30 September 2026 ਦੀਆਂ ਖ਼ਬਰਾਂ

25 published stories
ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ, ਚਾਰ ਮਹੀਨਿਆਂ ਦੀ ਖਿੱਚੋਤਾਣ ਦਾ ਅੰਤ

ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ, ਚਾਰ ਮਹੀਨਿਆਂ ਦੀ ਖਿੱਚੋਤਾਣ ਦਾ ਅੰਤ

Oct 01, 2026 12:34 AM (Asia/Kolkata)

ਚੰਡੀਗੜ੍ਹ , ਨਜ਼ਰਾਨਾ ਟਾਈਮਜ਼ ਬਿਊਰੋ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਨਾਲ ਪੰਜਾਬ ਕਾਂਗਰਸ ਅੰਦਰ ਕਰੀਬ ਚਾਰ ਮਹੀਨਿਆਂ ਤੋਂ ਚੱਲ ਰਹੀ ਲੀਡਰਸ਼ਿਪ ਦੀ ਖਿੱਚੋਤਾਣ ਅਤੇ ਧੜੇਬੰਦੀ ਦਾ ਅੰਤ ਹੋ ਗਿਆ ਹੈ।ਰਾਜਾ ਵੜਿੰਗ 9 ਅਪ੍ਰੈਲ 2022 ਤੋਂ PPCC ਦੇ ਪ੍ਰਧਾਨ ਸਨ। ਉਨ੍ਹਾਂ ਨੇ ਇਸ ਅਹੁਦੇ ’ਤੇ ਨਵਜੋਤ ਸਿੰਘ ਸਿੱਧੂ ਦੀ ਥਾਂ ਲਈ ਸੀ।ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ...

ਸਕੁਐਸ਼ ਟੀਮ ਦੇ ਸੈਮੀਫਾਈਨਲ ਵਿੱਚ ਪਹੁੰਚਣ ਨਾਲ ਪਾਕਿਸਤਾਨ ਦਾ ਛੇਵਾਂ ਏਸ਼ੀਅਨ ਗੇਮਜ਼ ਤਮਗਾ ਪੱਕਾ

ਸਕੁਐਸ਼ ਟੀਮ ਦੇ ਸੈਮੀਫਾਈਨਲ ਵਿੱਚ ਪਹੁੰਚਣ ਨਾਲ ਪਾਕਿਸਤਾਨ ਦਾ ਛੇਵਾਂ ਏਸ਼ੀਅਨ ਗੇਮਜ਼ ਤਮਗਾ ਪੱਕਾ

Sep 30, 2026 10:53 PM (Asia/Kolkata)

ਨਾਗੋਆ, ਜਾਪਾਨ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਪਾਕਿਸਤਾਨ ਨੇ 2026 ਏਸ਼ੀਅਨ ਗੇਮਜ਼ ਵਿੱਚ ਆਪਣਾ ਛੇਵਾਂ ਤਮਗਾ ਪੱਕਾ ਕਰ ਲਿਆ ਹੈ। ਪੁਰਸ਼ਾਂ ਦੀ ਕੌਮੀ ਸਕੁਐਸ਼ ਟੀਮ ਨੇ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ।ਇਸ ਜਿੱਤ ਨਾਲ ਪਾਕਿਸਤਾਨ ਪੁਰਸ਼ ਟੀਮ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਅਤੇ ਦੇਸ਼ ਦਾ ਇੱਕ ਹੋਰ ਤਮਗਾ ਯਕੀਨੀ ਹੋ ਗਿਆ।ਮੁਹੰਮਦ ਅਸ਼ਾਬ ਇਰਫਾਨ ਨੇ ਪਾਕਿਸਤਾਨ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।...

ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਤੋਂ ਬਾਹਰ ਰਹਿਣਗੇ ਸ਼ਾਹੀਨ ਅਫ਼ਰੀਦੀ

ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਤੋਂ ਬਾਹਰ ਰਹਿਣਗੇ ਸ਼ਾਹੀਨ ਅਫ਼ਰੀਦੀ

Sep 30, 2026 10:28 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਸ਼੍ਰੀਲੰਕਾ ਖ਼ਿਲਾਫ਼ ਪਾਕਿਸਤਾਨ ਦੀ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਰਿਪੋਰਟਾਂ ਮੁਤਾਬਕ ਘਰੇਲੂ ਸੀਰੀਜ਼ ਲਈ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।ਹਾਲਾਂਕਿ, 26 ਸਾਲਾ ਤੇਜ਼ ਗੇਂਦਬਾਜ਼ 18 ਤੋਂ 31 ਅਕਤੂਬਰ ਤੱਕ ਰਾਵਲਪਿੰਡੀ ਅਤੇ ਲਾਹੌਰ ਵਿੱਚ ਇੰਗਲੈਂਡ ਅਤੇ ਸ਼੍ਰੀਲੰਕਾ ਨਾਲ ਹੋਣ ਵਾਲੇ ਤਿਕੋਣੀ ਵਨਡੇ ਟੂਰਨਾਮੈਂਟ ਵਿੱਚ...

ਲਾਹੌਰ ਵਿੱਚ 29 ਜਨਵਰੀ ਤੋਂ 7 ਫਰਵਰੀ ਤੱਕ 10 ਦਿਨਾਂ ਦਾ ਬਸੰਤ ਮੇਲਾ

ਲਾਹੌਰ ਵਿੱਚ 29 ਜਨਵਰੀ ਤੋਂ 7 ਫਰਵਰੀ ਤੱਕ 10 ਦਿਨਾਂ ਦਾ ਬਸੰਤ ਮੇਲਾ

Sep 30, 2026 10:17 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਲਾਹੌਰ ਵਿੱਚ 29 ਜਨਵਰੀ ਤੋਂ 7 ਫਰਵਰੀ 2027 ਤੱਕ 10 ਦਿਨਾਂ ਦਾ ਬਸੰਤ ਮੇਲਾ ਕਰਵਾਇਆ ਜਾਵੇਗਾ। ਇਸ ਦੌਰਾਨ ਸ਼ਹਿਰ ਰੰਗਾਂ, ਸੱਭਿਆਚਾਰ ਅਤੇ ਬਸੰਤ ਦੇ ਰਵਾਇਤੀ ਜਸ਼ਨਾਂ ਨਾਲ ਰੰਗਿਆ ਨਜ਼ਰ ਆਵੇਗਾ।ਮੇਲੇ ਦੌਰਾਨ ਲਾਹੌਰ ਦੀ ਰਵਾਇਤੀ ਬਸੰਤ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕੀਤਾ ਜਾਵੇਗਾ। ਇਸ ਤਹਿਤ ਪਤੰਗਬਾਜ਼ੀ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਨਿਰਧਾਰਤ ਨਿਯਮਾਂ ਅਤੇ ਰੈਗੂਲੇਟਰੀ ਢਾਂਚੇ ਅਧੀਨ ਕਰਵਾਈਆਂ ਜਾਣਗੀਆਂ।5 ਫਰਵਰੀ ਨੂੰ ਕਸ਼ਮੀਰ ਦਿਵਸ ਦੇ ਸਬੰਧ...

ਵਿਸ਼ਵ ਪੱਧਰ 'ਤੇ 4-F ਸੰਕਟ ਦੀ ਚਿਤਾਵਨੀ: ਜੈਸ਼ੰਕਰ ਨੇ ਅਨਾਜ, ਖਾਦ, ਈਂਧਨ ਅਤੇ ਵਿੱਤੀ ਸੁਰੱਖਿਆ ਬਾਰੇ ਜਤਾਈ ਚਿੰਤਾ

ਵਿਸ਼ਵ ਪੱਧਰ 'ਤੇ 4-F ਸੰਕਟ ਦੀ ਚਿਤਾਵਨੀ: ਜੈਸ਼ੰਕਰ ਨੇ ਅਨਾਜ, ਖਾਦ, ਈਂਧਨ ਅਤੇ ਵਿੱਤੀ ਸੁਰੱਖਿਆ ਬਾਰੇ ਜਤਾਈ ਚਿੰਤਾ

Sep 30, 2026 09:52 PM (Asia/Kolkata)

ਦੁਨੀਆ ਵਿੱਚ ਵਧਦੇ ਜੰਗੀ ਤਣਾਅ ਕਾਰਨ ਮਹਿੰਗਾਈ ਅਤੇ ਸਪਲਾਈ ਸੰਕਟ ਦਾ ਖ਼ਤਰਾ; ਭਾਰਤ ਸਮੇਤ ਕਈ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਸਾਹਮਣੇ ਨਵੀਆਂ ਚੁਣੌਤੀਆਂਨਵੀਂ ਦਿੱਲੀ (ਨਜ਼ਰਾਨਾ ਟਾਈਮਜ਼): ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਹਥਿਆਰਬੰਦ ਟਕਰਾਅ, ਵਧਦੇ ਭੂ-ਰਾਜਨੀਤਕ ਤਣਾਅ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਪੈਦਾ ਹੋ ਰਹੀਆਂ ਰੁਕਾਵਟਾਂ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵਿਸ਼ਵ ਅਰਥਵਿਵਸਥਾ ਸਾਹਮਣੇ ਚਾਰ ਪ੍ਰਮੁੱਖ ਚੁਣੌਤੀਆਂ ਦਾ ਮੁੱਦਾ ਉਠਾਇਆ ਹੈ। ਇਨ੍ਹਾਂ ਨੂੰ 4-F...

6,000 ਕਰੋੜ ਰੁਪਏ ਦੇ ਕਥਿਤ ਅੰਤਰਰਾਸ਼ਟਰੀ ਸਿੰਥੈਟਿਕ ਡਰੱਗ ਰੈਕੇਟ ਜਾਂਚ ਲਈ 5 ਅਕਤੂਬਰ ਨੂੰ ਮਜੀਠੀਆ ਅਤੇ ਭੋਲੇ ਨੂੰ ਸਾਹਮਣੇ ਬਿਠਾ ਕੇ ਪੁੱਛਗਿੱਛ ਲਈ ਸੰਮਨ ਹੋਏ ਜਾਰੀ..?

6,000 ਕਰੋੜ ਰੁਪਏ ਦੇ ਕਥਿਤ ਅੰਤਰਰਾਸ਼ਟਰੀ ਸਿੰਥੈਟਿਕ ਡਰੱਗ ਰੈਕੇਟ ਜਾਂਚ ਲਈ 5 ਅਕਤੂਬਰ ਨੂੰ ਮਜੀਠੀਆ ਅਤੇ ਭੋਲੇ ਨੂੰ ਸਾਹਮਣੇ ਬਿਠਾ ਕੇ ਪੁੱਛਗਿੱਛ ਲਈ ਸੰਮਨ ਹੋਏ ਜਾਰੀ..?

Sep 30, 2026 09:35 PM (Asia/Kolkata)

ਚੰਡੀਗੜ੍ਹ 30 ਸਤੰਬਰ (ਮੰਗਤ ਸਿੰਘ ਸੈਦਪੁਰ) : 6,000 ਕਰੋੜ ਰੁਪਏ ਦੇ ਕਥਿਤ ਅੰਤਰਰਾਸ਼ਟਰੀ ਸਿੰਥੈਟਿਕ ਡਰੱਗ ਰੈਕੇਟ ਦੀ ਪੁਰਾਣੀ ਜਾਂਚ ਨਾਲ ਜੁੜੇ ਮਾਮਲਿਆਂ 'ਚ ਮਜੀਠੀਆ ਤੋਂ ਪਹਿਲਾਂ ਵੀ ਪੁੱਛਗਿੱਛ ਹੋ ਚੁੱਕੀ ਹੈ ਅਤੇ ਹੁਣ 5 ਅਕਤੂਬਰ ਨੂੰ ਜਗਦੀਸ਼ ਭੋਲਾ ਨੂੰ ਵੀ ਪੁੱਛਗਿੱਛ ਲਈ ਬੁਲਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਇਸ ਕਾਰਨ ਜਾਂਚ ਦੌਰਾਨ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਸਵਾਲ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ 2014 ਵਿੱਚ ਇਨਫੋਰਸਮੈਂਟ...

ਜਾਗ ਖਾਲਸਾ ਜਾਗ! ਤੇਰਾ ਘਰ ਲੁੱਟਿਆ ਜਾ ਰਿਹੈ...

ਜਾਗ ਖਾਲਸਾ ਜਾਗ! ਤੇਰਾ ਘਰ ਲੁੱਟਿਆ ਜਾ ਰਿਹੈ...

Sep 30, 2026 08:22 PM (Asia/Kolkata)

ਦੂਜੇ ਉੱਤੇ ਦੋਸ਼ ਮੜ੍ਹ ਕੇ ਤੇ ਆਪ ਸੁਰਖਰੂ ਹੋ ਜਾਣ ਬੜਾ ਹੀ ਸੌਖਾ ਕੰਮ ਹੁੰਦਾ ਹੈ । ਅਸੀਂ ਵੀ ਏਸੇ ਤਰਾਂ ਕਰਕੇ ਹੀ ਸਮਾਂ ਲੰਘਾਉਂਦੇ ਗਏ ਤਾਂ ਇੱਕ ਦਿਨ ਸਾਡੇ ਘਰ ਉੱਤੇ ਹੀ ਡਾਕਾ ਵੱਜ ਗਿਆ ਤੇ ਬਹੁਤ ਕੁੱਝ ਹੀ ਲੁੱਟਿਆ ਪੁੱਟਿਆ ਗਿਆ । ਅਸੀਂ ਦੁੱਧ ਦੀ ਰਾਖੀ ਬਿੱਲੇ ਬੈਠਾ ਕੇ ਤੇ ਆਪ ਨਾਚ ਗਾਣਿਆਂ ਤੇ ਅਤੇ ਉੱਚੀ ਉੱਚੀ ਡੀਜੇ ਵਿਆਹਾਂ ਪਾਰਟੀਆਂ ਵਿੱਚ ਲਗਾ ਕੇ ਨੱਚਦੇ ਰਹੇ । ਸਾਡੇ ਵਿਆਹ ਸ਼ਾਦੀਆਂ ਪਾਰਟੀਆਂ ਵਿੱਚ ਮਹਿੰਗੀਆਂ ਮਹਿੰਗੀਆਂ ਸ਼ਰਾਬਾਂ ਚੱਲਦੀਆਂ ਰਹੀਆਂ, ਤਰਾਂ ਤਰ੍ਹਾਂ ਦਾ ਮੀਟ ਵੀ ਸਿੱਖ...

ਸ਼੍ਰੋਮਣੀ ਕਮੇਟੀ ਬਣੀ ਮੱਸਾ ਰੰਘੜ ਅਤੇ ਨਰੈਣੂ ਮਹੰਤ ਦੀ ਵਾਰਿਸ

ਸ਼੍ਰੋਮਣੀ ਕਮੇਟੀ ਬਣੀ ਮੱਸਾ ਰੰਘੜ ਅਤੇ ਨਰੈਣੂ ਮਹੰਤ ਦੀ ਵਾਰਿਸ

Sep 30, 2026 08:15 PM (Asia/Kolkata)

ਬਹਿਰੀਨ ਵਾਲੀ ਬੀਬੀ ਅਤੇ ਅਮਰਜੀਤ ਚਾਵਲੇ ਵਾਲੀ ਘਟਨਾ ਨੇ ਪੂਰੀ ਦੁਨੀਆਂ ਵਿੱਚ ਬੈਠੀ ਸਿੱਖ ਕੌਮ ਦਾ ਸਿਰ ਝੁਕਾ ਕੇ ਰੱਖ ਦਿੱਤਾ ਹੈ । ਅੱਜ ਸ਼ੋਸ਼ਲ ਮੀਡੀਆ ਦਾ ਯੁੱਗ ਚੱਲ ਰਿਹਾ ਹੈ ਤੇ ਸਕਿੰਟਾਂ ਵਿੱਚ ਹੀ ਖਬਰ ਪੂਰੇ ਸੰਸਾਰ ਵਿੱਚ ਪਹੁੰਚ ਜਾਂਦੀ ਹੈ । ਵੈਸੇ ਵੀ ਅਸੀਂ ਤਾਂ ਪਿਛਲੇ 25-30 ਸਾਲਾਂ ਤੋਂ ਹੀ ਰੌਲਾ ਪਾਉਂਦੇ ਆ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਅੰਦਰ ਬਹੁਤ ਕੁੱਝ ਗਲਤ ਚੱਲ ਰਿਹਾ ਹੈ । ਸਾਡੇ ਤੋਂ ਵੀ ਪਹਿਲਾਂ ਅਮਰ ਸ਼ਹੀਦ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ...

ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਦੇ ਮਾਰਚ ’ਚ ਵੱਡੀ ਸ਼ਮੂਲੀਅਤ ਕਰਨ ਸੰਗਤਾਂ ਤੇ ਜਥੇਬੰਦੀਆਂ : ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ

ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਦੇ ਮਾਰਚ ’ਚ ਵੱਡੀ ਸ਼ਮੂਲੀਅਤ ਕਰਨ ਸੰਗਤਾਂ ਤੇ ਜਥੇਬੰਦੀਆਂ : ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ

Sep 30, 2026 08:10 PM (Asia/Kolkata)

ਕੇਂਦਰ ਅਤੇ ਪੰਜਾਬ ਸਰਕਾਰ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ  ਕਿਉਂ ਵਰਤ ਰਹੀਆਂ ਜੇਲ੍ਹਾਂ ਵਿੱਚ ਡੱਕ ਕੇ ਰੱਖਣ ਲਈ ਗੈਰ-ਕਾਨੂੰਨੀ ਦੋਹਰੇ ਮਾਪਦੰਡ…ਚੰਡੀਗੜ੍ਹ 30 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਲਗਭਗ 4 ਸਾਲਾਂ ਤੋਂ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਰਿਹਾਈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਬਹਿਬਲ ਕਲਾਂ ਗੋਲੀਕਾਂਡ ਅਤੇ...

ਧਾਰਮਿਕ ਅਸਥਾਨਾਂ ਦੀ ਸੁਰੱਖਿਆ ਬਣਾਇਆ ਜਾਵੇ ਯਕੀਨੀ ਤਣਾਅ ਵਾਲੇ ਮਾਹੌਲ 'ਚ ਗਲਤ ਜਾਣਕਾਰੀ ਸਮਾਜਿਕ ਸ਼ਾਂਤੀ ਲਈ ਬਣ ਸਕਦੀ ਗੰਭੀਰ ਖ਼ਤਰਾ...

ਧਾਰਮਿਕ ਅਸਥਾਨਾਂ ਦੀ ਸੁਰੱਖਿਆ ਬਣਾਇਆ ਜਾਵੇ ਯਕੀਨੀ ਤਣਾਅ ਵਾਲੇ ਮਾਹੌਲ 'ਚ ਗਲਤ ਜਾਣਕਾਰੀ ਸਮਾਜਿਕ ਸ਼ਾਂਤੀ ਲਈ ਬਣ ਸਕਦੀ ਗੰਭੀਰ ਖ਼ਤਰਾ...

Sep 30, 2026 08:06 PM (Asia/Kolkata)

ਇੰਡੀਅਨ ਸਟੇਟ ਦੇ ਵੱਖ-ਵੱਖ ਹਿੱਸਿਆਂ 'ਚ ਮਸਜਿਦਾਂ ਅਤੇ ਹੋਰ ਧਾਰਮਿਕ ਅਸਥਾਨਾਂ ਨੂੰ ਢਾਹੁਣ ਜਾਂ ਕੁਝ ਹਿੱਸੇ ਹਟਾਉਣ ਦੀਆਂ ਘਟਨਾਵਾਂ ’ਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਕੀਤਾ ਡੂੰਘੀ ਚਿੰਤਾ ਦਾ ਪ੍ਰਗਟਾਵਾ : ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ ਚੰਡੀਗੜ੍ਹ, 30 ਸਤੰਬਰ (ਮੰਗਤ ਸਿੰਘ ਸੈਦਪੁਰ) : ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮਸਜਿਦਾਂ ਅਤੇ ਹੋਰ ਧਾਰਮਿਕ ਅਸਥਾਨਾਂ ਨੂੰ ਢਾਹੁਣ ਜਾਂ ਉਨ੍ਹਾਂ ਦੇ ਕੁਝ ਹਿੱਸੇ ਹਟਾਉਣ ਦੀਆਂ ਸਾਹਮਣੇ ਆ ਰਹੀਆਂ ਘਟਨਾਵਾਂ ’ਤੇ ਕੇਂਦਰੀ ਸ੍ਰੀ ਗੁਰੂ ਸਿੰਘ...

3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਯਾਦ ਵਿੱਚ ਕਿਸਾਨ ਭਵਨ ਤੋਂ ਮਟਕਾ ਚੌਂਕ ਤੱਕ ਕੈਂਡਲ ਅਤੇ ਮਸ਼ਾਲ ਮਾਰਚ

3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਯਾਦ ਵਿੱਚ ਕਿਸਾਨ ਭਵਨ ਤੋਂ ਮਟਕਾ ਚੌਂਕ ਤੱਕ ਕੈਂਡਲ ਅਤੇ ਮਸ਼ਾਲ ਮਾਰਚ

Sep 30, 2026 08:01 PM (Asia/Kolkata)

ਪੰਜਾਬ ਸਰਕਾਰ ਨੂੰ 15 ਅਕਤੂਬਰ ਤੱਕ ਦਾ ਸਮਾਂ, 17 ਅਕਤੂਬਰ ਨੂੰ ਪ੍ਰੈਸ ਕਾਨਫ਼ਰੰਸ ਕਰਕੇ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕਰੇਗਾ ਕਿਸਾਨ ਮਜ਼ਦੂਰ ਮੋਰਚਾ6 ਅਕਤੂਬਰ ਨੂੰ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਕਸ਼ਮੀਰ ਵਿੱਚਟਾਂਗਰਾ - ਸੁਰਜੀਤ ਸਿੰਘ ਖਾਲਸਾਕਿਸਾਨ ਮਜ਼ਦੂਰ ਮੋਰਚੇ ਦੀ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਈ। ਮੀਟਿੰਗ ਵਿੱਚ 24 ਸਤੰਬਰ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਸਰਕਾਰ ਵੱਲੋਂ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ...

ਗਿਆਨੇਸ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈਕੇ ਮੁੱਖ ਚੋਣ ਕਮਿਸ਼ਨ ਦਾ ਸਾੜਿਆ ਪੁਤਲਾ

ਗਿਆਨੇਸ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈਕੇ ਮੁੱਖ ਚੋਣ ਕਮਿਸ਼ਨ ਦਾ ਸਾੜਿਆ ਪੁਤਲਾ

Sep 30, 2026 07:56 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਸੀ.ਪੀ.ਆਈ.ਐਮ, ਸੀ.ਪੀ.ਆਈ, ਸੀ.ਪੀ.ਆਈ. ਐਮ.ਐਲ ਅਤੇ ਆਰ. ਐਮ.ਪੀ ਖੱਬੀਆ ਪਾਰਟੀਆਂ ਨੇ ਸਾਂਝੇ ਤੌਰ ਤੇ ਮੁੱਖ ਚੋਣ ਕਮਿਸ਼ਨ ਗਿਆਨੇਸ ਕੁਮਾਰ ਵਲੋਂ ਲਗਭਗ 13 ਕਰੋੜ ਵੋਟਾਂ ਨੂੰ ਕੱਟ ਕੇ ਭਾਰਤ ਦੇ ਨਾਗਰਿਕਾਂ ਨਾਲ ਧੱਕਾ ਕੀਤਾ ਹੈ। ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਅਧਿਕਾਰ ਦੇਂਦਾ ਹੈ ਕਿ ਉਹ ਆਪਣੀ ਵੋਟ ਬਣਾ ਕੇ ਆਪਨੀ ਮਰਜ਼ੀ ਨਾਲ ਸਰਕਾਰ ਬਣਾਉਣ ਵਿੱਚ ਹਿਸਾ ਪਾ ਸਕਦੇ ਹਨ। ਕੱਟੀਆਂ ਵੋਟਾਂ ਬਨਾਉਣ ਲਈ ਅਤੇ ਗਰੀਬ ਨਾਗਰਿਕਾਂ ਨੂੰ ਇੰਨਸਾਫ ਦਿਵਾਉਣ ਲਈ ਮੁੱਖ ਚੋਣ...

ਪੰਥ ਤੋਂ ਵਿੱਛੜੀ ਅਕਾਲੀ ਸਿਆਸਤ ਆਪਣੀ ਰੂਹ ਗਵਾ ਬੈਠੀ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਪੰਥ ਤੋਂ ਵਿੱਛੜੀ ਅਕਾਲੀ ਸਿਆਸਤ ਆਪਣੀ ਰੂਹ ਗਵਾ ਬੈਠੀ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Sep 30, 2026 07:42 PM (Asia/Kolkata)

ਪੰਥਕ ਧਿਰਾਂ ਪੰਥ ਤੇ ਪੰਜਾਬ ਲਈ ਇੱਕ ਮੰਚ ’ਤੇ ਇਕੱਠੀਆਂ ਹੋਣ ਅੰਮ੍ਰਿਤਸਰ, 30 ਸਤੰਬਰ (ਚਰਨਜੀਤ ਸਿੰਘ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸਕ ਤਾਕਤ ਉਸ ਦਾ ਪੰਥਕ ਕਿਰਦਾਰ ਸੀ, ਪਰ ਬਾਦਲ ਪਰਿਵਾਰ ਦੀ ਅਗਵਾਈ ਹੇਠ ਨਿੱਜੀ ਸੱਤਾ, ਪਰਿਵਾਰਕ ਹਿੱਤਾਂ ਅਤੇ ਸਿਆਸੀ ਸਮਝੌਤਿਆਂ ਨੂੰ ਪੰਥਕ ਸਿਧਾਂਤਾਂ ਉੱਤੇ ਤਰਜੀਹ ਦੇਣ ਕਾਰਨ ਅਕਾਲੀ ਰਾਜਨੀਤੀ ਦੀ ਭਰੋਸੇਯੋਗਤਾ...

ਧਾਮੀ ਦੀ ਨਾਕਾਮੀ ਪੰਥ ਦੀ ਬਦਨਾਮੀ

ਧਾਮੀ ਦੀ ਨਾਕਾਮੀ ਪੰਥ ਦੀ ਬਦਨਾਮੀ

Sep 30, 2026 07:33 PM (Asia/Kolkata)

18 ਸਤੰਬਰ ਨੂੰ ਅਸੀਂ ਬਹੁਤ ਹੀ ਨਿਮਰ ਭਾਵ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਸਾਹਿਬ ਨੂੰ ਅਰਜੋਈ ਕੀਤੀ ਸੀ ਕਿ ਸਾਡਾ ਖ਼ਦਸ਼ਾ ਹੈ ਕਿ ਚਾਵਲੇ ਖਿਲਾਫ਼ FIR ਵਿੱਚ ਦਰਜ ਕਹਾਣੀ ਕਿਸੇ ਵੱਡੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ ਅਤੇ ਇਸ ਬਾਬਤ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਜਾਣੂ ਹਨ, ਬਹਿਰੀਨ ਵਾਲੀ ਬੀਬੀ ਨੂੰ ਸੰਗਤ ਦੇ ਪੈਸੇ ਨਾਲ ਸਹੂਲਤਾਂ, ਸੇਵਾਦਾਰ, ਅਤੇ ਲੱਖਾਂ ਰੁਪਈਆ ਦਿੱਤਾ ਗਿਆ ਹੈ ਇਸ ਬਾਬਤ ਪ੍ਰਧਾਨ ਨੂੰ ਤਲਬ ਕਰਕੇ ਸਾਰੀ ਖੇਡ ਪੰਥ ਦੇ ਸਨਮੁੱਖ ਰੱਖਣ ਦੀ ਲੋੜ ਹੈ ਪਰ ਜਥੇਦਾਰ ਸਾਹਿਬ ਨੇ...

ਪੰਜਾਬ ਵਿੱਚ 1 ਅਕਤੂਬਰ ਤੋਂ ਜਲਪੰਛੀਆਂ ਦੇ ਸ਼ਿਕਾਰ ਦਾ ਸੀਜ਼ਨ ਸ਼ੁਰੂ

ਪੰਜਾਬ ਵਿੱਚ 1 ਅਕਤੂਬਰ ਤੋਂ ਜਲਪੰਛੀਆਂ ਦੇ ਸ਼ਿਕਾਰ ਦਾ ਸੀਜ਼ਨ ਸ਼ੁਰੂ

Sep 30, 2026 07:15 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਪੰਜਾਬ ਸਰਕਾਰ ਨੇ 1 ਅਕਤੂਬਰ 2026 ਤੋਂ 31 ਮਾਰਚ 2027 ਤੱਕ ਜਲਪੰਛੀਆਂ ਦੇ ਸ਼ਿਕਾਰ ਦੇ ਸੀਜ਼ਨ ਦਾ ਐਲਾਨ ਕੀਤਾ ਹੈ। ਸ਼ਿਕਾਰ ਦੀ ਇਜਾਜ਼ਤ ਸਿਰਫ਼ ਸ਼ਨੀਵਾਰ ਅਤੇ ਐਤਵਾਰ ਨੂੰ ਵੈਧ ਸ਼ੂਟਿੰਗ ਪਰਮਿਟ ਦੇ ਨਾਲ ਹੋਵੇਗੀ।ਸਰਕਾਰੀ ਐਲਾਨ ਮੁਤਾਬਕ ਪੰਜਾਬ ਦੇ ਸਾਰੇ ਸੁਰੱਖਿਅਤ ਖੇਤਰਾਂ ਵਿੱਚ ਹਰ ਤਰ੍ਹਾਂ ਦੇ ਸ਼ਿਕਾਰ ’ਤੇ ਪਾਬੰਦੀ ਰਹੇਗੀ। ਸ਼ਿਕਾਰੀਆਂ ਨੂੰ ਪੰਜਾਬ ਵਾਈਲਡਲਾਈਫ ਐਕਟ ਤਹਿਤ ਨਿਰਧਾਰਤ ਹੱਦਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।ਵਾਹਨਾਂ ਤੋਂ...

ਪ੍ਰਿੰਸੀਪਲ ਗਿਆਨ ਸਿੰਘ ਦੁਸਾਂਝ ਅਤੇ ਚਰਨਜੀਤ ਕੌਰ ਦੁਆਰਾ ਲਿਖੀ ਕਿਤਾਬ ‘ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ’ ਰਿਲੀਜ਼

ਪ੍ਰਿੰਸੀਪਲ ਗਿਆਨ ਸਿੰਘ ਦੁਸਾਂਝ ਅਤੇ ਚਰਨਜੀਤ ਕੌਰ ਦੁਆਰਾ ਲਿਖੀ ਕਿਤਾਬ ‘ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ’ ਰਿਲੀਜ਼

Sep 30, 2026 07:05 PM (Asia/Kolkata)

ਅੱਪਰਾ,30 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਦੁਸਾਂਝ ਕਲਾਂ ਸਾਹਿਤ ਸਭਾ ਰਜਿ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ ਨੰਬਰਦਾਰ ਬਿਸ਼ਨ ਸਿੰਘ, ਜਸਵੀਰ ਚੰਦ ਦੁਸਾਂਝ ਕਲਾਂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਸੰਧੂ ਫਿਲੌਰ ਵਲੋਂ ਲੇਖਕ ਪ੍ਰਿੰਸੀਪਲ ਗਿਆਨ ਸਿੰਘ ਦੁਸਾਂਝ ਅਤੇ ਸਹਿ ਲੇਖਿਕਾ ਚਰਨਜੀਤ ਕੌਰ ਦੁਆਰਾ ਲਿਖੀ ਕਿਤਾਬ ‘ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ’ ਅੱਜ ਰਿਲੀਜ਼ ਕੀਤੀ ਗਈ। ਇਸ ਮੌਕੇ ਬੋਲਦਿਆਂ ਕਾਂਗਰਸੀ ਆਗੂ ਰਜਿੰਦਰ ਸੰਧੂ ਫਿਲੌਰ ਤੇ ਸਮੂਹ ਲੇਖਕਾਂ ਨੇ ਕਿਹਾ ਕਿ ਕਿਤਾਬ ਚਾਹੇ ਕੋਈ ਵੀ...

ਅੱਪਰਾ ਵਿਖੇ ਭਾਈ ਮੇਹਰ ਚੰਦ ਜੀ ਦਾ  ਸਾਲਾਨਾ ਮੇਲਾ 4 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ

ਅੱਪਰਾ ਵਿਖੇ ਭਾਈ ਮੇਹਰ ਚੰਦ ਜੀ ਦਾ ਸਾਲਾਨਾ ਮੇਲਾ 4 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ

Sep 30, 2026 07:02 PM (Asia/Kolkata)

ਅੱਪਰਾ,30 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਕਸਬਾ ਅੱਪਰਾ ਵਿਖੇ ਧੰਨ ਧੰਨ ਭਾਈ ਮੇਹਰ ਚੰਦ ਜੀ ਦਾ ਸਾਲਾਨਾ ਮੇਲਾ ਪ੍ਰਬੰਧਕ ਕਮੇਟੀ ਭਾਈ ਮੇਹਰ ਚੰਦ ਜੀ ਮੰਦਿਰ, ਭਾਈ ਮੇਹਰ ਚੰਦ ਵੈਲਫੇਅਰ ਕਮੇਟੀ, ਅੱਪਰਾ ਡਿਵੈਲਪਮੈਂਟ ਕਮੇਟੀ, ਸਮੂਹ ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਈ ਮੇਹਰ ਚੰਦ ਜੀ ਮੰਦਿਰ ਵਿਖੇ ਮਿਤੀ 4 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ...

ਪੰਜਾਬ ਦੇ ਊਰਜਾ ਮੰਤਰੀ ਵੱਲੋਂ ਬਿਜਲੀ ਸੁਰੱਖਿਆ ਅਤੇ ਠੇਕੇਦਾਰਾਂ ਦੀ ਲਾਇਸੈਂਸ ਪ੍ਰਣਾਲੀ ਦੀ ਸਮੀਖਿਆ

ਪੰਜਾਬ ਦੇ ਊਰਜਾ ਮੰਤਰੀ ਵੱਲੋਂ ਬਿਜਲੀ ਸੁਰੱਖਿਆ ਅਤੇ ਠੇਕੇਦਾਰਾਂ ਦੀ ਲਾਇਸੈਂਸ ਪ੍ਰਣਾਲੀ ਦੀ ਸਮੀਖਿਆ

Sep 30, 2026 06:54 PM (Asia/Kolkata)

ਲਾਹੌਰ, 30 ਸਤੰਬਰ 2026 (Nazrana Times) ਅਲੀ ਇਮਰਾਨ ਚੱਠਾ ਪੰਜਾਬ ਦੇ ਸੂਬਾਈ ਊਰਜਾ ਮੰਤਰੀ ਮਲਿਕ ਫੈਸਲ ਅਯੂਬ ਖੋਖਰ ਨੇ ਲਾਇਸੈਂਸ ਪ੍ਰਾਪਤ ਬਿਜਲੀ ਠੇਕੇਦਾਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਬਿਜਲੀ ਸਥਾਪਨਾਵਾਂ ਦੇ ਸੁਰੱਖਿਆ ਅਤੇ ਗੁਣਵੱਤਾ ਮਾਪਦੰਡਾਂ, ਲਾਇਸੈਂਸ ਪ੍ਰਣਾਲੀ ਅਤੇ ਬਿਜਲੀ ਸੁਰੱਖਿਆ ਨਿਯਮਾਂ ਦੀ ਪਾਲਣਾ ਦੀ ਸਮੀਖਿਆ ਕੀਤੀ ਗਈ।ਮੀਟਿੰਗ ਵਿੱਚ ਬਿਜਲੀ ਪ੍ਰਣਾਲੀਆਂ ਦੀ ਸਥਾਪਨਾ, ਮੁਰੰਮਤ ਅਤੇ ਰੱਖ-ਰਖਾਅ ਦੌਰਾਨ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ, ਬਿਜਲੀ...

AI ਦੀ ਦੁਰਵਰਤੋਂ ਨਾਲ ਇੱਕ ਅਰਬ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ: ਬਿਲ ਗੇਟਸ

AI ਦੀ ਦੁਰਵਰਤੋਂ ਨਾਲ ਇੱਕ ਅਰਬ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ: ਬਿਲ ਗੇਟਸ

Sep 30, 2026 05:37 PM (Asia/Kolkata)

ਵਾਸ਼ਿੰਗਟਨ, 30 ਸਤੰਬਰ (ਨਜ਼ਰਾਨਾ ਟਾਈਮਜ਼): ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਧ ਰਹੀ ਸਮਰੱਥਾ ਅਤੇ ਇਸ ਦੀ ਸੰਭਾਵਿਤ ਦੁਰਵਰਤੋਂ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਹੈ।ਅਮਰੀਕੀ ਟੈਲੀਵਿਜ਼ਨ ਚੈਨਲ NBC ਦੇ ਪ੍ਰੋਗਰਾਮ Meet the Press ਵਿੱਚ ਪੱਤਰਕਾਰ ਕ੍ਰਿਸਟਨ ਵੈਲਕਰ ਨਾਲ ਗੱਲਬਾਤ ਕਰਦਿਆਂ ਗੇਟਸ ਨੇ ਕਿਹਾ ਕਿ AI ਇੰਨੀ ਸ਼ਕਤੀਸ਼ਾਲੀ ਹੋ ਚੁੱਕੀ ਹੈ ਕਿ ਇਸ ਦੀ ਗਲਤ ਵਰਤੋਂ ਅਜਿਹੀਆਂ ਘਟਨਾਵਾਂ ਨੂੰ ਜਨਮ ਦੇ ਸਕਦੀ ਹੈ, ਜਿਨ੍ਹਾਂ ਵਿੱਚ ਇੱਕ ਅਰਬ...

ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ ਦੇ ਦੋ ਵਿਦਿਆਰਥੀਆਂ ਦੀ ਸਟੇਟ ਪੱਧਰ ਲਈ ਚੋਣ

ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ ਦੇ ਦੋ ਵਿਦਿਆਰਥੀਆਂ ਦੀ ਸਟੇਟ ਪੱਧਰ ਲਈ ਚੋਣ

Sep 30, 2026 05:17 PM (Asia/Kolkata)

70ਵੀਆਂ ਜ਼ੋਨਲ ਖੇਡਾਂ ਵਿੱਚ ਕ੍ਰਿਕਟ ’ਚ ਦਮਦਾਰ ਪ੍ਰਦਰਸ਼ਨ,ਨਵਜੋਤ ਸਿੰਘ ਤੇ ਮਨਜੋਤ ਸਿੰਘ ਨੇ ਮਾਰੀ ਬਾਜ਼ੀਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,30 ਸਤੰਬਰਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਈਆਂ 70ਵੀਆਂ ਜ਼ੋਨਲ ਖੇਡਾਂ ਵਿੱਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ,ਕਾਹਲਵਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਕ੍ਰਿਕਟ ਟੀਮ ਨੇ ਅੰਡਰ-17 ਅਤੇ ਅੰਡਰ-19 ਵਰਗ ਵਿੱਚ...

ਹੜ੍ਹ ਰਾਹਤ ਸੇਵਾ ਲਈ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਕੈਨੇਡਾ ਵਿੱਚ ਸੰਸਦੀ ਸਨਮਾਨ

ਹੜ੍ਹ ਰਾਹਤ ਸੇਵਾ ਲਈ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਕੈਨੇਡਾ ਵਿੱਚ ਸੰਸਦੀ ਸਨਮਾਨ

Sep 30, 2026 05:14 PM (Asia/Kolkata)

ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਅਤੇ ਪਸ਼ੂਆਂ ਲਈ ਕੀਤੇ ਰਾਹਤ ਕਾਰਜਾਂ ਦੀ ਹੋਈ ਸ਼ਲਾਘਾਰਾਕੇਸ਼ ਨਈਅਰ ਚੋਹਲਾਐਡਮੰਟਨ/ਕੈਨੇਡਾ,30 ਸਤੰਬਰਪੰਜਾਬ ਵਿੱਚ ਹੜ੍ਹਾਂ ਦੌਰਾਨ ਮਨੁੱਖਤਾ ਦੀ ਸੇਵਾ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਪਾਏ ਯੋਗਦਾਨ ਦੀ ਮਾਨਤਾ ਵਜੋਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਕੈਨੇਡਾ ਦੇ ਐਡਮੰਟਨ ਸਾਊਥਈਸਟ ਤੋਂ ਸੰਸਦ ਮੈਂਬਰ ਜਗਸ਼ਰਨ ਸਿੰਘ ਮਾਹਲ ਵੱਲੋਂ ਵਿਸ਼ੇਸ਼ ਸੰਸਦੀ ਸਨਮਾਨ (MP Scroll) ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ...

ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰੇ ਪੰਜਾਬ ਸਰਕਾਰ- ਐਡਵੋਕੇਟ ਧਾਮੀ

ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰੇ ਪੰਜਾਬ ਸਰਕਾਰ- ਐਡਵੋਕੇਟ ਧਾਮੀ

Sep 30, 2026 04:34 PM (Asia/Kolkata)

- ਭਾਈ ਰਾਜੋਆਣਾ ਦੀਆਂ ਭਾਵਨਾਵਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਿਰਦੇਸ਼ ਦੇਣ ਦੀ ਕੀਤੀ ਅਪੀਲ- ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਨੇ ਲਏ ਕਈ ਅਹਿਮ ਫੈਸਲੇਅੰਮ੍ਰਿਤਸਰ, 30 ਸਤੰਬਰ- ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ, ਜਿਸ ਵਿਚ ਸ੍ਰੀ ਅਨੰਦਪੁਰ ਸਾਹਿਬ...

ਧਾਰਮਿਕ ਸਮਾਗਮ ਆਪਸੀ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ​​ਕਰਦੇ ਹਨ-ਜਗਜੀਤ ਸਿੰਘ ਧਾਲੀਵਾਲ

ਧਾਰਮਿਕ ਸਮਾਗਮ ਆਪਸੀ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ​​ਕਰਦੇ ਹਨ-ਜਗਜੀਤ ਸਿੰਘ ਧਾਲੀਵਾਲ

Sep 30, 2026 01:41 PM (Asia/Kolkata)

ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਨੇ ਇੱਕ ਸ਼ਾਮ ਰਾਧਾਰੀ ਦੇ ਨਾਮ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ ਕਪੂਰਥਲਾ 30 ਸਿਤੰਬਰ ਗੌਰਵ ਮੜੀਆ ਸ਼੍ਰੀ ਰਾਣੀ ਸਾਹਿਬਾ ਮੰਦਰ ਕਮੇਟੀ ਵੱਲੋਂ ਵਿਰਾਸਤੀ ਸ਼ਹਿਰ ਵਿੱਚ ਆਯੋਜਿਤ ਧਾਰਮਿਕ ਸਮਾਗਮ ਇੱਕ ਸ਼ਾਮ ਰਾਧਾਰਾਣੀ ਕੇ ਨਾਮ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾਇੰਚਾਰਜ ਜਗਜੀਤ ਸਿੰਘ ਧਾਲੀਵਾਲ(ਜੱਗਾ)ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ ਅਤੇ ਰਾਧਾ ਰਾਣੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈ।ਇਸ ਮੌਕੇ ਧਾਲੀਵਾਲ...

*ਅੱਪਰਾ ਵਿਖ਼ੇ ਧੰਨ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਰਮਿਤ ਸਮਾਗਮ 3 ਅਕਤੂਬਰ ਨੂੰ*

*ਅੱਪਰਾ ਵਿਖ਼ੇ ਧੰਨ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਰਮਿਤ ਸਮਾਗਮ 3 ਅਕਤੂਬਰ ਨੂੰ*

Sep 30, 2026 11:30 AM (Asia/Kolkata)

ਅੱਪਰਾ, 30 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)-ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਜਵਾਨ ਸੇਵਕ ਸਭਾ, ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਗੁਰਮਤਿ ਸਮਾਗਮ ਗੁਰੂਦੁਆਰਾ ਸਿੰਘ ਸਭਾ ਅੱਪਰਾ ਵਿਖੇ ਮਿਤੀ 3 ਅਕਤੂਬਰ ਦਿਨ ਸ਼ਨੀਵਾਰ ਨੂੰ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਗੁਰਵਿੰਦਰ ਸਿੰਘ ਜੀ (ਟੋਨੀ ਵੀਰ ਲੁਧਿਆਣੇ ਵਾਲੇ), ਭਾਈ ਕਰਨੈਲ ਸਿੰਘ...

ਮੋਹਣ ਲਾਲ ਪੰਚ  ਜੀ ਦੇ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 1 ਅਕਤੂਬਰ ਨੂੰ

ਮੋਹਣ ਲਾਲ ਪੰਚ ਜੀ ਦੇ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 1 ਅਕਤੂਬਰ ਨੂੰ

Sep 30, 2026 11:27 AM (Asia/Kolkata)

ਅੱਪਰਾ, 30 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਕਸਬਾ ਅੱਪਰਾ ਦੇ ਮੌਜੂਦਾ ਪੰਚਾਇਤ ਮੈਂਬਰ ਤੇ ਰਿਟਾਇਰਡ ਬੈਂਕ ਕਰਮਚਾਰੀ ਸ੍ਰੀ ਮੌਹਣ ਲਾਲ ਜੀ ਬੀਤੇ ਦਿਨੀਂ ਇੱਕ ਸੜਕ ਹਾਦਸੇ ਦੌਰਾਨ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਉਨਾਂ ਦੀ ਬੇਵਕਤੀ ਮੌਤ ਤੇ ਇਲਾਕੇ ਭਰ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ, ਸਮਾਜ ਸੈਵੀ ਸੰਸਥਾਵਾਂ, ਗ੍ਰਾਮ ਪੰਚਾਇਤ ਅੱਪਰਾ, ਨੰਬਰਦਾਰਾਂ ਤੇ ਇਲਾਕੇ ਭਰ ਦੇ ਸਰਪੰਚਾਂ ਪੰਚਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ...

  • Previous
  • 1
  • Next
Loading…
Loading the web debug toolbar…
Attempt #