ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਦੇ ਮਾਰਚ ’ਚ ਵੱਡੀ ਸ਼ਮੂਲੀਅਤ ਕਰਨ ਸੰਗਤਾਂ ਤੇ ਜਥੇਬੰਦੀਆਂ : ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ
- ਰਾਜਨੀਤੀ
- (Asia/Kolkata)
ਕੇਂਦਰ ਅਤੇ ਪੰਜਾਬ ਸਰਕਾਰ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਕਿਉਂ ਵਰਤ ਰਹੀਆਂ ਜੇਲ੍ਹਾਂ ਵਿੱਚ ਡੱਕ ਕੇ ਰੱਖਣ ਲਈ ਗੈਰ-ਕਾਨੂੰਨੀ ਦੋਹਰੇ ਮਾਪਦੰਡ…
ਚੰਡੀਗੜ੍ਹ 30 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਲਗਭਗ 4 ਸਾਲਾਂ ਤੋਂ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਰਿਹਾਈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਬਹਿਬਲ ਕਲਾਂ ਗੋਲੀਕਾਂਡ ਅਤੇ ਲਾਪਤਾ 328 ਲੋਕਾਂ ਤੋਂ ਇਲਾਵਾ ਬੇਅਦਬੀ ਕਰਨ ਵਾਲੇ ਹਿੰਦੂਤਵ ਦੇ ਸਿਰਫਰੇ ਹਿੰਦੂਤਵ ਏਜੰਸੀਆਂ ਦੇ ਦੱਲਿਆਂ ਵੱਲੋਂ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਸਖਤ ਕਾਨੂੰਨ ਬਣਾ ਕੇ ਸਜਾਵਾਂ ਦਿਵਾਉਣ ਲੱਗੇ ਕੌਮੀ ਇਨਸਾਫ ਮੋਰਚੇ ਦੀਆਂ ਅਹਿਮ ਪ੍ਰਾਪਤੀਆਂ ਹਨ।
31 ਸਾਲਾਂ ਤੋਂ ਦਿਨਾਂ 'ਚ ਬੰਦ ਬੰਦੀ ਸਿੰਘਾਂ ਅਤੇ ਰਾਜਸੀ ਬੰਦਿਆਂ ਨੂੰ ਰਿਹਾਅ ਨਾ ਕਰਨ ਭਗਵੰਤ ਮਾਨ ਅਤੇ ਮੋਦੀ ਸਰਕਾਰ ਦੀ ਤਾਨਾਸ਼ਾਹੀ ਗੈਰ ਲੋਕਤੰਤਰ ਹੰਕਾਰੀ ਫੈਸਲੇ ਸਨ। ਜਿਨ੍ਹਾਂ ਵਿੱਚ ਇਨਸਾਨ ਦਾ ਕਤਲ ਕਰਨ ਵਾਲਿਆਂ ਵਿਰੁੱਧ, ਪੰਥ ਅਤੇ ਪੰਜਾਬ ਵਿਰੋਧੀ ਪੰਜਾਬ ਦੀ ਲੁੱਟ ਦੀ ਨੀਤੀ ਨੂੰ ਰੋਕਣ ਲਈ ਲੋਕਾਂ ਦੀ ਤਾਕਤ ਨਾਲ ਲਾਮਬੰਦੀ ਕਰਕੇ ਉਵੇਂ ਕੌਮੀ ਇਨਸਾਫ ਮੋਰਚੇ ਵੱਲੋਂ ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਪੰਥਕ ਹਮਦਰਦ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਤੀ 2 ਅਕਤੂਬਰ ਨੂੰ ਖਾਲਸਾ ਪੰਥ ਦੇ ਮਹਾਨ ਲਾਸਾਨੀ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ ਸਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਤਲਵੰਡੀ ਤੱਕ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਸਮੁੱਚੇ ਪੰਜਾਬੀਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸ਼ਾਮਿਲ ਹੋ ਕੇ ਪੰਜਾਬ ਦੀ ਆਜ਼ਾਦੀ ਖਾਲਸਾ ਰਾਜ ਦੀ ਪ੍ਰਾਪਤੀ ਪ੍ਰਤੀ ਜਿਉਂਦੀ ਜਮੀਰ ਦਾ ਸਬੂਤ ਦੇਣ ਲਈ ਬੇਇਨਸਾਫੀ ਵਿਰੁੱਧ ਆਵਾਜ਼ ਉਠਾਉਣ ਲਈ ਜੁਲਮ ਦੇ ਵਿਰੁੱਧ ਡੱਟਕੇ ਸੰਘਰਸ਼ ਕਰਨ ਅਤੇ ਪੰਥ ਵਿਰੋਧੀ ਜਥੇਬੰਦੀਆਂ ਵਿਰੁੱਧ ਰੋਸ ਮਾਰਚ ਵਿੱਚ ਸ਼ਾਮਿਲ ਹੋਣਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਮੁੱਢਲਾ ਫਰਜ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਲਾਸਾਨੀ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਵੇਰੇ 10 ਵਜੇ ਬੰਦੇ ਸਿੰਘ ਰਿਹਾਈ ਲਈ ਕੱਢਿਆ ਜਾ ਰਿਹਾ ਮਾਰਚ ਸ਼ਾਨੀਪੁਰ, ਚਨਾਰਥਲ, ਤਰਖੇੜੀ ਭਾਦਸੋਂ, ਸ਼ੁਕਰਾਲੀ, ਸਹੋਲੀ ਰੋਹਟੀ ਦੇ ਪੁਲ, ਨਾਭਾ ਬਾਈਪਾਸ, ਕੁਕਰਾਲਾ, ਸੀਟਾ ਵਾਲਾ ਭਲਵਾਨ ਤੋਂ ਹੋ ਕੇ ਗੁਰਦੁਆਰਾ ਨਾਨਕੀਆਣਾ ਸਾਹਿਬ ਵਿਖੇ ਪਹਿਲਾ ਪੜਾਅ ਹੋਵੇਗਾ। ਤਿੰਨ ਅਕਤੂਬਰ 2026 ਦਿਨ ਗੁਰਦੁਆਰਾ ਨਾਨਕੀ ਸਾਹਿਬ ਤੋਂ ਸਵੇਰੇ 10 ਵਜੇ ਸੰਗਰੂਰ, ਬਡਰੁਖਾ, ਮਸਤੂਆਣਾ ਸਾਹਿਬ, ਧਨੌਲਾ ਤੋਂ ਅਸਪਾਲਾ, ਕੋਟਦੋਨਾ ਰਾਹੀ ਭਿੱਖੀ ਵਿੱਚ ਹੁੰਦਾ ਹੋਇਆ ਮਾਨਸਾ, ਮੂਸਾ, ਬਨਵਾਲੀ ਥਰਮਲ ਪਲਾਂਟ, ਜਗਾਰਾਮ ਤੀਰਥ ਤੋਂ ਤਖਤ ਸ੍ਰੀ ਸਾਬੋ ਤਲਵੰਡੀ ਸਾਬੋ ਸੰਪੂਰਨ ਹੋਵੇਗੀ। ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਨੇ ਰਾਜ ਕੀਤਾ ਹੈ ਉਹ ਕਰੇਗੀ। ਪੰਜਾਬ ਦੇ ਵਿੱਚ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਬਾਦਲ ਦਲ/ਆਰਐਸਐਸ ਦੀ ਮਿਲੀਭੁਗਤ ਨਾਲ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਪਿੰਡ-ਪਿੰਡ ਅਤੇ ਘਰਾਂ ਤੱਕ ਪਹੁੰਚਾ ਕੇ ਜਿਵੇਂ ਨਸ਼ੇ ਪਹੁੰਚਾ ਕੇ, ਰਾਜਨੀਤਿਕ ਅਤੇ ਸਮਾਜਿਕ ਪੱਖੋਂ ਗੈਰਕਾਨੂੰਨੀ ਮਹੌਲ ਪੈਦਾ ਕੀਤਾ ਗਏ ਹਨ। ਉਹਨਾਂ ਨੂੰ ਠੱਲ ਪਾਉਣ ਲਈ ਖਾਲਸਾ ਪੰਥ ਇੱਕ ਪਲੇਟਫਾਰਮ 'ਤੇ ਇਕੱਤਰ ਹੋਣ ਜਾ ਰਿਹਾ ਹੈ ਅਤੇ ਜਲਦ ਹੀ ਖਾਲਸਾ ਰਾਜ ਪੰਜਾਬ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ਼। ਉਹਨਾਂ ਕਿਹਾ ਕਿ ਸਮੂਹ ਪੰਜਾਬੀਆਂ ਅਤੇ ਪੰਥਕ ਹਮਦਰਦੀਆਂ ਨੂੰ ਇਸ ਸੰਘਰਸ਼ ਵਿੱਚ ਤਨੋ, ਮਨੋ ਅਤੇ ਧਨੋ ਯੋਗਦਾਨ ਪਾਣਾ ਚਾਹੀਦਾ ਹੈ ਤਾਂ ਕਿ ਮਹਾਰਾਜਾ ਰਣਜੀਤ ਸਿੰਘ, ਖਾਲਸਾ ਰਾਜ ਦੇ ਪਹਿਲੇ ਸ਼ਾਸਕ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਪੰਜਾਬ ਦੇ 'ਚ ਮੁੜ ਸਥਾਪਿਤ ਕਰਕੇ ਗਰੀਬ ਵਰਗ, ਕਿਸਾਨਾਂ ਅਤੇ ਵਪਾਰਕ ਅਦਾਰੇ ਨਾਲ ਸੰਬੰਧਿਤ ਲੋਕਾਂ ਨੂੰ ਇਨਸਾਫ ਦਵਾ ਕੇ ਸੱਚੇ-ਸੁੱਚੇ ਕਿਰਤ ਕਰਨ ਵਾਲਿਆਂ ਲਈ ਸਥਾਪਿਤ ਕੀਤਾ। ਦੇਸ਼-ਵਿਦੇਸਾ ਦੀਆਂ ਸੰਗਤਾਂ ਨੂੰ ਪੰਜਾਬ 'ਚ ਖਾਲਸਾ ਰਾਜ ਸਥਾਪਿਤ ਕਰਨ ਲਈ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ।
Leave a Reply