁਰੂ ਨਾਲ ਹੈ। ਸਿੱਖ ਅਤੇ ਗੁਰੂ ਦੇ ਵਿਚਕਾਰ ਜਦੋਂ ਕੋਈ ਤੀਜਾ ਆ ਜਾਂਦਾ ਹੈ ਤਾਂ ਸਿੱਖ ਅਤੇ ਗੁਰੂ ਦਾ ਰਿਸ਼ਤਾ ਖਰਾਬ ਹੋ ਜਾਂਦਾ ਹੈ। ਧਰਮ ਦੀ ਦੁਨ ੀਆਂ ਵਿਚ ਵੀ ਗੁਰਸਿੱਖ ਗੁਰਬਾਣੀ ਦਾ ਗਿਆਨ ਲੈ ਕੇ ਬੌਧਿਕ ਤੌਰ ‘ਤੇ ਇੰਨਾ ਬਲਵਾਨ ਹੋਣਾ ਚਾਹੀਦਾ ਹੈ ਕਿ ਕੋਈ ਪਖੰਡ ਜਾਂ ਕਰਮਕਾਂਡ ਸਿੱਖ ਨੂੰ ਠੱਗ ਹੀ ਨਾ ਸਕੇ। ਹਰ ਗੱਲ ਨੂੰ ਸਿੱਖ ਗੁਰਬਾਣੀ ਦੀ ਕਸਵੱਟੀ ਲਗਾ ਕੇ ਪਰਖ ਸਕੇ। ਇੰਨ ੀ ਲੰਮੀ ਨਦਰ ਹੋਣੀ ਚਾਹੀਦੀ ਹੈ ਕਿ ਗੁਰੂ ਹੁਕਮਾਂ ਤੋਂ ਉਲਟ ਜਾ ਕੇ ਕੋਈ ਬੁਰਾ ਕਰਮ ਕਰ ਹੀ ਨਾ ਸਕੇ।
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮੑਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥21॥ (ਪੰਨਾ 474)
ਆਤਮਿਕ ਜੀਵਨ ਵਿਚ ਵੀ ਇੰਨਾ ਦੂਰ-ਦ੍ਰਸ਼ਟਾ ਹੋਵੇ ਕਿ ਗੁਰਸਿੱਖ ਐਸਾ ਕੰਮ ਕਰੇ ਹੀ ਨਾ ਕਿ ਅਕਾਲ ਪੁਰਖ ਦੇ ਸਾਹਮਣੇ ਵੀ ਸ਼ਰਮਿੰਦਾ ਹੋਣਾ ਪਵੇ। ਆਪਣੀ ਦੂਰ ਦ੍ਰਿਸ਼ਟੀ ਵਰਤ ਕੇ ਹੀ ਬੌਧਿਕ ਪੱਧਰ ‘ਤੇ ਉੱਚਾ ਹੋ ਸਕਦਾ ਹੈ।
ਫਰੀਦਾ ਜਿਨੑੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥ (ਪੰਨਾ 1381)
ਇਸ ਲਈ ਗੁਰਸਿੱਖ ਬੌਧਿਕ ਤੌਰ ‘ਤੇ ਇੰਨ ਾ ਦੂਰ ਦ੍ਰਿਸ਼ਟੀ ਵਾਲਾ ਹੋਣਾ ਚਾਹੀਦਾ ਹੈ ਕਿ ਜੋ ਕੋਈ ਵੀ ਕੰਮ ਕਰੇ, ਉਸ ਦਾ ਨਤੀਜਾ ਪਹਿਲਾਂ
ਹੀ ਸੋਚ ਲਵੇ। ਦੂਰ ਅੰਦੇਸ਼ੀ ਨਾਲ ਨਤੀਜੇ ਸੋਚ ਕੇ ਇਹੋ ਜਿਹਾ ਕੰਮ ਹੀ ਨਾ ਕਰੇ ਕਿ ਅਖੀਰ ਉਸ ਨੂੰ ਪਛਤਾਉਣਾ ਪਵੇ।
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥ (ਪੰਨਾ 918)
7. ਮਾਨਸਿਕ ਪੱਖ: ਅੱਜ ਦੁਨੀਆਂ ਦੀ ਰਫ਼ਤਾਰ ਏਨੀ ਤੇਜ਼ ਹੈ ਕਿ ਇਸ ਤੇਜ਼ ਰਫ਼ਤਾਰ ਦੁਨੀਆਂ ਨਾਲ ਬਰਾਬਰ ਮਿਲ ਕੇ ਚੱਲਣ ਲਈ ਮਨੁੱਖ ਵੀ ਤੇਜ਼ੀ ਨਾਲ ਦੌੜ ਰਿਹਾ ਹੈ। ਇਸੇ ਲਈ ਇਹ ਲੈਂਡਲਾਈਨ ਫ਼ੋਨ ‘ਤੇ ਨਹੀਂ ਮਿਲਦਾ, ਇਸ ਨਾਲ ਮੋਬਾਇਲ ਫ਼ੋਨ ‘ਤੇ ਗੱਲ ਕਰਨੀ ਪੈ ਰਹੀ ਹੈ। ਮੋਬਾਇਲ ਫ਼ੋਨ ‘ਤੇ ਦੌੜਦਿਆਂ ਗੱਲ ਹੋ ਰਹੀ ਹੈ ਤੇ ਦੌੜਦਿਆਂ ਖਾਣਾ ਖਾਣ ਦਾ ਸਮਾਂ ਵੀ ਨਹੀਂ ਹੈ। ਫਿਰ ਇਸ ਨੇ ਫਾਸਟ ਲਾਈਫ਼ ਦੇ ਨਾਲ-ਨਾਲ
ਫਾਸਟ ਫੂਡ ਵੀ ਵਰਤਣਾ ਸ਼ੁਰੂ ਕਰ ਦਿੱਤਾ। ਨਤੀਜਾ ਇਹ ਨਿਕਲਿਆ ਕਿ ਇਸ ਦੌੜ-ਭੱਜ ਵਿਚੋਂ ਸ਼ਾਂਤੀ ਤੋਂ ਖੁੰਝ ਗਿਆ।
ਮਾਨਸਿਕ ਮਨੁੱਖ ਸਿਰਫ ਏਨੀ ਗੱਲ ਦਾ ਹੈ ਕਿ ਇਨਸਾਨ ਨੇ ਸੋਚਿਆ ਕੁਛ , ਕੀਤਾ ਕੁਛ , ਹੋਇਆ ਕੁਛ ਤੇ ਮਿਲਿਆ ਕੁਛ । ਉਹ ਜੋ ਚਾਹੁੰਦਾ
ਹੈ ਉਹ ਹੁੰਦਾ ਨਹੀਂ, ਜੋ ਹੁੰਦਾ ਹੈ ਉਹ ਭਾਉਂਦਾ ਨਹੀਂ ਤੇ ਜੋ ਭਾਉਂਦਾ ਹੈ ਉਹ ਰਹਿੰਦਾ ਨਹੀਂ। ਪਦਾਰਥ ਦੀ ਚਾਹ ਨੇ ਇਸ ਦਾ ਸਹਿਜ ਵੀ ਖਤਮ ਕਰ
ਦਿੱਤਾ। ਰਾਤ ਭਰ ਨੀਂਦ ਨਹੀਂ ਆਉਂਦੀ ਤੇ ਸਵੇਰੇ ਜਾਗ ਨਹੀਂ ਖੁੱਲਦੀ । ਇਸ ਲਈ ਸੌਣ ਲੱਗਿਆਂ ਨੀਂਦ ਦੀ ਗੋਲੀ ਖਾਣੀ ਪੈਂਦੀ ਹੈ ਤੇ ਜਾਗਣ ਲਈ ਅਲਾਰਮ ਰਖਣੇ ਪੈਂਦੇ ਹਨ। ਜਿਸ ਵੱਡੇ ਸਾਰੇ ਪਲੰਘ ‘ਤੇ ਪਏ ਡੰਨ ਲਪ ਦੇ ਸਿਰ੍ਹਾਣੇ ‘ਤੇ ਸਿਰ ਰੱਖ ਕੇ ਸੁੱਖ ਦੀ ਨੀਂਦ ਸੌਣਾ ਸੀ, ਉਸ ਸਿਰ੍ਹਾਣੇ ਦੇ ਥੱਲੇ ਦਵਾਈਆਂ ਦਾ ਢੇਰ ਲੱਗਾ ਹੁੰਦਾ ਹੈ। ਤੇਜ਼ ਰਫ਼ਤਾਰ ਜ਼ਿੰਦਗੀ ਦੇ ਨਾਲ ਕਈ ਤਰ੍ਹਾਂ ਦੀਆਂ ਚਿੰਤਾਵਾਂ ਵੀ ਪੈਦਾ ਹੋ ਗਈਆਂ। ਇਹ ਲੰਘ ਸਮੇਂ ਦਾ ਪਛਤਾਵਾ ਅਤੇ ਭਵਿੱਖ ਵਿਚ ਮਿਲਣ ਵਾਲੇ ਪਦਾਰਥ ਦੀ ਚਿੰਤਾ ਕਰ ਰਿਹਾ ਹੈ। ਇਸ ਭੂਤਕਾਲ ਅਤੇ ਭਵਿੱਖ ਦੀ ਚਿੰਤਾ ਵਿਚ ਵਰਤਮਾਨ ਜ਼ਿੰਦਗੀ ਦੇ ਪਲ ਵੀ ਅਜਾਈਂ ਗੁਆ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿਮਨੁੱਖ ਨੇ ਸੱਚੀ-ਸੁੱਚੀ ਕਿਰਤ ਕਰਨੀ ਹੈ ਪਰ ਮਾਨਸਿਕ ਚਿੰਤਾ ਤੋਂ ਬਚਣ ਲਈ ਗੁਰਬਾਣੀ ਨੇ ਮਨੁੱਖ ਨੂੰ ਬਹੁਤ ਵੱਡੀ ਧਰਵਾਸ ਦਿੱਤੀ ਹੈ। ਜਦੋਂ ਵੀ ਕਦੀ ਮਨ ਡੋਲੇ ਕਿ ਮੇਰੀ ਜ਼ਿੰਦਗੀ ਦਾ ਕੀ ਬਣੇਗਾ? ਮੇਰੇ ਬੱਚਿਆਂ ਦੀ ਰੋਜ਼ੀ-ਰੋਟੀ ਦਾ ਕੀ ਬਣੇਗਾ? ਤਾਂ ਰਾਤ ਨੂੰ ਸਾਫ਼ ਅਸਮਾਨ ਵਿਚ ਝਾਤੀ ਮਾਰ ਕੇ ਦੇਖੋ। ਤੁਹਾਨੂੰ ਅਨੰਤ ਤਾਰੇ ਚਮਕਦੇ ਹੋਏ ਨਜ਼ਰ ਆਉਣਗੇ। ਇਹ ਤਾਰੇ ਕੀ ਹਨ? ਇਸ ਧਰਤੀ ਨਾਲੋਂ ਵੀ ਵੱਡੀਆਂ ਧਰਤੀਆਂ, ਗ੍ਰਹਿ-ਨਖੱਤਰ ਹਨ। ਇਹਨਾਂ ਵਿਚੋਂ ਕਈ ਸਾਡੇ ਸੂਰਜ ਨਾਲੋਂ ਵੀ ਹਜ਼ਾਰਾਂ ਗੁਣਾਂ ਵੱਡੇ ਸੂਰਜ ਹਨ। ਅਸਮਾਨ ਵਿਚ ਅਰਬਾਂ-ਖਰਬਾਂ ਨਜ਼ਰ ਆਉਣ ਵਾਲੇ ਇਹ ਵੱਡੇ-ਵੱਡੇ ਗੈਸਾਂ ਦੇ ਗੋਲੇ ਬੜੀ ਤੇਜ਼ੀ ਨਾਲ ਘੁੰਮ ਰਹੇ ਹਨ। ਇਹਨਾਂ ਨੂੰ ਸਰਬ-ਸ਼ਕਤੀਮਾਨ ਅਕਾਲ ਪੁਰਖ ਚਲਾ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ਕਿ ਐ ਮਨੁੱਖਾ ਜਿਹੜਾ ਅਕਾਲ ਪੁਰਖ ਇਸ ਧਰਤੀ ਨੂੰ ਚਲਾ ਰਿਹਾ ਹੈ, ਸੂਰਜ, ਚੰਦਰਮਾ, ਤਾਰੇ ਤੇ ਵੱਡੇ-ਵੱਡੇ ਗੈਸਾਂ ਦੇ ਗੋਲੇ ਚਲਾ ਰਿਹਾ ਹੈ, ਕੀ ਉਹ ਤੇਰੀ ਛੋਟੀ ਜਿਹੀ ਜ਼ਿੰਦਗੀ ਨਹੀਂ ਚਲਾਏਗਾ? ਤੂੰ ਉਸ ਮਾਲਕ ਦਾ ਇਕ ਗੁਣ ਵੀ ਨਹੀਂ ਸਮਝ ਰਿਹਾ? ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥ (ਪੰਨਾ 612)
ਇਕ ਹੁੰਦਾ ਹੈ ਲਾਪਰਵਾਹ ਹੋਣਾ ਅਤੇ ਇਕ ਹੁੰਦਾ ਹੈ ਬੇਪਰਵਾਹ ਹੋਣਾ। ਮਾਨੋ ਕਿਸੇ ਦਾ ਮਿੱਤਰ ਬਿਮਾਰ ਹੈ। ਪਿਤਾ ਬੇਫ਼ਿਕਰ ਹੋ ਕੇ ਉਸ ਦਾ
ਇਲਾਜ ਨਾ ਕਰਾਏ ਤਾਂ ਉਹ ਇਕ ਲਾਪਰਵਾਹ ਪਿਤਾ ਹੈ। ਇਕ ਪਿਤਾ ਐਸਾ ਹੈ ਜੋ ਮਿੱਤਰ ਦਾ ਇਲਾਜ ਵੀ ਕਰਾ ਰਿਹਾ ਹੈ ਤੇ ਨਾਲ-ਨਾਲ ਮਿੱਤਰ ਦੀ ਖਾਤਰ ਰੋ ਵੀ ਰਿਹਾ ਹੈ। ਉਹ ਪਿਤਾ ਪਰਵਾਹ ਕਰਨ ਵਾਲਾ ਹੈ। ਇਕ ਐਸਾ ਪਿਤਾ ਹੈ ਜੋ ਮਿੱਤਰ ਦਾ ਇਲਾਜ ਕਰਵਾ ਕੇ ਆਪਣਾ ਪਿਤਾ ਹੋਣਾ ਦਾ ਫ਼ਰਜ਼ ਤਾਂ ਪੁੂਰਾ ਕਰ ਰਿਹਾ ਹੈ ਪਰ ਰੱਬ ਨੂੰ ਸ਼ਿਕਾਇਤਾਂ ਕਰ ਕੇ ਰੋ ਨਹੀਂ ਰਿਹਾ, ਸਗੋਂ ਉਸ ਦੀ ਰਜ਼ਾ ਵਿਚ ਰਾਜ਼ੀ ਹੈ। ਇਹ ਪਿਤਾ ਬੇਪਰਵਾਹ ਹੈ, ਲਾਪਰਵਾਹ ਨਹੀਂ। ਇਸੇ ਤਰ੍ਹਾਂ ਇਸ ਸੰਸਾਰ ਵਿਚ ਜੀਵ ਕੰਮ ਦੇ ਪ੍ਰਤੀ ਲਾਪਰਵਾਹ ਨਾ ਹੋਵੇ ਪਰ ਬੇਪਰਵਾਹ ਜ਼ਰੂਰ ਹੋ ਜਾਵੇ। ਜੀਵ ਦਾ ਕੰਮ ਸਿਰਫ ਕਰਮ ਕਰਨਾ ਹੈ ਫਲ ਦੇਣਾ ਤਾਂ ਰੱਬ ਦੇ ਹੱਥ ਹੈ। ਜੇ ਜੀਵ ਫਲ ਦੀ ਆਸ ਉਸ ਅਕਾਲ ਪੁਰਖ ‘ਤੇ ਛੱਡ ਦੇਵੇ ਤਾਂ ਜੀਵ ਦੀ ਜ਼ਿੰਦਗੀ ਵਿੱਚੋਂ ਚਿੰਤਾਵਾਂ ਮੁੱਕ ਜਾਣਗੀਆਂ ਤੇ ਇਸ ਨੂੰ ਮਾਨਸਿਕ ਸੁਖ ਪ੍ਰਾਪਤ ਹੋ ਜਾਵੇਗਾ।
ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥ (ਪੰਨਾ 1070)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਹਰ ਮਨੁੱਖ ਨੂੰ ਇਕ-ਸਮਾਨ ਰਹਿਣਾ ਸਿਖਾਉਂਦੀ ਹੈ। ਗੁਰਸਿੱਖ ਸੁੱਖ ਵਿਚ ਵੀ ਸੁਖੀ ਅਤੇ ਦੁੱਖ ਵਿਚ ਵੀ ਸੁਖੀ ਹੁੰਦਾ ਹੈ। ਰੱਜਿਆ ਹੋਵੇ ਤਾਂ ਵੀ ਸ਼ੁਕਰ ਅਤੇ ਜੇ ਭੁੱਖਾ ਹੋਵੇ ਤਾਂ ਵੀ ਆਖਦਾ ਹੈ ਕਿ ਰੱਜਿਆ ਹੋਇਆ ਹਾਂ।
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝਹਿ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ॥ (ਪੰਨਾ 757)
ਜਿਸ ਨੇ ਇਕ ਅਕਾਲ ਪੁਰਖ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ, ਉਹ ਹੀ ਮਾਨਸਿਕ ਤੌਰ ‘ਤੇ ਮਜ਼ਬੂਤ ਹੋ ਗਿਆ। ਇਹ ਸਤਿਗੁਰੂ ਜੀ ਦੇ ਧੁਰ ਹਿਰਦੇ ਵਿਚੋਂ ਆਇਆ ਗਿਆਨ ਹੀ ਸਾਡੀਆਂ ਸਾਰੀਆਂ ਚਿੰਤਾਵਾਂ ਨੂੰ ਮਿਟਾ ਦਿੰਦਾ ਹੈ।
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ (ਪੰਨਾ 628)
8. ਆਤਮਿਕ ਪੱਖ: ਇਹ ਪੱਖ ਥੋੜਾ ਗੁੰਝਲਦਾਰ ਹੈ। ਗੁਰਬਾਣੀ ਨੇ ਸਭ ਸਰੀਰਾਂ ਵਿਚ ਇਕ ਅਕਾਲ ਪੁਰਖ ਦਾ ਵਾਸ ਮੰਨਿਆ ਹੈ ਜਿਸ ਨੂੰ ਆਤਮ ਰਾਮ ਵੀ ਕਿਹਾ ਜਾਂਦਾ ਹੈ। ਕੋਈ ਸਰੀਰ ਦੇ ਤਲ ‘ਤੇ ਜਿਉਂ ਕੇ ਕੇਵਲ ਆਪਣੇ ਸਰੀਰ ਬਾਰੇ ਹੀ ਸੋਚਦਾ ਹੈ। ਕਿਸੇ ਦਾ ਤਲ ਥੋੜਾ ਉੱਚਾ ਹੋ
ਜਾਂਦਾ ਹੈ ਤੇ ਉਹ ਪਰਿਵਾਰ ਦੀ ਭਲਾਈ ਬਾਰੇ ਸੋਚਦਾ ਹੈ। ਕੋਈ ਆਪਣੀ ਜਾਤ-ਬਰਾਦਰੀ ਅਤੇ ਜਿਆਦਾ ਤੋਂ ਜਿਆਦਾ ਦੇਸ਼ ਦੀ ਭਲਾਈ ਬਾਰੇ ਸੋਚ ਸਕਦਾ ਹੈ। ਦੇਸ਼ ਦੀ ਸੀਮਾ ‘ਤੇ ਜਾ ਕੇ ਭਲਾਈ ਵੀ ਮੁੱਕ ਜਾਂਦੀ ਹੈ ਕਿਉਂਕਿ ਦੂਜੇ ਦੇਸ਼ ਦਾ ਵਾਸੀ ਵਿਰੋਧੀ ਹੈ, ਉਸਦਾ ਭਲਾ ਕਿਵੇਂ ਸੋਚਿਆ ਜਾ ਸਕਦਾ ਹੈ? ਫਿਰ ਪੂਰੀ ਮਨੁੱਖਤਾ ਲਈ ਸਰਬ ਸਾਂਝਾ ਸਿਧਾਂਤ ਕੀ ਹੋਵੇ? ਗੁਰਬਾਣੀ ਨੇ ਸਾਰੀਮਨੁੱਖਤਾ ਨੂੰ ਇਕ ਸੂਤਰ ਵਿਚ ਪਰੋਇਆ ਹੈ। ਉਹ ਸੂਤਰ ਹੈ ਇਕ ਅਕਾਲ ਪੁਰਖ, ਸਾਰੇ ਜੀਵ ਜਿਸ ਸੂਤਰ ਦੇ ਮੋਤੀ ਹਨ। ਸਾਰੇ ਜੀਵ ਉਹ ਮੋਤੀ ਹਨ ਜੋ ਇਕ ਅਕਾਲ ਪੁਰਖ ਦੇ ਹੁਕਮ ਦੇ ਸੂਤਰ ਵਿਚ ਪਰੋਏ ਹੋਏ ਹਨ।
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥
ਸੂਤੁ ਏਕੁ ਮਣਿ ਸਤ ਸਹੰਸ ਜੈਸ ੇ ਓਤਿ ਪੋਤਿ ਪ੍ਰਭੁ ਸੋਈ॥1॥ਰਹਾਉ॥ (ਪੰਨਾ 485)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਸਾਹਿਬ ਜੀ ਨੇ ਸੰਸਾਰ ਨੂੰ ਆਤਮ ਰਾਮ ਦਾ ਸਿਧਾਂਤ ਦੇ ਦਿੱਤਾ। ਜਿੰਨ ੇ ਵੀ ਜੀਵ ਹਨ ਸਭ ਵਿਚ ਦੀਆਂ
ਆਤਮਾਵਾਂ ਵਿਚ ਰਮਿਆ ਹੋਇਆ ਰਾਮ ਹੀ ਪਸਰਿਆ ਹੋਇਆ ਹੈ।
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ॥
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥ (ਪੰਨਾ 774)
ਸ੍ਰੀ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ਕਿ ਪ੍ਰਭੂ ਵਿਚ ਅਭੇਦ ਹੋਇਆ ਮਨੁੱਖ ਜਿਧਰ ਵੀ ਦੇਖਦਾ ਹੈ, ਉਸ ਨੂੰ ਹਰੇਕ ਜੀਵ ਵਿਚੋਂ ਇਕ ਪ੍ਰਭੂ ਹੀ ਦਿਖਾਈ ਦਿੰਦਾ ਹੈ। ਹਰ ਜੀਵ ਵਿਚੋਂ ਇਕ ਪ੍ਰਭੂ ਹੀ ਬੋਲਦਾ ਸੁਣਾਈ ਦਿੰਦਾ ਹੈ। ਉਸ ਨੂੰ ਹਰ ਥਾਂ ‘ਤੇ ਸਿਰਜਣਹਾਰ ਦੀ ਆਤਮਾ ਦਾ ਪਸਾਰਾ ਹੀ ਪਸਰਿਆ ਹੋਇਆ ਨਜ਼ਰ ਆਉਂਦਾ ਹੈ। ਪ੍ਰਭੂ ਤੋਂ ਬਿਨਾਂ ਉਹ ਹੋਰ ਕਿਸੇ ਨੂੰ ਪਛਾਣਦਾ ਹੀ ਨਹੀਂ ਹੈ।
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ॥ (ਪੰਨਾ 846)
ਜੇਕਰ ਦੂਸਰੇ ਦੀ ਆਤਮਾ ਵੀ ਰੱਬ ਦਾ ਹੀ ਰੂਪ ਹੈ ਤਾਂ ਮੈਂ ਉਸ ਨੂੰਮਨੁੱਖ ਕਿਵੇਂ ਦਿਆਂ? ਇਹ ਆਤਮ ਰਾਮ ਤਾਂ ਮੇਰੇ ਵਿਚ ਵੀ ਹੈ, ਮੇਰੇ ਪਰਿਵਾਰ ਵਿਚ ਵੀ ਹੈ, ਮੇਰੇ ਦੇਸ਼ ਦੇ ਲੋਕਾਂ ਵਿਚ ਵੀ ਹੈ ਤੇ ਮੇਰੇ ਦੇਸ਼ ਤੋਂ ਬਾਹਰ ਦੇ ਲੋਕਾਂ ਵਿਚ ਵੀ ਹੈ। ਇਹੀ ਆਤਮ ਰਾਮ ਦਾ ਸਿਧਾਂਤ ਪੂਰੀ ਮਨੁੱਖਤਾ ਨੂੰ ਆਪਸ ਵਿਚ ਜੋੜ ਦਿੰਦਾ ਹੈ। ਫਿਰ ਉਹ ਮਨੁੱਖ ਸਾਰਿਆਂ ਨੂੰ ਹੀ ਆਪਣਾ ਹਿੱਸਾ ਜਾਣ ਕੇ ਆਤਮਿਕ ਤੌਰ ‘ਤੇ ਬਲਵਾਨ ਹੋ ਜਾਂਦਾ ਹੈ। ਉਸ ਦੀ ਸੋਚ ਵੀ ਸਰਬੱਤ ਦੇ ਭਲੇ ਵਾਲੀ ਬਣ ਜਾਂਦੀ ਹੈ। ਐਸੀ ਸੋਚ ਵਿੱਚੋਂ ਹੀ ਉਸਦਾ ਪਰਉਪਕਾਰੀ ਵਿਹਾਰ ਪੈਦਾ ਹੋ ਜਾਂਦਾ ਹੈ।
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ (ਪੰਨਾ 853)
ਜਿਸ ਦਿਨ ਮਨੁ̀ਖ ਵਿਚ ਆਤਮ ਰਾਮ ਵਾਲੀ ਸੋਚ ਪੈਦਾ ਹੋ ਜਾਵੇਗੀ, ਉਸ ਦਿਨ ਇਸ ਨੂੰ ਅਨੇਕਤਾ ਵਿਚ ਹੀ ਏਕਤਾ ਨਜ਼ਰ ਆਵੇਗੀ। ੴ
ਦਾ ਅਰਥ ਹੀ ਇਹ ਹੈ ਕਿ ਅਕਾਲ ਪੁਰਖ ਇਕ ਹੈ ਅਤੇ ਸਾਰਿਆਂ ਵਿਚ ਸਮਾਇਆ ਹੋਇਆ ਹੈ। ਜੋ ਇਕ ਪ੍ਰਭੂ ਹੀ ਸਭ ਵਿਚ ਸਮਾਇਆ ਹੋਇਆ
ਹੈ ਤਾਂ ਕੌਣ ਊਚ ਅਤੇ ਕੌਣ ਨੀਚ ਹੈ? ਮਨੁ̀ਖਤਾ ਵਿਚੋਂ ਜਾਤਾਂ-ਪਾਤਾਂ ਦੇ ਭੇਦਭਾਵ ਖਤਮ ਹੋ ਜਾਣਗੇ।
ਜੇ ਕਦੀ ਦੁਨੀਆਂ ਵਿਚ ਇਹੋ ਜਿਹੇ ਨੇਕ ਮਨੁ̀ਖਾਂ ਦੀ ਸਾਂਝੀ ਸਰਕਾਰ ਬਣ ਜਾਏ ਤਾਂ ਪੂਰੀ ਦੁਨੀਆਂ ਇਕੋ ਹੀ ਦੇਸ਼ ਬਣ ਜਾਏਗੀ। ਸਾਰੇ
ਦੇਸ਼ ਸੂਬਿਆਂ (ਸਟੇਟਸ) ਵਿਚ ਬਦਲ ਜਾਣਗੇ। ਜਦੋਂ ਦੇਸ਼ ਹੀ ਇਕ ਹੋ ਜਾਵੇਗਾ ਤਾਂ ਕਰੰਸੀ ਵੀ ਇੱਕ ਹੋ ਜਾਵੇਗੀ। ਦੇਸ਼ਾਂ ਦੀਆਂ ਸਰਹੱਦਾਂ ਰਾਜਨੀਤਿਕ
ਨਕਸ਼ਿਆਂ ‘ਤੇ ਖਿੱਚੀਆਂ ਹੋਈਆਂ ਹਨ, ਪ੍ਰਭੂ ਨੇ ਆਪਣੀ ਧਰਤੀ ‘ਤੇ ਇਕ ਵੀ ਸਰਹੱਦ ਦੀ ਰੇਖਾ ਨਹੀਂ ਖਿੱਚੀ। ਜਦੋਂ ਚਲਾਕ ਰਾਜਨੀਤਿਕਾਂ ਦੀਆਂ
ਖਿੱਚੀਆਂ ਸਰਹੱਦਾਂ ਹੀ ਖਤਮ ਹੋ ਗਈਆਂ ਤਾਂ ਪਾਸਪੋਰਟ ਸਿਸਟਮ ਵੀ ਖਤਮ ਹੋ ਜਾਵੇਗਾ। ਦੂਜੇ ਦੇਸ਼ਾਂ ‘ਤੇ ਹਮਲੇ ਕਰਨ ਲਈ 70% ਧਨ ਮਿਜ਼ਾਈਲ,
ਟੈਂਕ, ਲੜਾਕੂ ਜਹਾਜ਼, ਗੋਲਾ-ਬਰੂਦ, ਤੋਪਾਂ ਆਦਿਕ ਮਾਰੂ ਹਥਿਆਰਾਂ ‘ਤੇ ਖਰਚਣਾ ਪੈਂਦਾ ਹੈ। ਵੱਡੇ-ਵੱਡੇ ਸ਼ਹਿਰਾਂ ਦੀ ਤਬਾਹੀ ਤੋਂ ਬਾਅਦ ਪੁਨਰ-
ਉਸਾਰੀ ਲਈ ਫਿਰ ਧਨ ਖਰਚਣਾ ਪੈਂਦਾ ਹੈ। ਜਦੋਂ ਸਾਰੀ ਦੁਨ ੀਆਂ ਇਕੋ ਦੇਸ਼ ਬਣ ਜਾਏਗੀ ਤਾਂ ਇਹ 70% ਧਨ ਮਨੁ̀ਖੀ ਵਿਕਾਸ ਲਈ ਖਰਚਿਆ
ਜਾਵੇਗਾ। ਇਸ ਧਨ ਨਾਲ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੁ̀ਲਣ ਨਾਲ ਗਰੀਬ ਬੱਚਿਆਂ ਦੀ ਮੁਫ਼ਤ ਪੜ੍ਹਾਈ ਹੋ ਸਕੇਗੀ। ਜਿਹੜੇ ਲੋਕ
ਆਪਣੀਆਂ ਨੌਜਵਾਨ ਨੂੰਹਾਂ-ਧੀਆਂ ਨੂੰ ਲੈ ਕੇ ਪੁਲਾਂ ਥੱਲ ੇ ਜਾਂ ਫਿਰ ਸੜਕਾਂ ਤੇ ਪਲੇਟਫ਼ਾਰਮਾਂ ਤੇ ਰਹਿ ਰਹੇ ਹਨ, ਉਹਨਾਂ ਨੂੰ ਰਹਿਣ ਲਈ ਘਰ ਮਿਲ
ਜਾਣਗੇ। ਬੇਰੁਜ਼ਗਾਰਾਂ ਲਈ ਫੈਕਟਰੀਆਂ, ਮਿੱਲਾਂ ਆਦਿ ਲਗਾ ਕੇ ਰੁਜ਼ਗਾਰ ਪੈਦਾ ਕੀਤਾ ਜਾਵੇਗਾ। ਬਿਮਾਰਾਂ ਲਈ ਹਸਪਤਾਲ, ਡਿਸਪੈਂਸਰੀਆਂ ਅਤੇ
ਬਜ਼ੁਰਗਾਂ ਲਈ ਆਸਰੇ ਬਣ ਜਾਣਗੇ। ਫਿਰ ਗੁਰਬਾਣੀ ਦਾ ਇਹ ਸੱਚ ਪੂਰਨ ਤੌਰ ’ਤੇ ਪਰਗਟ ਹੋ ਜਾਵੇਗਾ।
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥ (ਪੰਨ ਾ 74)
ਅੱਜ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਮਹਾਨ ਗਿਆਨ ਨੂੰ ਘਰ-ਘਰ ਪਹੁੰਚਾਉਣ ਦੀ, ਜੋ ਹਰ ਮਨੁ̀ਖ ਮਾਤਰ ਨੂੰ ਸੁਚੱਜੀ ਜੀਵਨ
ਜਾਚ ਦੇ ਕੇ ਯੋਗ ਅਗਵਾਈ ਕਰ ਸਕੇ। ਇਸ ਲੇਖ ਦੇ ਲਿਖਣ ਦਾ ਸਾਰ ਸੰਸਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣਾਂ ਬਾਰੇ ਜਾਗਰੂਕ ਕਰਨਾ ਹੈ ਤਾਂ
ਜੋ ਹਰ ਕੋਈ ਮਨੁ̀ਖ ਗੁਰਬਾਣੀ ਤੋਂ ਸੇਧ ਲੈ ਸਕੇ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥ (ਪੰਨਾ 982)