ਕਵਿਤਾ

44 published stories
ਰੱਬ ਦੇ ਮਾਡਰਨ ਦੂਤ !

ਰੱਬ ਦੇ ਮਾਡਰਨ ਦੂਤ !

Sep 26, 2026 10:51 PM (Asia/Kolkata)

ਰੱਬ ਦੇ ਮਾਡਰਨ ਦੂਤ !ਚਿਤਰ ਗੁਪਤ ਜੀ ਬਹੁਤ ਨਿਰਾਸ ਹੋ ਕੇਦੋਵੇਂ ਉੱਤਰ ਗਏ ਜੀਆਂ ਦੇ ਮੋਢਿਆਂ ਤੋਂ।ਧਰਮਰਾਜ ਦੇ ਪਹੁੰਚ ਫਰਿਆਦ ਕੀਤੀਕਹਿੰਦੇ ਤੋਬਾ ਐ ਪ੍ਰਾਣੀਆਂ ਥੋਡਿਆਂ ਤੋਂ।ਰਹਿੰਦਾ ‘ਦੀਨ ਈਮਾਨ’ ਨੂੰ ਸਮਝਦੇ ਜੋਥੱਲੇ ਆਪਣੇ ਗਿੱਟਿਆਂ-ਗੋਡਿਆਂ ਤੋਂ।ਦੇਖੀ ਕਦੇ ਨਾ ਕਿਸੇ ਨੇ ‘ਸਜ਼ਾ’ ਮਿਲ਼ਦੀਆਖਰ ਵੇਲੇ ‘ਸਵਾਸਾਂ’ ਦੇ ਛੋਡਿਆਂ ਤੋਂ।ਸੀ.ਸੀ.ਟੀ.ਵੀ ਹੁਣ ਕਰਦੇ ਐ ਕੰਮ ਸਾਡਾਮੰਨਿਆਂ ਜਾਂਦਾ ਅਕੱਟ ‘ਸਬੂਤ’ ਭਾਈ।ਧਰਮ ਅਸਥਾਨਾਂ ਦੇ ਵਿੱਚ ਵੀ ਫਿੱਟ ਹੋਏਹੁਣ ਤਾਂ ਓਹੀ ਹਨ ‘ਰੱਬ ਦੇ ਦੂਤ’ ਭਾਈ!-ਤਰਲੋਚਨ ਸਿੰਘ...

ਸ਼ਕਲ ਮੋਮਨਾਂ ਕੰਮ ਕਾਫਰਾਂ !

ਸ਼ਕਲ ਮੋਮਨਾਂ ਕੰਮ ਕਾਫਰਾਂ !

Sep 21, 2026 01:57 PM (Asia/Kolkata)

ਸ਼ਕਲ ਮੋਮਨਾਂ ਕੰਮ ਕਾਫਰਾਂ ! ਛਿੱਟ ਕਾਂਜੀ ਦੀ ਇੱਕ ਹੀ ਬਹੁਤ ਹੁੰਦੀਦੁੱਧ ਫਟ ਜਾਂਦਾ ਸਾਰੇ ਹੀ ਮੱਟ ਦਾ ਏ।ਵੱਡੇ ਅਹੁਦੇ 'ਤੇ ਬੈਠ ਕੁਕਰਮ ਕਰਦਾਸੰਸ਼ਥਾ ਲਈ ਕਲੰਕ ਉਹ ਖੱਟਦਾ ਏ।ਸ਼ਕਲ ਮੋਮਨਾਂ ਕੰਮ ਪਰ 'ਕਾਫਰਾਂ' ਦੇਸਾਰਾ ਜੱਗ ਅਖਾਣ ਇਹ ਰੱਟਦਾ ਏ।ਭਾਅ ਥੋਕ ਦੇ ਪੈਂਦੀਆਂ ਲਾਹਣਤਾਂ ਨੂੰਸੁਣ ਸੁਣ ਕੌਮ ਦਾ ਕਾਲ਼ਜਾ ਫਟਦਾ ਏ।ਬਣਿਆਂ ਹੁੰਦਾ ਜੋ ਅਕਸ ਮਹਾਨਤਾ ਦਾਮੁੱਕੇ ਸ਼ਰਧਾ ਸਤਿਕਾਰ ਵੀ ਘਟਦਾ ਏ।ਲਾ ਸਿਰਾਂ ਦੀ ਬਾਜੀ ਇਤਿਹਾਸ ਬਣਦਾਆ 'ਫੁਕਰਾ' ਕੋਈ ਛੱਜ ਵਿੱਚ ਛੱਟਦਾ ਏ।-ਤਰਲੋਚਨ ਸਿੰਘ ਦੁਪਾਲ...

ਕੇਸ ਬੇਅਦਬੀਆਂ ਦਾ

ਕੇਸ ਬੇਅਦਬੀਆਂ ਦਾ

Sep 15, 2026 06:23 PM (Asia/Kolkata)

ਕੇਸ ਬੇਅਦਬੀਆਂ ਦਾਹਰ ਸਰਕਾਰ ਨੇ ਇਹੋ ਹੀ ਕੰਮ ਕੀਤਾ‘ਸਿਟ’ ਨਵੀਂ ਤੋਂ ਨਵੀਂ ਬਣਾਈ ਗਏ।ਬਣੀ ਟੀਮ ਦਾ ਬਦਲ ਕੇ ‘ਰੂਪ’ ਥੋੜਾਮੈਂਬਰ ਨਵਾਂ ਕੋਈ ਹੋਰ ਫਸਾਈ ਗਏ।‘ਸਜ਼ਾ ਦਿਆਂ ਗੇ’ ਆਖ ਕੇ ਲਈ ਸੱਤਾਵਾਂਗ ਪਹਿਲਿਆਂ ਕੇਸ ਲਮਕਾਈ ਗਏ।ਸਮਾਂ ਆ ਗਿਆ ਲੋਕਾਂ ‘ਚ ਜਾਣ ਵਾਲ਼ਾਉਹ ਪੁੱਛਣਗੇ ਕਾਹਤੋਂ ‘ਟਰਕਾਈ’ ਗਏ।‘ਫੂਕ ਨਿਕਲ਼ੀ’ ਜਨਤਾ ਇਹ ਆਖਦੀ ਏਮੁੱਖ ਮੰਤਰੀ ਵਾਲ਼ੀਆਂ ‘ਪਦਵੀਆਂ’ ਦੀ।ਸੰਮਨ ਭੇਜ ਕੇ ਕਈਆਂ ਨੂੰ ਸਵਾਲ ਕਰਨੇਏਹੀ ਸਮਝੀਏ ‘ਸਜ਼ਾ’ ਬੇਅਦਬੀਆਂ ਦੀ?-ਤਰਲੋਚਨ ਸਿੰਘ ਦੁਪਾਲ ਪੁਰ001-408-905-5517

ਪ੍ਰਚਾਰ ਬੇਅਸਰ ਕਿਉਂ ?

ਪ੍ਰਚਾਰ ਬੇਅਸਰ ਕਿਉਂ ?

Sep 08, 2026 06:59 PM (Asia/Kolkata)

 ਪ੍ਰਚਾਰ ਬੇਅਸਰ ਕਿਉਂ ?ਕਦੇ ਹੁੰਦਾ ਸੀ ਸ਼ਿਕਵਾ ਇਹ ਬਹੁਤ ਵੱਡਾਹੁੰਦਾ ਗੁਰਮਤਿ ਦਾ ਨਹੀਂ ਪ੍ਰਚਾਰ ਭਾਈ।ਜੇਬ੍ਹਾਂ ਵਿੱਚ ਮੋਬਾਈਲ ਹੁਣ ਸਾਰਿਆਂ ਦੇਕਥਾ-ਕੀਰਤਨ ਦੇ ਭਰੇ ‘ਭੰਡਾਰ’ ਭਾਈ। ਸਜਿਆ ਕਿਧਰੇ ਵੀ ਹੋਵੇ ‘ਦੀਵਾਨ’ ਭਾਵੇਂ ਸੁਣਨ ਵਾਸਤੇ ‘ਲਾਈਵ’ ਦਰਕਾਰ ਭਾਈ।ਹਰਿਕ ਪਿੰਡ ਤੇ ਸ਼ਹਿਰ ਵਿੱਚ ਸੁਭਾ ਸ਼ਾਮੀਂਲਾਊਡ ਸਪੀਕਰ ਨੇ ਪਾਉਂਦੇ ਗੁੰਜਾਰ ਭਾਈ।ਚਾਹੀਏ ਸੋਚਣਾ ਸਭਨਾਂ ‘ਪਰਚਾਰਕਾਂ’ ਨੂੰਕਰ ਕੇ ਗ਼ਹਿਰ ਗੰਭੀਰ ‘ਵਿਚਾਰ’ ਭਾਈ।ਹੋਵੇ ਭਾਵਨਾ ‘ਸ਼ੋਹਰਤ-ਕਮਾਈ’ ਦੀ ਜੇ ਕਰਦਾ ਅਸਰ...

ਰੈਫਰੀ ਐ ਕਮਲ ?

ਰੈਫਰੀ ਐ ਕਮਲ ?

Aug 31, 2026 01:03 PM (Asia/Kolkata)

ਰੈਫਰੀ ਐ ਕਮਲ ?ਲੋਕ-ਹਿਤੂ ਪੰਜਾਬ ਲਈ ਲੜਨ ਵਾਲ਼ਾਖਾਸਾ ਆਪਣਾ ਗਏ ਐ ਭੁੱਲ ਮੀਆਂ।ਹੋਇਆ ਹੁਕਮ ਸੀ ਸਾਰੇ ‘ਸਮੇਟਣੇ’ ਦਾਅੱਗੇ ਨਾਲ਼ੋਂ ਵੀ ਵਧ ਗਏ ਚੁੱਲ੍ਹ ਮੀਆਂ।ਆਪੋ ਆਪਣੇ ‘ਵਿਹੜੇ’ ਨੂੰ ਕਹਿਣ ਵੱਡਾਇੱਥੇ ਖਿੜੂ ਗੱਠ-ਜੋੜ ਦਾ ਗ਼ੁਲ ਮੀਆਂ।ਇੱਕ ਦੂਜੇ ਤੋਂ ‘ਵਧ ਵਧ’ ਕੇ ਪੈਣ ਕਾਹਲ਼ੇਝੋਲ਼ੀ ਡੇਗਣ ਲਈ ਊਠ ਦਾ ਬੁੱਲ੍ਹ ਮੀਆਂ।ਦਿਸਦੇ ਸਾਹਮਣੇ ਕਿਸੇ ਦੇ ਗੁਪਤ ਜਾਣੋਭੇਤ ਅੰਦਰਲੇ ਸਕੇ ਨਹੀਂ ‘ਖੁੱਲ੍ਹ’ ਮੀਆਂ।‘ਬਾਂਦਰ-ਵੰਡ’ ਜੇ ਵੋਟਾਂ ਦੀ ਹੋਈ ਏਦਾਂਕੋਈ ਲਾ ਜਊ ‘ਸੁਲੱਖਣਾ’ ਟੁੱਲ ਮੀਆਂ।ਹੱਥ ਮਾਰ ਕੇ ਮੱਥੇ...

ਗੁੱਸੇ ਦਾ ਪ੍ਰਗਟਾਵਾ ?

ਗੁੱਸੇ ਦਾ ਪ੍ਰਗਟਾਵਾ ?

Aug 17, 2026 01:26 PM (Asia/Kolkata)

ਗੁੱਸੇ ਦਾ ਪ੍ਰਗਟਾਵਾ ?ਰਾਜ-ਭਾਗ ਦੇ 'ਨਸ਼ੇ' ਵਿੱਚ ਡੁੱਬ ਕੇ ਜੀਲੀਡਰ ਕਰ ਹੀ ਲੈਂਦੇ ਐ ‘ਕਾਰਿਆਂ’ ਨੂੰ।'ਤਪੋਂ ਰਾਜ ਤੇ ਰਾਜ ਤੋਂ ਨਰਕ' ਸੁਣਿਆਂਤੱਥ ਦਿਨੇ ਦਿਖਾਵੇ ਫਿਰ ‘ਤਾਰਿਆਂ’ ਨੂੰ।'ਮੌਕਾ ਮਿਲ਼ਦਿਆਂ' ਦੇਰ-ਸਵੇਰ ਭਾਈਕੱਢ ਲਵੇ ਕੋਈ ਦਿਲੀ 'ਅਫਾਰਿਆਂ' ਨੂੰ।ਚੀਚੀ ਉੰਗਲ਼ 'ਤੇ ਲੱਗੇ ਜੇ ਖੂਨ ਤੁਪਕਾਲਾਉਂਦੇ ਉੱਚੀ ‘ਸ਼ਹੀਦੀ’ ਦੇ ਨ੍ਹਾਰਿਆਂ ਨੂੰਅਰਥ 'ਆਪਣੇ ਮਤਲਬ ਦੇ' ਕੱਢ ਲੈਂਦੇਜਨਤਾ ਵਲੋਂ ਦਿਖਾਲ਼ੀਆਂ ਤਲਖੀਆਂ ਦੇ।ਦੇਸ ਕੌਮ ਨਾਲ ਕਰੀਆਂ ਵਧੀਕੀਆਂ ਦਾਗੁੱਸਾ ਦਿਲਾਂ ਵਿੱਚ ਹੁੰਦਾ ਏ ਅਣਖੀਆਂ...

ਖਤਰਾ ਪਾਰਟੀ ?

ਖਤਰਾ ਪਾਰਟੀ ?

Aug 11, 2026 01:34 PM (Asia/Kolkata)

ਖਤਰਾ ਪਾਰਟੀ ?ਦੋ ਦਸੰਬਰ ਨੂੰ ਸੁਣਦਿਆਂ ‘ਹੁਕਮਨਾਮੇ’ਸ਼ਹਿ ਭਾਜਪਾ ਦੀ ਕਹਿ ਕੇ ਭੰਡਿਆ ਸੀ।ਹਾਂਜੀ ਹਾਂਜੀ' ਸੀ ਕਿਹਾ ਫਸੀਲ ਮੋਹਰੇਮਗਰੋਂ ਮੁੱਕਰ ਕੇ ਛੇਤੀ ਹੀ ਖੰਡਿਆ ਸੀ।ਲਾ ਕੇ ਤੋਹਮਤਾਂ ਲਾਹੇ ਸੀ ਪਦਵੀਆਂ ਤੋਂ'ਜਥੇਦਾਰ ਸਾਹਿਬਾਨਾਂ' ਨੂੰ ਦੰਡਿਆ ਸੀ।ਗੱਠ-ਜੋੜ ਲਈ 'ਹਾਬੜਿਆ' ਫੇਰ ਦੇਖੋਚੇਤਾ ਭੁੱਲ ਗਿਆ ਪੰਥ ਨੇ ਚੰਡਿਆ ਸੀ।ਰਿਸ਼ਤਾ 'ਪਹਿਲੀਆਂ' ਵੇਲੇ ਦਾ ਹੋਰ ਸੀਗਾਬਦਲੀ ਹੋਈ ਹੁਣ ਭਾਈ ਸਿਨਿਆਰਟੀ ਐ।ਬਾਦਲ ਦਲ 'ਤੇ ਪੰਜਾਬ ਸਿੰਹੁ ਹੱਸਦਾ ਏਇਹ ਖੇਤਰੀ ਨਹੀਂ 'ਖਤਰਾ ਪਾਰਟੀ' ਐ!ਤਰਲੋਚਨ ਸਿੰਘ ਦੁਪਾਲ...

ਚੋਰੀ ਅਤੇ ਚੜ੍ਹਾਵਾ

ਚੋਰੀ ਅਤੇ ਚੜ੍ਹਾਵਾ

Jul 25, 2026 12:42 PM (Asia/Kolkata)

ਚੋਰੀ ਅਤੇ ਚੜ੍ਹਾਵਾਲੋਕ ਛੱਡ ‘ਪ੍ਰਲੋਕ’ ਦੀਆਂ ਹੋਣ ਗੱਲਾਂਦੂਰ ਸੌ ਸੌ ਕੋਹ ਉੱਥੋਂ ‘ਪ੍ਰਮਾਥ’ ਹੁੰਦਾ।ਧਰਮ-ਅਰਥ ਪ੍ਰਚਾਰ ਦੇ ਨਾਮ ਥੱਲੇਭੰਬਲ਼ਭੂਸਿਆਂ ਵਾਲ਼ਾ ਹੀ ਗਾਥ ਹੁੰਦਾ।ਹੋਵੇ ਅਕਲ ਦੇ ਪੱਖੋਂ ਅਨਾਥ ਜਿਹੜਾਸ਼ਰਧਾ-ਉੱਲੂਆਂ ਵਾਸਤੇ 'ਨਾਥ' ਹੁੰਦਾ।ਅੱਲਾਹ ਰਾਮ ਤੇ ਗੌਡ ਨੂੰ ‘ਤਿੰਨ’ ਦੱਸਣਨਫਰਤ ਵੱਲ੍ਹ ਹੀ ਤੋਰਨ ਦਾ ਪਾਥ ਹੁੰਦਾ।ਵਿੱਭਚਾਰੀ ਬਣਾਉਂਣ ਲਈ ਵਿਹਲੜਾਂ ਨੂੰਭਰਦੇ ਗੋਲ੍ਹਕਾਂ ਉਨ੍ਹਾਂ ਦਾ 'ਹਾਥ' ਹੁੰਦਾ।ਕਹਿੰਦੇ ਚੰਦ-ਚਕੋਰ ਦੀ ‘ਪ੍ਰੀਤ’ ਜਿੱਦਾਂ“ਚੋਰੀ’ ਅਤੇ ‘ਚੜ੍ਹਾਵੇ’ ਦਾ ਸਾਥ ਹੁੰਦਾ...

ਸਾਵਣਿ ਆਇਆ ਹੈ,,    ਵੱਜ ਉਠੀਆਂ ਸ਼ਹਿਨਾਈਆਂ, ਸਾਵਣਿ ਆਇਆ ਹੈ।    ਬੱਦਲਾਂ ਝੜੀਆਂ ਲਾਈਆਂ , ਸਾਵਣਿ ਆਇਆ ਹੈ।

ਸਾਵਣਿ ਆਇਆ ਹੈ,, ਵੱਜ ਉਠੀਆਂ ਸ਼ਹਿਨਾਈਆਂ, ਸਾਵਣਿ ਆਇਆ ਹੈ। ਬੱਦਲਾਂ ਝੜੀਆਂ ਲਾਈਆਂ , ਸਾਵਣਿ ਆਇਆ ਹੈ।

Jul 22, 2026 08:53 PM (Asia/Kolkata)

ਸਾਵਣਿ ਆਇਆ ਹੈ,, ਵੱਜ ਉਠੀਆਂ ਸ਼ਹਿਨਾਈਆਂ, ਸਾਵਣਿ ਆਇਆ ਹੈ। ਬੱਦਲਾਂ ਝੜੀਆਂ ਲਾਈਆਂ , ਸਾਵਣਿ ਆਇਆ ਹੈ। 1.ਕਰਕੇ ਵਕ਼ਤ ਵਰ੍ਹੇ ਦਾ ਪੂਰਾ,ਜਦ ਆ ਕੱਢਦਾ ਗੇੜੇ। ਧਰਤੀ ਦੀ ਰੂਹ ਮਹਿਕਾਂ ਭਰਕੇ, ਵੰਡਦਾ ਖੁਸ਼ੀਆਂ ਖੇੜੇ। ਭਰਦੀ ਰੁੱਤ ਅੰਗੜਾਈਆਂ ,, ਸਾਵਣਿ ਆਇਆ ਹੈ। ਬੱਦਲਾਂ ਝੜੀਆਂ ਲਾਈਆਂ,,,,,,,, ।2. ਜੇਠ ਹਾੜ ਦੀ ਝੰਬੀ ਧਰਤੀ , ਮਾਰੂਥਲ ਜਿਂਉ ਹੋਈ। ਪਹਿਲੇ ਮੀਂਹ ਨਾਲ ਭਰ ਗਈ ਬਾਗੀਂ,ਕਣ ਕਣ ਵਿੱਚ ਖ਼ੁਸ਼ਬੋਈ। ਕਲੀਆਂ ਨੇ ਮਹਿਕਾਈਆਂ,, ਸਾਵਣਿ ਆਇਆ...

ਵੋਟਾਂ ਬਟੋਰਨ ਵਾਲ਼ੇ !

ਵੋਟਾਂ ਬਟੋਰਨ ਵਾਲ਼ੇ !

Jul 19, 2026 01:25 PM (Asia/Kolkata)

ਵੋਟਾਂ ਬਟੋਰਨ ਵਾਲ਼ੇ ! ਬੋਲਦੇ ਸਟੇਜਾਂ ਉੱਤੇ ਬੰਨ੍ਹ ਕੇ ‘ਵਿਸ਼ੇਸ਼’ ਪੱਗਾਂਬਣਦੇ ਹਮਾਇਤੀ ਕਿਸੇ ਵੱਖਰੀ 'ਵਹੀਰ' ਦੇ।ਪੈਰਾਂ ਉੱਤੇ ਝੁਕਦੇ ਨੇ ਬਾਬਿਆਂ ਦੇ ਡੇਰੇ ਜਾ ਕੇਜ਼ੈਲਦਾਰ ਬਣ ਜਾਂਦੇ ਉਨ੍ਹਾਂ ਦੀ ‘ਜਗੀਰ’ ਦੇ।ਅੰਧਵਿਸ਼ਵਾਸ ਤੇ ਵਧਾਉਂਦੇ ਹੋਰ ਗੁਰੂ-ਡੰਮਜਿੱਥੇ ਲੋਕ ਪਹਿਲੋਂ ਹੀ ਫਕੀਰ ਨੇ ਲਕੀਰ ਦੇ।ਕੋਈ ਭੇਜੇ ਤੀਰਥਾਂ ਨੂੰ ਬੱਸਾਂ ਭਰ ਲੋਕਾਂ ਦੀਆਂਧਨ ਸਰਕਾਰੀ ਨੇ ਲੁਟਾਉਂਦੇ 'ਮਾਮੇ ਹੀਰ' ਦੇ।ਅੱਡਿਆਂ ਸਟੇਸ਼ਨਾਂ ਨੂੰ ਨਾਂ ਦੇ ਕੇ ਰਹਿਬਰਾਂ ਦੇਵਿੰਨ੍ਹਦੇ ‘ਨਿਸ਼ਾਨੇ’ ਏਦਾਂ ਵੱਖਰੇ ਹੀ...