ਖਾਲਸਾ ਪੰਥ ਦੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਅਤੇ ਖਾਲਸਾ ਵਿਰਾਸਤ ਦੀ ਬਖਸ਼ਿਸ਼ ਜਿਉਂ ਦੀ ਤਿਉਂ ਆਉਣ ਵਾਲੀ ਪੀੜੀ ਦੇ ਕੀਤਾ ਜਾਵੇ ਸਪੁਰਦ : ਜਥੇਦਾਰ ਭਾਈ ਰਣਜੀਤ ਸਿੰਘ

ਖਾਲਸਾ ਪੰਥ ਦੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਅਤੇ ਖਾਲਸਾ ਵਿਰਾਸਤ ਦੀ ਬਖਸ਼ਿਸ਼ ਜਿਉਂ ਦੀ ਤਿਉਂ ਆਉਣ ਵਾਲੀ ਪੀੜੀ ਦੇ ਕੀਤਾ ਜਾਵੇ ਸਪੁਰਦ : ਜਥੇਦਾਰ ਭਾਈ ਰਣਜੀਤ ਸਿੰਘ

ਖਾਲਸਾ ਪੰਥ ਦਾ ਮੌਜੂਦਾ ਸਿੱਖ ਨੌਜਵਾਨ ਪੀੜੀ ਦੇ ਸੁਨਹਿਰੀ ਭਵਿੱਖ ਲਈ ਧਰਮਾਂ, ਜਾਤਾਂ ਅਤੇ ਸਿਆਸੀ ਨਿੱਜੀ ਸਵਾਰਥਾਂ ਤੋਂ ਉਪਰ ਉੱਠ ਕੇ ਸਿੱਖ ਸਿਧਾਂਤਾਂ ਤੇ ਮਰਿਆਦਾ ਰਾਹੀਂ ਯੋਗਦਾਨ ਪਾਉਣਾ ਮੁੱਢਲਾ ਫਰਜ਼…

ਚੰਡੀਗੜ੍ਹ 15 ਜੂਨ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਨਾਮਵਰ ਸ਼ਖਸ਼ੀਅਤ ਅਤੇ ਚੰਨੀ ਰਿਜੋਰਟ ਰਾਹੋਂ ਦੇ ਮਾਲਕ ਸਰਦਾਰ ਬਹਾਦਰ ਸਿੰਘ ਭਾਰਟਾ ਦੇ ਸਨਮਾਨ ਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਜੋ ਕਿ ਪਿਛਲੇ ਦਿਨੀਂ 90 ਸਾਲ ਦੀ ਉਮਰ ਪੂਰੀ ਕਰਕੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਉਹਨਾਂ ਦੇ ਨਿਵਾਸ ਰਾਹੋਂ (ਨਵਾਂਸ਼ਹਿਰ) ਵਿਖੇ ਕਰਵਾਈ ਗਈ। ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਕੋਰ ਕਮੇਟੀ ਮੈਂਬਰ ਸਰਦਾਰ ਹਰਪਾਲ ਸਿੰਘ ਬਿਜਲੀਪੁਰ ਅਤੇ ਸਿੱਖ ਪੰਥ ਵਿੱਚ ਜਾਣੀਆਂ ਪਹਿਚਾਣੀਆ ਸ਼ਖਸ਼ੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ। ਬਹੁਤ ਹੀ ਸਤਿਕਾਰਯੋਗ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦੱਸਿਆ ਕਿ ਇੱਕ ਵਾਰ ਬਜ਼ੁਰਗਾਂ ਦੀ ਇੱਛਾ ਅਨੁਸਾਰ ਉਹਨਾਂ ਨੂੰ ਮਿਲਣ ਲਈ ਆਏ ਸਨ। ਉਹ ਬਹੁਤ ਹੀ ਚੜ੍ਹਦੀ ਕਲਾ ਅਤੇ ਨਾਮ ਬਾਣੀ ਵਿੱਚ ਰੰਗੀ ਹੋਈ ਆਤਮਾ ਸਨ। ਗੁਰਮਤਿ ਦੇ ਗਾਡੀ ਰਾਹ 'ਤੇ ਚੱਲ ਕੇ ਹਮੇਸ਼ਾ ਖਾਲਸਾ ਪੰਥ ਦੇ ਨਾਲ ਰਹੇ। ਉਹਨਾਂ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਬਜ਼ੁਰਗਾਂ ਨੂੰ ਬਹੁਤ ਵਧੀਆ ਉਮਰ ਦਿੱਤੀ ਅਤੇ ਆਗਿਆਕਾਰੀ ਔਲਾਦ ਬਖਸ਼ਿਸ਼ ਕੀਤੀ। ਨਾਮ-ਬਾਣੀ ਨਾਲ ਜੁੜ ਕੇ ਪਰਮਾਤਮਾ ਦੇ ਭਾਣੇ ਵਿੱਚ ਰਹੇ। ਸਿੰਘ ਸਾਹਿਬ ਨੇ ਅਰਦਾਸ ਕੀਤੀ ਕਿ ਪਰਿਵਾਰ ਵੀ ਇਸੇ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਯੋਗਦਾਨ ਪਾਉਂਦਾ ਰਹੇ,ਸੁਰਤ ਨੂੰ ਸ਼ਬਦ ਦੇ ਸਪੁਰਦ ਕਰਕੇ ਉਸ ਦਾ ਆਸਰਾ ਲਵੇ। ਸਿੰਘ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਸੀਂ ਵੀ ਬਜ਼ੁਰਗਾਂ ਦੀ ਤਰ੍ਹਾਂ ਆਪਣੇ ਜੀਵਨ ਸੋਹਣੇ ਬਣਾ ਕੇ ਆਪਣੀ ਕੌਮ ਤੇ ਧਰਮ ਦੀ ਸੇਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਇਸ ਸੰਸਾਰ ਤੋਂ ਜਾਈਏ ਅਤੇ ਦਰਗਾਹ ਵਿੱਚ ਸਾਨੂੰ ਕੋਈ ਰੇ-ਰੇ ਨਾ ਕਹੇ। ਸਾਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਆਪਣੇ ਆਪ ਨੂੰ ਸਵਾਰ ਕੇ ਕੌਮ ਦੇ ਸਿਧਾਂਤ ਅਤੇ ਸਰਮਾਏ ਨੂੰ ਕਿਵੇਂ ਬਚਾਉਣਾ ਹੈ। ਜੋ ਕੁਰਬਾਨੀਆਂ ਹੋਈਆਂ ਹਨ ਉਹਨਾਂ ਦਾ ਪਾਪ ਆਪਣੇ ਸਿਰ 'ਤੇ ਨਹੀਂ ਲੈਣਾ ਬਲਕਿ ਸਾਨੂੰ ਜੋ ਵਿਰਾਸਤ ਬਖਸ਼ਿਸ਼ ਹੋਈ ਹੈ। ਉਸ ਨੂੰ ਜਿਉਂ ਦੀ ਤਿਉਂ ਆਪਣੀ ਆਉਣ ਵਾਲੀ ਪੀੜੀ ਦੇ ਸਪੁਰਦ ਕਰਨਾ ਹੈ। ਇਸ ਵੱਡੇ ਕਾਰਜ ਲਈ ਖਾਲਸਾ ਪੰਥ ਦੀਆਂ ਖੇਰੂ ਖੇਰੂ ਹੋਈਆਂ ਸਮੂਹ ਧਾਰਮਿਕ ਰਾਜਨੀਤਿਕ ਸਮਾਜਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਇਕੱਤਰ ਹੋ ਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਤਾਂ ਕਿ ਖਾਲਸਾ ਪੰਥ ਦੀਆਂ ਆਉਣ ਵਾਲੀਆਂ ਪੀੜੀਆਂ ਨਸ਼ਿਆਂ ਅਤੇ ਹੋਰ ਜਾਨਲੇਵਾ ਨਸ਼ਾ ਤੋ ਦੂਰ ਰਹਿ ਕੇ ਖਾਲਸਾ ਰਾਜ ਦੀ ਸਥਾਪਤੀ ਲਈ ਸ਼ਾਂਤਮਈ ਢੰਗ ਨਾਲ ਫਰਜ ਨਿਭਾਉਣ ਲਈ ਤਿਆਰ ਹੋ ਸਕਣ, ਵਧੀਆ ਐਜੂਕੇਸ਼ਨ ਪ੍ਰਾਪਤ ਕਰਕੇ ਵੱਡੇ ਆਈਪੀਐਸ ਆਈਏਐਸ ਅਤੇ ਹੋਰ ਵੱਡੇ ਅਹੁਦਿਆਂ ਤੇ ਸਥਾਪਿਤ ਹੋਣ ਹੋਣ ਦੇ ਨਾਲ ਆਪਣਾ ਨਿਜੀ ਜੀਵਨ ਵੀ ਗੁਰਸਿੱਖੀ ਨਸ਼ਿਆਂ ਤੋਂ ਰਹਿਤ ਅਤੇ ਸਰਬੱਤ ਦਾ ਭਲਾ ਕਰਨ ਵਾਲਾ ਬਣਾਉਣ ਲਈ ਸਾਡਾ ਮੁਢਲਾ ਫਰਜ ਨਿਭਾਉਣ। ਇਸ ਲਈ ਵੱਡੇ ਪੱਧਰ 'ਤੇ ਆਉਣ ਵਾਲੀ ਪੀੜੀ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਸਾਨੂੰ ਵੱਡੇ ਪੱਧਰ ਤੇ ਧਰਮਾਂ ,ਜਾਤਾਂ ਸਿਆਸੀ ਸਵਾਰਥਾਂ ਤੋਂ ਉਪਰ ਉੱਠ ਕੇ ਯੋਗਦਾਨ ਪਾਉਣਾ ਬਣਦਾ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.