ਹਲਕੇ ਦੀ ਤਰੱਕੀ,ਖੁਸ਼ਹਾਲੀ ਤੇ ਵਿਕਾਸ ਦੇ ਲਈ ਹਲਕੇ ਲੋਕ ਇਕਜੁੱਟ ਹੋਣ-ਮਲਵਿੰਦਰ ਸਿੰਘ ਚਾਹਲ

ਹਲਕੇ ਦੀ ਤਰੱਕੀ,ਖੁਸ਼ਹਾਲੀ ਤੇ ਵਿਕਾਸ ਦੇ ਲਈ ਹਲਕੇ ਲੋਕ ਇਕਜੁੱਟ ਹੋਣ-ਮਲਵਿੰਦਰ ਸਿੰਘ ਚਾਹਲ

ਕਪੂਰਥਲਾ 5 ਨਵੰਬਰ ਗੌਰਵ ਮੜੀਆ 
ਹੁਣ ਸ਼ਮਾ ਆ ਗਿਆ ਹੈ ਕਿ ਹਲਕੇ ਦੀ ਤਰੱਕੀ,ਖੁਸ਼ਹਾਲੀ ਤੇ ਵਿਕਾਸ ਦੇ ਲਈ ਹਲਕੇ ਲੋਕ ਇਕਜੁੱਟ ਹੋਕੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਇੱਕ ਮਜ਼ਬੂਤ ਅਤੇ ਸਿਹਤਮੰਦ ਲੋਕਤੰਤਰ ਦੇ ਨਿਰਮਾਣ ਲਈ ਇਮਾਨਦਾਰ,ਪਾਰਦਰਸ਼ੀ ਅਤੇ ਜ਼ਿੰਮੇਵਾਰ ਉਮੀਦਵਾਰ ਨੂੰ ਵੋਟ ਦੇਣ।ਇਹ ਗੱਲ ਅਜਾਦ ਉਮੀਦਵਾਰ ਮਲਵਿੰਦਰ ਸਿੰਘ ਚਾਹਲ ਮੰਮੂ ਚਾਹਲ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਹੀ।ਉਨ੍ਹਾਂਨੇ ਕਿਹਾ ਕਿ ਜਦੋਂ ਵੋਟਰ ਬਿਨਾਂ ਕਿਸੇ ਲਾਲਚ,ਡਰ ਜਾਂ ਪੱਖਪਾਤ ਦੇ ਸਹੀ ਨੀਅਤ ਵਾਲੇ ਪ੍ਰਤੀਨਿਧਾਂ ਦੀ ਚੋਣ ਕਰਦੇ ਹਨ,ਤਾਂ ਸ਼ਾਸਨ ਵਿੱਚ ਜਵਾਬਦੇਹੀ ਅਤੇ ਲੋਕ-ਪੱਖੀ ਵਿਕਾਸ ਨੂੰ ਹੁਲਾਰਾ ਮਿਲਦਾ ਹੈ।ਉਨ੍ਹਾਂਨੇ ਕਿਹਾ ਮੇਰੇ ਲਈ ਕਪੂਰਥਲਾ ਸਿਰਫ਼ ਇੱਕ ਹਲਕਾ ਨਹੀਂ,ਮੇਰਾ ਆਪਣਾ ਪਰਿਵਾਰ ਹੈ।ਕਪੂਰਥਲੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਸਮਰਪਿਤ ਹੋਣਾ ਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ।ਉਨ੍ਹਾਂਨੇ ਕਿਹਾ ਕਪੂਰਥਲੇ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਉਣਾ,ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਅਤੇ ਹਰ ਵਿਅਕਤੀ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਮੇਰਾ ਵਚਨ ਹੈ।ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਹਿੱਤਾਂ ਲਈ ਨਹੀਂ,ਸਗੋਂ ਸਿਰਫ਼ ਜਨਤਾ ਦੀ ਭਲਾਈ ਤੇ ਹਲਕੇ ਵਿਕਸ ਲਈ ਚੋਣ ਲੜ ਰਹੇ।ਉਨ੍ਹਾਂਨੇ ਕਿਹਾ ਰਾਜਨੀਤੀ ਉਨ੍ਹਾਂ ਦੇ ਲਈ ਕੋਈ ਵਪਾਰ ਜਾਂ ਨੌਕਰੀ ਨਹੀਂ,ਬਲਕਿ ਸਮਾਜ ਅਤੇ ਇਲਾਕੇ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਹੀ ਉਨ੍ਹਾਂਦਾ ਇੱਕੋ-ਇੱਕ ਉਦੇਸ਼ ਹੈ।ਉਨ੍ਹਾਂਨੇ ਕਿਹਾ ਕਿ ਜਦੋਂ ਰਾਜਨੀਤੀ ਆਪਣੇ ਨੈਤਿਕ ਮੁੱਲਾਂ ਤੇ ਚੱਲਦੀ ਹੈ,ਤਾਂ ਇਹ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦਾ ਸਭ ਤੋਂ ਵੱਡਾ ਸਾਧਨ ਬਣਦੀ ਹੈ।ਉਨ੍ਹਾਂਨੇ ਕਿਹਾ ਕਿ ਸਮਾਜ ਦੇ ਹਰ ਵਰਗ,ਖਾਸ ਕਰਕੇ ਗਰੀਬ ਅਤੇ ਪਿਛੜੇ ਲੋਕਾਂ ਤੱਕ ਬੁਨਿਆਦੀ ਸਹੂਲਤਾਂ(ਸਿੱਖਿਆ,ਸਿਹਤ, ਰੁਜ਼ਗਾਰ) ਪਹੁੰਚਾਉਣਾ,ਜਾਤ-ਪਾਤ,ਅਨਪੜ੍ਹਤਾ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਕੇ ਇੱਕ ਬਰਾਬਰੀ ਵਾਲਾ ਸਮਾਜ ਸਿਰਜਣਾ,ਹਰ ਨਾਗਰਿਕ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਹਲਕੇ ਵਿੱਚ ਸ਼ਾਂਤੀ ਦਾ ਮਾਹੌਲ ਬਣਾਈ ਰੱਖਣਾ ਉਨ੍ਹਾਂਦੀ ਮੁੱਖ ਤਹਰਿਜ ਚ ਸ਼ਾਮਲ ਹੈ।ਮੰਮੂ ਚਾਹਲ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਰਾਜਨੀਤੀ ਦਾ ਜੋ ਹਾਲ ਹੋ ਚੁੱਕਾ ਹੈ,ਉਹ ਬਹੁਤ ਚਿੰਤਾਜਨਕ ਹੈ।ਜਦੋਂ ਸਿਆਸਤ ਨੂੰ ਲੋਕ ਸੇਵਾ ਦੀ ਥਾਂ ਇੱਕ ਲਾਹੇਵੰਦ ਬਿਜ਼ਨਸ ਮੰਨ ਲਿਆ ਜਾਵੇ,ਤਾਂ ਨੁਕਸਾਨ ਹਮੇਸ਼ਾ ਆਮ ਜਨਤਾ ਦਾ ਹੀ ਹੁੰਦਾ ਹੈ।ਅੱਜ-ਕੱਲ੍ਹ ਕੋਈ ਵੀ ਚਰਚਿਤ ਚਿਹਰਾ, ਖਿਡਾਰੀ,ਅਦਾਕਾਰ,ਜਾਂ ਬਾਹੂਬਲੀ ਰਾਜਨੀਤੀ ਵਿੱਚ ਆ ਕੇ ਕੁਰਸੀ ਉੱਤੇ ਬੈਠ ਜਾਂਦਾ ਹੈ।ਉਨ੍ਹਾਂਨੇ ਕਿਹਾ ਕਿ ਪੜ੍ਹਾਈ-ਲਿਖਾਈ ਅਤੇ ਸਮਾਜਿਕ ਸਮਝ ਨੂੰ ਦਰਕਿਨਾਰ ਕਰਕੇ ਸਿਰਫ਼ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਨ ਇਕੱਠਾ ਕਰਨ ਦੀ ਹੋੜ ਲੱਗੀ ਹੋਈ ਹੈ।ਆਮ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ,ਰੁਜ਼ਗਾਰ ਅਤੇ ਸਿਹਤ-ਸਿੱਖਿਆ ਵੱਲ ਧਿਆਨ ਦੇਣ ਦੀ ਥਾਂ ਸਿਰਫ਼ ਸੱਤਾ ਦਾ ਸੁੱਖ ਭੋਗਿਆ ਜਾ ਰਿਹਾ ਹੈ।ਪਰ ਇਸ ਸਥਿਤੀ ਨੂੰ ਬਦਲਣ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.