ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਿਸੇ ਅੱਛੀ ਸਿੱਖ ਸਖ਼ਸੀਅਤ ਨੂੰ ਲਗਾਇਆ ਜਾਵੇ ਨਾ ਕਿ ਆਰ.ਐਸ.ਐਸ ਅਤੇ ਮੰਨੂਸਮ੍ਰਿਤੀ ਸੋਚ ਵਾਲਿਆ ਨੂੰ : ਟਿਵਾਣਾ
- ਰਾਜਨੀਤੀ
- 30 Jul, 2026 10:36 AM (Asia/Kolkata)
ਫ਼ਤਹਿਗੜ੍ਹ ਸਾਹਿਬ, 30 ਜੁਲਾਈ (ਮੰਗਤ ਸਿੰਘ ਸੈਦਪੁਰ ) “ਪੰਜਾਬ ਯੂਨੀਵਰਸਿਟੀ ਪੰਜਾਬ ਸੂਬੇ ਅਤੇ ਪੰਜਾਬੀਆਂ ਦੀ ਅਮਾਨਤ ਹੈ । ਇਸ ਵਿਚ ਲੰਮੇ ਸਮੇ ਤੋਂ ਪੰਜਾਬੀ ਬੋਲੀ, ਭਾਸ਼ਾ, ਪੰਜਾਬੀ ਵਿਰਸੇ-ਵਿਰਾਸਤ ਨਾਲ ਵੱਡੇ ਵਿਤਕਰੇ ਕਰਕੇ ਇਥੋ ਦੇ ਹਰ ਵਿਭਾਗ ਵਿਚ ਕੇਵਲ ਹਿੰਦੀ ਤੇ ਅੰਗਰੇਜ਼ੀ ਨੂੰ ਪਹਿਲ ਦੇ ਕੇ ਪੰਜਾਬੀ ਤੇ ਪੰਜਾਬੀਅਤ ਨਾਲ ਘੋਰ ਜ਼ਬਰ ਹੁੰਦਾ ਆ ਰਿਹਾ ਹੈ । ਇਹ ਆਰ.ਐਸ.ਐਸ ਕੱਟੜਵਾਦੀ ਮੰਨੂਸਮ੍ਰਿਤੀ ਦੀ ਸੋਚੀ-ਸਮਝੀ ਸਾਜਿਸ ਦੇ ਹਿੱਸੇ ਦੀ ਕੜੀ ਹੈ। ਇਸੇ ਸੋਚ ਅਧੀਨ ਬੀਤੇ ਕਾਫੀ ਲੰਮੇ ਸਮੇ ਤੋ ਇਸ ਪੰਜਾਬ ਦੇ ਨਾਮ ਨਾਲ ਸੰਬੰਧਤ ਯੂਨੀਵਰਸਿਟੀ ਦੇ ਲਗਾਏ ਜਾ ਰਹੇ ਵਾਈਸ ਚਾਂਸਲਰ ਅਕਸਰ ਹੀ ਕੱਟੜਵਾਦੀ ਆਰ.ਐਸ.ਐਸ ਤੇ ਮੰਨੂਸਮ੍ਰਿਤੀ ਸੋਚ ਦੇ ਮਾਲਕ ਨੂੰ ਲਗਾਕੇ ਪੰਜਾਬ ਪੱਖੀ ਸੋਚ ਦੀ ਹੋਦ ਨੂੰ ਖੋਰਾ ਲਗਾਉਣ ਦੇ ਨਿਰੰਤਰ ਮਨਸੂਬਿਆ ਉਤੇ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ । ਜਦੋਕਿ ਪੰਜਾਬ ਯੂਨੀਵਰਸਿਟੀ ਦਾ ਜਨਮ ਹੀ ਪੰਜਾਬੀ ਬੋਲੀ, ਭਾਸਾ ਅਤੇ ਪੰਜਾਬੀਅਤ ਨੂੰ ਮੁੱਖ ਰੱਖਕੇ ਹੋਇਆ ਸੀ । ਫਿਰ ਇਹ ਪੰਜਾਬੀਆਂ ਨੂੰ ਉਜਾੜਕੇ ਇਸ ਜਮੀਨ ਦੀ ਸਪੁਰਦਗੀ ਕੀਤੀ ਗਈ ਸੀ । ਇਸ ਲਈ ਇਸ ਪੰਜਾਬ ਸੂਬੇ, ਪੰਜਾਬੀਆ ਦੀ ਮਲਕੀਅਤ ਸੰਸਥਾਂ ਉਤੇ ਕਿਸੇ ਵੀ ਆਰ.ਐਸ.ਐਸ ਤੇ ਮੰਨੂਸਮ੍ਰਿਤੀ ਸੋਚ ਵਾਲੇ ਕੱਟੜਵਾਦੀ ਵੀ.ਸੀ ਨੂੰ ਨਾ ਲਗਾਉਣਾ ਚਾਹੀਦਾ ਹੈ ਅਤੇ ਨਾ ਹੀ ਪੰਜਾਬੀਆਂ ਨੂੰ ਅਜਿਹੇ ਪੰਜਾਬ ਵਿਰੋਧੀ ਅਮਲਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਇਹੀ ਵਜਹ ਹੈ ਕਿ ਅਜਿਹੀਆ ਪੰਜਾਬ ਤੇ ਪੰਜਾਬ ਵਿਰੋਧੀ ਕਾਰਵਾਈਆ ਦੀ ਬਦੌਲਤ ‘ਸੱਥ’ ਵਰਗੀ ਵਿਦਿਆਰਥੀ ਜਥੇਬੰਦੀ ਨੂੰ ਨਿਰੰਤਰ ਦ੍ਰਿੜਤਾ ਨਾਲ ਸੰਘਰਸ ਕਰਨਾ ਪੈ ਰਿਹਾ ਹੈ ਅਤੇ ਇਸ ਵਿਸੇ ਤੇ ਸੱਥ ਵੱਲੋ ਸਮੇ-ਸਮੇ ਤੇ ਲਏ ਜਾਣ ਵਾਲੇ ਪੰਜਾਬ ਪੱਖੀ ਦ੍ਰਿੜਤਾਪੂਰਵਕ ਸਟੈਂਡ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਪ੍ਰਸੰਸਾ ਕਰਦਾ ਹੈ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬੀਆ ਨੂੰ ਉਜਾੜਕੇ ਪੰਜਾਬ ਦੇ ਖੇਤਰਫਲ ਉਤੇ ਸਥਾਪਿਤ ਹੋਈ ਪੰਜਾਬ ਯੂਨੀਵਰਸਿਟੀ ਦੇ ਵੱਡੇ ਵਿਦਿਅਕ ਅਦਾਰੇ ਉਤੇ ਕੱਟੜਵਾਦੀ ਹੁਕਮਰਾਨਾਂ ਵੱਲੋ ਇਸ ਯੂਨੀਵਰਸਿਟੀ ਵਿਚ ਪੰਜਾਬੀ ਬੋਲੀ, ਭਾਸ਼ਾ, ਪੰਜਾਬੀ ਵਿਰਸੇ-ਵਿਰਾਸਤ ਨਾਲ ਨਿਰੰਤਰ ਸਾਜਿਸਾਂ ਅਧੀਨ ਹੁੰਦੇ ਆ ਰਹੇ ਵਿਤਕਰੇ ਅਤੇ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਉਤੇ ਮੰਨੂਸਮ੍ਰਿਤੀ ਵਾਲਿਆ ਨੂੰ ਲਗਾਉਣ ਦੇ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸੱਥ ਵਿਦਿਆਰਥੀ ਜਥੇਬੰਦੀ ਵੱਲੋ ਬਹੁਤ ਹੀ ਸਿੱਦਤ ਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਜਿੰਮੇਵਾਰੀ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਪਹਿਲੇ ਇਥੇ ਰਾਜ ਕੁਮਾਰ ਵਰਗੇ ਮੰਨੂਸਮ੍ਰਿਤੀ ਸੋਚ ਵਾਲੇ ਨੂੰ ਵੀ.ਸੀ ਲਗਾਇਆ ਹੋਇਆ ਸੀ, ਫਿਰ ਰੇਨੂ ਵਿਗ ਅਤੇ ਮਿਨਾਕਸੀ ਗੋਇਲ ਨੂੰ ਕਾਰਜਕਾਰੀ ਅਧਿਕਾਰ ਦੇਣੇ ਪੰਜਾਬ ਯੂਨੀਵਰਸਿਟੀ ਦੇ ਮੁੱਢਲੇ ਸਿਧਾਤਾਂ ਤੇ ਸੋਚ ਨਾਲ ਖਿਲਵਾੜ ਕਰਨ ਵਾਲੇ ਹਕੂਮਤੀ ਦੁੱਖਦਾਇਕ ਅਮਲ ਹਨ । ਇਥੋ ਤੱਕ ਯੂ.ਜੀ.ਸੀ. ਦੇ ਸਾਬਕਾ ਸਕੱਤਰ ਸ. ਜਸਪਾਲ ਸਿੰਘ ਸੰਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ, ਰਿਆਤ ਬਾਹਰਾ ਯੂਨੀਵਰਸਿਟੀ ਦੇ ਸਾਬਕਾ ਵੀ.ਸੀ. ਪ੍ਰੋ. ਪਰਵਿੰਦਰਪਾਲ ਸਿੰਘ ਅਤੇ ਤਕਨੀਕੀ ਯੂਨੀਵਰਸਿਟੀ ਦੇ ਸਾਬਕਾ ਵੀ.ਸੀ ਸ. ਬੂਟਾ ਸਿੰਘ ਵਰਗੇ ਵਿਦਵਾਨ ਸਿੱਖ ਉਮੀਦਵਾਰਾਂ ਨੂੰ ਅਜਿਹੇ ਮੌਕਿਆ ਤੇ ਸੱਦਾ ਹੀ ਨਹੀ ਦਿੱਤਾ ਜਾਂਦਾ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਸਾਡੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ, ਵਿਦਿਅਕ ਅਦਾਰਿਆ ਦੇ ਮੁੱਖੀ ਜਾਣਬੁੱਝ ਕੇ ਆਰ.ਐਸ.ਐਸ ਤੇ ਮੰਨੂਸਮ੍ਰਿਤੀ ਸੋਚ ਵਾਲਿਆ ਨੂੰ ਲਗਾਕੇ ਸਾਡੇ ਪੰਜਾਬੀ ਸੱਭਿਆਚਾਰ, ਬੋਲੀ, ਭਾਸਾ, ਰਹੁਰੀਤੀਆ, ਵਿਰਸੇ-ਵਿਰਾਸਤ ਨੂੰ ਸੱਟ ਮਾਰੀ ਜਾ ਰਹੀ ਹੈ । ਤਾਂ ਕਿ ਆਉਣ ਵਾਲੀਆ ਸਾਡੀਆ ਨੌਜਵਾਨ ਪੀੜੀ ਉਤੇ ਹਿੰਦੂ ਮਥਿਹਾਸ ਦਾ ਪ੍ਰਭਾਵ ਪਾਇਆ ਜਾ ਸਕੇ ਅਤੇ ਹੌਲੀ-ਹੌਲੀ ਸਾਡੇ ਫਖ਼ਰ ਵਾਲੇ ਪੰਜਾਬੀ ਵਿਰਸੇ-ਵਿਰਾਸਤ ਅਤੇ ਪ੍ਰੰਪਰਾਵਾ ਨੂੰ ਖਤਮ ਕਰ ਦਿੱਤਾ ਜਾਵੇ । ਇਸ ਸਾਜਿਸ ਵਿਚ ਹਿੰਦੂਤਵ ਹੁਕਮਰਾਨ ਪੜਾਈ ਨਾਲ ਸੰਬੰਧਤ ਐਨ.ਸੀ.ਈ.ਆਰ.ਟੀ ਜੋ ਸਿਲੇਬਸ ਤਹਿ ਕਰਦੀ ਹੈ, ਉਸ ਵਿਚ ਵੀ ਵੱਡੇ ਪੱਧਰ ਤੇ ਸਾਡੇ ਵਿਰਸੇ-ਵਿਰਾਸਤ ਨਾਲ ਖਿਲਵਾੜ ਹੁੰਦਾ ਆ ਰਿਹਾ ਹੈ ।
ਅਜਿਹਾ ਖਤਰਨਾਕ ਵਰਤਾਰਾ ਤਾਂ ਸਾਡੇ ਪੰਜਾਬੀ ਸੱਭਿਆਚਾਰ, ਪੰ੍ਰਪਰਾਵਾ ਲਈ ਅਤਿ ਖਤਰਨਾਕ ਹੈ । ਜਿਸ ਵਿਰੁੱਧ ਸੱਥ ਵਿਦਿਆਰਥੀ ਜਥੇਬੰਦੀ ਹਰ ਵਿਸੇ ਉਤੇ ਸੁਚੇਤ ਰਹਿਣ ਅਤੇ ਉਸ ਵਿਰੁੱਧ ਸਖਤ ਨੋਟਿਸ ਲੈਣ ਦੇ ਬੇਸੱਕ ਬਾਖੂਬੀ ਜਿੰਮੇਵਾਰੀਆ ਪੂਰਨ ਕਰਦੀ ਆ ਰਹੀ ਹੈ ਪਰ ਇਸ ਲਈ ਪੰਜਾਬ ਸੂਬੇ ਨਾਲ ਸੰਬੰਧਤ ਸਭ ਪੰਜਾਬੀ ਤੇ ਸਿੱਖ ਸਖ਼ਸੀਅਤਾਂ ਨੂੰ ਸੁਚੇਤ ਰਹਿੰਦੇ ਹੋਏ ਸਮੂਹਿਕ ਤੌਰ ਤੇ ਆਪੋ ਆਪਣੀ ਪੰਜਾਬ ਸੂਬੇ ਅਤੇ ਪੰਜਾਬੀਆਂ ਪ੍ਰਤੀ ਸੁਹਿਰਦਤਾ ਨਾਲ ਫਰਜ ਅਦਾ ਵੀ ਕਰਨੇ ਚਾਹੀਦੇ ਹਨ ਅਤੇ ਅਜਿਹੀ ਹਕੂਮਤੀ ਸਾਜਿਸਾਂ ਨੂੰ ਅਸਫਲ ਬਣਾਉਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਹੁਕਮਰਾਨ ਸਾਡੇ ਸੱਭਿਆਚਾਰ ਤੇ ਵਿਰਸੇ ਵਿਰਾਸਤ ਨੂੰ ਕਿਸੇ ਤਰ੍ਹਾਂ ਨੁਕਸਾਨ ਪਹੁੰਚਾਉਣ ਦੇ ਮਨਸੂਬਿਆ ਵਿਚ ਸਫਲ ਨਾ ਹੋ ਸਕਣ ।
Leave a Reply