ਤਹਿਸੀਲਦਾਰ ਸਤਬੀਰ ਸਿੰਘ ਨੂੰ ਡੀ ਸੀ ਆਫਿਸ ਵੱਲੋਂ ਨਿੱਘੀ ਅਤੇ ਯਾਦਗਾਰ ਫੇਅਰਵੈਲ ਪਾਰਟੀ ਦਿੱਤੀ ਗਈ

ਤਹਿਸੀਲਦਾਰ ਸਤਬੀਰ ਸਿੰਘ ਨੂੰ ਡੀ ਸੀ ਆਫਿਸ ਵੱਲੋਂ ਨਿੱਘੀ ਅਤੇ ਯਾਦਗਾਰ ਫੇਅਰਵੈਲ ਪਾਰਟੀ ਦਿੱਤੀ ਗਈ

ਕਪੂਰਥਲਾ 4 ਸਿਤੰਬਰ ਗੌਰਵ ਮੜੀਆ 
ਸਤਬੀਰ ਸਿੰਘ ਜੀ ਦੇ ਤਹਿਸੀਲਦਾਰ ਨਿਯੁੱਕਤ ਹੋਣ ਤੇ ਡੀ ਸੀ ਆਫਿਸ ਵੱਲੋਂ ਨਿੱਘੀ ਅਤੇ ਯਾਦਗਾਰ ਫੇਅਰਵੈਲ ਪਾਰਟੀ ਦਿੱਤੀ ਗਈ ਪ੍ਰਸਾਸ਼ਨਿਕ ਕੰਪਲੈਕਸ ਵਿਖੇ ਜਿਲੇ ਦੇ ਸਾਰੇ ਸਰਕਾਰੀ ਮੁਲਾਜ਼ਿਮ ਵਰਗ ਨੇ ਇਕਤ੍ਰ ਹੋਕੇ ਸਤਬੀਰ ਸਿੰਘ ਅਤੇ ਓਹਨਾ ਦੀ ਧਰਮਪਤਨੀ ਦਾ ਫੁੱਲਾਂ ਦੇ ਹਾਰ ਪਾਕੇ ਮਾਨ ਸਨਮਾਨ ਕੀਤਾ ਜਿਕਰਯੋਗ ਹੈ ਕਿ ਸਤਬੀਰ ਸਿੰਘ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਿਕ ਹਨ ਆਪਣੀ ਡਿਊਟੀ ਪੂਰੀ ਇਮਾਨਦਾਰੀ,ਤਨਦੇਹੀ ਨਾਲ ਨਿਭਾਉਣ ਲਈ ਸਤਬੀਰ ਸਿੰਘ ਜਾਣੇ ਜਾਂਦੇ ਹਨ 

ਕਰੋਨਾ ਕਾਲ ਵਿਚ ਬਤੌਰ ਰੀਡਰ ਏ ਡੀ ਸੀ ਜਨਰਲ ਦੇ ਸਤਬੀਰ ਸਿੰਘ ਜੀ ਨੇ ਦਿਨ ਰਾਤ ਇੱਕ ਕਰਕੇ ਆਪਣੀ ਡਿਊਟੀ ਨਿਭਾਈ ਅਤੇ ਲੋਕਾਂ ਦੀ ਸਹੂਲਤ ਦਾ ਖਿਆਲ ਰੱਖਦਿਆਂ ਦੇਰ ਰਾਤ ਤੱਕ ਡਿਊਟੀ ਕਰਦੇ ਰਹੇ ਇਸ ਮੌਕੇ ਸਤਬੀਰ ਸਿੰਘ ਨੇ ਆਪਣੇ ਸਾਥੀਆਂ ਦਾ ਪਾਰਟੀ ਦੇਣ ਅਤੇ ਇਨ੍ਹਾਂ ਸਨਮਾਨ ਦੇਣ ਲਈ ਦਿਲੋਂ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਦਿੱਤਾ ਪਿਆਰ, ਸਤਿਕਾਰ ਅਤੇ ਸਨੇਹ ਮੇਰੇ ਲਈ ਹਮੇਸ਼ਾ ਯਾਦਗਾਰ ਰਹੇਗਾ। ਇਹ ਖੂਬਸੂਰਤ ਪਲ ਅਤੇ ਯਾਦਾਂ ਹਮੇਸ਼ਾ ਦਿਲ ਦੇ ਨੇੜੇ ਰਹਿਣਗੀਆਂ।

ਉਨ੍ਹਾਂ ਨੇ ਵਿਸ਼ੇਸ਼ ਧੰਨਵਾਦ ਸ੍ਰੀ ਨਰਿੰਦਰ ਸਿੰਘ ਚੀਮਾਂ ਜਨਰਲ ਸਕੱਤਰ ਸਕੱਤਰ DCOU Punjab,ਸ੍ਰੀ ਹਰਪ੍ਰੀਤ ਸਿੰਘ ਸੰਧੂ ਜਿਲਾ ਪ੍ਰਧਾਨ ਡੀ.ਸੀ ਦਫਤਰ ਯੂਨੀਅਨ ਕਪੂਰਥਲਾ,ਸ੍ਰੀ ਸੁਖਜਿੰਦਰ ਸਿੰਘ ਜਨਰਲ ਸਕੱਤਰ ਡੀ.ਸੀ ਦਫਤਰ ਯੂਨੀਅਨ ਕਪੂਰਥਲਾ,ਸ੍ਰੀ ਦਵਿੰਦਰ ਸਿੰਘ ਪੀ.ਏ ਟੂ ਡੀ.ਸੀ ਕਪੂਰਥਲਾ ਸੀ੍ਮਤੀ ਨਿਸ਼ਾ ਫਾਇਨਾਸ ਸੈਕਟਰੀ,ਸ੍ਰੀ ਜਗਤਾਰ ਸਿੰਘ, ਸੁਖਜਿੰਦਰਪਾਲ ਸ੍ਰੀ ਰਣਜੀਤ ਸਿੰਘ ਸੈਣੀ,ਤੇ ਆਏ ਹੋਏ ਸਾਥੀਆਂ ਦਾ ਕੀਤਾ

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.