ਨਗਰ ਨਿਗਮ ਚੋਣਾਂ ਲਈ ਵਾਰਡ ਨੰ. 30 ਤੋਂ ਬੀਬੀ ਸਤਨਾਮ ਕੌਰ ਨੂੰ ਟਿਕਟ ਮਿਲਣ 'ਤੇ ਬਣਿਆ ਖੁਸ਼ੀ ਦਾ ਮਾਹੌਲ : ਕੌਂਸਲਰ ਹਰਦੀਪ ਸਿੰਘ ਬੁਟੇਰਲਾ

ਨਗਰ ਨਿਗਮ ਚੋਣਾਂ ਲਈ ਵਾਰਡ ਨੰ. 30 ਤੋਂ ਬੀਬੀ ਸਤਨਾਮ ਕੌਰ ਨੂੰ ਟਿਕਟ ਮਿਲਣ 'ਤੇ ਬਣਿਆ ਖੁਸ਼ੀ ਦਾ ਮਾਹੌਲ : ਕੌਂਸਲਰ ਹਰਦੀਪ ਸਿੰਘ ਬੁਟੇਰਲਾ

ਚੰਡੀਗੜ੍ਹ, 13 ਨਵੰਬਰ (ਮੰਗਤ ਸਿੰਘ ਸੈਦਪੁਰ) : ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 30 ਤੋਂ ਸਾਬਕਾ ਕੌਂਸਲਰ ਸਵਰਗੀ ਮਲਕੀਅਤ ਸਿੰਘ ਬੁਟੇਰਲਾ ਦੀ ਧਰਮ ਪਤਨੀ ਬੀਬੀ ਸਤਨਾਮ ਕੌਰ ਨੂੰ ਉਮੀਦਵਾਰ ਬਣਾਏ ਜਾਣ 'ਤੇ ਵਾਰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਦਿਖਾਈ ਦਿੱਤਾ, ਵਾਰਡ ਵਾਸੀਆਂ ਨੇ ਖੁਸ਼ੀ ਵਿੱਚ ਲੱਡੂ ਵੰਡ ਵੀ ਵੰਡੇ। ਬਜ਼ੁਰਗਾਂ ਨੇ ਉਮੀਦਵਾਰ ਨੂੰ ਅਸ਼ੀਰਵਾਦ ਦਿੱਤਾ, ਨੌਜਵਾਨਾਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਮਹਿਲਾਵਾਂ ਨੇ ਵੀ ਵਧ-ਚੜ੍ਹ ਕੇ ਖੁਸ਼ੀ ਜ਼ਾਹਰ ਕੀਤੀ। ਇਸ ਮੌਕੇ ਉਮੀਦਵਾਰ ਬੀਬੀ ਸਤਨਾਮ ਕੌਰ ਵੱਲੋਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਭਰੋਸਾ ਜਤਾਉਣ ਲਈ ਅਤੇ ਵਾਰਡ ਨੰਬਰ 30 ਤੋਂ ਟਿਕਟ ਦੇਣ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪ੍ਰਭਾਰੀ ਜਰਨੈਲ ਸਿੰਘ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਸਿਰਫ਼ ਟਿਕਟ ਨਹੀਂ, ਇਹ ਸਨਮਾਨ ਵੀ ਹੈ ਅਤੇ ਜਿੰਮੇਵਾਰੀ ਵੀ ਹੈ। ਵਾਰਡ ਨੰਬਰ 30 ਦੇ ਲੋਕਾਂ ਦੀ ਸੇਵਾ ਲਈ ਉਹ ਹਮੇਸ਼ਾ ਸਮਰਪਿਤ ਰਹਿਣਗੇ। ਇਸ ਮੌਕੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਵੀ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਵਾਰਡ ਵੱਲੋਂ ਵਿਸ਼ਵਾਸ ਦਿਵਾਇਆ ਕਿ ਵੀ ਸਤਨਾਮ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਇਲਾਕੇ ਦੇ ਕੌਂਸਲਰ ਬਣਾਇਆ ਜਾਵੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.