ਸਕੂਲ ਲੈਕਚਰਾਰਾਂ ਦੀ ਭਰਤੀ 'ਚ ਰਾਖਵਾਂਕਰਨ ਵਿਖਾ ਕੇ ਸੋਧਿਆ ਇਸ਼ਤਿਹਾਰ ਕੀਤਾ ਜਾਵੇ ਜਾਰੀ : ਨਵਪ੍ਰੀਤ ਬੱਲੀ

ਸਕੂਲ ਲੈਕਚਰਾਰਾਂ ਦੀ ਭਰਤੀ 'ਚ ਰਾਖਵਾਂਕਰਨ ਵਿਖਾ ਕੇ ਸੋਧਿਆ ਇਸ਼ਤਿਹਾਰ ਕੀਤਾ ਜਾਵੇ ਜਾਰੀ : ਨਵਪ੍ਰੀਤ ਬੱਲੀ

ਵੱਖ-ਵੱਖ ਲੈਕਚਰਾਰ ਵਿਸ਼ਿਆਂ ਦੀ ਭਰਤੀ ਲਈ 829 ਪੋਸਟਾਂ ਲਈ ਜਾਰੀ ਵਿਗਿਆਪਨ/ ਇਸ਼ਤਿਹਾਰ ਵਿੱਚ ਫਿਜਿਕਸ, ਕਮਿਸਟਰੀ, ਕਮਰਸ, ਅਰਥ ਸ਼ਾਸਤਰ , ਜੀਓਗਰਾਫੀ, ਅਤੇ ਪੰਜਾਬੀ ਵਿਸ਼ਿਆਂ 'ਚ ਰੀਜ਼ਰਵੇਸ਼ਨ ਕੈਟਾਗਰੀਆਂ ਦੀਆਂ ਪੋਸਟਾਂ ਦੀ ਗਿਣਤੀ ਨਹੀਂ ਦਰਸਾਈ... 

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਜੂਨ (ਮੰਗਤ ਸਿੰਘ ਸੈਦਪੁਰ) : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ ) ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਮੀਟਿੰਗ ਦੀ ਕਾਰਵਾਈ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ਨੇ ਚਲਾਈ। ਮੀਟਿੰਗ ਵਿੱਚ ਇਸ ਗੱਲ ਤੇ ਵਿਚਾਰ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਲੈਕਚਰਾਰ ਵਿਸ਼ਿਆਂ ਦੀ ਭਰਤੀ ਲਈ 829 ਪੋਸਟਾਂ ਦੇ ਵਿਗਿਆਪਨ/ ਇਸ਼ਤਿਹਾਰ ਜਾਰੀ ਕੀਤੇ ਗਏ ਹਨ। ਪਰ ਇਹਨਾਂ ਵਿਗਿਆਪਨਾਂ ਚ ਤਕਨੀਕੀ ਗਲਤੀਆਂ ਵੇਖਣ ਨੂੰ ਮਿਲੀਆਂ ਹਨ ਜਿਵੇਂ ਕਿ ਫਿਜਿਕਸ, ਕਮਿਸਟਰੀ, ਕਮਰਸ, ਅਰਥ ਸ਼ਾਸਤਰ , ਜੀਓਗਰਾਫੀ, ਅਤੇ ਪੰਜਾਬੀ ਵਿਸ਼ਿਆਂ ਵਿੱਚ ਰੀਜ਼ਰਵੇਸ਼ਨ ਕੈਟਾਗਰੀਆਂ ਦੀਆਂ ਪੋਸਟਾਂ ਦੀ ਗਿਣਤੀ ਨਹੀਂ ਦਰਸਾਈ ਗਈ। ਇਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਲਾਗੂ ਕਰਕੇ ਮੁਲਾਜ਼ਮਾਂ ਵਿੱਚ ਫੁੱਟ ਪਾਉਣਾ ਚਾਹੁੰਦੀ ਹੈ। ਪਰ ਪੰਜਾਬ ਦੇ ਇਨਸਾਫ਼ ਪਸੰਦ ਲੋਕ ਸਰਕਾਰ ਨੂੰ ਇਸ ਮਨਸੂਬੇ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ ।ਇਸ਼ਤਿਹਾਰ ਵਿੱਚ ਤੋਂ ਇਲਾਵਾ ਦੂਸਰੀ ਗਲਤੀ ਇਹ ਹੈ ਕਿ ਲੈਕਚਰਾਰ ਦੀ ਪੋਸਟ ਲਈ ਪੋਸਟ ਗ੍ਰੈਜੂਏਸ਼ਨ ਕਲਾਸ ਵਿੱਚ 55% ਨੰਬਰ ਹੋਣੇ ਚਾਹੀਦੇ ਹਨ ਜਦ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰੋਫੈਸਰ ਦੀ ਪੱਦਵੀ ਲਈ ਜਨਰਲ / ਅਨ ਰੀਜ਼ਰਵੇਸ਼ਨ ਕੈਟਾਗਰੀਆਂ ਲਈ 55% ਨੰਬਰ ਹੋਣੇ ਚਾਹੀਦੇ ਹਨ ਅਤੇ ਬਾਕੀ ਰੀਜ਼ਰਵੇਸ਼ਨ ਕੈਟਾਗਰੀਆਂ ਲਈ 50% ਨੰਬਰ ਹੋਣੇ ਚਾਹੀਦੇ ਹਨ ਪਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਾਰੇ ਲੈਕਚਰਾਰਾਂ ਲਈ 55% ਨੰਬਰਾਂ ਦੀ ਸ਼ਰਤ ਲਾਗੂ ਕਰ ਦਿੱਤੀ ਗਈ ਹੈ। ਇਸ ਸ਼ਰਤ ਨਾਲ ਬਹੁਤ ਸਾਰੇ ਵਿਅਕਤੀ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਤੋਂ ਵਾਂਝੇ ਰਹਿ ਜਾਣਗੇ।ਇਸ ਲਈ ਬੇਰੁਜ਼ਗਾਰਾਂ ਦੇ ਭਵਿੱਖ ਨਾਲ ਖਿਲਵਾੜ ਹੋਵੇਗਾ।ਜਥੇਬੰਦੀ ਪੁਰਜ਼ੋਰ ਸ਼ਬਦਾਂ ਨਾਲ ਨਿਖੇਧੀ ਕਰਦੀ ਹੈ ਅਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਕੋਲੋ ਮੰਗ ਕੀਤੀ ਜਾਂਦੀ ਹੈ ਕਿ ਵਿਗਿਆਪਨਾਂ ਚ ਸੋਧ ਕੀਤੀ ਜਾਵੇ ਅਤੇ ਹਰੇਕ ਵਰਗ ਨੂੰ ਬਣਦਾ ਸੰਵਿਧਾਨਿਕ ਹੱਕ ਦਿੱਤਾ ਜਾਵੇ ਨਹੀਂ ਤਾਂ ਜਥੇਬੰਦੀ ਇਨਸਾਫ਼ ਪਸੰਦ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਪੰਜਾਬ ਦੇ ਅਧਿਕਾਰੀਆਂ ਦੀ ਹੋਵੇਗੀ।ਮੀਟਿੰਗ ਵਿੱਚ ਅਧਿਆਪਕਾਂ ਦੀ ਡਰੱਗ ਜਣਗਣਨਾ ਵਿੱਚ ਜ਼ਬਰਦਸਤੀ ਡਿਊਟੀ ਲਗਾਉਣ ਦਾ ਵੀ ਸਖ਼ਤ ਨੋਟਿਸ ਲਿਆ ਗਿਆ।ਸਥਾਨਕ ਸਿਵਲ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਟੈਲੀਫ਼ੋਨ ਤੇ ਇਹਨਾਂ ਡਿਊਟੀਆਂ ਲਈ ਧਮਕਾਉਣ ਦੀ ਅਲੋਚਨਾ ਕੀਤੀ ਗਈ।ਇਸ ਮੌਕੇ ਵਿੱਤ ਸਕੱਤਰ ਸੋਮ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਗਟ ਸਿੰਘ ਜੰਬਰ,ਜਥੇਬੰਦਕ ਸਕੱਤਰ ਕੰਵਲਜੀਤ ਸੰਗੋਵਾਲ, ਮੀਤ ਪ੍ਰਧਾਨ ਜਤਿੰਦਰ ਸਿੰਘ ਸੋਨੀ,ਗੁਰਮੀਤ ਸਿੰਘ ਖਾਲਸਾ, ਪ੍ਰੈੱਸ ਸਕੱਤਰ ਨਰਾਇਣ ਦੱਤ ਤਿਵਾੜੀ, ਜਗਤਾਰ ਸਿੰਘ ਖਮਾਣੋਂ, ਸੁੱਚਾ ਸਿੰਘ ਰੋਪੜ, ਲਾਲ ਚੰਦ ਬੰਗਾ, ਗੁਰਜੀਤ ਸਿੰਘ ਮੋਹਾਲੀ, ਰਸ਼ਮਿੰਦਰ ਪਾਲ ਸੋਨੂੰ, ਗੁਰੇਕ ਗਿੱਲ ਮੋਹਾਲੀ, ਗੁਰਪ੍ਰੀਤ ਸਿੰਘ ਸੰਧੂ, ਜਗਜੀਤ ਸਿੰਘ ਮਾਲੋਵਾਲ, ਤੇਜਬੀਰ ਤੇਜੀ ਮਾਲੋਵਾਲ, ਰਮਨ ਕੁਮਾਰ ਗੁਪਤਾ, ਲੈਕਚਰਾਰ ਅਸ਼ਵਨੀ ਕੁਮਾਰ ਆਦਿ ਅਧਿਆਪਕ ਆਗੂ ਹਾਜ਼ਰ ਸਨ। ਇਹ ਜਾਣਕਾਰੀ ਪ੍ਰੈੱਸ ਨੂੰ ਸੂਬਾ ਪ੍ਰੈੱਸ ਸਕੱਤਰ ਐਨ.ਡੀ.ਤਿਵਾੜੀ ਨੇ ਪ੍ਰੈੱਸ ਬਿਆਨ ਰਾਹੀਂ ਦਿੱਤੀ ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.