ਪਹਿਲਗਾਮ ਹਮਲਾ ਬਨਾਮ ਮੋਦੀ ਸਰਕਾਰ
- ਰਾਜਨੀਤੀ
- 17 May, 2025 09:09 PM (Asia/Kolkata)
ਪਹਿਲਗਾਮ ਹਮਲਾ ਬਨਾਮ ਮੋਦੀ ਸਰਕਾਰ
ਜਿਸ ਦਿਨ ਪਹਿਲਗਾਮ ਹਮਲਾ ਹੋਇਆ ਸੀ ਉੱਸ ਤੋਂ ਦੂਜੇ ਦਿਨ ਹੀ ਦਾਸ ਨੇ ਉੱਹਨਾਂ ਮਾਰੇ ਗਏ ਨਿਰਦੋਸ਼ ਅਤੇ ਅਣਭੋਲ ਲੋਕਾਂ ਲਈ ਹਾਅ ਦਾ ਨਾਅਰਾ ਮਾਰਿਆ ਸੀ ! ਇਹ ਪੀੜਾ ਸਿੱਖਾਂ ਨੇ ਪੰਜਾਬ ਵਿੱਚ ਡੇਡ ਦਹਾਕਾ ਜਾਣੀ ਪੂਰੇ ਪੰਦਰਾਂ ਸਾਲ ਹੰਢਾਈ ਸੀ ਅਤੇ ਅੱਜ ਵੀ ਸਿੱਖਾਂ ਦੀ ਨਸਲਕੁਸ਼ੀ ਭਾਰਤੀ ਦਹਿਸ਼ਤਗਰਦ ਅੱਤਵਾਦੀ ਸਟੇਟ ਵਲੋਂ ਨਿਰੰਤਰ ਜਾਰੀ ਹੈ ! ਜੰਮੂ ਕਸ਼ਮੀਰ ਦੇ ਪਹਿਲ ਗਾਮ ਵਿੱਚ ਭਾਰਤ ਮੁਤਾਬਿਕ ਹੋਏ ਹਮਲੇ ਨੂੰ ਕਰੀਬ ਗਿਆਰਾਂ ਦਿਨ ਹੋ ਗਏ ਹਨ ਪਰ ਹਮਲਾਵਰ ਹਾਲੇ ਤੱਕ ਭਾਰਤੀ ਫੋਰਸਾਂ ਦੇ ਹੱਥ ਨਹੀਂ ਆਏ ! ਹਮਲੇ ਤੋਂ ਮਹਿਜ ਢਾਈ ਘੰਟੇ ਬਾਅਦ ਹੀ ਪਤਾ ਨਹੀਂ ਕਿਹੜੀ ਅੰਤਰਜਾਮਤਾ ਦੇ ਨਾਲ ਹਮਲੇ ਦਾ ਦੋਸ਼ੀ ਪਾਕਿਸਤਾਨ ਨੂੰ ਕਰਾਰ ਦੇ ਕੇ ਨਾਲ ਪਾਕਿਸਤਾਨ ਨੂੰ ਧਮਕੀਆਂ ਭਾਰਤ ਨੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਾਕਿਸਤਾਨ ਨੂੰ ਭਾਰਤ ਵਲੋਂ ਜਾਂਦਾ ਪਾਣੀ ਵੀ ਬੰਦ ਕਰ ਦਿੱਤਾ ! ਗੋਦੀ ਮੋਦੀ ਮੀਡੀਆ ਨੇ ਪੂਰੇ ਗਿਆਰਾਂ ਦਿਨਾਂ ਤੋਂ ਟੈਲੀਵੀਜਨਾਂ ਅਤੇ ਹੋਰ ਸ਼ੋਂਸ਼ਲ ਮੀਡੀਆ ਚੈਨਲਾਂ ਉੱਤੇ ਪੂਰੀ ਬੰਬਾਰਮੈਂਟ ਕੀਤੀ ਹੋਈ ਹੈ ! ਇਹ ਗੱਲ ਤਾਂ ਚਿੱਟੇ ਦੁੱਧ ਵਾਂਗ ਸਾਫ ਹੈ ਕਿ ਹਮਲਾ ਭਾਰਤ ਦੀ ਬੀਜੇਪੀ ਸਰਕਾਰ ਨੇ ਖੁਦ ਹੀ ਕਰਵਾਇਆ ਹੈ , ਬਾਕੀ ਕੋਈ ਮੰਨੇ ਜਾਂ ਨਾ ਮੰਨੇ ਉੱਹ ਉੱਸ ਉੱਪਰ ਨਿਰਭਰ ਕਰਦਾ ਹੈ ! ਮੋਦੀ ਸਾਹਬ ਹਮਲੇ ਵਾਲੇ ਦਿਨ ਸਾਊਦੀ ਅਰਬ ਦੇਸ਼ ਵਿੱਚ ਸਨ , ਖਬਰ ਸੁਣਦਿਆਂ ਸਾਰ ਹੀ ਕਹਿੰਦੇ ਮੋਦੀ ਜੀ ਉੱਥੋਂ ਹੀ ਵਾਪਸ ਭਾਰਤ ਆ ਗਏ , ਵਾਪਸ ਆ ਕੇ ਉੱਹ ਪਹਿਲਗਾਮ ਜਾਣ ਦੀ ਬਜਾਏ ਸਿੱਧੇ ਬਿਹਾਰ ਦੀ ਇੱਕ ਚੋਣ ਰੈਲੀ ਵਿੱਚ ਗਏ ਅਤੇ ਉੱਹਨਾਂ ਨੇ ਉੱਥੋਂ ਹੀ ਮਾਈਕ ਰਾਹੀਂ ਪਾਕਿਸਤਾਨ ਅਤੇ ਮੁਸਲਮਾਨਾਂ ਉੱਪਰ ਬੰਬ ਸੁੱਟੇ ! ਇਸ ਦਾ ਸਿੱਧਾ ਪੱਧਰਾ ਮਤਲਬ ਇਹ ਹੀ ਨਿੱਕਲਦਾ ਹੈ ਕਿ ਇਹ ਹਮਲਾ ਪਾਕਿਸਤਾਨ ਨੂੰ ਮੁਸਲਮਾਨਾਂ ਨੂੰ ਦੁਨੀਆਂ ਭਰ ਵਿੱਚ ਬਦਨਾਮ ਕਰਨ ਲਈ ਅਤੇ ਵੋਟਾਂ ਜਿੱਤਣ ਲਈ ਕਰਵਾਇਆ ਗਿਆ ਹੈ ! ਨਾਲ ਹੀ ਇਹਨਾਂ ਲਈ ਮੋਦੀ ਜੁੰਡਲੀ ਵਈ ਸਬੱਬ ਬਣਿਆ ਹੋਇਆ ਸੀ ਕਿ ਅਮਰੀਕਾ ਦਾ ਉੱਪ ਰਾਸ਼ਟਰਪਤੀ ਭਾਰਤ ਦੇ ਦੌਰੇ ਉੱਪਰ ਆਇਆ ਹੋਇਆ ਸੀ ਜਿਵੇਂ ਕਿ ਸੰਨ 2000 ਵਿੱਚ ਜਦੋਂ ਇਹਨਾ ਭਾਜਪਾਈਆਂ ਨੇ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿੱਚ 36 ਨਿਰਦੋਸ਼ ਸਿੱਖ ਮਾਰੇ ਸੀ ਉੱਦੋਂ ਵੀ ਅਮਰੀਕਾ ਦਾ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਦੇ ਦੌਰੇ ਉੱਤੇ ਆਇਆ ਹੋਇਆ ਸੀ ! ਬਿੱਲ ਕਲਿੰਟਨ ਅੱਜ ਤੱਕ ਪਸ਼ਤਾ ਰਿਹਾ ਹੈ ਕਿ ਅਗਰ ਮੈਂ ਉੱਸ ਸਮੇਂ ਭਾਰਤ ਨਾ ਜਾਂਦਾ ਤਾਂ ਉੱਹ 36 ਨਿਰਦੋਸ਼ ਸਿੱਖ ਨਹੀਂ ਮਰਨੇ ਸੀ ! ਗਿਆਰਾਂ ਦਿਨਾਂ ਤੋਂ ਭਾਰਤ ਪਾਕਿਸਤਾਨ ਨੂੰ ਗਿੱਦੜ ਧਮਕੀਆਂ ਦੇ ਰਿਹਾ ਹੈ ਅਤੇ ਅੱਗੋਂ ਪਾਕਿਸਤਾਨ ਨੇ ਵੀ ਪਰਮਾਣੂ ਬੰਬਾਂ ਨੂੰ ਤੇਲ ਤੂਲ ਦਿੱਤਾ ਹੋਇਆ ਹੈ ! ਬਾਕੀ ਭਾਈ ਸਿੱਖ ਲੀਡਰ ਤਾਂ ਕਹਿ ਰਹੇ ਹਨ ਕਿ ਅਗਰ ਭਾਰਤ ਅਤੇ ਪਾਕਿਸਤਾਨ ਨੇ ਜੋਰ ਅਜਮਾਈ ਕਰਨੀ ਹੀ ਹੈ ਤਾਂ ਉੱਹ ਗੁਜਰਾਤ ਅਤੇ ਰਾਜਸਥਾਨ ਵਾਲੇ ਪਾਸੇ ਕਰ ਲੈਣ ਪਰ ਅਸੀਂ ਪੰਜਾਬ ਨੂੰ ਜੰਗ ਦਾ ਮੈਦਾਨ ਨਹੀਂ ਬਣਨ ਦਿਆਂਗੇ ! ਬਾਕੀ ਪਾਕਿਸਤਾਨ ਸਰਕਾਰ ਤਾਂ ਕਹਿ ਰਹੀ ਹੈ ਭਾਈ ਸਬੂਤ ਲਿਆਓ ਕਿ ਅੱਤਵਾਦੀ ਪਾਕਿਸਤਾਨ ਤੋਂ ਹੀ ਗਏ ਹਨ ਤਾਂ ਅਸੀਂ ਜਾਂਚ ਵਿੱਚ ਭਾਰਤ ਦੀ ਮਦਦ ਵੀ ਕਰਾਂਗੇ ਅਤੇ ਗੁਨਾਹਗਾਰਾਂ ਨੂੰ ਅੱਤਵਾਦੀਆਂ ਨੂੰ ਢੁੱਕਦੀ ਸਜਾ ਵੀ ਦਵਾਂਗੇ ! ਪਰ ਸਬੂਤ ਕੋਈ ਹੋਵੇਂ ਤਾਂ ਭਾਰਤ ਦਵੇ ! ਕਿੱਥੇ ਹੈ ਭਾਰਤ ਦਾ ਖੁੱਫੀਆ ਤੰਤਰ ਮੰਤਰ ਜਿਹੜਾ ਕਹਿੰਦਾ ਕਿ ਅਸੀਂ ਭਾਰਤ ਵਿੱਚ ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦਿਆਂਗੇ , ਅਗਲੇ 27 ਬੰਦੇ ਮਾਰ ਕੇ ਸਲੇਡੇ ਵਾਂਗ ਛੂ ਮੰਤਰ ਹੋ ਗਏ ! ਹੁਣ ਕਸ਼ਮੀਰ ਵਿੱਚ ਨਿਰਦੋਸ਼ ਮੁਸਲਮਾਨਾਂ ਨੂੰ ਫੜ ਫੜ ਕੇ ਮਾਰੀ ਜਾਂਦੇ ਨੇ , ਜੇਹਲਾਂ ਵਿੱਚ ਡੱਕੀ ਜਾਂਦੇ ਨੇ , ਬੰਬਾਂ ਨਾਲ ਗਰੀਬਾਂ ਦੇ ਘਰ ਉੱਡਾਈ ਜਾਂਦੇ ਨੇ ! ਸੋ ਇਹਨਾਂ ਨੇ ਇੱਕ ਤੀਰ ਨਾਲ ਪਾਕਿਸਤਾਨ ਨੂੰ ਬਦਨਾਮ ਕਰਨ ਕਮਜੋਰ ਕਰਨ ਮੁੱਸਲਮਾਨਾਂ ਨੂੰ ਕਮਜੋਰ ਅਤੇ ਬਦਨਾਮ ਕਰਨ ਕਸ਼ਮੀਰ ਨੂੰ ਆਰਥਿਕਤਾ ਪੱਖੋਂ ਕਮਜੋਰ ਕਰਨ ਦਾ ਕੰਮ ਕੀਤਾ ਹੈ ! ਆਪਣੇ ਹੀ ਹਿੰਦੂ ਨਿਰਦੋਸ਼ ਲੋਕ ਮਰਵਾ ਕੇ ਵਿੱਚ ਮੁਸਲਮਾਨ ਤੇ ਇਸਾਈ ਵੀ ਸੁਣੀਂਦੇ ਨੇ ਮਰਵਾ ਕੇ ਗਿਆਰਾਂ ਬਾਰਾਂ ਦਿਨਾਂ ਦਾ ਹੋ ਹੱਲਾ ਮਚਾ ਰੱਖਿਆ ਹੈ ! ਬਾਕੀ ਨਾਲ ਦੀ ਨਾਲ ਖਾਲਿਤਾਨ ਦੀ ਗੂੰਜ ਵੀ ਪੂਰੀ ਦੁਨੀਆਂ ਵਿੱਚ ਉੱਚੀ ਹੋ ਰਹੀ ਹੈ ! ਸਿਮਰਨੀਤ ਸਿੰਘ ਮਾਨ ਗੁਰਪਤਵੰਤ ਸਿੰਘ ਪੰਨੂ ਪਰਮਜੀਤ ਸਿੰਘ ਮੰਡ ਚੋਟੀ ਦੇ ਖਾਲਿਸਤਾਨੀ ਲੀਡਰਾਂ ਨੇ ਕਹਿ ਦਿੱਤਾ ਹੈ ਕਿ ਸਿੱਖ ਫੌਜ ਪਾਕਿਸਤਾਨ ਨਾਲ ਨਹੀਂ ਲੜੇਗੀ , ਅਸੀਂ ਆਪਣੇ ਬਾਬੇ ਨਾਨਕ ਜੀ ਦੀ ਧਰਤੀ ਵੱਲ ਨੂੰ ਬੰਬ ਨਹੀਂ ਸੁੱਟਾਂਗੇ ! ਸਿੱਖਾਂ ਦਾ ਦੁਸ਼ਮਣ ਪਾਕਿਸਤਾਨ ਨਹੀਂ ਬਲਕਿ ਅੱਤਵਾਦੀ ਦੇਸ਼ ਹਿੰਦੋਸਤਾਨ ਹੈ ਜਿੱਥੇ ਦੀਆਂ ਫੌਜਾਂ ਨੇ ਹਮਲਾ ਕਰਕੇ ਜੂਨ 1984 ਵਿੱਚ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਅਤੇ 36 ਹੋਰ ਗੁਰਦਵਾਰੇ ਢਾਹੇ ਸਨ , ਹਜਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ , ਬੀਬੀਆਂ ਅਤੇ ਬੱਚੀਆਂ ਦੀਆਂ ਇੱਜਤਾਂ ਲੁੱਟੀਆਂ , 2500 ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਸਾੜਿਆ , ਸਿੱਖ ਰਾਇਫਰੈਂਸ ਲਾਇਬਰੇਰੀ ਨੂੰ ਪਹਿਲਾਂ ਲੁੱਟਿਆ ਅਤੇ ਫੇਰ ਸਾੜਿਆ ! ਬਾਅਦ ਵਿੱਚ 1984 ਤੋਂ 1994 ਤੱਕ ਦਸਾਂ ਸਾਲਾਂ ਵਿੱਚ ਭਾਰਤੀ ਅੱਤਵਾਦੀ ਫੋਰਸਾਂ ਨੇ ਸਮੇਤ ਪੰਜਾਬ ਪੁਲੀਸ ਨੇ ਵੀ ਸਾਡਾ ਢਾਈ ਲੱਖ ਸਿੱਖ ਨੌਜਵਾਨ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰਿਆ , ਘਰ ਬਾਰ ਅਤੇ ਫਸਲਾਂ ਤੱਕ ਉੱਜਾੜੀਆਂ ! ਇਸ ਕਰਕੇ ਸਿੱਖਾਂ ਦੀ ਅਸਲ ਦੁਸ਼ਮਣ ਭਾਰਤੀ ਸਟੇਟ ਹੀ ਹੈ ! ਇੱਥੇ ਪਰਧਾਨ ਮੰਤਰੀ ਅਤੇ ਮੁੱਖ ਮੰਤਰੀ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਨਾਲ ਨਾਲ ਬਹੁਗਿਣਤੀ ਹਿੰਦੂ ਭਰਾਵਾਂ ਉੱਪਰ ਵੀ ਜੁਲਮ ਜਾਰੀ ਹੀ ਰਹਿੰਦੇ ਹਨ ! ਇਸ ਕਰਕੇ ਸਾਰੀਆਂ ਕੌਮਾਂ ਅਗਰ ਸੁੱਖੀ ਵਸਣਾ ਚਾਹੁੰਦੀਆਂ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਖਾਲਸਾ ਰਾਜ ਲਿਆਉਣ ਲਈ ਯੂ ਐਨ ਓ ਉੱਪਰ ਖਾਲਿਸਤਾਨ ਬਣਾਉਣ ਲਈ ਦਬਾਅ ਬਣਾਓਣ ਜੀ ! ਮੋਦੀ ਅਮਿੱਤ ਸ਼ਾਹ ਜੈ ਸ਼ੰਕਰ ਅਜੀਤ ਡੋਵਾਲ ਜੀ ਰੱਬ ਨਾ ਕਰੇ ਅਗਰ ਕਿਤੇ ਹੁਣ ਅਸਲੀ ਅੱਤਵਾਦੀ ਹਮਲਾ ਵੀ ਹੋ ਜਾਂਦਾ ਹੈ ਤਾਂ ਸੰਸਾਰ ਦੇ ਲੋਕ ਇਹੀ ਕਹਿਣਗੇ ਕਿ ਭਾਰਤ ਦਾ ਆਪਣਾ ਹੀ ਕਾਰਾ ਹੈ ! ਚਿੱਠੀ ਸਿੰਘਪੁਰਾ ਹਮਲੇ ਦਾ ਤਾਂ ਤੁਹਾਡੇ ਹੀ ਜਨਰਲ ਕਨਰਲ ਕਹਿ ਰਹੇ ਹਨ ਕਿ ਅਸੀਂ ਹੀ ਉੱਹ ਘਿਨਾਉਣਾ ਕਾਰਾ ਕੀਤਾ ਸੀ ! ਸੱਚ ਸੌ ਚਾਦਰਾਂ ਪਾੜ ਕੇ ਵੀ ਸੂਰਜ ਵਾਂਗ ਬਾਹਰ ਆ ਹੀ ਜਾਂਦਾ ਹੁੰਦਾ ਹੈ ਅਤੇ ਝੂਠ ਦੇ ਕਦੇ ਵੀ ਪੈਰ ਨਹੀਂ ਹੁੰਦੇ ਜੀ ! ਵਾਹਿਗੁਰੂ ਭਲੀ ਕਰੇ ਜੀ ਸਾਰੇ ਸੁੱਖੀ ਵੱਸਣ !
ਹਰਪ੍ਰੀਤ ਸਿੰਘ ਪੰਮਾ (ਅਸਟਰੀਆ)
Leave a Reply